Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੱਚ ਦੀਆਂ ਵੰਗਾਂ ਦੇ ਟੁਕੜੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਕੱਚ ਦੀਆਂ ਵੰਗਾਂ ਦੇ ਟੁਕੜੇ

 

 ਕੱਚ ਦੀਆਂ ਵੰਗਾਂ ਦੇ ਟੁਕੜੇ
ਹਰੀਆਂ ਲਾਲ ਅਤੇ ਅਸਮਾਨੀ,
ਛਨ-ਛਨ ਕਰਦੀਆਂ ਸ਼ੌਂਕ ਨਿਸ਼ਾਨੀ,
ਸੋਹਣੀਆਂ ਨਾਜ਼ਕ ਵੰਗਾਂ ਸੀ ਨੀਂ,
ਮੱਚਦੀਆਂ ਪ੍ਰੀਤ ਉਮੰਗਾਂ ਸੀ ਨੀਂ,
ਕਰ ਗਏ ਲੇਖ-ਸਿਤਾਰੇ ਰੁੱਠੜੇ
ਕੱਚ ਦੀਆਂ ਵੰਗਾਂ ਦੇ ਟੁਕੜੇ |
ਦੀਦ ਦੀਆਂ ਜਦ ਤਾਂਘਾਂ ਲੱਗੀਆਂ, 
ਸੁਰਤ ਵੇਖਦੀ ਚੁੱਕ ਚੁੱਕ ਅੱਡੀਆਂ,
ਮੱਥੇ ਵਾਲ, ਉਨੀਂਦਾ ਰੜਕੇ,
ਚਾਅ ਠੁਮਕਦੇ ਮੜਕੇ ਮੜਕੇ, 
ਸਿਲ੍ਹੇ ਨੈਣ, ਹੋਏ ਸਾਹ ਉੱਖੜੇ,
ਕੱਚ ਦੀਆਂ ਵੰਗਾਂ ਦੇ ਟੁਕੜੇ |
ਕਲਸ਼ ਆਸ ਦਾ ਸਿਰ ਤੇ ਧਰ ਕੇ,
ਆ ਗਈ ਵਕਤ ਝਨਾ ਨੂੰ ਤਰ ਕੇ 
ਆਰ ਪਾਰ ਕੋਈ ਨਜਰ ਨਾ ਆਵੇ,
ਸ਼ਿਖਰ ਉਮਰ ਦੀ ਲੰਘਦੀ ਜਾਵੇ,
ਰੰਗ ਬਦਲ ਕੇ ਦੱਸਦੇ ਮੁੱਖੜੇ,
ਕੱਚ ਦੀਆਂ ਵੰਗਾਂ ਦੇ ਟੁਕੜੇ |
ਹਾਏ ਲੇਖਾਂ ਦੇ ਜਾਈਏ ਵਾਰੀ,
ਕੰਢੇ ਲੱਗ ਵੀ ਉਲਫ਼ਤ ਹਾਰੀ,
ਵਸਲ ਦੀਆਂ ਦੋ ਬਾਤਾਂ ਮਿੱਠੀਆਂ,
ਰਹੀਆਂ ਅਨਸੁਣੀਆਂ, ਅਣਡਿੱਠੀਆਂ,
ਪਾ ਪਾ ਵੈਣ ਸੁਣਾਉਂਦੇ ਦੁੱਖੜੇ,
ਕੱਚ ਦੀਆਂ ਵੰਗਾਂ ਦੇ ਟੁਕੜੇ |
ਜਗਜੀਤ ਸਿੰਘ ਜੱਗੀ
ਨੋਟਸ:  
ਲੇਖ-ਸਿਤਾਰੇ ਰੁੱਠੜੇ - ਲੇਖਾਂ ਦੇ ਰੁੱਸੇ ਹੋਏ ਸਿਤਾਰੇ; ਮੜਕੇ ਮੜਕੇ - ਮੜਕ ਨਾਲ; ਕੰਢੇ - ਕਿਨਾਰੇ; ਉਲਫ਼ਤ - ਪ੍ਰੀਤ; ਪਾ ਪਾ ਵੈਣ - ਰੋ ਰੋ ਕੇ, ਕੀਰਨੇ ਪਾ ਪਾ ਕੇ ! 

 

 

 

 ਕੱਚ ਦੀਆਂ ਵੰਗਾਂ ਦੇ ਟੁਕੜੇ


ਹਰੀਆਂ ਲਾਲ ਅਤੇ ਅਸਮਾਨੀ,

ਛਣਕਦੀਆਂ ਇਹ ਰੀਝ ਨਿਸ਼ਾਨੀ,

ਸੋਹਣੀਆਂ ਨਾਜ਼ਕ ਵੰਗਾਂ ਸੀ ਨੀ,

ਮੱਚਦੀਆਂ ਪ੍ਰੀਤ ਉਮੰਗਾਂ ਸੀ ਨੀ,

ਕਰ ਗਏ ਲੇਖ-ਸਿਤਾਰੇ ਰੁੱਠੜੇ

ਕੱਚ ਦੀਆਂ ਵੰਗਾਂ ਦੇ ਟੁਕੜੇ |


ਦੀਦ ਦੀਆਂ ਜਦ ਤਾਂਘਾਂ ਲੱਗੀਆਂ, 

ਸੁਰਤ ਵੇਖਦੀ ਚੁੱਕ ਚੁੱਕ ਅੱਡੀਆਂ,

ਮੱਥੇ ਵਾਲ, ਉਨੀਂਦਾ ਰੜਕੇ,

ਚਾਅ ਠੁਮਕਦੇ ਮੜਕੇ ਮੜਕੇ, 

ਸਿਲ੍ਹੇ ਨੈਣ, ਹੋਏ ਸਾਹ ਉੱਖੜੇ,

ਕੱਚ ਦੀਆਂ ਵੰਗਾਂ ਦੇ ਟੁਕੜੇ |


ਕਲਸ਼ ਆਸ ਦਾ ਸਿਰ ਤੇ ਧਰ ਕੇ,

ਆ ਗਈ ਵਕਤ ਝਨਾ ਨੂੰ ਤਰ ਕੇ 

ਉਰਵਾਰ ਪਾਰ ਕੋਈ ਨਜ਼ਰ ਨਾ ਆਵੇ,

ਸ਼ਿਖਰ ਉਮਰ ਦੀ ਲੰਘਦੀ ਜਾਵੇ,

ਰੰਗ ਬਦਲ ਕੇ ਦੱਸਦੇ ਮੁੱਖੜੇ,

ਕੱਚ ਦੀਆਂ ਵੰਗਾਂ ਦੇ ਟੁਕੜੇ |


ਹਾਏ ਲੇਖਾਂ ਦੇ ਜਾਈਏ ਵਾਰੀ,

ਕੰਢੇ ਲੱਗ ਵੀ ਉਲਫ਼ਤ ਹਾਰੀ,

ਵਸਲ ਦੀਆਂ ਦੋ ਬਾਤਾਂ ਮਿੱਠੀਆਂ,

ਰਹੀਆਂ ਅਨਸੁਣੀਆਂ, ਅਣਡਿੱਠੀਆਂ,

ਪਾ ਪਾ ਵੈਣ ਸੁਣਾਉਂਦੇ ਦੁੱਖੜੇ,

ਕੱਚ ਦੀਆਂ ਵੰਗਾਂ ਦੇ ਟੁਕੜੇ |


ਜਗਜੀਤ ਸਿੰਘ ਜੱਗੀ


ਨੋਟਸ:

 

ਲੇਖ-ਸਿਤਾਰੇ ਰੁੱਠੜੇ - ਲੇਖਾਂ ਦੇ ਰੁੱਸੇ ਹੋਏ ਸਿਤਾਰੇ; ਮੜਕੇ ਮੜਕੇ - ਮੜਕ ਨਾਲ; ਕੰਢੇ - ਕਿਨਾਰੇ; ਉਲਫ਼ਤ - ਪ੍ਰੀਤ; ਪਾ ਪਾ ਵੈਣ - ਰੋ ਰੋ ਕੇ, ਕੀਰਨੇ ਪਾ ਪਾ ਕੇ ! 

 

02 Dec 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ਾਨਦਾਰ ......

03 Dec 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਆਸਾਂ, ਰੀਝਾਂ,ੳੁਡੀਕ ਦੇ ਗੂੜ੍ਹੇ ਭਾਵਾਂ ਨਾਲ ਲਬਰੇਜ਼ ਤੇ ਮੁਹੱਬਤ ਦੇ ਰੰਗ 'ਚ ਰੰਗੀ ,ੲਿਕ ਬਹੁਤ ਹੀ ਖੂਬਸੂਰਤ ਰਚਨਾ ਪੇਸ਼ ਕੀਤੀ ਏ ਤੁਸੀ ਸਰ ।

ਲੇਟ ਰਿਪਲਾੲੀ ਮੁਆਫੀ ਤੇ ਸ਼ੇਅਰ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸਰ।
03 Dec 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ, ਹੌਂਸਲਾ ਅਫਜਾਈ ਦੇ ਨਿੱਕੇ ਜਿਹੇ ਕੈਪਸੂਲ ਲਈ ਬਹੁਤ ਵੱਡਾ ਜਿਹਾ ਸ਼ੁਕਰੀਆ ...ਜਿਉਂਦੇ ਵੱਸਦੇ ਰਹੋ ਜੀ |
ਰੱਬ ਰਾਖਾ !

ਬਿੱਟੂ ਬਾਈ ਜੀ, ਹੌਂਸਲਾ ਅਫਜਾਈ ਦੇ ਨਿੱਕੇ ਜਿਹੇ ਕੈਪਸੂਲ ਲਈ ਬਹੁਤ ਵੱਡਾ ਜਿਹਾ ਸ਼ੁਕਰੀਆ ...ਜਿਉਂਦੇ ਵੱਸਦੇ ਰਹੋ ਜੀ |


ਰੱਬ ਰਾਖਾ !

 

04 Dec 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਜੀ ਹਮੇਸ਼ਾ ਦੀ ਤਰਾਂ ਹੌਂਸਲਾ ਅਫਜਾਈ ਕਰਨ ਲਈ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ |

ਸੰਦੀਪ ਜੀ, ਹਮੇਸ਼ਾ ਦੀ ਤਰਾਂ ਹੌਂਸਲਾ ਅਫਜਾਈ ਕਰਨ ਲਈ ਸ਼ੁਕਰੀਆ ਜੀ |


ਜਿਉਂਦੇ ਵੱਸਦੇ ਰਹੋ |

 

06 Dec 2014

anonymous
Anonymous

 

ਸਰ ਜੀ ਬਹੁਤ ਸੋਹਣੀ ਰਚਨਾ ਸ਼ੇਅਰ ਕੀਤੀ ਹੈ | ਕਿਸਮਤ ਦਾ ਵੱਡਾ ਰੋਲ ਹੈ ਪਿਆਰ ਜਾਂ ਕੋਈ ਖੁਸ਼ੀ ਮਿਲਣ ਵਿਚ ਵੀ |
ਸ਼ੇਅਰ ਕਰਨ ਲਈ ਸ਼ੁਕਰੀਆ |

ਸਰ ਜੀ ਬਹੁਤ ਸੋਹਣੀ ਰਚਨਾ ਸ਼ੇਅਰ ਕੀਤੀ ਹੈ | ਕਿਸਮਤ ਦਾ ਵੱਡਾ ਰੋਲ ਹੈ ਪਿਆਰ ਜਾਂ ਕੋਈ ਹੋਰ ਖੁਸ਼ੀ ਮਿਲਣ ਵਿਚ ਵੀ |

 

ਸ਼ੇਅਰ ਕਰਨ ਲਈ ਸ਼ੁਕਰੀਆ |

 

06 Dec 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਮੈਡਮ ਸੁਖਵਿੰਦਰ ਜੀ, ਆਪਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢਕੇ ਰਚਨਾ ਤੇ ਨਜ਼ਰਸਾਨੀ ਕੀਤੀ ਅਤੇ     ਇਸਦਾ ਮਾਣ ਕੀਤਾ - ਇਸ ਲਈ ਬਹੁਤ ਬਹੁਤ ਧੰਨਵਾਦ |


ਜਿਉਂਦੇ ਵੱਸਦੇ ਰਹੋ |


10 Dec 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

it's a superb poetry,............very nicely written the colours behind the bangles,...............human emotions are attached and very well expressed through the poetic way,..............that is the highest quality of this creation,..............bohat wadhiya likhdi hai aap g di kalam,.............duawaan hi duawaan.............great depth of joy and sorrow in the words,..........a great poetry from a great poet..............hatts off sir g once again............thanx

 

Sukhpal**

10 Dec 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਪਾਲ ਬਾਈ ਜੀ, ਧੰਨ ਭਾਗ ਆਪਦਾ ਗੇੜਾ ਲੱਗਿਆ - ਰਚਨਾ ਤੇ ਨਜ਼ਰਸਾਨੀ ਕਰਨ ਅਤੇ ਹੌਂਸਲਾ 
ਅਫਜ਼ਾਈ ਕਰਨ ਲਈ ਬਹੁਤ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ |

ਸੁਖਪਾਲ ਬਾਈ ਜੀ, ਧੰਨ ਭਾਗ ਆਪਦਾ ਗੇੜਾ ਲੱਗਿਆ - ਰਚਨਾ ਤੇ ਨਜ਼ਰਸਾਨੀ ਕਰਨ ਅਤੇ ਹੌਂਸਲਾ 

ਅਫਜ਼ਾਈ ਕਰਨ ਲਈ ਬਹੁਤ ਸ਼ੁਕਰੀਆ ਜੀ |


ਜਿਉਂਦੇ ਵੱਸਦੇ ਰਹੋ |

 

13 Dec 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

jagjit sir....as usual again i am speecless for your poetry

 

you are simply awesome writer.....

 

har wari kuch nawekla likhya hunda jo mere jihe kise aam insaan di te soch tov prey hunda....

 

TFS

 

very well written 

13 Dec 2014

Showing page 1 of 2 << Prev     1  2  Next >>   Last >> 
Reply