Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧਰਤੀ ਦਾ ਵੀ ਕਲੇਜਾ ਹਿੱਲਦਾ ਏ। :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
inderpal kahlon
inderpal
Posts: 37
Gender: Male
Joined: 18/May/2010
Location: sangrur
View All Topics by inderpal
View All Posts by inderpal
 
ਧਰਤੀ ਦਾ ਵੀ ਕਲੇਜਾ ਹਿੱਲਦਾ ਏ।

 

ਜਦੋਂ ਕਿਸੇ ਭੈਣ ਨਾਲ ਰੱਖੜੀ ਸਦਾ ਲਈ ਰੁੱਸ ਜਾਂਦੀ ਏ,

ਭੈਣ ਦਾ ਮਾਣ ਟੁੱਟਦਾ ਏ, ਵਿਹੜਾ ਸੱਖਣਾ ਦਿੱਸਦਾ ਏ,

ਉਸ ਵੇਲੇ ਇਕ ਵਾਰ ਤਾਂ ਧਰਤੀ ਦਾ ਵੀ ਕਲੇਜਾ ਹਿੱਲਦਾ ਏ।

ਭਰਾ ਦੇ ਆਉਣ ਦੀ ਉਡੀਕ ਤਾਂ ਮਰਦੇ ਦਮ ਤਕ ਰਹਿੰਦੀ ਏ

ਭਰਾ ਦੇ ਮਾਣ ਲਈ ਤਾਂ ਭੈਣ ਹਰ ਦੁੱਖ ਸਹਿੰਦੀ ਏ,

ਸਮੇਂ ਨਾਲ ਟੱਕਰ ਲੈਂਦੀ ਏ, ਸਮਾਜ ਨਾਲ ਖਹਿੰਦੀ ਰਹਿੰਦੀ ਏ,

ਭਾਬੋ ਦੀ ਉਡੀਕ ਵਿਚ ਔਸੀਆਂ ਪਾਉਂਦੀ ਏ ਪਰ

ਸੋਹਣੇ ਵੀਰ ਦੇ ਚਿਹਰੇ ਤੋਂ ਜਦੋਂ ਉਸ ਦਾ ਸਿਹਰਾ ਖੁਸਦਾ ਏ

ਉਸ ਵੇਲੇ ਇਕ ਵਾਰ ਤਾਂ ਧਰਤੀ ਦਾ ਵੀ ਕਲੇਜਾ ਹਿੱਲਦਾ ਏ।

ਮਾਂ ਦੀ ਝੋਲੀ ਵਿਚ ਬੈਠਾ ਲਾਲ, ਜਦੋਂ ਆਪਣੀ ਬੁੱਲ੍ਹੀਂਆਂ ’ਚੋਂ ਹਾਸੇ ਵੰਡਦਾ ਏ

ਮਾਂ ਦੇ ਦਿਲ ਦਾ ਹਰ ਕੋਨਾ ਖੁਸ਼ੀਆਂ ਨਾਲ ਭਰਦਾ ਏ।

ਪੁੱਤਰ ਦੇ ਜਵਾਨ ਹੋਣ ਲਈ ਕਈ ਸੁਖਾਂ ਸੁਖਦੀ ਏ

ਕਈ ਪੀਰ ਮਨਾਉਂਦੀ ਏ, ਕਈ ਦੇਵ ਰਿਝਾਉਂਦੀ ਏ,

ਸੁਹਣੀ ਨਾਜੋ ਤੋਂ ਪਾਣੀ ਵਾਰਨ ਲਈ ਕਈ ਰੀਝਾਂ ਪਰੋਂਦੀ ਏ,

ਜਦੋਂ ਇਨ੍ਹਾਂ ਰੀਝਾਂ ਦਾ ਹਾਰ ਵਿਚਾਲਿਓਂ ਹੀ ਟੁੱਟਦਾ ਏ,

ਉਸ ਵੇਲੇ ਇਕ ਵਾਰ ਤਾਂ ਧਰਤੀ ਦਾ ਕਲੇਜਾ ਹਿੱਲਦਾ ਏ।

ਬਾਪ ਦੇ ਮੋਢੇ ’ਤੇ ਬੈਠ ਜਦੋਂ ਬੇਟਾ ਛੱਤ ਨੂੰ ਹੱਥ ਲਗਾਉਂਦਾ ਏ,

ਤਾਂ ਗੱਭਰੂ ਹੋਣ ਦੀ ਰੀਝ ਅੰਗੜਾਈਆਂ ਲੈਂਦੀ ਏ।

ਇਹ ਆਸਾਂ ਦਾ ਬੂਰ ਵਧੇਗਾ, ਫੁੱਲੇਗਾ ਤਾਂ ਬਾਪ ਦੇ ਵਿਹੜੇ

’ਚ ਮਹਿਕ ਖਿੱਲਰੇਗੀ।

ਖੁਸ਼ੀਆਂ ਦੀ ਛਹਿਬਰ ਲੱਗੇਗੀ, ਮਾਂ ਦਾ ਕਲੇਜਾ ਠਰੇਗਾ,

ਪਿਉ ਦਾ ਬਲ ਵਧੇਗਾ।

ਚੂਰੀਆਂ ਖੁਆ-ਖੁਆ ਪਾਲੇ ਲਾਲ ਨੂੰ ਜਦੋਂ ਵਿਆਹਾਂਗੇ,

ਤਾਂ ਸਾਰੀਆਂ ਰੀਝਾਂ ਲਾਹਵਾਂਗੇ,

ਰੁੱਸੇ ਮਨਾਵਾਂਗੇ, ਹੱਸਾਂਗੇ ਹਸਾਵਾਂਗੇ।

ਇਨ੍ਹਾਂ ਹਾਸਿਆਂ ’ਤੇ ਜਦੋਂ ਅਚਿੰਤੇ ਬਾਜ ਪੈਂਦੇ ਨੇ,

ਸੁਪਨਿਆਂ ਦਾ ਮਹਿਲ ਟੁੱਟਦਾ ਏ,

ਉਸ ਵੇਲੇ ਇਕ ਵਾਰ ਤਾਂ ਧਰਤੀ ਦਾ ਵੀ ਕਲੇਜਾ ਹਿੱਲਦਾ ਏ।

ਰੱਬਾ ਇਸ ਤਰ੍ਹਾਂ ਕਿਸੇ ਭੈਣ ਨਾਲ ਰੱਖੜੀ ਨਾ ਰੁੱਸੇ

ਭੈਣ ਦਾ ਮਾਣ ਨਾ ਟੁੱਟੇ, ਮਾਂ ਦੀ ਆਸ ਨਾ ਮੁੱਕੇ,

ਕਿਸੇ ਦਾ ਰੱਬ ਨਾ ਰੁੱਸੇ, ਪਿਉ ਦੀ ਡੰਗੋਰੀ ਨਾ ਖੁੱਸੇ।

ਇਸ਼ਮੀਤ ਤੇਰੇ ਜਾਣ ਨਾਲ ਅਸੀਂ ਊਣੇ ਹੋ ਗਏ ਹਾਂ।

ਰੱਬ ਦੀ ਮਰਜ਼ੀ ਸਾਹਮਣੇ ਨਿੰਮੋਝੂਣੇ ਹੋ ਗਏ ਹਾਂ।

ਤੇਰੀ ਆਵਾਜ਼ ਸਾਡੇ ਕੰਨਾਂ ਵਿਚ ਗੂੰਜੇਗੀ,

ਹਰ ਸੰਗੀਤਕਾਰ ਵਿਚੋਂ ਸਾਡੀ ਨਜ਼ਰ

ਇਸ਼ਮੀਤ ਨੂੰ ਢੂੰਡੇਗੀ

 

 

19 Oct 2010

Arsh kaur
Arsh
Posts: 96
Gender: Female
Joined: 12/Apr/2010
Location: guru ki nagri
View All Topics by Arsh
View All Posts by Arsh
 

nice one........................

19 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

iss umre kise maa da putt vichhoda handhauna bahut mushkil ho janda hai....

 

bahut wadhiya likheya tusi..... good job....

19 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Inderpal jee...bahut vadhia likhiya ae jee..tfs

19 Oct 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

sohni likht a  bai ji  ......thnks for sharing 

19 Oct 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 
Jiyo babeyo

 

wah ji wah..!! bahut hi sohna likheya..nahi reesan !! thankx for shaing

19 Oct 2010

Reply