ਪਿਆਰ ਕਰਦੀ ਹਾਂ, ਤੇਰੀ ਕਦੇ ਤਾਂ ਰਹਿਮਤ ਹੋਵੇਗੀ
ਮਨਦੀ ਹਾਂ ਕਿ ਮੇਰੀ ਕਿਸਮਤ ਹਾਲੇ ਮਿਹਰਬਾਨ ਨਹੀ ਹੈ
ਸਰ ਵੀ ਕਰ ਲਵਾਂਗੀ ਤੇਰੇ ਇਸ਼ਕ਼ ਦੇ ਅੰਬਰਾਂ ਨੂੰ ਕਦੇ
ਬਹੁਤੀ ਉੱਚੀ ਉਡਾਨ ਭਰਨ ਦੀ ਹਾਲੇ ਜਾਨ ਨਹੀਂ ਹੈ
ਪਹਿਚਾਣਦੀ ਹਾਂ ਮੈਂ ਵੀ ਇਸ ਦੁਨੀਆਂ ਦੇ ਸਭ ਰੰਗਾਂ ਨੂੰ
ਕਮਲਾ ਜਰੂਰ ਹੈ ਦਿਲ ਮੇਰਾ ਪਰ ਅਨਜਾਨ ਨਹੀਂ ਹੈ
ਜਰੂਰ ਬਦਲਣਗੇ ਹਾਲਾਤ ਕਦੇ ਮੇਰੀ ਜ਼ਿੰਦਗੀ ਦੇ
ਸਦਾ ਬਲਵਾਨ ਹੈ ਵਕ਼ਤ ਪਰ ਬੇਈਮਾਨ ਨਹੀਂ ਹੈ
ਤੇਰੀ ਹਰ ਖਵਾਹਿਸ਼ ਨੂੰ ਛੂਹ ਲਵਾਂਗੀ ਕਿਸੇ ਦਿਨ ਮੈਂ
ਬਸ ਮੁਹੱਬਤ ਹੈ ਤੇਰੇ ਨਾਲ ਕੋਈ ਅਹਿਸਾਨ ਨਹੀਂ ਹੈ
ਤੇਰੇ ਨਾਲ ਕੋਈ ਸ਼ਿਕਵਾ ਸ਼ਿਕਾਇਅਤ ਨਹੀਂ ਹੈ "ਨਵੀ" ਨੂੰ
ਹਾਲੇ ਇਸ਼ਕ਼ ਮੇਰੇ ਦੀ ਤੈਨੂੰ ਹੋਈ ਪਹਿਚਾਨ ਨਹੀ ਹੈ
-ਨਵੀ