Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿੰਡ ਨਾਲ ਗੱਲ-ਬਾਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 
ਪਿੰਡ ਨਾਲ ਗੱਲ-ਬਾਤ

ਮੇਰੇ ਪਿੰਡ 
ਤੂੰ ਮੇਰੇ ਨਾਲ ਰਹਿੰਦਾਂ ਏਂ
ਹਰ ਸਮੇਂ ਤੇ ਹਰ ਥਾਂ
ਮੈਂ ਜਿਥੇ ਵੀ ਹੋਵਾਂ,
ਤੇਰੀ ਹੋਂਦ ਨੂ ਮਹਿਸੂਸ ਕਰ ਸਕਦਾ ਹਾਂ
ਤੇਰੀਆਂ ਗਲੀਆਂ ਤੇ ਰੋਹੀਆਂ
ਤੇਰੇ ਬੋਹੜ, ਪਿਪਲ, ਤੂਤ ਤੇ ਟਾਹਲੀਆਂ
ਤੇਰੇ ਛੱਪੜ ਤੇ ਟਿੱਬੇ
ਤੇਰੇ ਪਿੜ, ਖੇਤ ਤੇ ਥੜੇ
ਤੇਰੇ ਗੁਰਦਵਾਰੇ ਤੇ ਡਿਓੜੀਆਂ
ਤੇਰੇ ਕਚੇ ਪੱਕੇ ਰਾਹ
ਮੇਰੀ ਹੋਂਦ ਦਾ ਅਟੁਟ ਅੰਗ ਨੇ
ਤੇਰੀਆਂ ਫਿਰਨੀਆਂ 'ਚ ਖੇਲੀ ਖਿੱਦੋ ਖੂੰਡੀ
ਮੈਨੂ ਅਜੇ ਵੀ ਪਿਆਰੀ ਹੈ
ਲੌਰ੍ਡ੍ਜ਼ ਜਾਂ ਵੇੰਬਲੀ ਵਿਚ ਖੇਡੇ ਜਾਣ ਵਾਲੇ ਕਿਸੇ ਵੀ ਮੈਚ ਤੋਂ

ਤੇਰੇ ਥੜੇ ਤੇ ਦੇਖੇ ਤਮਾਸ਼ੇ
ਬਾਬੇ ਤੋਂ ਸੁਣੀਆਂ ਰੂਪ-ਬਸੰਤ ਤੇ ਪੂਰਨ ਭਗਤ ਦੀਆਂ ਬਾਤਾਂ
ਗੁੱਗੇ ਦੀਆਂ ਵਾਰਾਂ
ਪਿੱਪਲੀ ਵਾਲੇ ਟੋਲੇ ਦੀਆਂ ਨਕਲਾਂ ਤੇ ਸਾਂਗ 
ਗੱਡਿਆਂ ਨੂ ਜੋੜ ਕੇ ਬਣਾਈ ਸਟੇਜ ਤੋਂ
ਕੌਮਨਿਸਟਾਂ ਦੇ ਖੇਡੇ ਡਰਾਮੇ
ਤੇ ਛਿੰਜ ਤੋ ਪਹਿਲਾਂ
ਕਈ ਕਈ ਰਾਤ ਪੈਂਦਾ ਗਿੱਧਾ ਤੇ ਭੰਗੜਾ
ਮੈਨੂ ਨਹੀਂ ਮਾਨਣ ਦਿੰਦਾ
ਨੈਸ਼ਨਲ ਬਾਓਲ ਵਿਚ ਲੇਡੀ ਗਾਗਾ ਦਾ ਸ਼ੋ 
ਤੇਰੀ ਭਠੀ ਤੋਂ ਭੁਨਾਏ ਦਾਣੇਂ
ਵਾਪਸ ਮੋੜ ਲਿਆਉਂਦੇ ਨੇ ਮੈਨੂ
ਹਰ ਇਟਾਲੀਅਨ ਤੇ ਥਾਈ ਰੇਸ੍ਟੋਰੈੰਟ ਤੋਂ

ਮੇਰੀ ਸ਼ਹਿਰੀ ਪਤਨੀ ਨੂ ਕਦੇ ਨਹੀਂ ਸਮਝ ਆਇਆ
ਕਿ ਮੈਂ ਪੌਪ ਕੌਰਨ ਨੂੰ ਖਿੱਲਾਂ ਕਿਓਂ ਕਹਿੰਦਾਂ
ਤੇ ਮੈਨੂ ਪੀਜ਼ੇ ਨਾਲੋਂ
ਮੱਕੀ ਦੀ ਰੋਟੀ ਕਿਓਂ ਜਿਆਦਾ ਸੁਆਦ ਲੱਗਦੀ ਏ
ਕੋਈ ਵੀ ਡਿਜ਼ਾਇਨਰ ਸੂਟ ਬੂਟ
ਮੈਨੂ ਝੱਗੇ-ਚਾਦਰੇ ਤੇ ਖੁੱਸੇ ਤੋਂ ਸੋਹਣਾ ਕਿਓਂ ਨਹੀਂ ਲੱਗਦਾ

ਮੇਰੇ ਪਿੰਡ ਤੂੰ ਹੀ ਦੱਸ
ਮੈਂ ਕਿਹਨੂ ਕਿਹਨੂ ਸਮਝਾਵਾਂ
ਕਿ ਵਲੈਤ ਵਿਚ ਮੈਂ
ਕਚੇ ਰਾਹਵਾਂ ਦੀਆਂ ਤਸਵੀਰਾਂ ਕਿਓਂ ਖਿਚਦਾ ਰਹਿੰਦਾਂ
ਕਿਸੇ ਵੀ ਫੇਸਟੀਵਲ ਵਿਚ ਜਾ ਕੇ
ਛਿੰਝ ਦੀਆਂ ਕਹਾਣੀਆਂ ਕਿਓਂ ਛੇੜ ਬਹਿੰਦਾਂ 
ਨਾਸਤਿਕ ਹੋ ਕੇ ਵੀ ਮੈਂ ਗੁਰਦਵਾਰੇ ਕਿਓਂ ਜਾਂਦਾਂ
ਨਾਨਕ, ਫਰੀਦ ਤੇ ਕਬੀਰ ਨੂ ਕਿਓਂ ਸੁਣਦਾ ਰਹਿੰਦਾਂ?

ਮੇਰੇ ਪਿੰਡ, ਇਹ ਤੇਰਾ ਕਸੂਰ ਹੈ
ਕਿ ਮੇਰੇ ਤਨ ਚੋਂ ਅਜੇ ਤਕ
ਤੇਰੀ ਮਿੱਟੀ ਦੀ ਮਹਿਕ ਆਉਂਦੀ ਹੈ
ਤੇ ਰਖੜੀ ਦੇ ਧਾਗਿਆਂ ਚੋਂ ਮੈਨੂ ਹਾਲੇ ਤੱਕ
ਮੇਰੀ ਤੰਦਰੁਸਤੀ ਤੇ ਲੰਮੀ ਉਮਰ ਦੀ ਅਰਦਾਸ ਤੋਂ ਸਿਵਾ
ਹੋਰ ਕੋਈ ਬੋ ਨਹੀਂ ਆਉਂਦੀ

ਮੇਰੇ ਪਿੰਡ, ਤੂੰ ਹੀ ਦੋਸ਼ੀ ਹੈਂ
ਕਿ ਮੇਰੇ ਲਈ ਥੇਮਸ ਕਦੀ ਸਤਲੁਜ ਨਹੀਂ ਬਣ ਸਕਿਆ
ਇਹ ਤੂੰ ਹੀ ਹੈਂ ਜਿਸ ਨੇ ਮੈਨੂ ਅਜੇ ਤੱਕ
ਰਾਣੀ ਦੇ ਮੁਲਕ ਨਾਲ ਵਫਾਦਾਰੀ ਦੀ
ਸਹੁੰ ਨਹੀਂ ਖਾਣ ਦਿੱਤੀ
ਤੇ ਮੇਰੇ ਪਾਸਪੋਰਟ ਦਾ ਅਜੇ ਰੰਗ ਨਹੀਂ ਬਦਲਿਆ

ਮੈਨੂ ਦੱਸ ਮੈਂ ਕਿਵੇਂ ਭੁੱਲਾਂ
ਕਿ ਤੇਰੀ ਹਵਾ ਸੀ ਜਿਸ ਨੇ
ਮੇਰੇ ਅੰਦਰ ਪਹਿਲਾ ਸਾਹ ਪਾਇਆ
ਤੇਰੇ ਹੀ ਵੇਹੜਿਆਂ ਨੇ ਮੈਨੂ
ਰੁੜਨਾ,ਖੜੇ ਹੋਣਾ ਤੇ ਫਿਰ ਤੁਰਨਾ ਸਿਖਾਇਆ
ਫਿਰ ਐਸਾ ਤੁਰਿਆ ਕਿ ਸੱਤ ਸਮੁੰਦਰ ਪਾਰ ਕਰ ਗਿਆ
ਉਨ੍ਹਾਂ ਬੋਲਾਂ ਨੇ, ਜੋ ਤੂੰ ਮੈਨੂ ਸਿਖਾਏ
ਸਾਰੀ ਦੁਨੀਆਂ ਨਾਲ ਸਾਂਝ ਮੇਰੀ ਪੁਆਈ

ਹੇ ਮੇਰੇ ਪਿੰਡ, ਤੈਨੂ ਵੀ

30 Aug 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

ਵਾਹ ਬਾਈ , ਸ਼ਿਖਰ ਹੋ ਗਈ ਬਿਲਕੁਲ ਹੀ , ਜਿਉਂਦਾ ਰਹਿ..

30 Aug 2010

jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 

tuhadiyian duvava chahidiya ny veer g,,,,bout meharbani g


30 Aug 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bai ji eh tuhadi likhi rachna ae?

30 Aug 2010

jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 

hnji,,,,,,,,,,,,,,,,,,,thori help jarur yaara kiti

30 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ! ਬਹੁਤ ਖੂਬ, ਲਾਜਵਾਬ ..........ਬਹੁਤ ਸੋਹਨੀ ਸੋਚ ਦਾ ਪ੍ਰਗਟਾਵਾ ਕੀਤਾ ਤੁਸੀਂ .....ਜੀਓ

30 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

WAH jee WAH 22 g...bahut kamal likhiya ae....keep sharing..

30 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

vadiya ha gud 22 g

30 Aug 2010

jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 

thanx to all of u

31 Aug 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

grt job keep it up..

31 Aug 2010

Reply