Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੂਰਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਪੂਰਕ
ਹਰ ਸ਼ੈ ਨੂੰ ਹੈ ੳੁਡੀਕ
ੲਿੱਥੇ ਪੂਰਕ ਦੀ
ਜਿਵੇਂ ਮ੍ਰਿਤ ਨੂੰ ਉਡੀਕ
ਹੁੰਦੀ ਹੋਣੀ ਜਾਰਕ ਦੀ
ਜਿਵੇਂ ਕੋਈ ਗੁਆਚਾ ਮੋਹ
ਲੱਭਣ ਨੈਣ ਮੇਰੇ
ਜਿਵੇਂ ਦੀਵੇ ਉਡੀਕਣ
ਕਿਸੇ ਘਰ ਦੇ ਬਨੇਰੇ

ਹਰ ਬਹਾਰ ਤੋਂ ਬਾਅਦ
ਜਿਵੇਂ ਆੳਂਦੀ ਹੈ ਖਿਜ਼ਾਂ
ਤੇ ਆਉਂਦੇ ਨੇ ਅਜ਼ਾਬ
ਜਦੋਂ ਰੁਕੇ ਖੁਸ਼ੀਆਂ ਦੀ ਫਿਜ਼ਾ
ਜਿਵੇਂ ਘੋਰ ਚੁੱਪ ਪਿੱਛੋਂ
ਝੁੱਲਦੇ ਨੇ ਤੂਫਾਨ
ਜਿਵੇਂ ਸ਼ਾਂਤ ਪਾਣੀਆਂ 'ਚ
ਆੳੁਂਦੇ ਨੇ ਊਫਾਨ

ਹਰ ਪਾਣੀ ਦੇ ਨਾਲ
ਜਿਵੇਂ ਜੁੜੇ ਨੇ ਪ੍ਰਤੀਰ
ਮਿਰਜ਼ਾ-ਸਾਹਿਬਾ ਨਾਲ
ਜਿਵੇਂ ਜੁੜੇ ਨੇ ਤੀਰ
ਜਿਵੇਂ ਹੰਝੂਆਂ ਦੇ ਨਾਲ
ਜੁੜੀ ਹੁੰਦੀ ਹੈ ਪਲਕ
ਤੇ ਜਿਵੇਂ ਰੱਬ ਨਾਲ
ਜੁੜੀ ਹੈ ਅਲਖ

ਜਿਵੇਂ ਸੂਰਜ ਨੂੰ
ਉਡੀਕੇ ਕਿਤੇ ਪ੍ਰਭਾ
ਜਿਵੇਂ ਸ਼ਾੲਿਰ ਨੂੰ
ਉਡੀਕੇ ਕਿਤੇ ਸਭਾ
ਜਿਵੇਂ ਕਲਾਕਾਰ ਨੂੰ
ੳੁਡੀਕੇ ਖਾਲੀ ਮੰਚ
ੳੁੰਜ ਹੀ ਪੂਰਕ ਲੱਭੇ
ੲਿਹ ਸਗਲ ਪ੍ਰਪੰਚ ॥

-:ਸੰਦੀਪ ਸ਼ਰਮਾਂ

ਨੋਟ : -
ਜਾਰਕ -ਜਲਾਉਣ ਵਾਲਾ
ਖਿਜ਼ਾਂ- ਪਤਝੜ
ਅਜ਼ਾਬ -ਦੁੱਖ
ਅਲਖ -ਜੋ ਦਿਖਾੲੀ ਨਾ ਦੇਵੇ
ਪ੍ਰਭਾ - ਸੂਰਜ ਦੀ ੲਿੱਕ ੲਿਸਤਰੀ
ਪ੍ਰਪੰਚ - ਜਗਤ, ਸੰਸਾਰ,ਪੰਚ ਤੱਤਾਂ ਦਾ ਵਿਸਤਾਰ
07 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅਜੱ ਵਾਰ ਕੀਹ ਏ ਯਾਰ ? ਜਾਂ ਗੜ੍ਹਸ਼ੰਕਰ ਵਾਲਿਆਂ ਦੀ ਕੋਈ ਯੋਜਨਾ ਏ ਇੱਕਠੇ ਅਟੈਕ ਕਰਨ ਦੀ ? 
ਛਾ ਗਏ ਸੰਦੀਪ ਬਾਈ ਜੀ | ਵੰਡਰਫੁੱਲ ਕਿਰਤ ਹੈ ਇਹ - ਢਾਂਚਾਗਤ ਸੁੰਦਰਤਾ, ਫਲਸਫਾ, ਵਿਚਾਰਾਂ ਦਾ ਵਹਿਣ ਅਤੇ ਕੰਪੋਜੀਸ਼ਨ ਦੀ ਕੁਆਲਿਟੀ, ਸਭ ਕੁਝ ਹੈ ਇਸ ਵਿਚ |
ਬਹੁਤ ਖੂਬ ਬਾਈ ਜੀ, ਤੁਸੀਂ ਇਸ ਕਿਰਤ ਵਿਚ ਆਪਣਾ ਪਾਂਡਿਤਯ (ਏਰੁਦੀਤਿਓਂ) ਵਿਖਾ ਦਿੱਤਾ ਜੀ |

ਅੱਜ ਵਾਰ ਕੀਹ ਏ ਯਾਰ ? ਜਾਂ ਗੜ੍ਹਸ਼ੰਕਰ ਵਾਲਿਆਂ ਦੀ ਕੋਈ ਯੋਜਨਾ ਏ ਇੱਕਠੇ ਅਟੈਕ ਕਰਨ ਦੀ ?

 

ਛਾ ਗਏ ਸੰਦੀਪ ਬਾਈ ਜੀ | ਵੰਡਰਫੁੱਲ ਕਿਰਤ ਹੈ ਇਹ - ਸਟ੍ਰੱਕਚਰਲ ਸੁੰਦਰਤਾ, ਫਲਸਫਾ, ਵਿਚਾਰਾਂ ਦਾ ਵਹਿਣ ਅਤੇ ਕੰਪੋਜੀਸ਼ਨ ਦੀ ਕੁਆਲਿਟੀ, ਸਭ ਕੁਝ ਹੈ ਇਸ ਵਿਚ |


ਤੁਸੀਂ ਇਸ ਕਿਰਤ ਵਿਚ ਆਪਣੇ ਪਾਂਡਿਤਯ (erudition) ਦੇ ਦਰਸ਼ਨ ਕਰਾ ਦਿੱਤੇ ਹਨ ਜੀ |

 

TFS !  ਰੱਬ ਰਾਖਾ |

 

07 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕਿਰਤ ਨੂੰ ਐਨਾ ਮਾਣ ਦੇਣ ਲਈ ਬਹੁਤ-੨ ਸ਼ੁਕਰੀਆ ਜਗਜੀਤ ਸਰ ,

ਜੀ ਅਟੈਕ ਕਰਨ ਦੀ ਤਾਂ ਕੋਈ ਯੋਜਨਾ ਨਹੀਂ ਹੈ ਜੀ ,ਬਸ ੲਿਸ ਨੂੰ coincidence ਮੰਨ ਲਉ ਤੇ

Erudition is a very big word for me,I am only a novice in this field.
08 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
wah kia baat hai sandeep g kamal.likhia hai.......bahut hi khoob surat likhia hai te ik bhara hi vilakhan topic te likhia jionde raho ......
08 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
    ਵਾਹ ! ਸਵਾਦ ਲਿਆ ਤਾ ਬਾਈ ਜੀ ,,,,,,,,, ਖੁਤੀਆਂ ਪਾ ਦਿੱਤੀਆਂ ਨੇ !
top class ਰਚਨਾ ਹੈ ਵੀਰ,,,
                           " ਜਿਵੇਂ ਕੋਈ ਗੁਆਚਾ ਮੋਹ
                              ਲੱਭਣ ਨੈਣ ਮੇਰੇ
                              ਜਿਵੇਂ ਦੀਵੇ ਉਡੀਕਣ
                              ਕਿਸੇ ਘਰ ਦੇ ਬਨੇਰੇ "
ਬੱਸ ਕਲੇਜਾ ਜੀ ਕੱਢ ਲਿਆ ਆਹ ਸਤਰਾਂ ਨੇ ,,,,,,,,,, 
ਜੀਓ ਵੀਰ ,,,

    ਵਾਹ ! ਸਵਾਦ ਲਿਆ ਤਾ ਬਾਈ ਜੀ ,,,,,,,,, ਖੁਤੀਆਂ ਪਾ ਦਿੱਤੀਆਂ ਨੇ !

 

top class ਰਚਨਾ ਹੈ ਵੀਰ,,,

 

                           " ਜਿਵੇਂ ਕੋਈ ਗੁਆਚਾ ਮੋਹ

                              ਲੱਭਣ ਨੈਣ ਮੇਰੇ

                              ਜਿਵੇਂ ਦੀਵੇ ਉਡੀਕਣ

                              ਕਿਸੇ ਘਰ ਦੇ ਬਨੇਰੇ "

 

ਬੱਸ ਕਲੇਜਾ ਜੀ ਕੱਢ ਲਿਆ ਆਹ ਸਤਰਾਂ ਨੇ ,,,,,,,,,, 

 

ਜੀਓ ਵੀਰ ,,,

10 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹਰਪਿੰਦਰ ਬਾਈ ਜੀ ਤੇ ਸੰਜੀਵ ਬਾਈ ਜੀ ਕਿਰਤ ਨੂੰ ਐਨਾ ਮਾਣ ਸਤਿਕਾਰ ਤੇ ਕੀਮਤੀ ਸਮਾਂ ਦੇਣ ਲਈ ਬਹੁਤ -੨ ਸ਼ੁਕਰੀਆ ਜੀ ।
10 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut hi sohna likhya sandeep g .......thoda busy c..... so miss kar gyi tuhade eh likhat

 

as usual main te hmesha kehndi aa ki os parmatma nu dhyaan ch dharr k har likhat likhi hundi tuhadi

 

jini simple oni complicated

 

always feel blessed to read ur poetry....

 

khush raho ...

 

TFS

10 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਲੇਟ ਰਿਪਲਾੲੀ ਲਈ ਮੁਆਫੀ ਚਾਹਵਾਂਗਾ ਨਵੀ ਜੀ,

ਕਿਰਤ ਨੂੰ ਐਨਾ ਮਾਣ ਦੇਣ ਲਈ ਤੇ ੲਿਸ ਹੋਸਲਾ ਅਫਜਾਈ ਲਈ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਜੀ ।

ਜਿੳੁਂਦੇ ਵਸਦੇ ਰਹੋ ਜੀ।
17 Mar 2015

Reply