Home > Communities > Punjabi Poetry > Forum > messages
ਆ ਜਾ ਮੁਸਕਰਾਇਆ ਕਰ....
ਨਾ ਹਸਦਿਆਂ ਦੇ ਨਾਲ, ਐਵੇਂ ਮੂੰਹ ਬਣਾਇਆ ਕਰ। ਜੇ ਸਾਡੇ ਬੋਲ ਚੁਭਦੇ ਨੇ, ਤਾਂ ਸਾਨੂੰ ਨਾ ਬੁਲਾਇਆ ਕਰ।
ਅਸਾਡੇ ਕੋਲ ਬਹਿ ਕੇ ਵੀ, ਪਤਾ ਨਹੀਂ ਕਿਧਰ ਫਿਰਦਾ ਰਹਿੰ, ਜੇ ਸਾਡੀ ਲੋੜ ਨਹੀਂ, ਏਨਾਂ ਤੂੰ ਨੇੜੇ ਨਾ ਬਿਠਾਇਆ ਕਰ।
ਨਾ ਸਾਥੋਂ ਦੂਰ ਹੀ ਜਾਵੇਂ, ਨਾ ਸਾਡੇ ਕੋਲ ਬਹਿ ਰਾਜੀ, ਜੇ ਟੱਸ ਤੋਂ ਮੱਸ ਨਹੀਂ ਹੋਣਾ,ਕਿੱਸੇ ਨਾ ਦੁਹਰਾਇਆ ਕਰ।
ਤੇਰਾ ਹਨੇਰਾ, ਕਿ ਸਾਡੇ ਦਿਲ’ਚ ਕੀ ਹੈ ਕੀ ਪਤਾ ਤੈਨੂੰ, ਤੂੰ ਸਭ ਕੁਝ ਜਾਣਦਾ, ਐਵੇਂ ਬਹਾਨੇ ਨਾ ਬਣਾਇਆ ਕਰ।
ਜੇ ਆਪਣੀ ਨਜ਼ਮ ਵਿਚ ਕਰਨਾ ਰਤਾ ਵੀ ਜ਼ਿਕਰ ਨਹੀਂ ਸਾਡਾ, ਤੂੰ ਬਾਤਾਂ ਰਹਿਣ ਦੇ ਬਾਤਾਂ, ਬੁਤੰਗੜ ਨਾਂ ਬਣਾਇਆ ਕਰ।
ਜੇ ਸੱਚੀ ਗੱਲ ਸੁਨਣਾ - ਆਖਣਾ, ਫਿਤਰਤ ਨਹੀਂ ਤੇਰੀ, ਗੱਲਾਂ ਧੀ ਨੂੰ ਕਹਿ ਕੇ, ਨੂੰਹਾਂ ਨੂੰ ਨਾ ਸੁਣਾਇਆ ਕਰ।
ਅਸੀਂ ਤੇ ਦਿਲੋਂ ਹਾਂ ਤੇਰੇ , ਤੇਰੇ ਹੀ ਦਿਲੋਂ ਰਹਿਣਾ, ਮੱਥੇ ਦੀ ਤੀਊੜੀ ਛੱਡ, ਆ ਜਾ ਮੁਸਕਰਾਇਆ ਕਰ। -ਪਸ਼ੌਰਾ ਸਿੰਘ ਢਿਲੋਂ
15 Jun 2010
ਜੇ ਆਪਣੀ ਨਜ਼ਮ ਵਿਚ ਕਰਨਾ ਰਤਾ ਵੀ ਜ਼ਿਕਰ ਨਹੀਂ ਸਾਡਾ, ਤੂੰ ਬਾਤਾਂ ਰਹਿਣ ਦੇ ਬਾਤਾਂ, ਬੁਤੰਗੜ ਨਾਂ ਬਣਾਇਆ ਕਰ...
by ਪਸ਼ੌਰਾ ਸਿੰਘ ਢਿਲੋਂ
bahut sohniyan lagiyan eh lines menu..
baki aap di soch nu salaam Rohit veer ji..mera matlab ਪਸ਼ੌਰਾ ਸਿੰਘ ਢਿਲੋਂ ji da naam likhan de lyi..bahut hi changa lageya..naam naal likheya dekh k...mera ik college ch frnd c,oh bahut parhda c enna nu...usne link dsseya c menu ik..i'll share here wid u all...
http://pashaurasinghdhillon.com/punjabipoetry.html
pls visit..
regards,
lakhwinder singh

Yoy may enter 30000 more characters.
15 Jun 2010
Thanks for sharing and thanks for posting Poet's name...
bahut sohni rachna hai !!!
15 Jun 2010
Thnks Kuljt g n Lakhwinder bhai.
15 Jun 2010