Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੱਥਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੱਥਰ

ਸਹੀ ਈ ਤਾਂ ਹੈ
ਕੁੜੀਆਂ ਪੱਥਰ ਹੀ ਹੁੰਦੀਆਂ |
ਹਰ ਧੀ ਦੀ ਮਾਂ

ਪੱਥਰ ਹੀ ਜੰਮਦੀ ਐ |

 

ਕਿਉਂ ਜੋ
ਜੰਮਦੇ ਸਾਰ ਤਿਰਸਕਾਰ

ਇੱਕ ਪੱਥਰ ਹੀ ਸਹਾਰ ਸਕਦੈ |

 

ਕਿਉਂ ਜੋ
ਇੱਕ ਪੱਥਰ ਹੀ ਸਹਿ ਸਕਦੈ
ਸਮਾਜ ਦੀ ਨਫ਼ਰਤ |

 

ਇੱਕ ਪੱਥਰ ਹੀ ਕੱਟ ਸਕਦੈ
ਇਹੋ ਜਿਹੀ ਜਿੰਦਗੀ
ਜਿਹਦਾ ਹਰ ਇੱਕ ਪਲ
ਅਨਜਾਣੇ ਖੌਫ਼ ਚ ਗੁਜ਼ਰਦਾ ਹੋਵੇ |

 

ਮਧੋਲੇ ਜਾਣ ਤੋਂ ਬਾਅਦ ਵੀ
ਜਿਉਂਦੇ ਰਹਿਣ ਦੀ ਤਾਕਤ
ਇੱਕ ਪੱਥਰ ਹੀ ਰੱਖਦੈ |

 

ਤੇਜ਼ਾਬ ਦੀਆਂ ਬੌਛਾਰਾਂ
ਮੂੰਹ ਉੱਤੇ ਖਾ
ਇੱਕ ਪੱਥਰ ਹੀ ਜੇਰਾ ਕਰ ਸਕਦੈ
ਦੁਬਾਰਾ ਅੱਗੇ ਵਧਣ ਦਾ |

 

ਆਪਣੇ ਹੀ ਭਰਾ ਵੱਲੋ
ਕੀਤੇ ਸ਼ਰੀਰਕ ਸੋਸ਼ਣ ਦਾ ਦਰਦ
ਇੱਕ ਪੱਥਰ ਹੀ ਸਹਿ ਸਕਦੈ |

 

ਘਰੋਂ ਬਾਹਰ ਨਿੱਕਲਦਿਆਂ
ਹਜ਼ਾਰਾਂ ਘੂਰਦੀਆਂ ਅੱਖਾਂ ਨੂੰ
ਇੱਕ ਪੱਥਰ ਹੀ ਚੀਰ ਕੇ ਅੱਗੇ ਲੰਘ ਸਕਦੈ |

 

ਇੱਕ ਪੱਥਰ ਹੀ ਬਲ ਰੱਖਦਾ ਐ
ਕਿਸੇ ਸੀਟੀ ਦਾ ਜਵਾਬ
ਕਿਸੇ ਚਪੇੜ ਨਾਲ ਦੇਣ ਦਾ |

 

ਇੱਕ ਪੱਥਰ ਹੀ ਹੁੰਦੈ
ਜੋ 5 ਸਾਲ ਦੀ ਉਮਰ ਚ
ਇੱਕ ਬਲਾਤਕਾਰ ਸਹਿ ਲੈਂਦੈ |

 

ਇੱਕ ਪੱਥਰ ਹੀ ਹੁੰਦੈ
ਜੋ ਆਪਣਿਆਂ ਅੰਗਾਂ ਤੇ
ਚਾਕੂਆਂ ਦਾ ਵਾਰ ਸਹਿ ਕੇ ਵੀ
ਜਿਉਣ ਦੀ ਚਾਹ ਰੱਖਦੈ |

 

ਅੱਤ ਦਰਜੇ ਚੰਗਾ ਐ ਪੱਥਰ
ਕਿਸੇ ਮਰਦ ਤੋਂ
ਕਿਸੇ ਸਰਕਾਰ ਤੋਂ
ਕਿਸੇ ਰੱਬ ਤੋਂ

 

ਜਿਹੜਾ ਐਨਾ ਕੁਝ ਸਹਿ ਕੇ ਵੀ
ਜਿਉਣਾ ਲੋਚਦੈ |

 

ਪੱਥਰ ਇੰਨੇ ਚਿਰ ਈ ਪੱਥਰ ਐ
ਜਿੰਨਾ ਚਿਰ ਅਡੋਲ ਤੇ ਸ਼ਾਂਤ ਪਿਆ ਹੁੰਦੈ |
ਜਦੋਂ ਹੰਭ  ਕੇ ਜ਼ਾਲਮਾਂ ਦੇ ਮੱਥੇ ਚ ਵੱਜੇ
ਤਾਂ ਪੱਥਰ ਵੀ
ਜਾਨਲੇਵਾ ਹਥਿਆਰ ਬਣ ਜਾਂਦੈ |

 

ਹੁਣ ਵਕ਼ਤ ਆ ਗਿਆ ਐ
ਕਿ ਆਪਣੇ ਪੱਥਰ ਹੋਣ ਤੇ
ਸ਼ਰਮ ਨਹੀਂ , ਮਾਣ ਕੀਤਾ ਜਾਵੇ |
ਤੇ ਮਾੜਿਆਂ ਦੇ ਮੱਥੇ ਵੱਜ
ਇਹਨਾਂ ਨੂੰ ਛਲਣੀ ਕੀਤਾ ਜਾਵੇ |
ਵੱਜਿਆ ਤਾਂ ਕੱਚ ਈ ਬਥੇਰਾ ਹੁੰਦੈ
ਕੁੜੀਆਂ ਤਾਂ ਫੇਰ ਪੱਥਰ ਨੇ |


- ਹਰਜੋਤ -

20 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਰਜੋਤ ਜੀ - ਸ਼ੁਕਰੀਆ, ਇਸ ਤਰਾਂ ਦੀ ਜੋਤ ਹਰ ਦਿਲ ਵਿਚ ਇਸ ਕਿਰਤ ਰਾਹੀਂ ਜਗਾਉਣ ਦਾ ਉਪਰਾਲਾ ਕਰਨ ਲਈ | ਮੈਂ ਤਾ ਪਹਿਲਾਂ ਹੀ ਇਸ ਗੱਲ ਦਾ ਕਾਇਲ ਹਾਂ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ |
ਔਰ ਬਿੱਟੂ ਬਾਈ ਜੀ, ਆਪ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ ! ਆਪ ਜਤਨ ਕਰਕੇ ਸੋਹਣੇ ਸੋਹਣੇ ਮੋਤੀ ਚੁਗ ਕੇ ਲਿਆਉਂਦੇ ਹੋ ਅਤੇ ਉਸ ਫੋਰਮ ਤੇ ਅਪਲੋਡ ਕਰਦੇ ਹੋ ਜਿੱਥੇ ਆਪ ਜੀ ਨੂੰ ਐਸੀਆਂ ਚੀਜ਼ਾਂ ਦੀ ਕਦਰ ਹੋਣ ਦੀ ਉੰਮੀਦ ਹੈ | ਆਸ ਹੈ ਅਤੇ ਅਰਦਾਸ ਹੈ ਕਿ ਆਪ ਜੀ ਦੀ ਉੰਮੀਦ ਨੂੰ ਫਲ ਪਵੇ |
ਰੱਬ ਰਾਖਾ 

ਹਰਜੋਤ ਜੀ - ਸ਼ੁਕਰੀਆ, ਇਸ ਤਰਾਂ ਦੀ ਜੋਤ ਹਰ ਦਿਲ ਵਿਚ ਇਸ ਕਿਰਤ ਰਾਹੀਂ ਜਗਾਉਣ ਦਾ ਉਪਰਾਲਾ ਕਰਨ ਲਈ | ਮੈਂ ਤਾ ਪਹਿਲਾਂ ਹੀ ਇਸ ਗੱਲ ਦਾ ਕਾਇਲ ਹਾਂ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ |


ਔਰ ਬਿੱਟੂ ਬਾਈ ਜੀ, ਆਪ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ ! ਆਪ ਜਤਨ ਕਰਕੇ ਸੋਹਣੇ ਸੋਹਣੇ ਮੋਤੀ ਚੁਗ ਕੇ ਲਿਆਉਂਦੇ ਹੋ ਅਤੇ ਉਸ ਫੋਰਮ ਤੇ ਅਪਲੋਡ ਕਰਦੇ ਹੋ ਜਿੱਥੇ ਆਪ ਜੀ ਨੂੰ ਐਸੀਆਂ ਚੀਜ਼ਾਂ ਦੀ ਕਦਰ ਹੋਣ ਦੀ ਉੰਮੀਦ ਹੈ | ਆਸ ਹੈ ਅਤੇ ਅਰਦਾਸ ਹੈ ਕਿ ਆਪ ਜੀ ਦੀ ਉੰਮੀਦ ਨੂੰ ਫਲ ਪਵੇ |


ਰੱਬ ਰਾਖਾ 

 

22 Jul 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Cry ਅੱਜ ਮੈਨੂ ਮਾਨ ਹੈ ਪਥਰ ਹੋਣ ਤੇ . . . 

 

Thanx ਬਿੱਟੂ ji thanx for sharing 

 


23 Jul 2014

sandhu bhajan
sandhu
Posts: 1
Gender: Male
Joined: 23/Jul/2014
Location: muktsar
View All Topics by sandhu
View All Posts by sandhu
 
ਅੱਤ ਹੈ ਵੀਰ ਜੀ,,,,,,
23 Jul 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Brilliant piece of work !
Rousing and touching.
23 Jul 2014

pari gill
pari
Posts: 18
Gender: Female
Joined: 02/Oct/2013
Location: haryana
View All Topics by pari
View All Posts by pari
 
Wah ...kya baat hai...
06 Aug 2014

Reply