Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿੰਡਾਂ ਆਲੇ... :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪਿੰਡਾਂ ਆਲੇ...

ਸਾਡੇ ਆਲੇ ਛੋਟੇ ਦੀ ਮੰਗੇਤਰ ਮਤਲਬ ਮੇਰੀ ਨਿੱਕੀ ਭਰਜਾਈ ਦੇ ਪਿੰਡ ਦੀ ਗੱਲ ਆ, ਇਹਨਾਂ ਦੇ ਘਰੇ ਮਿਸਤਰੀ ਲੱਗੇ ਵੇ ਸੀ, ਇਹਦੇ ਦਾਦੇ ਨੇ ਬਰੇਤੀ ਦਾ ਟਰੱਕ ਮੰਗਾ ਲਿਆ ਫੁੱਲ ਭਰਕੇ,
ਪੁਰਾਣੇ ਟਰੱਕ ਡੀ ਗੱਡੀਆਂ, ਗੋਲ ਬੌਨੱਟ ਆਲੇ, ਜਿਆਦੇ ਭਾਰ ਪਾਏ ਤੋਂ ਕਮਾਣੀਆਂ ਸਿੱਧੀਆਂ ਹੋ ਜਾਂਦੀਆਂ ਤੇ ਟਰੱਕ ਬਾਹਲਾ ਨੀ ਤਾਂ ਲੱਗ ਭੱਗ ਇੱਕ ਅੱਧਾ ਫੁੱਟ ਥੱਲੇ ਨੂੰ ਲਿਫ ਜਾਂਦਾ,
ਲਓ ਜੀ ਟਰੱਕ ਦਰਵਾਜੇ ਦੇ ਵਿਚ ਦੀ ਅੰਦਰ ਵਾੜ ਕੇ ਵੇਹੜੇ ਚ ਖੜਾ ਕਰ ਲਿਆ ਤੇ ਬਰੇਤੀ ਲਾਹੁਣ ਲਾਗੇ,
ਦਾਦਾ ਸਿਫਤਾਂ ਕਰੀ ਜਾਵੇ ਕਹਿੰਦਾ ਆਂਏਂ ਫੈਦਾ ਹੁੰਦਾ ਘਰ ਦੇ ਬਾਰ ਉੱਚੇ ਰਖਵਾਉਣ ਦਾ,
ਬਣਿਆ ਬਣਾਇਆ ਟਰੱਕ ਅੰਦਰ ਲੰਘਦਾ ਕਿ ਨਹੀਂ,
... ਲਓ ਜੀ ਜਦੋਂ ਬਰੇਤੀ ਲੈਹ ਗੀ,
ਟਰੱਕ ਸਾਲਾ ਉੱਚਾ ਹੋ ਗਿਆ ਬਿਣਾਂ ਭਾਰ ਤੋਂ,
ਬਾਹਰ ਨਿੱਕਲੇ ਨਾਂ,
ਚੱਕਰ ਪੈ ਗਿਆ,
ਸਾਰੇ ਪਿੰਡ ਆਲੇ ਸਕੀਮਾਂ ਲੌਣ ਜਿਮੇ "ਢੋਲ ਆਲੇ ਗੁਸਲਖਾਨੇ ਵੇਲੇ ਲਾਈਆਂ ਸੀ"
ਲਓ ਜੀ ਟਰੱਕ ਚ ਘਰ ਦੀਆਂ ਆਂਢ ਗੁਆਂਢ ਦੀਆਂ ਬੁੜੀਂ ਜਵਾਕ ਚੜਾਲੇ,
ਟਰੱਕ ਚ ਭੈਨਦੇਣੀ ਕਾਂਵਾਂਰੋਲੀ ਚੀਂਘਚਹਾੜਾ ਬੁਰੇ ਹਾਲ;
ਜਵਾਕਾਂ ਨੂੰ ਆਂਏਂ ਕਿ ਨੈਣਾ ਦੇਵੀ ਮੇਲੇ ਤੇ ਚੱਲੇ ਆਂ,
ਇੱਕ ਬੁੜੀ ਦਾ ਨੌਂ ਕੁਆਂਟਲ ਪਾਇਆ ਵਾ ਸੀ, ਨਿੱਗਰ ਬਾਹਲੀ ਸੀ, ਵਿੱਚੇ ਓਹ,
ਪਰ ਟਰੱਕ ਕਿੱਥੇ ਲੰਘੇ,
ਕਿਸੇ ਸਿਆਣੇ ਨੇ ਤਰਕੀਬ ਲਾਈ,
ਟੈਰਾਂ ਦੀ ਹਵਾ ਕੱਢੀ,
ਪਰ ਟਰੱਕ ਨਾਂ ਨਿੱਕਲੇ,
ਹਾਰ ਕੇ ਬਰੇਤੀ ਦੁਆਰੇ ਟਰੱਕ ਚ ਲੱਦ ਕੇ ਟਰੱਕ ਬਾਹਰ ਕੱਢਣ ਦਾ ਮਤਾ ਪਾਸ ਕੀਤਾ ਗਿਆ,
ਪਹਿਲਾਂ ਅੱਡੇ ਤੋਂ ਹਵਾ ਭਰਨ ਆਲਾ ਸੱਦਿਆ
ਓਹਨੇ ਆਪਣਾ ਹਵਾ ਭਰਨ ਆਲਾ ਲਾਮ ਲਸ਼ਕਰ ਨਾਲ ਚੱਕਿਆ, ਤੇ ਹਵਾ ਭਰੀ,
ਸਾਰੀ ਬਰੇਤੀ ਬੱਠਲਾਂ ਨਾਲ ਫੇਰ ਟਰੱਕ ਚ ਲੱਦੀ,
ਅੱਧੀ ਰਾਤ ਹੋ ਗੀ,
ਟਰੱਕ ਬਾਹਰ ਕੱਢ ਕੇ, ਬਾਰ ਚ ਬੀਹੀ ਚ ਫੇਰ ਬੱਠਲਾਂ ਨਾਲ ਬਰੇਤੀ ਲਾਹੀ ਤੇ ਫੇਰ ਬੱਠਲਾਂ ਨਾਲ ਬਰੇਤੀ ਘਰ ਦੇ ਅੰਦਰ ਵੇਹੜੇ ਚ ਢੋਈ, ਆਂਏਂ ਹੁੰਦੇ ਆ ਪਿੰਡਾਂ ਆਲੇ...

 

ਸੈਂਸਦਾਨ - ਪਰੇਮਜੀਤ ਸਿੰਘ ਨੈਣੇਆਲੀਆ

11 Jan 2013

Rajinder Randhawa
Rajinder
Posts: 105
Gender: Male
Joined: 13/Feb/2012
Location: Agra
View All Topics by Rajinder
View All Posts by Rajinder
 
Aen hi hunde ne ji.. Funny...!
11 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੈਂਸਦਾਨ ਸਾਬ ਦੀ ਕਹਾਣੀ ਤਾਂ ਵਧੀਆ ਲੱਗੀ ਬਈ......tfs.....

14 Jan 2013

Reply