Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿੰਡ ਤਾਂ ਉਦੋਂ ਸਵੱਰਗ ਸੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਪਿੰਡ ਤਾਂ ਉਦੋਂ ਸਵੱਰਗ ਸੀ

ਪਿੰਡ ਤਾਂ ਉਦੋਂ ਸਵੱਰਗ ਸੀ
ਸ਼ਾਮ ਦਾ ਵਕਤ ਸੀ ਗਰਮੀਆਂ ਦੇ ਦਿਨ ਸਨ ਬਾਪੂ ਜੀ ਨੇ ਬਰਾਂਡੇ ਵਿੱਚੋਂ ਆਵਾਜ਼ ਮਾਰੀ । ਮੈਂ ਆਪਣੇ ਕਮਰੇ 'ਚੋਂ ਨਿਕਲਿਆ ਅਤੇ ਬਾਪੂ ਜੀ ਨੂੰ ਪੁੱਛਿਆ ਕੀ ਚਾਹੀਦਾ ਹੈ ....ਪੁੱਤਰਾ ਚੱਲ ਬਾਹਰ ਖੇਤਾਂ ਨੂੰ ਫੇਰਾ ਮਾਰ ਆਈਏ । ਅੰਨਾ ਕੀ ਭਾਲੇ...ਦੋ ਅੱਖੀਆਂ...ਮੈਂ ਝੱਟ ਤਿਆਰ ਹੋ ਗਿਆ..ਪਰਨਾ ਸਿਰ ਤੇ ਲਪੇਟਿਆ ਅਤੇ ਕਿਹਾ ਚੱਲੋ ਬਾਪੂ ਜੀ। ਬਾਪੂ ਜੀ ਨੇ ਸਿਰ ਤੇ ਚਿੱਟੀ ਪੱਗ ਬੰਨੀ ਮੰਜੀ ਹੇਠੋਂ ਜੁੱਤੀ ਪਾਉਣ ਲਈ ਹੇਠਾਂ ਝੂੱਕੇ ਮੈਂ ਝੱਟ ਜੁੱਤੀ ਮੰਜੀ ਹੇਠੋਂ ਕੱਢ ਕੇ ਬਾਪੂ ਜੀ ਦੇ ਪੈਰੀ ਪਾ ਦਿਤੀ । ਬਾਪੂ ਜੀ ਨੇ ਆਪਣਾ ਹੱਥ ਮੇਰੇ ਸਿਰ 'ਤੇ ਰੱਖ ਦਿਤਾ ਅੱਖੀਆਂ ਭਰ ਕੇ ਬੋਲੇ ... ਪੁੱਤਰਾ ਜਿਸ ਪ੍ਰੀਵਾਰ ਵਿੱਚ ਵੱਡਿਆਂ ਦਾ ਸਤਿਕਾਰ ਅਤੇ ਧਿਆਨ ਹੋਵੇਗਾ ਉਸ ਘਰ ਵਿੱਚ ਰੱਬ ਦਾ ਵਾਸਾ ਜਰੂਰ ਹੁੰਦਾ ਹੈ । ਜੀਵ ਜਦ ਮਾਤ ਗਰਭ ਵਿੱਚ ਹੁੰਦਾ ਹੈ ਤਾਂ ਪ੍ਰਮਾਤਮਾ ਉਸ਼ਦਾ ਭਾਗ,,ਜਨਮ, ਮੌਤ, ਕਰਮ,ਰਿਜ਼ਕ,ਧਨ ਅਤੇ ਉਮਰ ਨਿਸਚਿਤ ਕਰ ਦਿੰਦਾ ਹੈ । ਜੋ ਜੀਵ ਇਸ ਪ੍ਰਕਿਰਿਆ ਨੂੰ ਪ੍ਰਮਾਤਮਾ ਦਾ ਹੁਕਮ ਮੰਨਕੇ ਰਜ਼ਾ ਵਿੱਚ ਰਹਿੰਦਾ ਹੈ ਉਹੀ ਬੰਦਾ ਹੈ । ਪਰ ਜੋ ਜੀਵ ਇਸ ਪ੍ਰਕਿਰਿਆ ਨੂੰ ਆਪਣੀ ਹਿੰਮਤ ਅਤੇ ਕਮਾਈ ਮੰਨਦਾ ਹੈ ਅਤੇ ਸੰਸਾਰ ਪ੍ਰਾਪਤੀ ਲਈ ਪ੍ਰਮਾਤਮਾ ਦੀ ਅਰਾਧਨਾ ਕਰਦਾ ਹੈ ਉਹ ਇਨਸਾਨ ਬਣਨ ਲਈ ਯਤਨਸ਼ੀਲ ਹੈ ਤਾਂ ਹੀ ਤਾਂ ਪੁੱਤਰਾ ਮਨੁੱਖ ਨੂੰ ਬੰਦਾ ਨਹੀਂ ਸਮਾਜਿਕ ਪ੍ਰਾਣੀ ਆਖਦੇ ਨੇ...
.ਚੇਹਰੇ ਦੇ ਤੇਵਰ ਬਦਲਦੇ ਬਾਪੂ ਜੀ ਬੋਲੀ ਗਏ ...ਜੋ ਸਮਾਜਿਕ ਦਾਇਰੇ ਵਿੱਚ ਰਹਿਕੇ ਨਿਯਮ ਬਣਾਉਂਦਾ ਅਤੇ ਲਾਗੂ ਕਰਦਾ ਹੈ ਹਰੇਕ ਨੂੰ ਬਰਾਬਰ ਮੰਨਦਾ ਹੈ ਜੋ ਬਰਾਬਰ ਨਹੀਂ ਉਹਨਾਂ ਨੂੰ ਬਰਾਬਰ ਲਿਆਉਣ ਲਈ ਨਿਯਮਾਂ ਦੀ ਪਾਲਣਾ ਕਰਦਾ ਤੇ ਕਰਵਾਉਂਦਾ ਹੈ । ਪੁੱਤਰਾ ਇਨਸਾਨ ਦੇ ਵੱਸ ਸੰਸਾਰ ਹੁੰਦਾ ਹੈ ਪਰ ਬੰਦੇ ਦੇ ਅਖਤਿਆਰ ਵਿੱਚ ਸੱਭ ਕੁੱਝ ਹੁੰਦਾ ਹੈ । ਤੈਨੂੰ ਪਤਾ ਏ.......ਅੱਗੇ ਕੁੱਝ ਕਹਿਣ ਤੋਂ ਪਹਿਲਾਂ ਬਾਪੂ ਜੀ ਨੇ ਉੱਠਣ ਲਈ ਆਪਣਾ ਸੱਜਾ ਹੱਥ ਮੇਰੇ ਮੋਢੇ ਤੇ ਰੱਖਣ ਲਈ ਅੱਗੇ ਕੀਤਾ ਮੈਂ ਹੋਲੀ ਜਿਹੀ ਆਪਣਾ ਮੋਢਾ ਹੇਠਾਂ ਕੀਤਾ ਤੇ ਹੱਥ ਫੜ ਮੋਢੇ ਤੇ ਟਿਕਾ ਲਿਆ ....ਇਹੀ ਇਨਸਾਨ ਤੇ ਬੰਦੇ ਵਿੱਚ ਫ਼ਰਕ ਹੁੰਦਾ ਏ । ਅਸੀਂ ਅੱਜੇ ਬਰਾਂਡੇ ਵਿੱਚੋਂ ਪੈਰ ਬਾਹਰ ਕੱਢਿਆ ਹੀ ਸੀ ਕਿ ਗਲੀ ਵਿੱਚ ਭੀੜ ਵੇਖਕੇ ਖਲੋ ਗਏ...ਵੇਖੀਂ ਪੁੱਤਰਾ ਸੁੱਖ ਏ...ਬਾਪੂ ਜੀ ਚੌਕਸ ਹੋਕੇ ਅੱਗੇ ਹੋਏ ਤਾਂ...ਚਿੱਟੇ ਕੁੜਤੇ ਪਜ਼ਾਮਾ ਪਹਿਨੀ,ਸੋਹਣੀ ਪੱਗ ਬੰਨੀ ਛੇ ਫੁੱਟ ਲੰਮੇ ਕੱਦ ਦੇ ਨੌਜਵਾਨ ਨੂੰ ਫੌਜੀ ਵਰਦੀਧਾਰੀ ਦਸ ਪੰਦਰਾਂ ਹਥਿਆਰਬੰਦ ਗੰਨਮੈਨਾ ਦੇ ਘੇਰੇ ਵਿੱਚ ਆਉਂਦੇ ਵੇਖ ਬਾਪੂ ਜੀ ਨੇ ਚਿੰਤਤ ਹੋ ਕੇ ਪੁੱਛਿਆ ...ਭਾਈ ਕੌਣ ਏ ..ਕਿਉਂ ਘੇਰੀ ਫਿਰਦੇ ਹੋ ਭਲੇ ਮਾਣਸੋ.....ਕੀ ਕੀਤਾ ਏ ਹੀਰੇ ਵਰਗਾ ਜਵਾਨ ਏ ਕੋਈ ਕਾਰਾ ਨਾ ਕਰ ਦਿਉ ...ਬਾਪੂ ਜੀ ਸਾਹ ਲਏ ਬਗੈਰ ਬੋਲਦਿਆਂ ਫੋਜੀਆਂ ਨੂੰ ਜਾ ਧਮਕਾਇਆ......ਝੱਟ ਕਰਕੇ ਨੌਜਵਾਨ ਅੱਗੇ ਵਧਿਆ ਪੂਰੀ ਤਰ੍ਹਾਂ ਝੁੱਕਕੇ ਬਾਪੂ ਜੀ ਦੇ ਪੈਰੀ ਹੱਥ ਲਗਾ ਫਤਹਿ ਬੁਲਾਈ ....ਬਾਪੂ ਜੀ ਸਤਿ ਸ੍ਰੀ ਅਕਾਲ.... ਪਹਿਚਾਣਿਆ ਨਹੀਂ ਬਾਪੂ ਜੀ ...ਬਾਪੂ ਜੀ ਨੇ ਆਪਣੀਆਂ ਅੈਨਕਾਂ ਨੂੰ ਸਾਫ ਕਰਦਿਆਂ ਬੜੇ ਗਹੁ ਨਾਲ ਵੇਖਿਆ ...ਉਏ ਤੂੰ ਕਰਨਲ ਦੀਦਾਰ ਸਿੰਘ ਦਾ ਪੋਤਰਾਂ ਏਂ ..ਹਾਂ ਬਾਪੂ ਜੀ ਮੈਂ ਹਾਈ ਕੋਰਟ ਦੇ ਵਕੀਲ ਸ਼੍ਰ ਦਰਸ਼ਨ ਸਿੰਘ ਦਾ ਲੜਕਾ ਹਾਂ । ਕਮਾਲ ਏ ਪੁੱਤਰਾ ਤੇਰੇ ਵਰਗੇ ਖਾਨਦਾਨੀ ਸਰਦਾਰ ਨੂੰ ਇਹ ਪੁਲਸ ਵਾਲੇ ਕਿਵੇਂ ਘੇਰੀ ਫਿਰਦੇ ਨੇ.....ਨਹੀਂ ਨਹੀਂ ਬਾਪੂ ਜੀ ਐਸੀ ਕੋਈ ਗੱਲ ਨਹੀਂ ...ਇਹ ਮੇਰੇ ਗੰਨਮੈਨ ਨੇ ..ਉਹ ਗੰਨਮੈਨਾ ਅਤੇ ਬਾਕੀ ਨਾਲ ਆਏ ਵਿਅਕਤੀਆਂ ਨੂੰ ਮੁਸਕਰਾਉਂਦੇ ਵੇਖ ਕੇ ਛਾਬਲ ਕੇ ਬੋਲਿਆ....ਚਲੋ ਸਾਰੇ ਪਾਸੇ ਬੈਠ ਜਾਉ....ਉਸਨੇ ਗੰਨਮੈਨਾਂ ਨੂੰ ਇਸ਼ਾਰਾ ਕੀਤਾ । ਬਾਪੂ ਜੀ ਸਰਦਾਰ ਹੋਰੀਂ ਮੰਤਰੀ ਬਣ ਗਏ ਨੇ...ਤੂਤੀ ਬੋਲਦੀ ਹੈ ਸਰਕਾਰ ਵਿੱਚ....ਨਾਲ ਫਿਰਦੇ ਸਰਪੰਚ ਜੋ ਪਿੰਡ ਵਿੱਚੋਂ ਇੱਕਲਾ ਹੀ ਨਾਲ ਘੁੰਮ ਰਿਹਾ ਸੀ ਬਾਪੂ ਜੀ ਦੇ ਕੋਲ ਹੋ ਕੇ ਬੋਲਿਆ...ਆਪਣੇ ਪਿੰਡ ਨੂੰ ਪਿੱਛਲੇ ਮਹੀਨੇ ਤਿੰਨ ਕਰੋੜ ਦੀ ਗਰਾਂਟ ਵੀ ਸਰਦਾਰ ਸਾਹਿਬ ਨੇ ਹੀ ਲਿਆਂਦੀ ਸੀ ....ਪਿੰਡ ਸਵਰਗ ਬਣ ਜਾਣਾ ਏ ...ਵੇਖੀ ਜਾਉ ਬਾਪੂ ਜੀ...
.ਬਾਪੂ ਜੀ ਨੂੰ ਪਹਿਲੀ ਵਾਰ ਗੁੱਸੇ ਵਿੱਚ ਬੋਲਦਿਆਂ ਸੁਣਿਆ......ਸਰਪੰਚਾ ਕੱਲ ਹੀ ਤਾਂ ਤੂੰ ਦੱਸ ਰਿਹਾ ਸੀ ਕਿ ਪਿੰਡ ਨੂੰ ਅਲਾਟ ਹੋਈ ਗਰਾਂਟ ਨੂੰ ਕੌਣ ਕੌਣ ਖਾ ਗਿਆ ਏ ..ਕਿਵੇਂ ਤੂੰ ਕਹਿੰਦਾ ਸੈਂ ਕਿ ਕਿਵੇਂ ਅਤੇ ਕਿੰਨੀਆਂ ਢੇਰੀਆਂ ਪਈਆਂ...ਸਰਪੰਚਾ ਅੱਜ ਕਿਹੜੀ ਗਰਾਂਟ ਨਾਲ ਪਿੰਡ ਸਵੱਰਗ ਬਣਾਉਣ ਦੀਆਂ ਗੱਲਾਂ ਕਰਦੈ....ਭੋਲਿਆ ਇਹ ਪਿੰਡ ਤਾਂ ਉਦੋਂ ਸਵੱਰਗ ਸੀ ਜਦ ਪਿੰਡ ਦੇ.ਸਾਰੇ ਬਜ਼ੁਰਗ ਗੁਰਦੁਆਰੇ ਬਾਹਰ ਪਏ ਤਖੱਤਪੋਸ਼ ਤੇ ਬੈਠ ਆਰ ਪਾਰ ਅਤੇ ਦੇਸ਼ ਦੀਆਂ ਗੱਲਾਂ ਕਰਦੇ...ਨਿੱਕੇ ਨਿੱਕੇ ਕੰਮ ਕਰਦੇ,ਸਣ ਕੱਢਦੇ,ਚਾਹ ਤੇ ਮੰਜੀਆਂ ਉਣਦੇ ,ਤਾਸ਼ ਖੇਡਦੇ,ਉੱਚੀ ਉੱਚੀ ਹੱਸਦੇ ਲੋਹਢੇ ਵੇਲੇ ਹੌਲਾਂ ਖਾਣੀਆਂ....ਪਰ ਤੈਨੂੰ ਕੀ ਪਤਾ ਏ ਸਰਪੰਚਾ ਸਵੱਰਗ ਕੀ ਹੁੰਦੈ...ਸਵੱਰਗ ਤਾਂ ਅਸੀਂ ਵੇਖੇ ਨੇ ਜਦ ਸਾਰਾ ਪਿੰਡ ਦੀ ਧੀ ਭੈਣ ਦੀ ਇਜ਼ਤ ਦਾ ਭਾਈਵਾਲ ਸੀ....ਧੀ ਭੈਣ ਦੀ ਖਾਤਰ ਕਤਲਾਂ ਦੇ ਦੁਸ਼ਮਣ ਧਿਰ ਬਣ ਖਲੋਦੇ ਸਨ । ....ਪਤਾ ਈ ਸਰਪੰਚਾ ਜਦ ਤੇਰੇ ਬਾਪ ਤੇ ਝੂਠਾ ਪਰਚਾ ਹੋਇਆ ਸੀ ਸਾਰੇ ਪਿੰਡ ਵਿੱਚ ਕਈ ਦਿਨ ਦੀਵਾ ਨਹੀਂ ਸੀ ਬਲਿਆ...ਕਈਆਂ ਨੇ ਰੋਟੀ ਨਹੀਂ ਸੀ ਖਾਧੀ...ਤੂੰ ਕੀ ਜਾਣੇ ਸਵੱਰਗ ਸਰਪੰਚਾ ਸਾਰਾ ਪਿੰਡ ਸੜਕ ਤੇ ਸੀ...ਪਰਚਾ ਕੈਂਸਲ ਕਰਕੇ ਡੀ ਸੀ ਆਪ ਦਸਣ ਆਇਆ ਸੀ...ਧੀਆਂ ਇਜ਼ਤ ਦੀਆਂ ਭਾਈਵਾਲ ਸਨ ਨੰਗੇ ਸਿਰ ਨਹੀਂ ਸੀ ਫਿਰਦੀਆਂ...ਲੋਕ ਚਾਹੇ ਘੱਟ ਪਰ ਵੰਡਕੇ ਖਾਂਦੇ ਸਨ...ਬਾਪੂ ਜੀ ਕੀ ਕਰਦੇ ਉ ..ਬਹਿ ਜਾ ਉਏ ਚੁੱਪ ਕਰਕੇ ..ਬਾਪੂ ਜੀ ਫਿਰ ਸ਼ੁਰੂ ਹੋ ਗਏ..ਸਰਪੰਚਾ ਸਾਨੂੰ ਸਾਰੇ ਪਿੰਡ ਨੂੰ ਸਰਪੰਚ ਬਨਾਉਣ ਲਈ ਭਲੇ ਪੁਰਸ਼ਾਂ ਦੇ ਘਰ ਤਰਲੇ ਮਾਰਨੇ ਪੈਂਦੇ ਸਨ ਪਰ ਉਸਨੇ ਕਹਿਣਾ ਫਲਾਣਾ ਮੇਰੇ ਨਾਲੋਂ ਸਿਆਣਾ ਹੈ ਆਪਾਂ ਉਸਨੂੰ ਬੇਨਤੀ ਕਰਦੇ ਹਾਂ....ਅੱਜ ਵਾਂਗ ਤਰਲੇ ਮਾਰਕੇ ਮੁੱਲ ਦੀ ਸਰਪੰਚੀ ਨਹੀਂ ਲੈਂਦੇ ਸਨ ..ਉਹ ਸਵੱਰਗ ਸੀ ਭੈੜਿਆ ਸਾਰੇ ਮੰਤਰੀ ਸੰਤਰੀ ਸੇਵਦਾਰ ਸਨ । ਲੋਕ ਉਹਨਾਂ ਦੀ ਇਜ਼ਤ ਕਰਦੇ ਸਨ...ਪਤਾ ਈ ਸਾਡੇ ਸਾਰੇ ਮੇਲੇ ਤਿਉਹਾਰ ਸਾਂਝੇ ਸਨ ਗੁਰਪੁਰਬ ,ਈਦ ਦਿਵਾਲੀ ਸਾਰੇ ਸਾਰਿਆਂ ਦੇ ਸਾਂਝੇ .... ਹੁੰਦੇ ਸਨ....ਪਤਾ ਈ ਸਰਪੰਚਾ ਸਾਰੇ ਪਿੰਡ ਦੇ ਲੋਕ ਨੇ ਰਾਤ ਨੂੰ ਕੋਠਿਆਂ ਤੇ ਸੌਣਾ ਅੱਧੀ ਅੱਧੀ ਰਾਤ ਤੱਕ ਗੱਲਾਂ ਕਰਦੇ ਰਹਿਣਾ...ਬਨੇਰੇ ਬਨੇਰੇ ਜਾਕੇ ਰਿੱਧਾ ਵਟਾਉਣਾ...ਪ੍ਰਹੁਣਾ ਪਤਾ ਈ ਕਿਸ ਨੂੰ ਕਹਿੰਦੇ ਸੀ ਸਰਪੰਚਾ...ਪਿੰਡ ਦਾ ਜਵਾਈ ਸਾਰੇ ਪਿੰਡ ਦਾ ਪ੍ਰਹੁਣਾ ਹੁੰਦਾ ਸੀ...ਪ੍ਰਹੁਣੇ ਦੇ ਸੌਣ ਲਈ ਸੂਤੜੀ ਦਾ ਮੰਜਾ ਉਚੇਚਾ ਲਭਣਾ ਚਿੱਟੀ ਚੱਤਈ ਵਿਛਾਉਣੀ...ਆਪ ਅਲਾਣੇ ਵਾਣ ਦੇ ਮੰਜਿਆਂ ਤੇ ਸੌਣਾ... ਸਵੱਰਗ ਇਹਨਾਂ ਨਾਲੀਆਂ ਗਲੀਆਂ ਦੇ ਪੱਕਿਆਂ ਹੋਣ ਨਾਲ ਨਹੀ ਹੁੰਦੇ..
ਜਿਥੇ ਚੌਧਰੀਆਂ ਮੁੱਲ ਖਰੀਦੀਆਂ ਜਾਣ ਅਤੇ ਹੱਥ ਚੁੱਕ ਕਪਤਾਨ ਪ੍ਰਧਾਨ ਹੋਣ, ਰਾਜੇ ਵਿਪਾਰੀ ਹੋ ਜਾਣ ਜਨਤਾ ਦਾ ਭਵਿੱਖ ਭਿਖਾਰੀ ਹੋ ਜਾਂਦਾ ਹੈ । ਜਨਤਾ ਦੇ ਮਨ ਵਿੱਚ ਰਾਜੇ ਤੇ ਬੇਵਿਸ਼ਵਾਸ਼ੀ ਅਤੇ ਰਾਜੇ ਦੇ ਸਤਿਕਾਰ ਨਾਲੋਂ ਰਾਜੇ ਦਾ ਭੈਅ ਕਦੇ ਇੰਨਸਾਫ ਦਾ ਮਾਰਗ ਨਹੀਂ ਦੇ ਸਕਦਾ। ਪੁੱਤਰਾ.... ਜੋ ਰਾਜਨੀਤੀ ਧਰਮ ਦੀ ਰਾਜਨੀਤੀ ਦੇ ਆਧਾਰਿਤ ਹੋਵੇ ਅਤੇ ਧਾਰਮਿਕ ਅਸੂਲਾਂ ਦੀ ਛੱਤਰ ਛਾਇਆ ਵਿੱਚ ਵਿਚਰੇਗੀ ਉਥੇ ਹਮੇਸ਼ਾਂ ਹੱਕ ਇੰਨਸਾਫ ਦਾ ਰਾਜ ਹੋਵੇਗਾ । ਰਾਜਾ ਦਿਆਲੂ ਅਤੇ ਪਰਜਾ ਧਰਮੀ ਹੋਵੇਗੀ । ਧਰਮ ਬੰਦੇ ਦਾ ਜੀਵਨ ਹੋਵੇਗਾ ਧਰਮ ਧੰਦਾ ਨਹੀਂ ਬਣੇਗਾ । ਰਾਜਾ ਧਰਮ ਤੋਂ ਸੇਧ ਲਵੇਗਾ ਧਰਮ ਨੂੰ ਸੇਧ ਨਹੀਂ ਦੇਵੇਗਾ । ਉਥੇ ਰਾਜਾ ਹਮੇਸ਼ਾ ਇੰਨਸਾਫ ਦਾ ਧਾਰਨੀ ਹੋਵੇਗਾ ਪਰ ਜਦ ਧਰਤੀ ਤੇ ਧਰਮ ਰਾਜਨੀਤੀ ਤੋਂ ਪ੍ਰਭਾਵਿਤ ਹੋ ਜਾਏਗਾ ਅਜਿਹੇ ਧਰਮ ਤੋਂ ਵੀ ਸਵੱਰਗ ਦੀ ਆਸ ਅਤੇ ਸਹਜ ਦੀ ਤਮੰਨਾ ਰੱਖਣਾ ਆਤਮਘਾਤ ਹੈ । ਧਰਤੀ ਤੇ ਅਪਸਗਨੀਆਂ ਅਣਸੁੱਖਾਂਵੀਆਂ ਘਟਨਾਵਾਂ ਵਾਪਰਣਗੀਆਂ । ਬੰਦੇ ਨਾਲੋਂ ਵਿਅਕਤੀ ਵਸਤੂ ਪ੍ਰਧਾਨ ਪ੍ਰਵਿ੍ਰਤੀ ਦਾ ਮਾਲਕ ਹੋ ਜਾਵੇਗਾ। ਰਿਸ਼ਤਿਆਂ ਦੀ ਪਵਿਤ੍ਰਤਾ ਨੂੰ ਸੰਸਾਰਿਕ ਜਾਇਦਾਦਾਂ ਨਾਲ ਤੋਲਿਆ ਜਾਵੇਗਾ। ਅਜਿਹੀ ਸਥਿਤੀ ਵਿੱਚ ਜੋ ਸ਼ਾਸ਼ਕ ਦੇਸ਼ ਵਾਸੀਆਂ ਦੇ ਜਾਨ, ਮਾਲ ਇਜ਼ਤ ਅਤੇ ਸਨਮਾਨ ਦੀ ਰਾਖੀ ਨਹੀਂ ਕਰ ਸਕੇਗਾ ਵਿਧਰੋਹ ਪੈਦਾ ਕਰੇਗਾ ਅਤੇ ਉਸਦੀ ਵਿਰੋਧਤਾ ਪਾਪ ਨਹੀਂ ਪੁੰਨ ਹੋਵੇਗਾ....ਮੈਨੂੰ ਲਗਿਆ ਜਿਵੇਂ ਬਾਪੂ ਜੀ ਸ਼ਾਇਦ ਜ਼ਿਆਦਾ ਬੋਲ ਗਏ ਹੋਣ ਪਰ ਉਹ ਫਿਰ ਬੋਲੇ ...ਵਿਅਕਤੀ ਦੇ ਵਜੂਦ ਵਿੱਚ ਕਦੇ ਰਜੋ,ਸਤੋ ਅਤੇ ਤਮੋ ਕਈ ਪ੍ਰਭਾਵ ਨਹੀਂ ਪਾ ਸਕਦੇ ਇਹ ਮਨ ਹੀ ਹੈ ਜੋ ਇਹਨਾਂ ਦਾ ਪ੍ਰਭਾਵ ਤੁਰੰਤ ਗ੍ਰਹਿਣ ਕਰਦਾ ਹੈ । ਮੰਤਰੀ ਜੀ ਨਾਲ ਆਏ ਸਾਰੇ ਅਫਸਰ ਅਤੇ ਬਾਹਰਲੇ ਪਿੰਡਾਂ ਤੋਂ ਆਏ ਖਾਸ ਸਪੋਟਰ ਤੇ ਸਾਡੇ ਪਿੰਡ ਦਾ ਸਰਪੰਚ ਬੜੇ ਹੈਰਾਨ ਹੋ ਰਹੇ ਸਨ...ਮੰਤਰੀ ਜੀ ਬੋਲੇ ਬਾਪੂ ਜੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ....ਪੁੱਤਰਾ....ਜੋ ਮੈਂ ਕਹਿ ਰਿਹਾ ਹਾਂ ਤੈਨੂੰ ਸਮਝ ਨਹੀ ਆਈ ਜਾਂ ਤੂੰ ਸਮਝਣਾ ਨਹੀਂ ਚਾਹੁੰਦਾ ਮੈਂ ਤਾਂ ਸੋਚਿਆ ਤੂੰ ਸਿਆਣਾ ਹੋ ਗਿਆ ਏ......ਮੰਤਰੀ ਜੀ ਝੱਟ ਦੇਣੀ ਉੱਠੇ ਬਾਪੂ ਜੀ ਦੇ ਪੈਰੀਂ ਹੱਥ ਲਾਏ ਅਤੇ ਇਹ ਕਹਿੰਦੇ ਬਾਪੂ ਜੀ ਕੋਈ ਕੰਮ ਹੋਇਆ ਤਾਂ ਮੈਨੂੰ ਯਾਦ ਜਰੂਰ ਕਰਿਉ...ਬਿਨਾ ਜਵਾਬ ਸੁਣੇ ਅਤੇ ਅਸ਼ੀਰਵਾਦ ਲਏ ਆਪਣੇ ਲਾਮ ਲਸ਼ਕਰ ਨਾਲ ਔਹ ਗਏ ਔਹ ਗਏ...
21 May 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬੜੀ ਜੁਗਤ ਨਾਲ ਲਿਖੇ ਹਨ ਆਪ ਨੇ ਦਿਲ ਦੇ ਇਹ ਉਦਗਾਰ, ਗੁਰਮੀਤ ਜੀ |
ਸੱਚ ਮੁੱਚ, ਪਿੰਡ ਤਾਂ ਹੀ ਸਵਰਗ ਸਨ, ਜਦ ਲੋਕਾਂ ਵਿਚ ਇੱਤਿਫਾਕ ਸੀ, ਪਿਆਰ ਮੁਹੱਬਤ ਸੀ; ਇੱਕ ਦੂਜੇ ਲਈ ਕੁਝ ਕਰ ਗੁਜਰਨ ਦੀ ਭਾਵਨਾ ਸੀ | ਪਤਵੰਤੇ ਲੋਕ ਸਮਾਜਿਕ ਕੰਮ ਨੂੰ ਸੇਵਾ ਭਾਵ ਨਾਲ ਕਰਦੇ ਸਨ ਨਾ ਕਿ ਚੌਧਰ ਸ਼ਾਂਤ ਕਰਨ ਦਾ ਜ਼ਰੀਆ ਮਿਥ ਕੇ ਚਲਦੇ ਸਨ |
ਸ਼ਾਨਦਾਰ ! ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ |
ਰੱਬ ਰਾਖਾ |

ਬੜੀ ਜੁਗਤ ਨਾਲ ਲਿਖੇ ਹਨ ਆਪ ਨੇ ਦਿਲ ਦੇ ਇਹ ਉਦਗਾਰ, ਗੁਰਮੀਤ ਜੀ |


ਸੱਚ ਮੁੱਚ, ਪਿੰਡ ਤਾਂ ਹੀ ਸਵਰਗ ਸਨ, ਜਦ ਲੋਕਾਂ ਵਿਚ ਇੱਤਿਫਾਕ ਸੀ, ਪਿਆਰ ਮੁਹੱਬਤ ਸੀ; ਇੱਕ ਦੂਜੇ ਲਈ ਕੁਝ ਕਰ ਗੁਜਰਨ ਦੀ ਭਾਵਨਾ ਸੀ | ਪਤਵੰਤੇ ਲੋਕ ਸਮਾਜਿਕ ਕੰਮ ਨੂੰ ਸੇਵਾ ਭਾਵ ਨਾਲ ਕਰਦੇ ਸਨ ਨਾ ਕਿ ਚੌਧਰ ਸ਼ਾਂਤ ਕਰਨ ਦਾ ਜ਼ਰੀਆ ਮਿਥ ਕੇ ਚਲਦੇ ਸਨ|


ਸ਼ਾਨਦਾਰ ! ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ |


ਰੱਬ ਰਾਖਾ |

 

22 May 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਜਗਜੀਤ ਜੀ ...ਕਹਾਣੀ ਨੂੰ ਪਸੰਦ ਕਰਨ ਅਤੇ ਕੀਮਤੀ ਵਿਚਾਰ ਦੇਣ ਦਾ ਸ਼ੁਕਰੀਆ
23 May 2015

Reply