Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਾਦਾ ਇਕ ਯਾਦ ਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 4 << Prev     1  2  3  4  Next >>   Last >> 
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਵਾਦਾ ਇਕ ਯਾਦ ਦਾ

 

 

ਵਾਦਾ ਇਕ ਯਾਦ ਦਾ                                      

 

ਭੁੱਲੀ ਭੱਟਕੀ ਯਾਦ ਅਵਾਰਾ,

ਬੂਹੇ ਦਸਤਕ ਲਾਈ ਊ,

ਆਵਣ ਦਾ ਗਈ ਲਾ ਕੇ ਲਾਰਾ,

ਪਰ ਮੁੜ ਕੇ ਨਾ ਆਈ ਊ,

ਵਾਦਾ ਕਰਕੇ ਭੁੱਲ ਗਈ ਕਿਧਰੇ,

ਜਾਂ ਉਹਨੂੰ ਪਰਵਾਹ ਨਹੀਂ ਦੀਹਦੀ |


ਮਹਿਲ ਸਲੋਨਾ ਪਲਕਾਂ ਦਾ ਇਕ,

ਵਿਚ ਖ਼ੁਆਬਾਂ ਦਾ ਪਲੰਗ ਨਵਾਰੀ,

ਯਾਦ ਪਰੀ ਆ ਕਰੇ ਗੱਲੜੀਆਂ,

ਬਹਿ ਸੱਧਰਾਂ ਦੀ ਸੇਜ ਕੁਆਰੀ,

 ਪਰ ਖੰਭ ਖਲਾਰੀ ਆਉਂਦੀ ਹੋਵੇ,

ਐਸੀ ਕੋਈ ਦਿਸ਼ਾ ਨਹੀਂ ਦੀਹਦੀ |


ਦਿਲ ਉਹਦੇ ਲਈ ਕਰਦਾ ਹਾੜੇ,

ਉਡੀਕ ਖਾ ਗਈ ਕਈ ਦਿਹਾੜੇ,

ਜਤਨ ਕਰਾਂ ਕੋਈ ਪੀਰ ਮਨਾਵਾਂ,

ਜਾਂ ਫਿਰ ਕਿਧਰੇ ਪੁੱਛਣਾ ਪਾਵਾਂ,

 ਵਾਦਾ ਸੀ, ਜਾਂ ਕੋਈ ਦਿਲ ਲਗੀ,

ਮਨ ਉਹਦੇ ਦੀ ਥਾਹ ਨਹੀਂ ਦੀਹਦੀ |


ਪੀਰ ਔਲੀਏ ਦਿਲ ਚੋਂ ਕੱਢਦੇ,

ਪੁੱਛਣਾ ਵਾਲੀ ਗੱਲ ਤੂੰ ਛੱਡਦੇ,

ਵਾਦਾ ਤਾਂ ਹੈ, ਆ ਸਕਦੀ ਹੈ,

ਅਜੇ ਵੀ ਕੌਲ ਨਿਭਾ ਸਕਦੀ ਹੈ,

 ਆਸ ਦੀ ਲੋਅ ’ਚ ਰਾਹ ਨਾ ਲੱਭੇ,

ਰਾਤ ਇੰਨੀ ਵੀ ਸਿਆਹ ਨਹੀਂ ਦੀਹਦੀ |

 

                   ਜਗਜੀਤ ਸਿੰਘ ਜੱਗੀ


ਬੂਹੇ ਦਸਤਕ ਲਾਈ ਊ = ਦਿਲ ਦੇ ਬੂਹੇ ਨੂੰ ਖੜਕਾਇਆ ਏ; ਦੀਹਦੀ = ਦਿਦੀ;  ਮਹਿਲ ਸਲੋਨਾ ਪਲਕਾਂ ਦਾ ਇਕ = ਨੈਣਾਂ ਦੀਆਂ ਪਲਕਾਂ ਦਾ ਇਕ ਛਬੀਲਾ/ਸੋਹਣਾ ਮਹਿਲ ਹੈ; ਵਿਚ ਖ਼ੁਆਬਾਂ ਦਾ ਪਲੰ ਨਵਾਰੀ = ਇਸ ਮਹਿਲ ਵਿਚ ਸੁਪਨਿਆਂ ਦਾ ਇਕ ਨਵਾਰੀ/ਸੁਖਦਾਇਕ ਪਲੰ ਹੈ; ਗੱਲੜੀਆਂ = ਨਿੱਕੀਆਂ ਨਿੱਕੀਆਂ ਗੱਲਾਂ; ਕਿਧਰੇ ਪੁੱਛਣਾ ਪਾਵਾਂ = ਕਿਸੇ ਸਿਆਣੇ ਕੋਲੋਂ ਉਦ੍ਹੇ ਆਉਣ ਦੀ ਸੰਭਾਵਨਾ ਬਾਰੇ ਪੁੱਛਾਂ ਜਾਂ ਟੇਵਾ ਲੁਆ ਕੇ ਦੇਖਾਂ | ਕੌਲ = ਵਾਦਾ; ਸਿਆਹ = ਕਾਲੀ, ਹਨੇਰੀ, dark |

02 Dec 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਪਾਰਖੂ ਨਜ਼ਰ ।
ਇਤਫ਼ਾਕ ਨਾਲ ਮਿਲੇ, ਰਿਸ਼ਤੇ ਇਤਬਾਰ ਦੇ।
ਐਵੇ ਤਾਂ ਨਹੀ ਧੜਕਦੇ, ਦਿਲ ਮੇਰੇ ਯਾਰ ਦੇ।
ਪ੍ਰੀਤ ਦੀ ਇਸ ਖੇਡ ਨੇ, ਸਾਗਰ 'ਚ ਠੇਲ ਤਾ,
ਪੱਥਰਾਂ ਤੇਂ ਕਿਸ ਤਰ੍ਹਾਂ,ਅਸੀਂ ਦਿਲ ਨੂੰ ਹਾਰ ਦੇ।
ਹਰ ਦਰ ਤੇ ਝੁੱਕ ਜਾਵਾਂ,,ਇਹ ਮੇਰੇ ਵੱਸ ਨਹੀ,
ਹਾਲਤ ਐਸੀ ਹੋਣ ਤੋਂ ਪਹਿਲਾਂ ਮੈਨੂੰ ਤੂੰ ਮਾਰ ਦੇ।
ਤੇਰੇ ਲਈ ਤਾਂ ਸ਼ਹਿਰ ਹੈ ਇਹ ਪੱਥਰਾਂ ਦਾ ਢੇਰ,
ਆਪਣੇ ਖੁਦ ਆਪਣਿਆ ਦੇ ਖੰਜ਼ਰ ਉਤਾਰ ਦੇ।
ਬੱਚਕੇ ਨਿਕਲ ਜਾਂਵਾਂ ਦਿਲ ਬਹੁਤ ਕਰ ਰਿਹੈ,
ਆਪਣ ਹੱਥੀਂ ਕੌਣ ਜੋ ਆਪਣਾ ਘਰ ਉਜਾੜ ਦੇ।

02 Dec 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
What is this, Gurmit Bai Ji ?
03 Dec 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੁਸ਼ਕਿਲ ਸ਼ਬਦਾਂ ਦੇ ਅਰਥ ਨਾਲ ਦੱਸਣ ਦੇ ਖੂਬਸੂਰਤ  ਅੰਦਾਜ਼ ਨਾਲ ਫਿਰ ਇੱਕ ਹੋਰ ਸ਼ਾਨਦਾਰ ਰਚਨਾ

ਗੁਰਮੀਤ ਜੀ ਦੀ ਪਾਰਖੂ ਨਜ਼ਰ ਕੀ ਕਹਿਣਾ ਚਾਹੁੰਦੀ ਹੈ ...... ਸਮਝ ਤੋਂ ਪਰੇ ਹੈ ..

05 Dec 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

"ਵਾਦਾ ਇਕ ਯਾਦ ਦਾ",..........brilliant piece of work,.........weldone........great poetry............duawaan   

07 Dec 2013

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

really really nice sir ji........bhut bhut Hi sohna likhya .....hats off....its my pleasure K thodi Kawita read krn da mauka milya .......Jeo sir..

13 Dec 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਪ੍ਰਭਦੀਪ, ਬਹੁਤ ਧੰਨਵਾਦ ਬਾਈ ਆਰਟੀਕਲ ਨੂੰ ਸਮਾਂ ਦੇਣ ਲਈ |
ਬਸ ਐਦਾਂ ਈ ਪੜ੍ਹਦੇ ਲਿਖਦੇ ਰਹੋ, ਤਾਂ ਜੋ ਮਾਂ ਬੋਲੀ ਦੀ ਸੇਵਾ ਹੁੰਦੀ ਰਹੇ ਤੇ ਇਸਦਾ ਮਾਣ ਵਧੇ |

ਪ੍ਰਭਦੀਪ, ਬਹੁਤ ਧੰਨਵਾਦ ਬਾਈ ਆਰਟੀਕਲ ਨੂੰ ਸਮਾਂ ਦੇਣ ਲਈ |

ਬਸ ਐਦਾਂ ਈ ਪੜ੍ਹਦੇ ਲਿਖਦੇ ਰਹੋ, ਤਾਂ ਜੋ ਮਾਂ ਬੋਲੀ ਦੀ ਸੇਵਾ ਹੁੰਦੀ ਰਹੇ ਤੇ ਇਸਦਾ ਮਾਣ ਵਧੇ |

 

19 Dec 2013

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Sir ji Bhot hi wadiya poetry ae ji . . . bhot wadiya lageya pad k. . . . Thx for sharing  Smile

19 Dec 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਅਮਨਦੀਪ ਜੀ, ਆਰਟੀਕਲ ਨੂੰ ਮਾਣ ਤੇ ਪਿਆਰ ਬਖਸ਼ਣ ਲਈ ਬਹੁਤ ਬਹੁਤ ਸ਼ੁਕਰੀਆ |

 

GodBless !!

20 Dec 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਬਿੱਟੂ ਬਾਈ ਜੀ, ਆਪਨੇ ਆਰਟੀਕਲ ਨੂੰ ਕੁਆਲਿਟੀ ਟਾਈਮ ਦਿੱਤਾ ਅਤੇ ਬੇਸ਼ਕੀਮਤੀ ਕਮੇਂਟ੍ਸ ਨਾਲ ਨਵਾਜਿਆ - ਬਹੁਤ ਬਹੁਤ ਸ਼ੁਕਰੀਆ |

 

ਇਸ (ਆਪਦੇ ਕਮੇਂਟ੍ਸ ਦੀ ਆਕਸੀਜਨ) ਨਾਲ ਈ ਸਾਰਾ ਕੰਮ ਚੱਲ ਰਿਹਾ ਹੈ ਜੀ |

21 Dec 2013

Showing page 1 of 4 << Prev     1  2  3  4  Next >>   Last >> 
Reply