ਫੁੱਲ ਹਰ ਰੋਜ਼ ਏਨਾ ਕੁ ਮੁਸਕਰਾ ਲੈਂਦੇ ਹਾਂ। ਸ਼ਾਮੀਂ ਕਿਰ ਜਾਣਾ ਹੈ ਸਮਝਾ ਲੈਂਦੇ ਹਾਂ। ਦਰਦ ਕਿਸੇ ਦਾ ਕੁਝ ਤਾਂ ਘੱਟ ਜਾਵੇ, ਟੁੱਟਦੇ ਹਾਂ ਭੁਰਕੇ ਚਰਨੀ ਟਿਕਾ ਲੈਂਦੇ ਹਾਂ। ਪੱਤੀ ਪੱਤੀ ਹੋਣ ਦੀ ਜਾਚ ਹੈ ਸਾਨੂੰ, ਜਿਸ ਕਰਕੇ ਹਾਂ ਮਕਸਦ ਸਮਝਾ ਦੇਂਦੇ ਹਾਂ। ਫਰਕ ਨਹੀਂ ਪੈਂਦਾ ਚਾਹੇ ਪੱਥਰਾਂ ਨੂੰ ਪੂਜੋ, ਆਪਾ ਗੁਆ ਹਰ ਕਿਸੇ ਨੂੰ ਦੁਆ ਦੇਂਦੇ ਹਾਂ। ਅਸੀਂ ਤਾਂ ਫੁੱਲ ਹਾਂ ਇਨਸਾਨ ਮਤ ਸਮਝੋ, ਜਦ ਵੀ ਖਿੜਦੇ ਹਾਂ ਆਪਾ ਲੁਟਾ ਦੇਂਦੇ ਹਾਂ।
Wah Gurmit ji boht khoob.