Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੇਬੇ ਜੀ ਪੈਨਸ਼ਨ ਮਿਲਣੀ ਐ ... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਬੇਬੇ ਜੀ ਪੈਨਸ਼ਨ ਮਿਲਣੀ ਐ ...

 

ਮੂੰਹ ਧੋਣ ਲਈ ਲਿਆਂਦਾ ਪਾਣੀ,
ਚਾਹ ਪਿਲਾਉਂਦੇ ਵਾਰੋ-ਵਾਰੀ

ਬੇਬੇ ਜੀ ਪੈਨਸ਼ਨ ਮਿਲਣੀ ਐ
ਉਠ ਨਹਾ ਧੋ ਕਰੋ ਤਿਆਰੀ

ਨੂੰਹ ਪੁੱਤ ਨੂੰ ਅਵੱਲਾ ਕੰਮ ਥਿਆਇਆ
ਬੇਬੇ ਜੀ ਸੀ ਚੇਤਾ ਆਇਆ

ਜੀਹਨੂੰ ਸਭ ਨੇ ਸੀ ਠੁਕਰਾਇਆ
ਬੋਲਣ ਉਹੀ ਮਿੱਠਾ, ਸੀ ਜਿਨ੍ਹਾਂ ਦੁਰਕਾਰੀ

ਬੇਬੇ ਜੀ ਪੈਨਸ਼ਨ ਮਿਲਣੀ ਐ...
ਖੰਘ ਨਾਲ ਸੀ ਖਊਂ-ਖਊਂ ਕਰਦੀ

ਥੁੱਕ-ਥੁੱਕ ਸੀ ਜੋ ਟੋਪੀਆਂ ਭਰਦੀ
ਅੱਜ ਨਾ ਕਿਸੇ ਨੂੰ ਲੱਗੇ ਭੈੜੀ

ਬੁੜੀ ਲੱਗੇ ਸਭ ਨੂੰ ਪਿਆਰੀ
ਬੇਬੇ ਜੀ ਪੈਨਸ਼ਨ ਮਿਲਣੀ ਐ...

ਕੇਸੀਂ ਨਹਾ ਲੋ ਕਰੀਏ ਕੰਘੀ
ਧੋਈਏ ਤੇਰੀ ਬੋਅ ਮਾਰਦੀ ਮੰਜੀ

ਵੇਖਿਓ ਕਿਧਰੇ ਲੇਟ ਨਾ ਹੋਈਓ
ਤਰੀਕ ਹੈ ਜੋ ਸਰਕਾਰੀ

ਬੇਬੇ ਜੀ ਪੈਨਸ਼ਨ ਮਿਲਣੀ ਐ...
ਰਲ ਮਿਲ ਸਭ ਨੁਹਾਈ ਬੇਬੇ

ਸ਼ੀਸ਼ੇ ਵਾਂਗ ਚਮਕਾਈ ਬੇਬੇ
ਨਹਾ ਧੋ ਬਣਗੀ 18 ਸਾਲ ਦੀ

ਨਾ ਕੋਈ ਨੇੜੇ ਬਿਮਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ...

ਬੇਬੇ ਬੜਾ ਹੈਰਾਨ ਸੀ ਹੋਈ
ਲੱਗੇ ਅੱਜ ਮਹਿਮਾਨ ਸੀ ਕੋਈ

ਸਾਬਣ, ਪਾਊਡਰ, ਸੈਂਟ ਸੀ ਲਾਇਆ
ਬੁੜ੍ਹੀ ਜਾਂਦੀ ਮਹਿਕ ਖਿਲਾਰੀ

ਬੇਬੇ ਜੀ ਪੈਨਸ਼ਨ ਮਿਲਣੀ ਐ...
ਹੁਣ ਪੈਨਸ਼ਨ ਦਾ ਭੁਗਤਾਨ ਸੀ ਹੋਇਆ

ਬੇਬੇ ਨੂੰ ਚੱਕਣਾ ਅਹਿਸਾਨ ਹੀ ਹੋਇਆ
30 ਦਿਨਾਂ ਲਈ ਚਾਲਾਨ ਸੀ ਹੋਇਆ
ਬੁਢੜੀ ਕੈਸੀ ਦੱਦ ਲੱਗੀ ਐ

ਪਈ ਮੰਜੀ ਤੇ ਮੂਧੀ ਮਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ...

ਸਾਧੂ ਪਲ ਦੋ ਪਲ ਦਾ ਸੀ ਇਹ ਮੇਲਾ
ਬੇਬੇ ਦੇ ਪੱਲੇ ਵੀ ਰਿਹਾ ਨਾ ਧੇਲਾ

ਲੰਗੇਆਣੀਆਂ ਸੱਚ ਆਖ ਸੁਣਾਇਆ
ਗੱਲ ਲੱਗੂ ਬੜੀ ਕਰਾਰੀ

ਬੇਬੇ ਜੀ ਪੈਨਸ਼ਨ ਮਿਲਣੀ ਐ,
ਉਠ ਨਹਾ ਧੋ ਕਰੋ ਤਿਆਰੀ ... ਡਾ: ਸਾਧੂ ਰਾਮ

12 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

GOOD !

12 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

 

 

ਬੇਬੇ ਜੀ ਪੈਨਸ਼ਨ ਮਿਲਣੀ ਐ ...

 

ਮੂੰਹ ਧੋਣ ਲਈ ਲਿਆਂਦਾ ਪਾਣੀ,
ਚਾਹ ਪਿਲਾਉਂਦੇ ਵਾਰੋ-ਵਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ
ਉਠ ਨਹਾ ਧੋ ਕਰੋ ਤਿਆਰੀ

ਨੂੰਹ ਪੁੱਤ ਨੂੰ ਅਵੱਲਾ ਕੰਮ ਥਿਆਇਆ
ਬੇਬੇ ਜੀ ਦਾ ਸੀ ਚੇਤਾ ਆਇਆ
ਜੀਹਨੂੰ ਸਭ ਨੇ ਸੀ ਠੁਕਰਾਇਆ
ਬੋਲਣ ਉਹੀ ਮਿੱਠਾ ਜਿਨ੍ਹਾਂ ਸੀ ਦੁਰਕਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ...

 

ਖੰਘ ਨਾਲ ਸੀ ਖਊਂ-ਖਊਂ ਕਰਦੀ
ਥੁੱਕ-ਥੁੱਕ ਸੀ ਜੋ ਟੋਪੀਆਂ ਭਰਦੀ
ਅੱਜ ਨਾ ਕਿਸੇ ਨੂੰ ਲੱਗੇ ਭੈੜੀ
ਬੁੜੀ ਲੱਗੇ ਸਭ ਨੂੰ ਪਿਆਰੀ
ਬੇਬੇ ਜੀ ਪੈਨਸ਼ਨ ਮਿਲਣੀ ਐ...

ਕੇਸੀਂ ਨਹਾ ਲੋ ਕਰੀਏ ਕੰਘੀ
ਧੋਈਏ ਤੇਰੀ ਬੋਅ ਮਾਰਦੀ ਮੰਜੀ
ਵੇਖਿਓ ਕਿਧਰੇ ਲੇਟ ਨਾ ਹੋਈਓ
ਤਰੀਕ ਹੈ ਜੋ ਸਰਕਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ...

 

ਰਲ ਮਿਲ ਸਭ ਨੁਹਾਈ ਬੇਬੇ
ਸ਼ੀਸ਼ੇ ਵਾਂਗ ਚਮਕਾਈ ਬੇਬੇ
ਨਹਾ ਧੋ ਬਣਗੀ 18 ਸਾਲ ਦੀ
ਨਾ ਕੋਈ ਨੇੜੇ ਬਿਮਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ...

ਬੇਬੇ ਬੜਾ ਹੈਰਾਨ ਸੀ ਹੋਈ
ਲੱਗੇ ਅੱਜ ਮਹਿਮਾਨ ਸੀ ਕੋਈ
ਸਾਬਣ, ਪਾਊਡਰ, ਸੈਂਟ ਸੀ ਲਾਇਆ
ਬੁੜ੍ਹੀ ਜਾਂਦੀ ਮਹਿਕ ਖਿਲਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ...

 

ਹੁਣ ਪੈਨਸ਼ਨ ਦਾ ਭੁਗਤਾਨ ਸੀ ਹੋਇਆ
ਬੇਬੇ ਨੂੰ ਚੱਕਣਾ ਅਹਿਸਾਨ ਹੀ ਹੋਇਆ
30 ਦਿਨਾਂ ਲਈ ਚਾਲਾਨ ਸੀ ਹੋਇਆ
ਬੁਢੜੀ ਕੈਸੀ ਦੱਦ ਲੱਗੀ ਐ
ਪਈ ਮੰਜੀ ਤੇ ਮੂਧੀ ਮਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ...

ਸਾਧੂ ਪਲ ਦੋ ਪਲ ਦਾ ਸੀ ਇਹ ਮੇਲਾ
ਬੇਬੇ ਦੇ ਪੱਲੇ ਵੀ ਰਿਹਾ ਨਾ ਧੇਲਾ
ਲੰਗੇਆਣੀਆਂ ਸੱਚ ਆਖ ਸੁਣਾਇਆ
ਗੱਲ ਲੱਗੂ ਬੜੀ ਕਰਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ,
ਉਠ ਨਹਾ ਧੋ ਕਰੋ ਤਿਆਰੀ ... .........ਡਾ: ਸਾਧੂ ਰਾਮ

12 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸਾਧੂ ਸਿੰਘ ਜੀ ਹੋਰਾਂ .....ਬਹੁਤ ਵਧੀਆ ਲਿਖਿਆ , ਇੱਕ ਬੜਾ ਹੋ ਕੌੜਾ ਸਚ ਜੋ ਅਸੀਂ ਕਿੰਨਿਆ ਹੀ ਘਰਾਂ ਅੰਦਰ ਵਾਪਰਦਾ ਆਮ ਵੇਖਦੇ ਹਾਂ .....ਪਰ ਬਜੁਰਗਾਂ ਨੂੰ ਸਤਿਕਾਰ ਦੇਣਾ ਸਾਡਾ ਫਰਜ਼ ਏ ਬਸ਼ਰਤੇ ਉਸਦਾ ਸਰੂਪ ਇਹੋਜਿਹਾ ਨਾ ਹੋਵੇ ......ਜੀਓ ਸਰ .....

12 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very Nycc.....tfs.....

12 Jan 2013

Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
Nice one.
12 Jan 2013

Reply