Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurjant Takipur
Gurjant
Posts: 70
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
  ਚਿੱਟਾ ਗੁਲਾਬ
    ਚਿੱਟਾ ਗੁਲਾਬ
ਲਾਲ ਗੁਲਾਬ ਵੇਖਿਆ ਸੀ
'ਤੇ ਚਿੱਟਾ ਗੁਲਾਬ ਸੁਣਿਆ ਸੀ
'ਤੇ ਪਤਾ ਨਹੀਂ ਸੀ,
ਏਨੀ ਜਲਦੀ ਵੇਖਣ ਨੂੰ ਮਿਲ ਜਾਵੇਗਾ।
ਹੁਣ ਖ਼ੁਦ ਨੂੰ ਯਕੀਨ ਦਿਵਾਉਣ ਲਈ
ਨਜ਼ਦੀਕ ਜਾਣਾ ਤਾਂ ਬਣਦਾ ਸੀ
ਕੁਝ ਜ਼ਿਆਦਾ ਨਹੀਂ
ਬਸ ਖ਼ਸ਼ਬੋ ਤਕ ਹੀ,
ਸੋਚਿਆ ਇਸ ਦੀ ਸੁੰਦਰਤਾ ਨੂੰ
ਬਸ ਮਾਣਿਆ ਹੀ ਜਾਵੇ
ਨਾ ਤੋੜਿਆ ਜਾਵੇ ਨਾ ਕਿਸੇ ਨੂੰ ਦੱਸਿਆ ਜਾਵੇ।
ਉਮੀਦ ਕਰਦਾ ਹਾਂ
ਇਹ ਆਉਣ ਵਾਲੇ ਵਕਤ 'ਚ
ਅੱਗੇ ਵੀ ਸਮੇਂ-ਸਮੇਂ ਤੇ ਖਿੜਦਾ ਰਹੇਗਾ
ਤੇ ਸਾਨੂੰ ਆਪਣੇ ਅੰਦਾਜ਼ ਨਾਲ
ਦੋ ਪਲ ਆਪਣੇ ਕੋਲ ਰੋਕਣ ਦੀ
ਕੋਸ਼ਿਸ਼ ਕਰਦਾ ਰਹੇਗਾ।
✍🏽 ਗੁਰਜੰਟ ਤਕੀਪੁਰ
88727 82684
09 May 2018

sukhpal singh
sukhpal
Posts: 1075
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

wonderful poetry

19 May 2018

Reply