A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪਾਸ਼ ਯਾਦਗਾਰੀ ਲਾਇਬਰੇਰੀ ਸਲਾਮਤ ਰਹੇ


ਪਾਸ਼ ਦੀ ਮੌਤ ਤੋਂ ਬਾਅਦ ਉਸ ਦੇ ਸਨੇਹੀਆਂ, ਪਾਠਕਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਮਿਲ ਕੇ ਉਸ ਦੇ ਵਿਚਾਰਾਂ ਨੂੰ ਜ਼ਿੰਦਾ ਰੱਖਣ ਦੇ ਅਨੇਕਾਂ ਉਪਰਾਲੇ ਕੀਤੇ। ਉਸ ਦੀ ਯਾਦ ਵਿੱਚ ਕਈ ਸੰਸਥਾਵਾਂ, ਕਮੇਟੀਆਂ, ਟਰੱਸਟ ਅਤੇ ਸਾਹਿਤ ਸਭਾਵਾਂ ਹੋਂਦ ਵਿੱਚ ਆਈਆਂ। ਪਾਸ਼ ਦੇ ਸਾਹਿਤ ਨੂੰ ਸੰਭਾਲਣ ਦੇ ਸਾਰਥਕ ਯਤਨ ਹੋਏ। ਪਾਸ਼ ਦੇ ਨਾਂ ’ਤੇ ਲਾਇਬਰੇਰੀਆਂ ਸਥਾਪਤ ਹੋਈਆਂ। ਇਨ੍ਹਾਂ ਲਾਇਬਰੇਰੀਆਂ ਵਿੱਚ ਹਰਿਆਣਾ ਦੇ ਕਰਨਾਲ ਵਿਖੇ ਬਣੀ ਲਾਇਬਰੇਰੀ ਵੀ ਸ਼ਾਮਲ ਹੈ। ਭਾਵੇਂ ਇਹ ਲਾਇਬਰੇਰੀ ਇੱਕ ਪੁਲੀਸ ਅਫ਼ਸਰ ਵੀ.ਐੱਨ. ਰਾਏ ਦੇ ਯਤਨਾਂ ਨਾਲ ਬਣੀ ਸੀ ਪਰ ਫਿਰ ਵੀ ਇਹ ਪੰਜਾਬੀ ਸਾਹਿਤ ਅਤੇ ਇਨਕਲਾਬੀ ਵਿਚਾਰਾਂ ਨੂੰ ਲੋਕਾਂ ਵਿੱਚ ਲੈ ਜਾਣ ਦਾ ਚੰਗਾ ਜ਼ਰੀਆ ਸੀ। ਇਸ ਵਿੱਚ ਲਗਪਗ ਦਸ ਹਜ਼ਾਰ ਪੁਸਤਕਾਂ ਹਨ। ਹਰਿਆਣਾ ਸਰਕਾਰ ਦੁਆਰਾ ਪਾਸ਼ ਦੀ ਯਾਦ ਵਿੱਚ ਉਸਰੀ ਇਸ ਲਾਇਬਰੇਰੀ ਨੂੰ ਢਾਹੁਣ ਦੇ ਫੁਰਮਾਨ ਜਾਰੀ ਹੋ ਚੁੱਕੇ ਹਨ।
ਇਨ੍ਹਾਂ ਫੁਰਮਾਨਾਂ ਨੂੰ ਗਹਿਰਾਈ ਵਿੱਚ ਸਮਝਣਾ ਸਾਡੇ ਲਈ ਅਹਿਮ ਸਵਾਲ ਹੈ। ਇਸ ਸਵਾਲ ਦੇ ਜਵਾਬ ਮੌਜੂਦਾ ਸਮੇਂ ਵਿੱਚ ਭਾਰਤ ਦੇ ਕਾਰਪੋਰੇਟ-ਪੂੰਜੀ ਦੁਆਰਾ ਹੋ ਰਹੇ ‘ਵਿਕਾਸ’ ਵਿੱਚ ਛੁਪੇ ਹੋਏ ਹਨ। ਭਾਰਤ ਵਿੱਚ ਵਿਸ਼ਵੀਕਰਨ ਦੀਆਂ ਨੀਤੀਆਂ ਤੋਂ ਬਾਅਦ ਇੱਥੋਂ ਦੇ ਆਮ ਲੋਕਾਂ ਕੋਲੋਂ ਸਿਹਤ, ਸਿੱਖਿਆ  ਅਤੇ ਰੁਜ਼ਗਾਰ ਖੋਹੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਨਵੇਂ ਸਾਮਰਾਜੀ ਮਾਡਲ ਨੇ ਜਿੱਥੇ ਸਾਡੇ ਕੋਲੋਂ ਸਾਡਾ ਇਤਿਹਾਸ ਖੋਹਣ ਦਾ ਯਤਨ ਕੀਤਾ ਹੈ, ਉੱਥੇ ਸਾਡੀਆਂ ਇਨਕਲਾਬੀ ਵਿਰਾਸਤਾਂ ਨੂੰ ਵੀ ਨਵੀਂ ਪੀੜ੍ਹੀ ਕੋਲੋਂ ਦੂਰ ਕਰ ਦਿੱਤਾ ਹੈ। ਤਕਨੀਕ ਅਤੇ ਮੀਡੀਆ ਦੇ ਬੇਅੰਤ ਫੈਲਾਅ ਨੇ ਨਵੀਂ ਪੀੜ੍ਹੀ ਨੂੰ ਜਿੱਥੇ ਪੁਸਤਕਾਂ ਕੋਲੋਂ ਦੂਰ ਕਰ ਦਿੱਤਾ ਹੈ, ਉੱਥੇ ਆਪਣੀ ਭਾਸ਼ਾ ਤੇ ਸੱਭਿਆਚਾਰ ਨੂੰ ਵੀ ਦੂਰ ਕਰ ਦਿੱਤਾ ਹੈ। ਭਾਰਤੀ ਵੱਡੇ ਸਰਮਾਏਦਾਰਾਂ ਅਤੇ ਸਿਆਸਤਦਾਨਾਂ ਨੇ ਇਸ ਨਵੇਂ ਆਰਥਿਕ ਮਾਡਲ ਵਿੱਚੋਂ ਆਪਣੇ ਕਮਿਸ਼ਨਾਂ ਤੇ ਘੁਟਾਲਿਆਂ ਰਾਹੀਂ ਅਰਬਾਂ-ਖਰਬਾਂ ਰੁਪਏ ਕਮਾ ਲਏ ਹਨ। ਇਹ ਸਿਲਸਿਲਾ ਕਰਨਾਲ ਵਿੱਚ ਵੀ ਵਾਪਰਿਆ। ਉੱਥੋਂ ਦੇ ਕੁਝ ਰਾਜਨੀਤੀਵਾਨਾਂ ਨੂੰ ਮੁਨਾਫ਼ਾ ਪਹੁੰਚਾਉਣ ਲਈ ਕਲਪਨਾ ਚਾਵਲਾ ਦੇ ਨਾਂ ’ਤੇ ਬਣੇ ਮੈਡੀਕਲ ਕਾਲਜ ਦੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਹੁਕਮ ਦਿੱਤੇ ਗਏ। ਇਨ੍ਹਾਂ ਰੁਕਾਵਟਾਂ ਵਿੱਚ ਪਾਸ਼ ਦੀ ਯਾਦ ਵਿੱਚ ਬਣੀ ਲਾਇਬਰੇਰੀ ਵੀ ਸ਼ਾਮਲ ਹੈ।
ਪਾਸ਼ ਦੀ ਕਵਿਤਾ ਨਕਸਲਬਾੜੀ ਲਹਿਰ ਨਾਲ ਸਬੰਧਤ ਸਾਹਿਤ ਦਾ ਸਿਖ਼ਰ ਸੀ। ਆਪਣੀ ਨਿੱਕੀ ਪਰ ਵਡਮੁੱਲੀ ਜ਼ਿੰਦਗੀ ਦੌਰਾਨ ਉਹ ਇਨਕਲਾਬੀ ਲਹਿਰ ਦੇ ਪ੍ਰਚਾਰ ਅਤੇ ਪਸਾਰ ਲਈ ਯਤਨਸ਼ੀਲ ਰਿਹਾ। ਅੱਸੀਵਿਆਂ ਵਿੱਚ ਬੁਰਜੂਆ ਸਿਆਸਤ ਨੇ ਪੰਜਾਬ ਨੂੰ ਦਹਿਸ਼ਤਗਰਦੀ ਦੀ ਅੱਗ ਵਿੱਚ ਝੋਂਕ ਦਿੱਤਾ ਸੀ। ਪਾਸ਼ ਨੇ ਆਪਣੀਆਂ ਬੇਮਿਸਾਲ ਲਿਖਤਾਂ ਰਾਹੀਂ ਇਸ ਨੂੰ ਬੁਝਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਜਿੱਥੇ ਉਸ ਨੇ ਸਮੇਂ ਦੀਆਂ ਸਰਕਾਰਾਂ ਦੇ ਪਾਜ ਉਘਾੜੇ, ਉੱਥੇ ਹਰ ਤਰ੍ਹਾਂ ਦੀ ਫ਼ਿਰਕਾਪ੍ਰਸਤੀ ਨੂੰ ਵੀ ਭੰਡਿਆ। ਉਸ ਨੂੰ ਗੋਲੀਆਂ ਨਾਲ ਛਲਣੀ ਕਰ ਕੇ ਮਿੱਟੀ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਖੇਤਾਂ ਦੇ ਇਸ ਪੁੱਤ ਦੇ ਲਹੂ ਨਾਲ ਲੱਥ-ਪੱਥ ਹੋਈ ਮਿੱਟੀ ਵਿੱਚ ਇਨਕਲਾਬੀ ਵਿਚਾਰਧਾਰਾ ਦੇ ਅਨੇਕਾਂ ਬੀਜ ਬੀਜੇ ਗਏ।
ਸਮੇਂ ਦੇ ਹਾਕਮ ਲੋਕਾਂ ਦੀ ਵਿਰਾਸਤ ਨੂੰ ਜਾਂ ਤਾਂ ਆਤਮਸਾਤ ਕਰਨ ਦਾ ਯਤਨ ਕਰਦੇ ਹਨ ਜਾਂ ਫਿਰ ਉਸ ਨੂੰ ਖ਼ਤਮ ਕਰਨ ਵਿੱਚ ਕੋਈ ਢਿੱਲ ਨਹੀਂ ਛੱਡਦੇ। ਪਾਸ਼ ਯਾਦਗਾਰ ਲਾਇਬਰੇਰੀ ਦੀ ਹੋਣੀ ਵੀ ਇਹੀ ਹੈ। ਇਸ ਦੌਰ ਵਿੱਚ ਸਾਰੀਆਂ ਅਗਾਂਹਵਧੂ ਧਿਰਾਂ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰਾਂ ਦੇ ਭਾਸ਼ਾ, ਸਾਹਿਤ ਅਤੇ ਸਿੱਖਿਆ ਵਿਰੋਧੀ ਫ਼ੈਸਲਿਆਂ ਦਾ ਡਟ ਕੇ ਵਿਰੋਧ ਕਰਨ। ਵਿਸ਼ਵੀਕਰਨ ਦੇ ਅਜੋਕੇ ਦੌਰ ਵਿੱਚ ਜਿੱਥੇ ਮਨੁੱਖ ਦੀਆਂ ਰਚਨਾਤਮਕ ਸ਼ਕਤੀਆਂ ਨੂੰ ਬਚਾਉਣ ਦੀ ਬੇਹੱਦ ਜ਼ਰੂਰਤ ਹੈ, ਉੱਥੇ ਇਨ੍ਹਾਂ ਸ਼ਕਤੀਆਂ ਨੂੰ ਪ੍ਰਫੁੱਲਤ ਕਰਨ ਲਈ ਲਾਇਬਰੇਰੀ ਦੀ ਹੋਂਦ ਬਚਾ ਕੇ ਰੱਖਣ ਦੀ ਵੀ ਲੋੜ ਹੈ। ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਲਾਇਬਰੇਰੀ ਨੂੰ ਢਾਹੁਣ ਤੋਂ ਪਹਿਲਾਂ ਕੋਈ ਬਦਲਵਾਂ ਪ੍ਰਬੰਧ ਕਰੇ। ਜਿਹੜੀਆਂ ਥਾਵਾਂ ਨਾਲ ਲੋਕਾਂ ਦੀਆਂ ਸੰਵੇਦਨਾਵਾਂ ਜੁੜੀਆਂ ਹਨ, ਉਨ੍ਹਾਂ ਨੂੰ ਤਬਾਹ ਕਰਨਾ ਕਿਸੇ ਵੀ ਪੱਖ ਤੋਂ ਦਰੁਸਤ ਨਹੀਂ ਕਿਹਾ ਜਾ ਸਕਦਾ।
ਪਾਸ਼, ਜਿਸ ਨੇ ਸਾਰੀ ਉਮਰ ਗ਼ਰੀਬ ਲੋਕਾਂ ਖ਼ਾਸ ਤੌਰ ’ਤੇ ਦਲਿਤ ਅਤੇ ਛੋਟੀ ਕਿਸਾਨੀ ਦੇ ਹੱਕ ਵਿੱਚ ਲਿਖਿਆ, ਉਸ ਦੀ ਵਿਚਾਰਧਾਰਾ ਨੂੰ ਖ਼ਤਮ ਕਰਨ ਵਾਲੀਆਂ ਤਾਕਤਾਂ ਵਿਰੁੱਧ ਇਕੱਠੇ ਹੋ ਕੇ ਸੰਘਰਸ਼ ਕਰਨਾ ਅੱਜ ਸਾਡੇ ਸਮੇਂ ਦੀ ਮੁੱਖ ਲੋੜ ਹੈ। ਪਾਸ਼ ਦਾ ਨਾਮ ਕੇਵਲ ਪੰਜਾਬ ਜਾਂ ਭਾਰਤ ਦੇ ਹੀ ਨਹੀਂ ਬਲਕਿ ਦੁਨੀਆਂ ਦੇ ਇਨਕਲਾਬੀ ਕਵੀਆਂ ਵਿੱਚ ਸਤਿਕਾਰ ਵਜੋਂ ਲਿਆ ਜਾਂਦਾ ਹੈ। ਮਨੁੱਖੀ ਤਾਕਤ ਵਿੱਚ ਬੇਅੰਤ ਵਿਸ਼ਵਾਸ ਰੱਖਣ ਵਾਲਾ ਪਾਸ਼ ਅੱਜ ਸਾਡੇ ਕੋਲੋਂ ਇਕੱਠੇ ਹੋ ਕੇ ਆਪਣੀ ਯਾਦ ਨੂੰ ਬਚਾਉਣ ਦੀ ਮੰਗ ਕਰ ਰਿਹਾ ਹੈ।
  
ਡਾ. ਭੀਮ ਇੰਦਰ ਸਿੰਘ :- ਸੰਪਰਕ: 98149-02040

24 Oct 2013

Reply