Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਹਿਚਾਣ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਪਹਿਚਾਣ

ਸਾਰ-ਅੰਸ਼.
ਸਿ੍ਸ਼ਟੀ ਦਾ ਕੋਈ ਇਤਿਹਾਸ ਨਹੀਂ ਹੈ । ਸਿ੍ਸ਼ਟੀ ਦੇ ਅਰੰਭ ਤੋਂ ਪਹਿਲਾਂ ਦੇ ਨਾਦ ਨੂੰ ਜਾਣ ਅਤੇ ਮਾਨਣ ਦੀ ਸਮਰਥਾ ਨਾ ਕਿਸੇ ਕੋਲ ਸੀ ਨਾ ਹੈ ਨਾ ਹੋਵੇਗੀ । ਪਰ ਸਿ੍ਸ਼ਟੀ ਦੀ ਉਤਪਤੀ, ਵਿਕਾਸ ਅਤੇ ਵਿਸਥਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ । ਪ੍ਰਮਾਤਮਾ ਦਾ ਅੰਤ ਪਾਉਣ ਦੀ ਚੇਸ਼ਟਾ ਨੇ ਮਨੁੱਖ ਵਿੱਚ ਇਨਸਾਨ ਬਣਨ ਨਾਲੋਂ ਜਿਆਦਾ ਭਗਵਾਨ ਬਣਨ ਦਾ ਜਨੂੰਨ ਪੈਦਾ ਕਰ ਦਿਤਾ ਹੈ । ਇਹੀ ਕਾਰਨ  ਪੂਰੇ ਸੰਸਾਰ ਵਿੱਚ ਇੱਕ ਪ੍ਰਮਾਤਮਾ ਦੇ ਸੰਕਲਪ ਨੂੰ ਬਹੁਤ ਜਿਆਦਾ ਠੇਸ ਲਗੀ ਹੈ । ਪੂਰੀ ਕਾਇਨਾਤ ਨੂੰ ਪੈਦਾ ਕਰਨ ਵਾਲੇ ਪ੍ਰਮਾਤਮਾ ਦੀ ਅਰਾਧਨਾ ਦੇ ਨਾਂ ਤੇ ਜੀਵ ਨੇ ਆਪਣੀ ਸੋਚ, ਲੋੜ ਅਤੇ ਤਿ੍ਪਤੀ ਲਈ ਖੁਦ ਬਣਾਏ ਪ੍ਰਮਾਤਮਾ ਨੂੰ ਵੱਖ ਵੱਖ ਨਾਵਾਂ ਅਤੇ ਵਿੱਧੀਆਂ ਨਾਲ ਅਰਾਧਨਾ ਸ਼ੁਰੂ ਕਰ ਦਿਤਾ । ਇਹ ਸ਼ਾਇਦ ਸੁਭਾਵਿਕ ਅਤੇ ਮਨੁੱਖੀ ਸੁਭਾਅ ਦੇ ਅਨੁਕੂਲ ਵੀ ਹੋਵੇਗਾ ਜਿਸ ਕਰਕੇ ਮਨੁੱਖ ਦੀ ਇਸ ਭਾਵਾਤਮਿਕ ਸਵਾਰਥੀ ਸੋਚ ਨੇ ਜੀਵ ਨੂੰ ਜੀਵ ਦੇ ਆਹਮਣੇ ਸਾਹਮਣੇ ਖੜਾ ਕਰ ਦਿਤਾ ਹੈ । ਜੀਵ ਦੇ ਅਰੰਭ ਤੋਂ ਪਹਿਲਾਂ ਜੀਵ ਆਤਮਾ ਦਾ ਪੈਦਾ ਹੋਣਾ ਸੁਭਾਵਿਕ ਸੀ । 

     ਸ਼ਬਦ ਹੀ ਹੁਕਮ ਹੈ ।ਸ਼ਬਦ ਦੀ ਵਿਚਾਰ ਆਪਣੇ ਮੂਲ ਦੀ ਵਿਚਾਰ ਕਰਨਾ ਹੈ । ਜਦ ਸੱਭ ਕੁਝ ਪ੍ਰਾਮਤਮਾ ਕਰ ਰਿਹਾ ਹੈ ਜੀਵ ਜਾਂ ਕਾਂਇਆਂ ਕੁਝ ਕਰਨ ਦੇ ਸਮਰਥ ਨਹੀਂ ਹੈ ਤਾਂ ਪ੍ਰਵਾਨ ਕਰ ਲੈਣਾ ਹੀ ਅਸਲ ਬੰਦਗੀ ਹੈ । ਜੀਵ ਦੀ ਦੁਬਿਧਾ ਇਹੀ ਹੈ ਕਿ ਉਸ ਨੇ ਕਾਦਰ.ਹੁਕਮ ਅਤੇ ਕੁਦਰਤ ਨੂੰ ਪ੍ਰਵਾਨ ਕਰਨ ਤੋਂ ਪਹਿਲਾਂ ਵਿਚਾਰਨ ਤੇ ਜੋਰ ਦਿਤਾ ਹੈ । ਪ੍ਰਵਾਨ ਕਰਕੇ ਕੀਤੀ ਵਿਚਾਰ ਜੀਵ ਨੂੰ ਮੂਲ ਦੇ ਅਸਲੇ ਦੀ ਸੋਝੀ ਅਤੇ ਅਨੰਦ ਦੇਂਦਾ ਹੈ । ਅਸਲ ਵਿੱਚ ਵਿਚਾਰਨ ਦੀ ਪ੍ਰਕਿਰਿਆ ਪ੍ਰਵਾਨ ਕਰਨ ਤੋਂ ਬਗੈਰ ਹੋ ਹੀ ਨਹੀਂ ਸਕਦੀ । ਜੀਵ ਨੇ ਜਦ ਤੋਂ ਵਿਚਾਰ ਨੂੰ ਪ੍ਰਵਾਨਗੀ ਤੋਂ ਜਿਆਦਾ ਮਹੱਤਵ ਦਿਤਾ ਹੈ ਉੁਲੱਝਣਾ ਵੱਧੀਆਂ ਹਨ । ਮੰਨਣਾ ਅਤੇ ਪ੍ਰਵਾਨਗੀ ਜੀਵ ਦਾ ਧਰਮ ਹੈ । ਪਰ ਪ੍ਰਵਾਨਗੀ ਅਤੇ ਮੰਨਣ ਤੋਂ ਬਗੈਰ ਵਿਚਾਰ ਰਾਜਨੀਤੀ,ਭਰਮ ਅਤੇ ਪਖੰਡ  ਹੈ । ਭਾਵ ਜੀਵ ਪ੍ਰਮਾਤਮਾ ਦੀ ਹਰ ਕਿਰਤ ਨੂੰ ਬਿਨਾਂ ਵਿਚਾਰੇ ਤਿਆਰ ਕੀਤੀ ਮੰਨਦਾ ਹੈ ।ਦੂਜੇ ਸ਼ਬਦਾਂ ਵਿੱਚ ਜੀਵ ਪ੍ਰਮਾਤਮਾ ਨਾਲੋਂ ਸਿਆਣਾ ਮੰਨਦਾ ਹੈ । ਜੋ ਨਾਮੁਕੰਮਲ ਜੀਵ ਦੀ ਸੋਚ ਹੈ । ਪ੍ਰਵਾਨਗੀ ਤੋਂ ਬਗੈਰ ਕੋਈ ਜੀਵ ਸਿਰਫ ਵਿਚਾਰ ਨਾਲ ਮੁਕੰਮਲ ਨਹੀਂ ਹੋ ਸਕਿਆ । ਜਿਸਨੇ ਵੀ ਆਪਣੀ ਵਿਚਾਰ ਨਾਲ ਕੁਝ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਸਮੇਂ ਦੇ ਬੀਤਦੇ ਹੀ ਤਬਦੀਲੀ ਵਿੱਚ ਸਮੋਅ ਗਿਆ । ਅਜਿਹੇ ਜੀਵ ਸਵਾਰਥੀ ਹਨ ਜਿਨਾਂ ਨੇ ਬ੍ਰਹਿਮੰਡ ਵਿੱਚ ਤਬਾਹੀ ਲਿਆਂਦੀ ਹੈ । ਪ੍ਰਵਾਨਗੀ ਤੋਂ ਬਾਅਦ ਕਾਦਰ,ਸ਼ਬਦ,ਹੁਕਮ ਅਤੇ ਕੁਦਰਤ ਦੀ ਵਿਚਾਰ ,ਨੇ ਜੀਵ ਨੂੰ ਵਿਸਮਾਦ ਵਿੱਚ ਪਹੁੰਚਾ ਕੇ ਸਾਧ,ਸੰਤ ,ਭਗਤ,ਬ੍ਰਹਮ ਗਿਆਨੀ ਬਣਾ ਦਿਤਾ ਹੈ । ਸਮਾਜ ਵਿੱਚ ਧਾਰਮਿਕ, ਰਾਜਨੀਤਿਕ,ਅਾਰਥਿਕ ਅਤੇ ਸਮਾਜਿਕ  ਵਾਦ ਵਿਵਾਦ ਦਾ ਕਾਰਨ ਜੀਵ ਵਲੋਂ ਇੱਕ ਦੂਸਰੇ ਦੀ ਵਿਚਾਰ ਨਾਲ ਸਹਿਮਤ ਨਾ ਹੋਣਾ ਹੈ । ਹਰ ਜੀਵ ਧਾਰਮਿਕ, ਰਾਜਨੀਤਿਕ,ਅਾਰਥਿਕ ਅਤੇ ਸਮਾਜਿਕ ਵਿਵਸਥਾ ਨੂੰ ਚਾਹੇ ਅਣਚਾਹੇ ਭੋਗਦਾ ਹੈ ਪਰ ਪ੍ਰਵਾਨ ਨਹੀਂ ਕਰਦਾ । ਅਗਰ ਜੀਵ ਦੀ ਵਿਚਾਰ ਸੰਪਨ ਹੁੰਦੀ ਤਾਂ ਸਮੁਚੇ ਸਮਾਜ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਸੀ ਪਰ ਅਜਿਹਾ ਨਾ ਹੋ ਸਕਿਆ ਹੈ ਅਤੇ ਨਾ ਹੀ ਕਦੇ ਹੋ ਸਕਦਾ ਹੈ । ਜਦ ਜੀਵ ਦੀ ਸੋਚ ਅਤੇ ਵਿਚਾਰਾਂ ਨੂੰ ਸਮਾਜ ਨੇ ਪ੍ਰਵਾਨ ਨਹੀਂ ਕੀਤਾ ਤਾਂ ਅਜਿਹੇ ਜੀਵ ਆਪਣੇ ਵਿਚਾਰਾਂ ਨੂੰ ਪ੍ਰਵਾਨ ਕਰਵਾਉਣ ਲਈ ਜੋਰ,ਜ਼ਬਰ,ਨੀਤੀ, ਕੂੜ ਨੀਤੀ ਅਤੇ ਕਈ ਅਣਮਨੁੱਖੀ ਸਾਧਨ ਵਰਤੇ ਹਨ ।

       ਸਦਾ ਸੁੱਖ ਦੀ ਚਾਹਤ ਨੇ ਹੀ ਜੀਵ ਨੂੰ ਹਿੰਮਤੀ ਬਣਾ ਦਿਤਾ ਹੈ । ਜੋ ਜੀਵ ਦੁੱਖ ਸੁੱਖ ਅਤੇ ਮਾਣ ਅਪਮਾਣ  ਨੂੰ ਬਰਾਬਰ ਮਹਿਸੂਸ ਕਰਦੇ ਹਨ,
 ਉਹ ਜਾਣਦੇ ਹਨ ਕਿ ਦੁੱਖ ਸੁੱਖ ਮਨ ਦੀ ਅਵਸਥਾ ਹਨ । ਦੁੱਖ ਸੁੱਖ ਮਾਣ ਅਪਮਾਣ ਦਾ ਆਪਣਾ ਵਜ਼ੂਦ ਨਹੀਂ ਹੁੰਦਾ। ਅਗਰ ਅਜਿਹਾ ਹੁੰਦਾ ਤਾਂ ਇੱਕ ਜੀਵ ਦੇ ਦੁੱਖ ਤੋਂ ਹੋਰ ਕੋਈ ਸੁੱਖੀ ਜਾਂ ਖੁਸ਼ ਨਹੀਂ ਹੁੰਦਾ । ਦੂਸਰੇ ਦੇ ਸੁੱਖ ਤੋਂ ਦੁੱਖੀ ਨਾ ਹੁੰਦਾ  ਪਰ ਇਹ ਸੱਚ ਹੈ ਕਿ ਅਜਿਹਾ ਹੋ ਰਿਹਾ ਹੈ । ਸੁੱਖ ਅਤੇ ਦੁੱਖ ਦੀ ਤਮੰਨਾ ਜੀਵ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ । ਤਮੰਨਾ ਪ੍ਰਾਪਤੀ ਦੀ ਵਿਪ੍ਰੀਤ ਅਵਸਥਾ ਹੈ । ਤਮੰਨਾ ਭਵਿੱਖ ਦੀ ਹੈ ਜਿਸ ਦੀ ਪੂਰਤੀ ਯਕੀਨੀ ਨਹੀਂ ਹੈ ਅਪ੍ਰਤੱਖ ਹੈ ਭਰਮ ਹੈ ਸੁਪਨਾ ਹੈ ਅਤੇ ਭੋਗਿਆ ਨਹੀਂ ਜਾ ਸਕਦਾ । ਪਰ ਪ੍ਰਪਤੀ ਵਰਤਮਾਨ ਹੈ ਜੋ ਪ੍ਰਤੱਖ ਹੈ,ਸੱਚ ਹੈ ਭੋਗਣ ਯੋਗ ਹੈ ।  

            ਆਤਮਿਕ ਸਹਿਜ ਲਈ ਸੁਰਤ ,ਸੁਭਾਅ ਅਤੇ ਦਿ੍ਸ਼ਟੀ ਨੂੰ ਟਿਕਾਉ ਵਿੱਚ ਰਖਣ ਦੀ ਲੋੜ ਹੈ । ਜਦ ਜੀਵ ਅੰਦਰ ਅਡੋਲ ਸਮਾਈ ਜੀਵ ਆਤਮਾ ਨੇ ਹਰੇਕ ਵਿੱਚ ਵੱਸਦੀ ਆਤਮਾ ਦੀ ਪ੍ਰਤੀਤੀ ਕਰ ਲਈ ਤਾਂ ਜੀਵ ਆਤਮਾ ਸਫਲ ਹੋ ਜਾਂਦੀ ਹੈ । ਮਾਰਗ ਕਠਨ ਨਹੀਂ ਹੈ ਬਸ ਵਾਪਰ ਰਹੀ ਕੁਦਰਤੀ ਪ੍ਰਕਿਰਿਆ ਨੂੰ ਪ੍ਰਵਾਨ ਕਰਨਾ ਹੈ । ਜੀਵ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਵਾਪਰ ਰਹੀ ਕੁਦਰਤੀ ਪ੍ਰਕਿਰਿਆ ਨੂੰ ਜੀਵ ਅਚੇਤ ਜਾਂ ਸੁਚੇਤ ਰੂਪ ਵਿੱਚ ਪ੍ਰਵਾਨ ਨਹੀਂ ਕਰਦਾ ਤਾਂ ਵੀ ਨਿਰੰਤਰ ਵਾਪਰ ਰਹੀ ਕੁਦਰਤ ਨੂੰ ਪ੍ਰਵਾਨ ਕਰਵਾਉਣ ਦੀ ਜਾਚ ਹੈ । ਜੀਵ ਹੰਕਾਰ ਵਸ ਕਾਮ ਕ੍ਰੋਧ ਲੋਭ ਮੋਹ ਨੂੰ ਆਤਮਿਕ ਪ੍ਰਵਿਰਤੀਆਂ ਪ੍ਰਵਾਨ ਕਰਨ ਦੀ ਬਜਾਏ ਕਾਬਜ਼ ਪੂਰਤੀ ਬਣਾ ਬੈਠਾ ਹੈ । ਪ੍ਰਮਾਤਮਾ ਨੇ ਕਾਮ ,ਕ੍ਰੋਧ,ਲੋਭ ਮੋਹ ਅਤੇ ਹੰਕਾਰ ਨੂੰ ਸਿ੍ਸ਼ਟੀ ਦੇ ਮੂਲ ਨੂੰ ਅਨੁਭਵ ਕਰਨ ਲਈ ਪੈਦਾ ਕੀਤਾ ਤਾਂ ਕਿ ਜੀਵ ਸੰਸਰ ਵਿੱਚ ਉਲੱਝ ਕੇ ਨਾ ਰਹਿ ਜਾਵੇ । ਮਨ ਨੂੰ ਸ਼ਾਂਤ ਅਤੇ ਨਿਰਮਲ ਰਖਣ ਲਈ ਇਹ ਤੱਤ ਪੈਦਾ ਕੀਤੇ । ਪਰ ਜੀਵ ਨੇ ਆਪਣੇ ਮੂਲ ਨੂੰ ਵਿਸਾਰ ਕੇ ਇਹਨਾਂ ਤੱਤਾਂ ਨੂੰ ਵਿਕਾਰ ਦਿ੍ਸ਼ਟੀ ਨਾਲ ਮਹਿਸੂਸ ਕੀਤਾ ਹੈ । ਜਿਸ ਕਾਰਨ ਜੀਵ ਆਪਣੀ ਪਹਿਚਾਣ ਭੁੱਲ ਗਿਆ ਅਤੇ ਇਹਨਾਂ ਕੁਦਰਤੀ ਤੱਤਾਂ ਨੂੰ ਮੁਕਤੀ ਦੇ ਰਹਿਨੁਮਾਂ ਪ੍ਰਵਾਨ ਕਰਨ ਦੀ ਬਜਾਏ ਜੀਵਨ ਦੇ ਬੰਧਨ ਬਣਾ ਬੈਠਾ । ਪ੍ਰਮਾਤਮਾ ਨੇ ਜੀਵ ਨੂੰ ਭੋਗਣ ਲਈ ਕੁਦਰਤ ਦੇ ਰੂਪ ਵਿੱਚ ਬਹੁਤ ਖੂਬਸੂਰਤ ਨਿਆਮਤਾ ਦਿਤੀਆਂ ਹਨ । ਖੁਸ਼ਕਿਸਮਤੀ ਇਹ ਹੈ ਕਿ ਇਹ ਸਾਰੀਆਂ ਨਿਆਮਤਾ ਨੂੰ ਸੱਭ ਦੀ ਪਹੁੰਚ ਵਿੱਚ ਰੱਖਿਆ ਹੈ । ਕੁਝ ਜੀਵ ਇਹਨਾਂ ਨੂੰ ਸੰਗਿ੍ਹ ਕਰਨ ਵਿੱਚ,ਅਤੇ ਕੁਝ ਇਹਨਾਂ ਤੋਂ ਦੂਰ ਭੱਜਣ ਵਿੱਚ  ਜੀਵਨ ਗ਼ੁਜ਼ਾਰ ਦੇਂਦੇ ਹਨ । ਪਰ ਪ੍ਰਾਪਤ ਨਿਆਮਤਾਂ ਤੋਂ ਸੰਤੁਸ਼ਟ ਹੋਣ ਅਤੇ ਸ਼ੁਕਰ ਕਰਨ ਦੀ ਸੋਝੀ ਵਿਰਲਿਆਂ ਹਿੱਸੇ ਆਈ ਹੈ । ਪ੍ਰਾਪਤ ਨੂੰ ਆਪਣੀ ਹੈਸੀਅਤ ਤੋਂ ਘੱਟ ਸਮਝਣਾ ਜੀਵ ਦੀ ਤ੍ਰਾਸਦੀ ਹੈ ਜਿਸ ਦਾ ਫ਼ਾਇਦਾ ਅਕਸਰ ਵੱਧ ਅਤੇ ਲੋੜ ਤੋਂ ਜਿਆਦਾ ਦਿਵਾ ਸਕਣ ਵਾਲਿਆਂ ਦੀ ਭੀੜ ਨੇ ਉਠਾਇਆ ਹੈ ।

     ਸ਼ਬਦ ਪ੍ਰਮਾਤਮਾ ਦਾ ਮੂਲ ਸਰੋਤ ਹੈ । ਜਿਸ ਦੇ ਆਦਿ ਬਾਰੇ ਸੋਚਣਾ ਹੀ ਹੰਕਾਰ ਦੀ ਉਤਪਤੀ ਹੈ । ਪ੍ਰਮਾਤਮਾ ਦਾ ਸ਼ਬਦ ਰਾਹੀਂ ਨਿਰੰਕਾਰ ਰੂਪ ਨੂੰ ਕੁਦਰਤ ਦੀ ਸਿਰਜਨਾ ਰਾਹੀਂ ਸਾਕਾਰ ਕਰਨਾ ਹੀ ਸੰਪੂਰਨਤਾ ਹੈ । ਸਾਕਾਰ ਰੂਪ ਵਿੱਚ ਹਰ ਜ਼ਰੇ ਵਿੱਚ ਵਿਦਮਾਨ ਨੂੰ ਅਨੁਭਵ ਕਰਕੇ ਜਨਮ ਨੂੰ ਸਫਲ ਕਰਨ ਲਈ ਜੀਵ ਨੂੰ ਬੁੱਧ ਬਿਬੇਕ ਦਾ ਧਾਰਨੀ ਹੋਣਾ ਜਰੂਰੀ ਹੈ । ਬ੍ਰਹਮ ਦੀ ਸੋਝੀ ਬੁੱਧ ਬਿਬੇਕ ਹੈ । ਜੀਵ ਲਈ ਸੱਚ ਦੀ ਪ੍ਰਵਾਨਗੀ ਹੀ  ਬੁੱਧ ਬਿਬੇਕ ਦਾ ਮਾਰਗ ਹੈ । ਅੰਤਰ ਮਨ ਦੀ ਸੁਧਿਤਾ ਨਾਲ ਮੂਲ ਦੀ ਪ੍ਰਤੀਤੀ ਹੋ ਜਾਂਦੀ ਹੈ । ਜਿਸ ਦਿ੍ਸ਼ਟੀ ਨਾਲ ਜੀਵ ਸਹਿਜ ਹੀ ਆਪਣਾ ਮੂਲ ਵਿੱਚ ਲੀਨ ਹੋ ਜਾਂਦਾ ਹੈ । ਸ਼ਬਦ  ਸੁਰਤ ਦੇ  ਸੰਗਮ ਨਾਲ ਹੀ ਰੂਹ ਅੰਦਰ ਅੰਮਿ੍ਤ ਝਰਨਾ ਸ਼ੁਰੂ ਹੂੰਦਾ ਹੈ । ਜੀਵ ਨੂੰ ਭਵਸਾਗਰ ਤੋਂ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ ।    

ਗਿਆਨ ਵਿਚਾਰਨ ਅਤੇ ਧਾਰਨ  ਦਾ ਵਿਸ਼ਾ ਹੈ । ਜਦ ਗਿਆਨ ਵੰਡਣ ਜਾਂ ਪ੍ਰਚਾਰਨ ਲਈ ਕੂਕਣਾ ਪੈਂਦਾ ਹੈ ਤਾਂ ਗਿਆਨ ਦਾ ਮੂਲ ਪ੍ਰਤੀਤ ਮੋਹ ਅਤੇ ਡਰ ਵਿੱਚ ਬਦਲ ਜਾਂਦੀ ਹੈ । ਅੰਤਰ ਮਨ ਬ੍ਰਹਮ ਤੋਂ ਖੋਖਲਾ ਹੋਣ ਕਰਕੇ ਮੂਰਖਾਂ ਦੀ ਤਰ੍ਹਾਂ ਜੀਵ ਭਟੱਕਦਾ ਹੈ । ਜੀਵ ਆਪਣੇ ਗਿਆਨ ਦੀ ਪ੍ਰਮਾਣਿਤਾ ਦੂਸਰਿਆ ਤੋਂ ਭਾਲਦਾ ਹੈ ਤਾਂ ਮਨ ਨੂੰ ਪਰਬੋਧਨਾ ਅਤੇ ਗਿਆਨ ਦੀ ਵਿਚਾਰ ਨੂੰ ਬੂਝ ਸਕਣਾ ਮੁਸ਼ਕਲ ਹੋ ਜਾਂਦਾ ਹੈ । ਜੀਵ ਦੀ ਅੰਤਰਮੁੱਖੀ ਖੋਜ ਆਕਾਰ ਤੋਂ ਨਿਰੰਕਾਰ ਦੀ ਪਹੁੰਚ ਕਰਵਾ ਦਿੰਦੀ ਹੈ । ਜੀਵ ਦਾ ਆਕਾਰ ਹੋਣਾ ਮਨਫ਼ੀ ਹੋ ਜਾਂਦਾ ਹੈ । ਜੀਵ ਹਰ ਪਾਸੇ ਨਿਰੰਕਾਰ ਨੂੰ ਪਸਰਿਆ ਵੇਖ ਕੇ ਵਿਸਮਾਦ ਵਿੱਚ ਪਹੁੰਚ ਜਾਂਦਾ ਹੈ । ਵਿਸਮਾਦੀ ਜੀਵ ਪਹਿਲਾਂ ਵਿਕਾਰ ਮੁਕਤ ਹੁੰਦਾ ਹੈ ਫਿਰ ਆਕਾਰ ਮੁਕਤ ਹੋਣ ਲਈ ਤਿਆਰ ਹੋ ਜਾਂਦਾ ਹੈ । ਅਜਿਹੀਆਂ ਜੀਵ ਆਤਮਾਵਾਂ ਨੂੰ ਆਕਾਰ ਅਤੇ ਨਿਰੰਕਾਰ ਵਿੱਚ ਕੋਈ ਅੰਤਰ ਨਜ਼ਰ ਨਹੀਂ ਆਉਂਦਾ ।ਅਜਿਹੀਆਂ ਰੂਹਾਂ ਨੂੰ ਧਾਰਮਿਕ ਸੰਦਰਭ ਵਿੱਚ ਅਸਲ ਗੁਰਮੁਖ ਅਤੇ ਨਿਰਮਲ ਗਣਿਆ ਜਾਂਦਾ ਹੈ । ਕਾਦਰ ਦੀ ਕੁਦਰਤ ਵਿੱਚ ਵਲੀਨ ਰਹਿੰਦੇ ਹਨ । ਆਕਾਰ ਜੋ ਪੈਦਾ ਹੋਇਆ ਹੈ ਬਿਨਸ ਜਾਣ ਵਾਲਾ ਹੈ । ਸ਼ਬਦ ਉਹ ਕਪਣ ਹੈ ਜਿਸ ਤੋਂ ਸੱਭ ਆਕਾਰ ਪੈਦਾ ਹੋਏ ਹਨ । ਰੂਹ ਦਾ ਵਿਚਾਰ ਬਿਨ ਸੰਸਾਰ ਭਵਸਾਗਰ ਨੂੰ ਪਾਰ ਹੋਣਾ ਅਤਿ ਕਠਨ ਹੈ।ਕਾਰਨ ਧਾਰਮਿਕ ਦੇ ਨਾਲ ਨਾਲ ਤੱਤ ਸਾਰ ਦਾ ਵੀ ਹੈ ਕਿ ਮਨ ਸ਼ਬਦ ਦੀ ਕਪਣ ਦੀ ਅੰਸ਼ ਹੈ । ਜਿਸ ਦਾ ਮੂਲ ਨਿਰੰਕਾਰ ਹੈ । ਮਨ ਦਾ ਆਕਾਰ ਦਾ ਪੂਜਾਰੀ ਹੋਣਾ ਸੁਭਾਵਿਕ ਹੈ ਕਿਉਂਕਿ ਜੀਵ ਦੀ ਨਿਰੰਕਾਰ ਨਾਲੋਂ ਲਿਵ ਟੁੱਟਦੇ ਹੀ ਮਨ ਰੂਪੀ ਸੁਰਤ ਨੇ ਆਕਾਰ ਹੀ ਵੇਖੇ । ਸ਼ਬਦ ਦੇ ਵਜੱਣ ਦੀ ਆਵਾਜ਼ ਆਕਾਰ ਦੇ ਰੌਲੇ ਵਿੱਚ ਮਧੱਮ ਪੈ ਗਈ । ਫਿਰ ਹੌਲੀ ਹੌਲੀ ਅਚੇਤ ਸਥਾਨ ਵਿੱਚ ਚਲੇ ਗਈ । ਮਨ ਆਕਾਰ ਵਿੱਚ ਉਲੱਝ ਕੇ ਰਹਿ ਗਿਆ । ਇਹ ਵਿਚਾਰ ਧਿਆਨ ਵਿੱਚ ਰੱਖਣਾ ਲਾਜ਼ਮੀ ਹੈ ਕਿ ਜਦ ਮਨ ਨੂੰ ਸ਼ਬਦ ਗੁਰ ਦੀ ਸੋਝੀ ਹੋਈ ਅਤੇ ਸੁਰਤ ਨੇ ਮੂਲ ਦੀ ਚੇਸ਼ਟਾ ਕੀਤੀ ਤਾਂ ਸ਼ਬਦ ਦੀ ਧੁਨ ਫਿਰ ਵੱਜਣੀ ਸ਼ੁਰੂ ਹੋ ਜਾਂਦੀ ਹੈ । ਮਨ ਅੰਤਰ ਭੈਅ ਅਤੇ ਭਾਉ ਦਾ ਚਿੰਤਨ ਸ਼ੁਰੂ ਹੋ ਜਾਂਦਾ ਹੈ । ਜੀਵ ਅੰਦਰ ਜਦ ਫੁਰਨੇ ਉੱਠਦੇ ਹਨ ਉਹ ਮਨ ਹੈ,ਜਦ ਜੀਵ ਮਨ ਅੰਦਰ ਉੱਠਦੇ ਫੁਰਨਿਆਂ ਨੂੰ ਚਿਤਵਦਾ ਹੈ ਉਹੀ ਚਿਤ ਹੈ। ਮਨ ਅੰਦਰ ਚਿਤਵੇ ਫੁਰਨਿਆ ਨੂੰ ਸਹੀ ਜਾਂ ਗਲਤ ਦਾ ਨਿਰਣਾ ਕਰਦੀ ਹੈ ਉਹੀ ਬੁੱਧ ਹੈ । ਮਨ ਦੇ ਚਿਤਵੇ ਫੁਰਨਿਆਂ ਨੂੰ ਸਹੀ ਅਤੇ ਗਲਤ ਵਿਚਾਰ ਕੇ ਉਸਨੂੰ ਆਪਣੇ ਲਈ ਵਰਤਣ ਦੀ ਚੇਸ਼ਟਾ ਨੂੰ ਹਿਤ ਜਾਂ ਅਹਿੰਗ ਕਰਕੇ ਜਾਣਿਆ ਜਾਂਦਾ ਹੈ । ਇਹ ਪ੍ਰਕਿਰਿਆ ਜੀਵ ਨੂੰ ਨਜ਼ਰ ਨਹੀਂ ਆਉਂਦੀ । ਪਰ ਜੀਵ ਅੰਤਰ ਮਨ ਤੋਂ ਸੱਭ ਕੁਝ ਜਾਣਦਾ ਹੈ ।

           ਆਪਣੀ ਪਹਿਚਾਣ ਬਨਾਉਣ ਲਈ ਜੀਵ ਕਈ ਤਰ੍ਹਾਂ ਦੇ ਉਪਾਅ ਕਰਦਾ ਹੈ । ਪਰ ਆਪਣੀ ਪਹਿਚਾਣ ਜਾਨਣ ਲਈ ਆਪਣੇ ਅੰਦਰ ਝਾਕਣ ਤੋਂ ਗ਼ੁਰੇਜ਼ ਕਰਦਾ ਹੈ । ਜੀਵ ਨੂੰ ਸੱਚ ਦੇ ਮਾਰਗ ਚਲਦਿਆਂ ਆਪਣੀ ਅਸਲੀਅਤ ਦਾ ਅਹਿਸਾਸ ਹੋ ਜਾਂਦਾ ਹੈ । ਜਦ ਸੱਚ ਨੂੰ ਜੀਵਨ ਵਿੱਚ ਢਾਲ ਲੈਂਦੇ ਹਨ ਤਾਂ ਜੀਵ ਜਨ ਬਣ ਜਾਂਦੇ ਹਨ । ਜਨ ਹਮੇਸ਼ਾਂ ਲਈ ਵਿਕਾਰ ਮੁਕਤ ਹੋ ਜਾਂਦੇ ਹਨ । ਗੁਰਮੁਖ ਕੁਦਰਤ ਦੇ ਅਹਿਸਾਸ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਢਾਲ ਲੈਂਦਾ ਹੈ । ਕਾਦਰ ਦੀ ਕੁਦਰਤ ਨੂੰ ਆਪਣੇ ਆਪਣੇ ਤਰੀਕੇ ਨਾਲ ਸਿਮਰਦਿਆਂ ਵੇਖ, ਗੁਰਮੁਖ ਉਸ ਵਿੱਚ ਲੀਨ ਹੋ ਜਾਂਦਾ ਹੈ । ਉਹ ਕਾਦਰ ਦੀ ਹਰ ਵਜ਼ੂਦ ਵਿੱਚ ਹੋਂਦ ਤੋਂ ਕਾਇਲ ਹੋ ਸ਼ਬਦ ਵਿੱਚ ਸੁਰਤ ਨੂੰ ਟਿਕਾ ਲੈਂਦਾ ਹੈ । ਕੁਦਰਤ ਹਰ ਵਕਤ ਅਰਦਾਸ ਵਿੱਚ ਹੈ । ਕਾਦਰ ਹਰ ਵਕਤ ਜੀਵ ਅੰਦਰ ਵਸਦਾ ਹੈ । ਸ਼ਬਦ ਹਰ ਵਕਤ ਦਿਨ ਰਾਤ ਹਰ ਜ਼ਰੇ ਅੰਦਰ ਵੱਜਦਾ ਹੈ । ਗੁਰਮੁਖ ਜਨ ਇਸ ਪ੍ਰਮਾਤਮਾ ਦੀ ਦਾਤ ਨੂੰ ਪਹਿਚਾਣ ਕੇ ਜੁੜ ਜਾਂਦੇ ਹਨ ।

              ਗੁਰਮੁਖ ਪ੍ਰਮਾਤਮਾ ਦੇ ਹੁਕਮ ਨੂੰ ਸੁਰਤ ਨਾਲ ਸੁਣਦੇ ਹਨ । ਮਨ ਅੰਦਰ ਦਿ੍ੜ ਕਰਦੇ ਹਨ। ਗੁਰਮੁਖ ਨੂੰ ਹਰ ਜ਼ਰੇ ਵਿੱਚ ਮਾਲਕ ਦਿਖਾਈ ਦਿੰਦਾ ਹੈ । ਹਰ ਅਵਰ ਸਾਦ ਅਤੇ ਮਨਮੁਖ ਨੂੰ ਘਿਰਣਾ ਨਹੀਂ ਕਰਦੇ । ਜਨ ਜਾਣਦੇ ਹਨ ਕਿ ਹਰ ਅਵਰੇ ਸਾਦ ਅਤੇ ਮਨਮੁਖ ਵੀ ਪ੍ਰਮਾਤਮਾ ਨੇ ਪੈਦਾ ਕੀਤੇ ਹਨ ਪਰ ਉਹ ਆਪਣੇ ਮੂਲ ਦੀ ਪਹਿਚਾਣ ਨਾ ਕਰ ਸਕਣ ਕਰਕੇ ਉਹ ਐਸੇ ਹਨ । ਗੁਰਮੁਖ ਉਹਨਾਂ ਲਈ ਵੀ ਅਰਦਾਸ ਕਰਦੇ ਹਨ ਤਾਂਕਿ ਪ੍ਰਮਾਤਮਾ ਸਦ ਬੁੱਧੀ ਬਖ਼ਸ਼ ਕੇ ਅਜਿਹੇ ਮਨਮੁਖ  ਅਤੇ ਔਗੁੱਣਾਂ ਦੇ ਸੁਭਾਅ ਅਤੇ ਸੁਰਤ ਨੂੰ ਤਬਦੀਲ ਕਰਕੇ ਆਪਣੇ ਵਿੱਚ ਲੀਨ ਕਰ ਲਵੇ । ਗੁਰਮੁਖ ਦਾ ਨਿਸਚਾ ਹੈ ਕਿ ਪ੍ਰਮਾਤਮਾ ਇੱਕ ਹੈ ਸਰਬ ਦਾ ਹੈ । ਸੱਭ ਉਸ ਤੋਂ ਹੀ ਪੈਦਾ ਹੋਏ ਹਨ । ਸੱਭਨਾ ਉਸ ਵਿੱਚ ਹੀ ਸਮਾਉਣਾ ਹੈ । ਗੁਰਮੁਖ ਇਸੇ ਕਰਕੇ ਚਿੰਤਾ ਨਹੀਂ ਕਰਕੇ ਚਿੰਤਨ ਕਰਦੇ ਹਨ । ਗੁਰਮੁਖ ਦਾ ਮਾਰਗ ਧਰਮ ਹੈ ਮਜ਼੍ਹਬ ਉਸਦੀ ਮਜ਼ਬੂਰੀ ਹੈ । ਧਰਮ ਪ੍ਰਮਾਤਮਾ ਦੀ ਬਖ਼ਸਿਸ਼ ਹੈ । ਮਜ਼੍ਹਬ ਵਿਅਕਤੀ ਵਿਸ਼ੇਸ਼ ਦੀ, ਵਰਗ ਵਿਸ਼ੇਸ਼ ਲਈ, ਵਿਸ਼ੇਸ਼ ਵਿਧੀ ਰਾਹੀਂ ਵਿਸ਼ੈਸ਼ ਕਿਸਮ ਦੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਪ੍ਰੇਰਦਾ ਪਸਾਰਦਾ ਅਤੇ ਵਿਚਾਰਦਾ ਹੈ ।

21 Nov 2014

Reply