Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰੇਮ-ਪਠਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਪ੍ਰੇਮ-ਪਠਨ

 

 

ਭੌਰੇ ਦਾ ਕੋਈ ਰਾਗ ਨਹੀ,ਸੁੰਨ ਦਿਲ ਦੀ ਨਿਦਾ

ਸੀਨੇ ਦੇ ਰੇਗਸਤਾਨਾਂ ਵਿਚ ਭਟਕੀ ਹੈ ਸਦਾ

ਤਵਾਰੀਖ ਦੇ ਪਾਟੇ ਬਾਂਸਾਂ ਥੀਂ ਸਮਿਆਂ ਦੀ ਹਵਾ

 

ਕੋਈ ਕਿੱਸਾ ਨਹੀਂ ਕਿਲਿਆਂ ਮੋਢੇ ਮਹਿਰਾਬਾਂ ਦਾ

ਨਾ ਉਮਰ -ਉਡੀਕੇ ਵਸਲਾਂ ਰੰਗੇ ਖਾਬਾਂ ਦਾ

ਇਕ ਦਸਤਾਵੇਜ਼ ਝਨਾਂ ਦੀ ਬਾਜ਼ੀ ਹਾਰੀ ਦਾ

 

ਸਾਹ-ਬੀਨਾਂ ਛੇੜੀ ਸੋਗ-ਸੁਰਾਂ ਦੀ ਜੋ ਬਾਣੀ

ਪੀੜਾਂ ਦੇ ਫਨੀਅਰ ਯਾਦਾਂ ਦੀ ਖਿੜਕੀ ਥਾਣੀਂ

ਮੇਰੇ ਵਲ ਆਉਂਦੇ ਜ਼ਹਿਰ-ਦੁਸਾਂਗੀ ਜੀਭ ਹਿਲਾ

 

ਕੁੱਝ ਕਾਲਖ ਸੀ ਸਾਡੇ ਰਿਸ਼ਤੇ ਦੇ ਹਿੱਸੇ ਦੀ

ਕੋਈ ਲੋਅ ਨ ਜਦ ਇਸ ਵਸਲ-ਵਿਹੂਣੇ ਕਿੱਸੇ ਦੀ

ਹੱਥੀਂ ਗੁਲ ਕੀਤਾ ਦੀਵਾ ਮੈਂ  ਤਲੀਆਂ ਤੇ ਟਿਕਾ

 

ਕਦ  ਪ੍ਰੀਤ ਸੁਖਾਈ ਹੈ ਦੁਨੀਆ ਦੇ ਲਾਣੇ ਨੂੰ

ਹਰ ਕੱਖ ਕੰਡਾ ਸੱਸੀ ਦੇ ਪੈਰ ਲੁਹਾਣੇ ਨੂੰ

ਸਾਡੇ ਸਮਿਆਂ ਨਾ ਪ੍ਰੀਤ-ਇਲਮ ਦੀ ਸਾਖਰਤਾ

 

ਕਦ ਪ੍ਰੇਮ-ਭਟਕ ਹੈ ਸਿਰ-ਰੱਖਿਆਂ ਦੀ ਖੇਡ ਰਿਹਾ

ਮਜਨੂੰ ਨੂੰ ਪੁੱਛੋ ਦਿਲ-ਜਲਿਆਂ  ਦੀ ਸਾਰਕਥਾ

ਔਹ ਤੁਰਿਆ ਫਿਰਦਾ ਜੰਗਲਾਂ ਵਿਚ ਸੁਖ ਚੈਨ ਲੁਟਾ

 

ਇਸ ਪ੍ਰੇਮ ਗਲੀ ਸਿਰ ਦਿੱਤਿਆਂ ਬਿਨ ਹੈ ਨਹੀਂ ਸਰਨਾ

ਤਖਤਾਂ ਨਾਲ ਟੱਕਰ ਤਾਂ ਤਖਤੇ ਤੋਂ ਕੀ ਡਰਨਾ

ਸੀ ਪ੍ਰੀਤ-ਸਿਖਰ ਜਦ ਭਗਤ ਸਿੰਘ ਰੱਸਾ ਚੁੰਮਿਆ

 

ਪੜਨੇ ਨਾ , ਜੋਗੀ ਹੁੰਦਾ ਜੋਗ ਕਮਾਏ ਤੋਂ

ਨਾ ਸਾਮਵਾਦ ਰੁਸਵਾ ਹੁੰਦਾ ਸਰਮਾਏ ਤੋਂ

ਆ ਜਾਂਦਾ ਹੁਣ ਤਕ ਇਨਕਲਾਬ ਜੇ ਕਲਮ ਘਸਾ

 

26 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਪੜਨੇ ਨਾ , ਜੋਗੀ ਹੁੰਦਾ ਜੋਗ ਕਮਾਏ ਤੋਂ
ਨਾ ਸਾਮਵਾਦ ਰੁਸਵਾ ਹੁੰਦਾ ਸਰਮਾਏ ਤੋਂ
ਆ ਜਾਂਦਾ ਹੁਣ ਤਕ ਇਨਕਲਾਬ ਜੇ ਕਲਮ ਘਸਾ
ਵਾਹ ਵਾਹ ! ਬਹੁਤ ਖੂਬ ਵੀਰ ..........ਜੀਓ ........ਹਰ ਸ਼ਬਦ ਬੜੀ ਚਤੁਰਾਈ ਨਾਲ ਪਰੋਇਆ ਹੈ .......ਪੜਨ ਦਾ ਬੜਾ ਅਨੰਦੁ ਆਇਆ ........ਆਪਦਾ ਬਹੁਤ ਸ਼ੁਕਰੀਆ....ਸਾਰੀ ਰਚਨਾ ਬ-ਕਮਾਲ ਲਿਖੀ ਹੈ ਤੁਸੀਂ .......ਬਹੁਤ ਖੂਬ  ....ਚੰਨੀ ਬਾਈ 

ਪੜਨੇ ਨਾ , ਜੋਗੀ ਹੁੰਦਾ ਜੋਗ ਕਮਾਏ ਤੋਂ

ਨਾ ਸਾਮਵਾਦ ਰੁਸਵਾ ਹੁੰਦਾ ਸਰਮਾਏ ਤੋਂ

ਆ ਜਾਂਦਾ ਹੁਣ ਤਕ ਇਨਕਲਾਬ ਜੇ ਕਲਮ ਘਸਾ

 

ਵਾਹ ਵਾਹ ! ਬਹੁਤ ਖੂਬ ਵੀਰ ..........ਜੀਓ ........ਹਰ ਸ਼ਬਦ ਬੜੀ ਚਤੁਰਾਈ ਨਾਲ ਪਰੋਇਆ ਹੈ .......ਪੜਨ ਦਾ ਬੜਾ ਅਨੰਦੁ ਆਇਆ ........ਆਪਦਾ ਬਹੁਤ ਸ਼ੁਕਰੀਆ....ਸਾਰੀ ਰਚਨਾ ਬ-ਕਮਾਲ ਲਿਖੀ ਹੈ ਤੁਸੀਂ .......ਬਹੁਤ ਖੂਬ  ....ਚੰਨੀ ਬਾਈ 

 

26 Aug 2010

Reply