Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੀਹਤੋਂ ਸੁਣਿਆਂ ਨਹੀਂ ਜਾਂਦਾ ਲੈ ਲਓ ਕੰਨਾਂ ਵਿਚ ਰੂੰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਜੀਹਤੋਂ ਸੁਣਿਆਂ ਨਹੀਂ ਜਾਂਦਾ ਲੈ ਲਓ ਕੰਨਾਂ ਵਿਚ ਰੂੰ

ਸਾਡੀ ਲਾਸ਼ ਉੱਤੇ ਝੰਡੇ ਇਹ ਇਨਾਮ ਸਾਨੂੰ ਵੰਡੇ, 
ਤੇਰੇ ਰਾਵਾਂ 'ਚ ਪੰਜਾਬ ਵੈਰੀ ਬੀਜ ਗਿਆ ਕੰਡੇ ,
ਓਹਨਾਂ ਕਾਣੀਆਂ ਵੰਡਾਂ ਦਾ ਅਜੇ ਧੁਖਦਾ ਏ  ਧੂੰ,
ਓ ਜੀਹਤੋਂ ਸੁਣਿਆਂ ਨਹੀਂ ਜਾਂਦਾ ਲੈ ਲਓ ਕੰਨਾਂ ਵਿਚ ਰੂੰ |
ਸਾਡੀ ਬਿਜਲੀ 'ਤੇ ਡਾਕਾ, ਸਾਡੇ ਪਾਣੀਆਂ 'ਤੇ ਡਾਕਾ,
ਦਸੋ ਭੁੱਲਜੇ ਪੰਜਾਬ ਅੱਜ ਕਿਹੜਾ ਕਿਹੜਾ ਸਾਕਾ, 
ਸਾਡੇ ਮੂਹਾਂ ਵਿਚੋਂ ਬੁਰਕੀ ਤਾਂ ਖੋਹ ਲੀ ਤੂੰ ਚਲਾਕਾ,
ਫੇਰ ਆਖਦਾ ਏ ਪੰਜਾਬ ਐਵੇਂ ਕਰਦੈ ਖੜਾਕਾ,
ਨੀ ਤੂੰ ਐਸੀ ਅੱਗ ਲਾਈ ,ਦਿੱਲੀਏ , ਸਾਡਾ ਮੱਚੇ  ਲੂੰ ਲੂੰ,
ਓ ਜੀਹਤੋਂ ਸੁਣਿਆਂ ਨਹੀਂ ਜਾਂਦਾ ਲੈ ਲਓ ਕੰਨਾਂ ਵਿਚ ਰੂੰ | 
ਸਾਡੀ ਸਾਉਣੀ ਸਾਡੀ ਹਾੜੀ ਤੇਰੇ ਬੂਟਾਂ ਨੇ ਲਤਾੜੀ ,
ਖੌਰੇ ਤਾਹੀਂ ਸਾਡੇ ਖੇਤਾਂ ਵਿਚ ਉੱਗੇ ਚਿਗੀਆੜੀ,
ਓ ਜਿਹੜੀ ਸਿਰਾਂ ਵੱਟੇ ਲਈ ਓਹ ਐਨੀ ਬੇਸੁਆਦੀ,
ਕੋਈ ਸਾਨੂੰ ਵੀ ਤੇ ਦਸੇ ਕਿਥੇ ਵਸਦੀ ਆਜ਼ਾਦੀ ,
ਅਸੀਂ ਵੇਖਿਆ ਕਦੇ ਨਹੀਂ ਓਹਦਾ ਚੱਜ ਨਾਲ ਮੂੰਹ,
ਓ ਜੀਹਤੋਂ ਸੁਣਿਆਂ ਨਹੀਂ ਜਾਂਦਾ ਲੈ ਲਓ ਕੰਨਾਂ ਵਿਚ ਰੂੰ |
ਆਪ ਧੁਖਦਾ ਤੇਰੇ ਲਈ ਸੁਖਾਂ ਸੁਖਦਾ ਪੰਜਾਬ ,
ਓ ਪਿਆ ਕਰਜ਼ੇ 'ਚ ਪੋਟਾ-ਪੋਟਾ ਦੁਖਦਾ ਪੰਜਾਬ,
ਵਿਹਲਾ ਕਰਕੇ ਜਹਾਜ਼ਾਂ ਉੱਤੇ ਚਾੜਤਾ ਪੰਜਾਬ ,
ਤੇਰੇ ਲਾਰਿਆਂ ਨੇ ਦਿੱਲੀਏ ਉਜਾੜਤਾ ਪੰਜਾਬ ,
ਸਾਡੇ ਸਿਰਾਂ ਦਾ ਚਲਾਕੇ ਨੀ ਕਿਹੜਾ ਮੁੱਲ ਪਾਇਆ ਤੂੰ,
ਓ ਜੀਹਤੋਂ ਸੁਣਿਆਂ ਨਹੀਂ ਜਾਂਦਾ ਲੈ ਲਓ ਕੰਨਾਂ ਵਿਚ ਰੂੰ |
ਓ ਜੀਹਤੋਂ ਸੁਣਿਆਂ ਨਹੀਂ ਜਾਂਦਾ ਲੈ ਲਓ ਕੰਨਾਂ ਵਿਚ ਰੂੰ |
                                                 ਰਾਜ ਕਾਕੜਾ 

02 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 
kaash eh sach pad k samey dian sarkaran nu bhora sharam aa jaavey...........

bahut he wadhia likhat hai...............injh lagda VEER KAAV d sohni misaal diti hovey.....

jass g thanx add karan lae..........

02 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਕੋਈ ਸਾਨੂੰ ਵੀ ਤੇ ਦਸੇ ਕਿਥੇ ਵਸਦੀ ਆਜ਼ਾਦੀ ???????????

Bahut kamal likhiya hai Kaakrhey de RAJ ne...

Jass veer G share karan layi bahut bahut SHUKRIYA..!!

02 Jul 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
wah ji bemisal...

bahut bahut shukriya share karan layi ... !!!

02 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Thanks a lot bai ji for sharing....

bahut wadhiya likheya raj kakra ne...

03 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸ਼ੁਕਰੀਆ ਜੀ ਸਾਰਿਆ ਦਾ ..........
@ ਹਰਦੀਪ .......ਜੀ ਆਇਆ ਨੂੰ ਜੀ 

ਸ਼ੁਕਰੀਆ ਜੀ ਸਾਰਿਆ ਦਾ ..........

@ ਹਰਦੀਪ .......ਜੀ ਆਇਆ ਨੂੰ ਜੀ 

03 Jul 2010

Reply