Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੈਰਾਨੋਇਡ ਸੋਚ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਪੈਰਾਨੋਇਡ ਸੋਚ ~
ਪਹਿਲਾਂ ਲੋਕਾਂ ਦੇ ਦਿਲਾਂ ਦਿਮਾਗ਼ਾਂ ਚੋਂ
ਇਹ ਵਹਿਮ ਕੱਢੋ ਕਿ
ਅਸੀਂ ਹਿੰਦੂ ਆਂ, ਸਿੱਖ ਆਂ, ਮੁਸਲਮਾਨ ਹਾਂ

ਅਸਲੀਅਤ ਇਹ ਹੈ ਕਿ
ਅਸੀਂ ਭੁੱਖੇ ਹਾਂ, ਬੇਰੁਜ਼ਗਾਰ ਹਾਂ,
ਨਸ਼ੇੜੀ ਹਾਂ,ਲਾਚਾਰ ਹਾਂ,ਬੇਵਕੂਫ਼ ਹਾਂ,
ਬੀਮਾਰ ਹਾਂ,ਸਰੀਰੋਂ ਵੀ ਤੇ ਮਨੋ ਵੀ

ਅਸੀਂ ਪੈਰਾਨੋਇਡ ਬਣਾ ਦਿੱਤੇ ਗਏ ਹਾਂ
ਡਰੀ ਜਾਂਦੇ ਹਾਂ ਗੈਰਹਾਜ਼ਰ ਦੁਸ਼ਮਣਾ ਤੋਂ ਹੀ
ਤਸੱਵਰੀ ਦੁਸ਼ਮਣਾਂ ਤੋਂ ਹੀ,
ਆਪਣੇ ਆਪ ਤੋਂ ਹੀ,
ਧਰਮਾਂ ਵਾਲਿਆਂ ਵੱਲੋਂ ਅਸੀਂ
ਹੰਕਾਰੀ ਬਣਾ ਦਿੱਤੇ ਗਏ ਹਾਂ,
ਵਹਿਮ ਹੋ ਗਿਆ ਹੈ ਸਾਨੂੰ
ਸਭ ਨੂੰ ਹਿੰਦੂਆਂ ਸਿੱਖਾਂ ਮੁਸਲਮਾਨਾਂ ਨੂੰ
ਕਿ ਸਾਡੇ ਤੋਂ ਉੱਪਰ ਕੁਝ ਨਹੀਂ ਕੋਈ ਨਹੀਂ
ਕਿਉਂਕਿ ਅਸੀਂ ਸਿੱਖ ਹਿੰਦੂ ਮੁਸਲਮਾਨ ਬਣ ਗਏ ਹਾਂ,
ਬੰਦੇ ਨਹੀਂ ਰਹੇ

ਅਸੀਂ ਅੰਨ੍ਹੇ ਬੋਲ਼ੇ ਹਾਂ,
ਸਾਡੇ ਦਿਮਾਗਾਂ ਉਦਾਲ਼ੇ ਪਲਸਤਰ ਹੈ
ਇਸ ਲਈ ਪਹਿਲਾਂ ਇਹ
ਵਹਿਮ ਕੱਢੋ ਕਿ ਹਿੰਦੂ ਖਾ ਜਾਣਗੇ
ਸਾਨੂੰ ਸਿੱਖ ਖਾ ਜਾਣਗੇ
ਮੁਸਲਮਾਨ ਖਾ ਜਾਣਗੇ

ਇਹ ਸਮਝੋ/ਸਮਝਾਓ
ਕਿ ਭੁੱਖ ਖਾ ਜਾਵੇਗੀ ਸਾਨੂੰ,
ਨਸ਼ੇ ਖਾ ਜਾਣਗੇ,
ਸਿਆਸਤ ਖਾ ਜਾਵੇਗੀ ਸਾਨੂੰ,
ਫਿਰਕਪ੍ਰਸਤੀ ਅੱਤਵਾਦ
ਧਾਰਮਿਕ ਮੂਲਵਾਦ ਖਾ ਜਾਵੇਗਾ,
ਹੰਕਾਰ ਖਾ ਜਾਵੇਗਾ ਸਾਨੂੰ,
ਬੇਰੁਜ਼ਗਾਰੀ ਰਿਸ਼ਵਤਖੋਰੀ ਖਾ ਜਾਵੇਗੀ ~
18 Jul 2019

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਧਾਈ ਦੇ ਪਾਤਰ ਹੋ ਲੇਖਕ ਸਾਹਿਬ !!!
ਇਹ ਬਾ-ਕਮਾਲ ਕਿਰਤ ਹੈ - ਵਿਸ਼ੇ ਪੱਖੋਂ, ਸਟਾਈਲ ਪੱਖੋਂ ਅਤੇ ਸ਼ਬਦ ਚੋਣ ਪੱਖੋਂ | ਜੇ ਸਾਹਿਤ ਸਮਾਜ ਦੀਆਂ ਕੀਮਤਾਂ ਕਦਰਾਂ ਸਿਰਜਣ ਜਾਂ ਉਨ੍ਹਾਂ ਵਿਚ ਆਈਆਂ ਖ਼ਾਮੀਆਂ ਨੂੰ ਸੋਧਣ ਵਿਚ ਸੱਚਮੁੱਚ ਹੀ ਕੰਮ ਆਉਂਦਾ ਹੈ, ਤਾਂ ਇਹ ਕਿਰਤ ਖਰਾ ਹੀਰਾ ਹੈ |
ਲੇਖਕ ਨੂੰ ਮੇਰਾ ਸੈਲਿਊਟ ਅਤੇ ਦੁਆਵਾਂ ਹੋਰ ਸੋਹਣੀ ਲਿਖਤ ਨਾਲ ਮਾਂ ਬੋਲੀ ਅਜੇਹੀ ਸੁਥਰੀ ਸੇਵਾ ਲਈ.....
ਰੱਬ ਰਾਖਾ ! ਖੁਸ਼ ਰਹੋ !         

ਵਧਾਈ ਦੇ ਪਾਤਰ ਹੋ ਲੇਖਕ ਸਾਹਿਬ !!!


ਇਹ ਬਾ-ਕਮਾਲ ਕਿਰਤ ਹੈ - ਵਿਸ਼ੇ ਪੱਖੋਂ, ਸਟਾਈਲ ਪੱਖੋਂ ਅਤੇ ਸ਼ਬਦ ਚੋਣ ਪੱਖੋਂ | ਜੇ ਸਾਹਿਤ ਸਮਾਜ ਦੀਆਂ ਕੀਮਤਾਂ ਕਦਰਾਂ ਸਿਰਜਣ ਜਾਂ ਉਨ੍ਹਾਂ ਵਿਚ ਆਈਆਂ ਖ਼ਾਮੀਆਂ ਨੂੰ ਸੋਧਣ ਵਿਚ ਸੱਚਮੁੱਚ ਹੀ ਕੰਮ ਆਉਂਦਾ ਹੈ, ਤਾਂ ਇਹ ਕਿਰਤ ਖਰਾ ਹੀਰਾ ਹੈ |

 

ਧਰਮ ਜਿਹੀ ਸੁੱਚੀ ਚੀਜ਼ ਨੂੰ ਵੀ ਸਾਡੀ  ਬਿਮਾਰ ਜ਼ਹਿਨੀਅਤ ਨੇ paranoia ਰੋਗ ਬਣਾ ਦਿੱਤਾ ਹੈ ਅਤੇ ਜੀਵਨ ਦੇ ਹਰ ਪੱਖ ਦਾ ਨਾਸ ਕਰ ਸੁੱਟਿਆ ਹੈ | ਕਿਰਤ ਅਜੋਕੇ ਹਾਲਾਤ ਤੇ ਬੜੇ ਪ੍ਰਭਾਵੀ ਢੰਗ ਨਾਲ ਵਿਅੰਗ ਕੱਸਣ ਵਿਚ ਸਫਲ ਰਹੀ ਹੈ | ਰੱਬ ਸੁੱਮਤ ਬਖਸ਼ੇ |


ਲੇਖਕ ਨੂੰ ਮੇਰਾ ਸੈਲਿਊਟ ਅਤੇ ਦੁਆਵਾਂ ਹੋਰ ਸੋਹਣੀ ਲਿਖਤ ਨਾਲ ਮਾਂ ਬੋਲੀ ਦੀ ਅਜੇਹੀ ਸੁਥਰੀ ਸੇਵਾ ਲਈ.....


ਰੱਬ ਰਾਖਾ ! ਖੁਸ਼ ਰਹੋ !         



Paranoia: It is a mental condition characterised by delusions of persecution, unwarranted jealousy, or exaggerated and misplaced self-importance...

 

Modern society is afflicted with this disease, unfortunately with no saner element in sight, who may cure it...

 

 

02 Aug 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ਜੀ ਵਾਹ ,............Brilliant,..............great writing,............Bahut wadhiya likhea Gafal saab,.............

02 Dec 2019

Reply