|
|
|
|
|
|
Home > Communities > Punjabi Culture n History > Forum > messages |
|
|
|
|
|
|
ਪੰਜਾਬ ਦੇ ਲੋਕ-ਨਾਚ |
ਸੰਸਾਰ ਦਾ ਕੋਈ ਵੀ ਦੇਸ ਜਾਂ ਖਿੱਤਾ ਅਜਿਹਾ ਨਹੀ ਹੈ, ਜਿੱਥੋਂ ਦੇ ਲੋਕਾਂ ਦਾ ਆਪਣਾ ਵਿਲੱਖਣ ਲੋਕ-ਨਾਚ ਨਾਂ ਹੋਵੇ। ਲੋਕ-ਨਾਚ ਲੋਕ-ਸਮੂਹ ਦੀ ਸਿਰਜਨ-ਕਲਾ ਦੀਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁੰਦਰਾਵਾਂ ਦੇ ਪ੍ਰਗਟਾਉ-ਸੰਦਰਵ ਰਾਹੀਂ ਪੇਸ਼ ਕਰਦੀ ਹੈ। ਇਸ ਪ੍ਰਸੰਗ ਵਿੱਚ 'ਲੋਕ' ਸ਼ਬਦ ਵਿਆਪਕ ਅਰਥਾਂ ਦਾ ਬੋਧ ਕਰਾਉਦਾ ਹੈ, ਜਿਸ ਤੋਂ ਭਾਵ ਮਨੁੱਖੀ ਸਮੲਜ ਦੇ ਸਿੱਖਿਅਤ, ਅਣਸਿੱਖਿਅਤ, ਸ਼ਹਿਰੀ ਤੇ ਪੇਂਡੂ ਲੋਕ ਆ ਜਾਂਦੇ ਹਨ ਜੋ ਸਰਲ ਸੁਭਾਅ, ਵਿਖਾਵੇ ਰਹਿਤ, ਕੱਟੜ ਨਿਯਮਾਵਾਲੀ ਤੋਂ ਪ੍ਰਹੇਜ ਕਰਨ ਵਾਲੇ ਅਤੇ ਸਰਲ ਕਲਾ-ਕੋਸ਼ਲਤਾ ਵਾਲੇ ਹੁੰਦੇ ਹਨ। ਇਹਨਾਂ ਲੋਂਕਾ ਦੀ ਇਸ ਲੋਕ-ਕਲਾ ਦਾ ਸਰੂਪ ਵੀ ਵਾਸਤਵਿਕ ਰੂਪ ਵਿੱਚ ਸਰਲ, ਸਹਿਜ ਅਤੇ ਨਿਸ਼ਠਾਪੂਰਨ ਹੁੰਦਾ ਹੈ। ਇਸ ਵਿੱਚ ਕਿਸੇ ਅਡੰਬਰ ਰਚਣ ਦੀ ਕੋਈ ਗੁਨਜਾਇਸ਼ ਨਹੀਂ ਹੁੰਦੀ ਅਤੇ ਨਾਂ ਹੀ ਇਸ ਵਿੱਚ ਕਰੜੇ ਕਲਾ-ਨਿਯਮਾਂ ਦੇ ਪਾਲਣ ਦੀ ਪਾਬੰਦੀ ਹੁੰਦੀ ਹੈ। ਇਸ ਪ੍ਰਕਾਰ ਦੀ ਕਲਾ ਵਿੱਚ ਨਵੀਆਂ ਕਲਾਵਾਂ ਦਾ ਨਿਰਮਾਣ ਕਰਨ ਦੀ ਬਹੁਤ ਸਮਰੱਥਾ ਹੁੰਦੀ ਹੈ।
ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂ੍ਹ ਦੀ ਸਮਾਜਿਕ, ਸੱਭਿਆਚਾਰਿਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਿਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁੰਦਰਾਵਾਂ ਦੇ ਮਾਧਿਅਮ ਰਾਂਹੀ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਂਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ ਜੋ ਪੁਸ਼ਤ-ਦਰ-ਪੁਸ਼ਤ ਹੋਰ ਲੋਕ-ਕਲਾਵਾਂ ਵਾਂਗ ਪ੍ਰਵਾਹਮਾਨ ਹੁੰਦਾ ਰਹਿੰਦਾ ਹੈ। ਸਮੇਂ ਸਥਾਨ ਅਤੇ ਨਚਾਰਾਂ ਦੀ ਗਿਣਤੀ ਸੰਬੰਧੀ ਇਸ ਵਿੱਚ ਕੋਈ ਪਾਬੰਧੀ ਨਹੀਂ ਹੁੰਦੀ ਅਤੇ ਇਸ ਨਾਲ ਸੰਬੰਧਿਤ ਸਾਜ਼-ਸੰਗੀਤ ਤੇ ਵੇਸ਼-ਭੂਸ਼ਾ ਆਦਿ ਵੀ ਜਨ-ਸਧਾਰਨ ਦੀ ਪਹੁੰਚ ਅਤੇ ਪੱਧਰ ਅਨੁਸਾਰ ਹੀ ਹੁੰਦੀ ਹੈ।
|
|
14 Jan 2010
|
|
|
|
ਪੰਜਾਬ ਦੇ ਲੋਕ-ਨਾਚ ਪੰਜਾਬੀਆਂ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ। ਪੰਜਾਬ ਵਿੱਚ ਪੰਜ ਹਜਾਰ ਪੂਰਵ ਈਸਵੀ ਤੋਂ ਲੋਕ-ਨਾਚ ਨੱਚਣ ਦੀ ਪਰੰਪਰਾ ਦੇ ਪ੍ਰਮਾਣ ਮਿਲਦੇ ਹਨ। ਪੂਰਵ ਈਸਵੀ ਤੋਂ ਲੈ ਕੇ ਹੁਣ ਤੱਕ ਜਿਸ ਵਿੱਚ ਕਈ ਭੂਗੋਲਿਕ, ਸਮਾਜਿਕ, ਅਤੇ ਵਿਸ਼ੇਸ਼ ਕਰਕੇ ਇਤਿਹਾਸਿਕ ਪਰਿਵਰਤਨ ਆ ਚੁੱਕੇ ਹਨ। ਅਨੇਕਾਂ ਜਨ ਜਾਤੀਆਂ ਜਿਨ੍ਹਾ ਵਿਚ ਦਰਵਾੜਾਂ ਤੋਂ ਲੈ ਕੇ ਅੰਗਰੇਜਾਂ ਤੱਕ ਸ਼ਾਮਿਲ ਹਨ, ਨੇ ਇਸ ਖਿੱਤੇ ਦੇ ਸੱਭਿਆਚਾਰਕ ਇਤਿਹਾਸ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਹਨ। ਅਨੇਕਾਂ ਪ੍ਰਕਾਰ ਦੀ ਉੱਥਲ-ਪੁੱਥਲ ਦੇ ਬਾਵਜੂਦ, ਇਸ ਧਰਤੀ ਤੇ ਨੱਚੇ ਜਾਂਦੇ ਲੋਕ-ਨਾਚਾਂ ਨੇ ਇਥੋਂ ਦੇ ਜਨ ਜੀਵਨ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਧੜਕਨ ਕਾਇਮ ਰੱਖੀ ਹੈ। ਪੰਜਾਬ ਦੇ ਸਮੁੱਚੇ ਲੋਕ-ਨਾਚ ਲੌਕਿਕ ਪ੍ਰਕਿਰਤੀ ਦੇ ਧਾਰਨੀ ਹਨ। ਖੁਸ਼ੀ ਦੇ ਹੁਲਾਰੇ ਵਿੱਚ ਮਸਤ ਹੋਏ ਗੱਭਰੂਆਂ ਅਤੇ ਮੁਟਿਆਰਾਂ ਦੇ ਪੈਰਾਂ ਦੀ ਥਾਪ ਲੋਕ-ਗੀਤ ਰੂਪਾਂ ਦੀ ਸੁਰ-ਤਾਲ ਵਿੱਚ ਢੋਲ ਜਾਂ ਹੋਰ ਲੋਕ-ਪ੍ਰਿਯ ਲੋਕ-ਸਾਜ ਦੀ ਤਾਲ ਤੇ ਪੰਜਾਬ ਦੇ ਸਮੁੱਚ ਨੂੰ ਉਜਾਗਰ ਕਰਦੀ ਹੈ।
ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
(ੳ) ਇਸਤਰੀਆਂ ਦੇ ਲੋਕ-ਨਾਚ
(ਅ) ਮਰਦਾਵੇਂ ਲੋਕ-ਨਾਚ
ਪੰਜਾਬ ਵਿੱਚ ਇਸਤਰੀਆਂ ਤੇ ਮਰਦਾਂ ਦੁਆਰਾ ਸਾਂਝੇ ਰੂਪ ਵਿੱਣ ਲੋਕ-ਨਾਚ ਨੱਚਣ ਦੀ ਪ੍ਰੰਪਰਾ, ਪਰਾਚੀਨ ਕਾਲ ਤੋਂ ਹੀ ਨਹੀ ਹੈ।
|
|
14 Jan 2010
|
|
|
|
(ੳ) ਇਸਤਰੀਆਂ ਦੇ ਲੋਕ-ਨਾਚ ਸਮਾਜਿਕ ਤੌਰ ਤੇ ਮਿਲੇ ਸਥਾਨ, ਪ੍ਰਚਲਿਤ ਪ੍ਰੰਪਰਾਇਕ ਵਿਚਾਰਾਂ,ਵਿਸ਼ਵਾਸਾ, ਮਿੱਥਾਂ, ਰਹੁ-ਰੀਤਾਂ ਸਰੀਰਕ ਬਣਤਰ ਅਤੇ ਕਾਰਜ ਸਮਰੱਥਾਂ ਦੀ ਕੁਸ਼ਲਤਾ ਇਸਤਰੀਆਂ ਦੇ ਲੋਕ-ਨਾਚਾਂ ਦੀ ਪ੍ਰਕਿਰਤੀ ਨਿਰਧਾਰਿਤ ਕਰਦੀ ਹੈ। ਪੰਜਾਬਣਾਂ ਦੂਸਰੇ ਪ੍ਰਾਂਤਾਂ ਦੀਆਂ ਇਸਤਰੀਆਂ ਦੇ ਟਾਕਰੇ ਤੇ ਭਾਵੇਂ ਤਕੜੇ ਜੁੱਸੇ, ਭਰਵੇਂ ਸਰੀਰ, ਉੱਚੇ-ਲੰਬੇ ਕੱਦ-ਕਾਠ ਵਾਲੀਆਂ ਹਨ, ਤਾਂ ਵੀ ਇਹਨਾਂ ਦੇ ਨਾਚ ਕੋਮਲਤਾ, ਸਹੁਜ, ਸਾਦਗੀ, ਰਵਾਨਗੀ ਅਤੇ ਲਚਕਤਾ ਭਰਭੂਰ ਹਨ। ਗਹਿਣਿਆਂ ਅਤੇ ਚੰਗੀ ਫੱਬਤ ਵਾਲੇ ਪਹਿਰਾਵੇ ਦੀ ਚਾਹਤ ਇਨ੍ਹਾਂ ਦੇ ਲਹੂ ਮਾਸ ਵਿੱਚ ਰਚੀ ਪਈ ਹੈ। ਕੋਈ ਵੀ ਮਾਂਗਲਿਕ ਕਾਰਜ ਇਸਤਰੀਆਂ ਦੇ ਲੋਕ-ਨਾਂਚਾਂ ਦੀ ਪੇਸ਼ਕਾਰੀ ਤੋਂ ਸੱਖਣਾ ਨਹੀਂ ਰਹਿੰਦਾ। ਇਹ ਲੋਕ-ਨਾਚ ਸਧਾਰਨ ਲੋਕ-ਸਾਜ਼, ਸਧਾਰਨ ਪਹਿਰਾਵੇ ਅਤੇ ਜੀਵਨ ਦੇ ਸਰਵਪੱਖੀ ਵਿਸ਼ਲੇਸ਼ਣ ਨੂੰ ਪ੍ਰਸਤੁਤ ਕਰਨ ਵਾਲੇ ਲੋਕ-ਗੀਤਾਂ ਰਾਹੀਂ , ਬਿਨਾਂ ਕਿਸੇ ਕਰੜੀ ਨਿਯਮਾਵਲੀ ਨੂੰ ਅਪਣਾਇਆ, ਕਿਸੇ ਸਰਬ-ਸਾਂਝੀ ਥਾਂ ਤੇ ਪ੍ਰਸਤੁਤ ਕੀਤੇ ਜਾਂਦੇ ਹਨ। ਬੋਲ ਦੇ ਉਚਾਰ ਅਤੇ ਸਰੀਰਕ ਅੰਗਾਂ ਦੁਆਰਾ ਪ੍ਰਸਤੁਤ ਕੀਤੀਆਂ ਜਾਂਦੀਆਂ ਵਿਭਿੰਨ ਮੁਦਰਾਂਵਾ ਸਹਿਜ਼-ਭਾਵ ਸੱਭਿਆਚਾਕ ਦਾ ਪ੍ਰਗਟਾਵਾ ਬਣ ਜਾਂਦੀਆਂ ਹਨ। ਮੂਲ ਰੂਪ ਵਿੱਚ ਇਸਤਰੀ ਲੋਕ-ਨਾਚਾਂ ਦਾ ਸੰਬੰਧ ਉਪਜਾਇਕਤਾ ਨਾਲ ਜਾ ਜੁੜਦਾ ਹੈ। ਪੰਜਾਬ ਦੀਆਂ ਇਸਰੀਆਂ ਦੇ ਪ੍ਰਸਿੱਧ ਲੋਕ-ਨਾਚ ਇਹ ਹਨ: ਗਿੱਧਾ ਗਿੱਧਾ ਸਮੁੱਚੇ ਪੰਜਾਬ ਦੀਆਂ ਇਸਰੀਆਂ ਦੇ ਚਾਵਾਂ, ਉਮੰਗਾਂ, ਵਲਵਲਿਆ ਅਤੇ ਉਲਾਸ- ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੈ। ਸਦੀਆਂ ਤੋਂ ਇਸ ਲੋਕ-ਨਾਚ ਦੀ ਪੰਜਾਬੀ ਜਨ-ਜੀਵਨ ਵਿੱਚ ਵਿਸ਼ੇਸ਼ ਥਾਂ ਬਣੀ ਰਹੀ ਹੈ। ਇੱਕ ਪੰਜਾਬਣ ਆਪਣੇ ਆਪ ਤੋਂ ਅਤੇ ਆਪਣੇ ਪਿੰਡ ਤੋਂ ਇਸ ਨਾਚ ਨੂੰ ਦੂਰ ਨਹੀਂ ਜਾਣ ਦੇਣਾ ਚਾਹੁੰਦੀ। ਉਹ ਸਹਿਜ ਭਾਵ ਨਾਲ, ਸੰਬੋਧਨੀ ਰੂਪ ਵਿੱਚ ਆਖਦੀ ਹੈ:
ਲਾਂਭ-ਚਾਂਭ ਨਾ ਜਾਈਂ, ਗਿੱਧਿਆ ਪਿੰਡ ਵੜ ਵੇ।
|
|
15 Jan 2010
|
|
|
|
ਅਸਲ ਵਿੱਚ ਗਿੱਧਾ ਤਾਲੀ ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜੀਆਂ ਹੋਰ ਮੁਟਿਆਰ (ਇਸਤਰੀਆਂ) ਤਾਲੀ ਮਾਰਦੀਆਂ ਹਨ। ਤਾਲੀ ਦਾ ਵਹਾਉ ਲੋਕ-ਗੀਤਾਂ ਦੇ ਮੁੱਖ ਰੂਪਾਂ--ਬੋਲੀਆਂ, (ਛੋਟੀਆਂ ਅਤੇ ਵੱਡੀਆਂ) ਅਤੇ ਟੱਪਿਆ ਦੇ ਨਾਲ-ਨਾਲ ਚੱਲਦਾ ਹੈ। ਇਹਨਾਂ ਟੱਪਿਆਂ ਅਤੇ ਬੋਲੀਆਂ ਵਿੱਚ ਉਚਾਰੇ ਗਏ ਭਾਵਾਂ ਨੂੰ ਨਾਚ-ਮੁਦਰਾਵਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਗਿੱਧੇ ਦੀ ਤਾਲੀ ਜਾਂ ਤਾੜੀ ਅਤੇ ਬੋਲੀ ਜਾਂ ਟੱਪੇ ਦੇ ਬੋਲ ਵਿੱਚ ਰਸ ਅਤੇ ਇਕਸੁਰਤਾ ਕਾਇਮ ਰੱਖਣ ਲਈ 'ਬੱਲੇ-ਬੱਲੇ ਬਈ,ਸ਼ਾਵਾ-ਸ਼ਾਵਾ ' ਆਦਿ ਸ਼ਬਦਾਂ ਨੂੰ ਲਮਕਾਵੀਂ ਸੁਰ ਵਿੱਚ ਜੋੜ ਲਿਆ ਜਾਂਦਾ ਹੈ।
ਪੰਜਾਬਣਾ ਆਪਣੇ ਹਰ ਪ੍ਰਕਾਰ ਦੇ ਕਾਰ-ਵਿਹਾਰ ਵਿੱਚੋ ਗਿੱਧੇ ਵਾਸਤੇ ਮੌਕੇ ਸਿਰਜ ਲੈਂਦੀਆਂ ਹਨ। ਰੁੱਤਾਂ, ਮੇਲਿਆਂ, ਥਿੱਤਾਂ, ਤਿਉਹਾਰ, ਤੋਂ ਛੁੱਟ ਤ੍ਰਿੰਵਣਾਂ ਵਿੱਚ ਪੂਣੀਆਂ ਕੱਤ ਹਟਣ ਤੋਂ ਬਾਅਦ ਸਾਉਣ ਮਹੀਨੇ ਤੀਆਂ ਦੇ ਅਵਸਰ ਤੇ, ਬੱਚੇ ਦੇ ਜਨਮ ਸਮੇਂ, ਮੰਗਣੀ ਜਾਂ ਵਿਆਹ ਸਮੇਂ, ਜਾਗੋ ਕੱਢਣ ਵੇਲੇ ਜਾਂ ਕਿਸੇ ਵੀ ਹੋਰ ਖੁਸ਼ੀ ਦੇ ਮੌਕੇ ਤੇ ਇਕੱਠੀਆਂ ਹੋ ਕੇ ਅਜਿਹਾ ਸ਼ੌਂਕ ਪੂਰਾ ਕਰ ਲੈਂਦੀਆਂ ਹਨ। ਇਹਨਾ ਨੂੰ ਇਸ ਨਾਚ-ਵਾਸਤੇ ਕਿਸੇ ਖਾਸ ਸਟੇਜ ਦੀ ਲੋੜ ਨਹੀਂ ਹੁੰਦੀ। ਘਰ ਦਾ ਵਿਹੜਾ, ਖੁੱਲ੍ਹੀ ਛੱਤ, ਖੁੱਲਾਂ ਕਮਰਾਂ, ਖੇਤ (ਖਾਸ ਕਰਕੇ ਤੀਆਂ ਦੇ ਦਿੰਨੀਂ) ਜਾਂ ਮੈਦਾਨ ਆਦਿ ਸੱਭ ਪ੍ਰਕਾਰ ਦੀਆਂ ਥਾਂਵਾਂ ਗਿੱਧੇ ਲਈ ਢੁੱਕਵੀਆਂ ਹੀ ਹੁੰਦੀਆਂ ਹਨ। ਧਰਮਾਂ, ਫਿਰਕਾ, ਜਾਤ-ਪਾਤ, ਇਹਨਾਂ ਲਈ ਕੋਈ ਵਲਗਣ ਨਹੀਂ ਹੁੰਦੀ। ਗਿੱਧੇ ਦੇ ਪਿੜ ਵਿੱਚ ਚਾਹੇ, ਉਹ ਕਿਸੇ ਵੀ ਅਵਸਰ ਜਾਂ ਮੌਕੇ ਦਾ ਕਿਉਂ ਨਾਂ ਹੋਵੇ, ਇੱਕ ਕੁੜੀ ਬੋਲੀ ਪਾਉਂਦੀ ਹੈ, ਦੂਜੀਆਂ ਉਸਦੇ ਸਾਥ ਵਿੱਚ ਨਾਲ ਹੀ ਅਵਾਜ਼ ਚੁੱਕਦੀਆਂ ਹਨ ਅਤੇ ਇਸ ਦੇ ਨਾਲ ਹੀ ਦੋ ਮੁਟਿਆਰਾਂ ਇੱਕ ਜੁਟ ਬੋਲੀ ਦੇ ਹਾਵਾਂ-ਭਾਵਾਂ ਨੂੰ ਪ੍ਰਗਟਾਉਂਦੀਆਂ ਮੁਦਰਾਵਾਂ ਕਰਦਾ, ਘੇਰੇ ਦੇ ਵਿਚਕਾਰ ਆਪਣਾ ਪ੍ਰਦਰਸ਼ਨ ਕਰਦਾ ਹੈ। ਇਹ ਪ੍ਰਵਾਹ ਘੰਟਿਆਂ ਵੱਧੀ ਚਲਦਾ ਰਹਿੰਦਾਂ ਹੈ। ਗਿੱਧੇ ਦੀ ਗਤੀ ਧੀਮੀਂ ਪੈਣ ਤੇ ਇਸ ਗਤੀ ਨੂੰ ਹੋਰ ਤੀਬਰ ਕਰਨ ਲਈ ਵੀ ਬੋਲੀਆਂ ਦਾ ਉਚਾਰ ਕਰ ਲਿਆ ਜਾਂਦਾ ਹੈ ਜਿਵੇਂ:
ਹਾਰੀ ਨਾਂ ਮਲਵੈਣੇ, ਗਿੱਧਾ ਹਾਰ ਗਿਆ
|
|
15 Jan 2010
|
|
|
|
ਗਿੱਧੇ ਦੀਆਂ ਮੁਦਰਾਵਾਂ ਨੂੰ ਸੀਮਤ ਨਹੀਂ ਕੀਤਾ ਜਾ ਸਕਦਾ। ਮੁੱਖ ਤੌਰ ਤੇ ਇਹ ਮੁਦਰਾਂਵਾਂ ਪੈਰਾਂ ਦੀਆਂ ਥਾਪਾਂ, ਹੱਥਾਂ ਦੀਆਂ ਤਾੜੀਆਂ, ਬਾਹਾਂ ਦੇ ਹੁਲਾਰਿਆਂ, ਬੁੱਲ੍ਹਾਂ ਥਣੀ ਵੱਖ-ਵੱਖ ਅਵਾਜ਼ਾਂ ਕੱਢ ਕੇ, ਕਿਸੇ ਦੀ ਨਕਲ (ਸਾਂਗ) ਲਾ ਕੇ, ਆਹਮਣੇ-ਸਾਹਮਣੇ ਹੋ ਕੇ ਲੜਾਈ ਦਾ ਦ੍ਰਿਸ਼ ਸਿਰਜ਼ ਕੇ, ਧਰਤੀ ਤੇ ਬੈਠ ਕੇ ਸਰੀਰ ਨੂੰ ਹੁਲਾਰਾ ਦੇ ਕੇ, ਆਦਿ ਜੁਗਤਾਂ ਰਾਂਹੀਂ ਪੇਸ਼ ਕੀਤੀਆਂ ਜਾਂਦੀਆਂ ਹਨ। ਹਰ ਟੱਪੇ ਜਾਂ ਬੋਲੀ ਦੇ ਉਚਾਰ-ਸੰਦਰਭ ਵਿੱਚੋਂ ਨਵੀਂ ਨਿਭਾਓ-ਪ੍ਰਸਿਥਤੀ ਉਜਾਗਰ ਹੁੰਦੀ ਹੈ। ਇਸ ਨਵੀਂ ਪਰਿਸਥਿਤੀ ਨੂੰ ਪੇਸ਼ ਕਰਨ ਵਾਸਤੇ ਨਵੀਂ ਅਤੇ ਮੌਕੇ ਅਨੁਸਾਰ ਮੁਦਰਾ ਸਿਰਜ਼ ਲਈ ਜਾਂਦੀ ਹੈ।
ਗਿੱਧਾ ਰਾਗ ਅਤੇ ਤਾਲ ਪੱਖੋਂ ਵੀ ਸੁਤੰਤਰਤਾ ਦਾ ਧਾਰਨੀ ਹੈ, ਸਾਜ਼ ਦੀ ਮੁਥਾਜ਼ ਵੀ ਨਹੀਂ। ਢੋਲਕੀ ਦੀ ਵਰਤੋਂ ਭਾਵੇਂ ਆਮ ਕਰ ਲਈ ਜਾਂਦੀ ਹੈ ਪ੍ਰੰਤੂ ਪਰੰਪਰਾਇਕ ਨਾਚ ਵਿੱਚ ਢੋਲਕੀ ਦੀ ਵਰਤੋਂ ਵੀ ਨਹੀ ਸੀ ਹੁੰਦੀ। ਮੂੰਹ ਦੁਆਰਾ 'ਫੂ-ਫੂ' ਕਰਕੇ 'ਬੱਲੇ-ਬੱਲੇ' ਕਰਕੇ ਅੱਡੀਆਂ ਭੋਏਂ ਤੇ ਮਾਰ ਕੇ ਜਾਂ ਕਿਲਕਾਰੀ ਮਾਰ ਕੇ ਜੋਰਦਾਰ ਤਾੜੀਆਂ ਦੀ ਅਵਾਜ਼ ਦੀ ਸੰਗਤ ਵਿੱਚ ਹੀ ਹੁਣ ਦੇ ਸਾਜ਼ਾਂ ਜਿਹੀਆਂ ਧੁਨਾਂ ਉਭਾਰ ਲਈਆਂ ਜਾਦੀਂਆਂ ਰਹੀਆਂ ਹਨ। ਹੇਠਾਂ ਵੱਖ-ਵੱਖ ਮੌਕਿਆਂ ਨਾਲ ਸੰਬੰਧਿਤ ਕੁਝ ਕੁ ਬੋਲੀਆਂ ਪੇਸ਼ ਹਨ:
-ਸਾਉਣ ਮਹੀਨਾ ਦਿਨ ਗਿੱਧੇ ਦੇ, ਸਭੇ ਸਹੇਲੀਆਂ ਆਈਆਂ, ਭਿੱਜ ਗਈ ਰੂਹ ਮਿੱਤਰਾ, ਸ਼ਾਮ ਘਟ੍ਹਾਂ ਚੜ੍ ਆਈਆਂ -ਵੇ ਗੁਰਦਿੱਤੇ ਦੇ ਭਾਈਆ......ਹਾਂ ਜੀ/ਵੇ ਦੋ ਖੱਟੇ ਲਿਆ ਦੇ......ਹਾਂ ਜੀ ਵੇ ਮੇਰੇ ਪੀੜ ਕਲੇਜ਼ੇ......ਹਾਂ ਜੀ/ਵੇ ਮੈਂ ਮਰਦੀ ਜਾਂਵਾਂ......ਹਾਂ ਜੀ। -ਵੇ ਤੇਰੀ ਸੜ ਜਾਵੇ 'ਹਾਂ ਜੀ'......ਹਾਂ ਜੀ......।
ਇਸ ਤਰ੍ਹਾਂ ਨਾਂ ਮੁਟਿਅਰਾਂ ਕੋਲੋਂ ਨਾਂ ਬੋਲੀਆਂ ਮੁੱਕਦੀਆਂ ਹਨ, ਨਾਂ ਥਕਾਣ ਹੁੰਦੀ ਹੈ, ਨਿਰੰਤਰ ਅਜਿਹਾ ਪ੍ਰਵਾਹ, ਨਿਰੱਛਲਤਾ ਸਹਿਤ ਚਲਦਾ ਰਹਿੰਦਾ ਹੈ। ਇਸੇ ਕਰਕੇ ਗਿੱਧੇ ਨੂੰ ਪੰਜਾਬ ਦਾ ਸਿਰਤਾਜ ਲੋਕ-ਨਾਚ ਮੰਨਿਆਂ ਗਿਆ ਹੈ।
|
|
15 Jan 2010
|
|
|
|
|
ਸੰਮੀ ਇਸਤਰੀਆਂ ਦੇ ਪ੍ਰਸਿੱਧ ਲੋਕ-ਨਾਚਾਂ ਵਿੱਚੋਂ ਸੰਮੀ ਇੱਕ ਹੈ। ਇਹ ਲੋਕ-ਨਾਚ ਸਾਂਝੇ ਪੰਜਾਬ ਦੇ ਪੱਛਮੀ ਭਾਗ, ਜੋ ਹੁਣ ਪਾਕਿਸਤਾਨ ਵਿੱਚ ਹੈ, ਦੀਆਂ ਬਾਰਾਂ ਦੇ ਇਲਾਕੇ ਵਿੱਚ ਪ੍ਰਚਲਿਤ ਰਿਹਾ ਹੈ। ਬਾਰਾਂ ਦੇ ਲੋਕਾਂ ਦਾ ਵੀ ਆਪਣਾ ਵਿਲੱਖਣ ਸਮਾਜਿਕ ਸੱਭਿਆਚਾਰਿਕ ਇਤਿਹਾਸ ਹੈ। ਜੰਗਲਾਂ, ਬੇਲਿਆਂ, ਰੋਹੀਆਂ ਵਿੱਚ ਪ੍ਰਵਾਨ ਚੜ੍ਹੀਆਂ ਪ੍ਰੀਤ-ਕਥਾਂਵਾਂ ਦੇ ਨਾਇਕ-ਨਾਇਕਾਵਾਂ ਇਹਨਾਂ ਲੋਕਾਂ ਨੇ ਹੀ ਅਮਰ ਕੀਤੇ ਹਨ। ਸੰਮੀ ਲੋਕ-ਨਾਚ ਦੇ ਜਨਮ ਅਤੇ ਪ੍ਰਫੁਲਿਤ ਹੋਣ ਸਬੰਧੀ ਵੀ ਕਈ ਧਾਰਨਾਵਾਂ ਅਤੇ ਦੰਤ-ਕਥਾਵਾਂ ਪ੍ਰਚਲਿਤ ਹਨ। ਇੱਕ ਧਾਰਨਾ ਇਹ ਹੈ ਕਿ ਸੰਮੀ ਨਾਮਕ ਦਰਖ਼ਤ ਦੀ ਲੱਕੜ ਦੀ ਅੱਗ ਬਾਲ ਕੇ ਉਸ ਦੇ ਦੁਆਲੇ ਨੱਚਣ ਵਾਲੇ ਨਾਚ ਦਾ ਨਾਮ 'ਸੰਮੀ' ਪ੍ਰਚਲਿਤ ਹੋ ਗਿਆ। ਇਹ ਧਾਰਨਾ ਪੂਜ਼ਾ ਅਰਚਨਾ ਤੇ ਅਧਾਰਿਤ ਹੈ। ਦੂਜੀ ਧਾਰਨਾ ਉਸ ਦੰਤ-ਕਥਾ ਤੇ ਅਧਾਰਿਤ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਇੰਦਰ ਦੇ ਅਖਾੜੇ ਦੀ ਸੁੰਦਰੀ (ਅਪੱਛਰਾ) ਦਾ ਇੱਕ ਪਿੰਡ ਦੇ ਸਰੋਵਰ ਵਿੱਚ ਨ੍ਹਾਉਣ ਅਤੇ ਉਸਦੇ ਸੁਹੱਪਣ ਤੋਂ ਪ੍ਰੇਰਿਤ ਹੋ ਕੇ , ਉਸ ਜਿਹਾ ਬਣਨ ਦੀ ਲਾਲਸਾ ਹਿੱਤ, ਉਸ ਪਿੰਡ ਦੀ ਸੰਮੀ ਨਾਮਕ ਕੁੜੀ ਦਾ ਵੀ ਅਜਿਹਾ ਕਰਨ ਤੇ ਇਸ ਤਰ੍ਹਾਂ ਸੰਮੀ ਦੇ ਬਾਰ ਬਾਰ ਨਾਚ ਨੱਚਣ ਦੇ ਸਦਕਾ ਇਸ ਨਾਚ ਦਾ ਨਾਮ ਸੰਮੀ ਨਾਚ ਪੈ ਜਾਣਾ ਹੈ। ਤੀਜੀ ਧਾਰਨਾ ਗੜ-ਮੰਡਿਆਲੇ ਦੇ ਜਗੀਰਦਾਰ ਦੀ ਸੁੰਦਰ ਪੁੱਤਰੀ ਸੰਮੀ ਅਤੇ ਉਸਦੇ ਇਲਾਕੇ ਦੇ ਰਜਵਾੜੇ ਦੇ ਪੁੱਤਰ ਢੋਲੇ ਦੀ ਪ੍ਰੀਤ ਕਥਾ ਤੇ ਅਧਾਰਿਤ ਹੈ, ਜਿਸ ਵਿੱਚ ਢੋਲੇ ਦੇ ਵਿਯੋਗ ਵਿੱਚ ਸੰਮੀ ਨੱਚ ਨੱਚ ਫਾਵੀ ਹੋ ਜਾਂਦੀ ਹੈ। ਇਸ ਤਰਾਂ ਹੋਰ ਵੀ ਕਈ ਕਥਾਂ ਬਿਰਤਾਂਤ ਮਿਲਦੇ ਹਨ ਜਿਨ੍ਹਾਂ ਦਾ ਸਾਰ ਭਾਵ ਪ੍ਰੀਤ-ਮਿਲਣੀ, ਸੰਜੋਗ-ਵਿਯੋਗ ਹੈ। ਇਸ ਸਬੰਧੀ ਇਸ ਖੇਤਰ ਵਿੱਚ ਬਹੁਤ ਸਾਰੇ ਲੋਕ-ਗੀਤ ਵੀ ਪ੍ਰਚਲਿਤ ਰਹੇ ਹਨ।
ਸੰਮੀ ਲੋਕ-ਨਾਚ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਭਾਵੇਂ ਇਹ ਨਾਚ ਗਿੱਧੇ ਵਾਂਗ ਘੇਰਾ ਬਣਾ ਕੇ ਹੀ ਨੱਚਿਆ ਜਾਂਦਾ ਹੈ ਪ੍ਰੰਤੂ ਇਸ ਦੀਆਂ ਮੁਦਰਾਵਾਂ ਗਿੱਧੇ ਤੋਂ ਭਿੰਨ ਹੁੰਦੀਆਂ ਹਨ। ਗਿੱਧੇ ਦੀਆਂ ਮੁਦਰਾਵਾਂ ਬੱਝਵੀਆਂ ਹੁੰਦੀਆਂ ਹਨ ਜਦਕਿ ਸੰਮੀ ਨਾਚ ਵਿੱਚ ਮੁਦਰਾਵਾਂ ਸਥਾਨਕ-ਭੇਦ ਸਦਕਾ ਬੱਝਵੀਆਂ ਨਹੀਂ ਰਹਿੰਦੀਆਂ।
|
|
15 Jan 2010
|
|
|
|
ਸੰਮੀ ਲੋਕ-ਨਾਚ ਨੱਚਦੀਆਂ ਨਾਚ -ਸਮੂਹ (ਘੇਰੇ) ਵਿੱਚੋਂ ਕੁਝ ਕੁ ਇਸਤਰੀਆਂ ਖਲੋ ਕੇ, ਉੱਪਰ ਵੱਲ ਹੱਥ ਅਤੇ ਬਾਹਾਂ ਕਰਦੀਆਂ ਹਨ ਤੇ ਫਿਰ ਕਿਸੇ ਪੰਛੀ ਨੂੰ ਅਵਾਜ਼ ਮਾਰਨ ਦਾ ਸੰਕੇਤ ਕਰਦੀਆਂ ਹੋਈਆਂ ਗੀਤ ਦੇ ਇਹ ਬੋਲ ਸੁਰੀਲੀ ਅਵਾਜ਼ ਵਿੱਚ ਅਲਾਪਦੀਆਂ ਹਨ:
ਖਲੀ ਦੇਨੀ ਆਂ ਸੁਨੇਹੜਾ/ਖਲੀ ਦੇਨੀ ਆਂ ਸੁਨੇਹੜਾ ਇਸ ਬਟੇਰੇ ਨੂੰ/ਅੱਲ੍ਹਾ ਖੈਰ, ਸੁਣਾਵੇ ਸੱਜਣ ਮੇਰੇ ਨੂੰ
ਇਸ ਤਰ੍ਹਾਂ ਤਿੱਤਰਾਂ, ਕਾਵਾਂ, ਰਾਂਹੀ ਸੁਨੇਹੜੇ ਭੇਜਣ ਦੀਆਂ ਮੁਦਰਾਵਾਂ ਦਾ ਸੰਚਾਰ ਕੀਤਾ ਜਾਂਦਾ ਹੈ। ਇਹਨਾਂ ਨਚਾਰ ਇਸਤਰੀਆਂ ਨੂੰ ਨੱਚਦੇ ਸਮੇਂ ਕਿਸੇ ਢੋਲਕੀ ਜਾਂ ਹੋਰ ਸਾਜ਼ ਦੀ ਲੋੜ ਨਹੀਂ ਪੈਂਦੀ। ਉਹ ਹੱਥਾਂ ਦੀਆਂ ਤਾੜੀਆਂ , ਜੋ ਬਾਹਾਂ ਨੂੰ ਉੱਪਰ ਕਰਕੇ ਜਾਂ ਹੇਠਾਂ ਕਰਕੇ,ਦੋਹਾਂ ਤਰ੍ਹਾਂ ਨਾਲ ਮਾਰੀਆਂ ਜਾਂਦੀਆਂ ਹਨ, ਤੋਂ ਛੁੱਟ ਚੁਟਕੀਆਂ ਅਤੇ ਪੈਰਾਂ ਦੀ ਥਾਪ ਆਦਿ ਤਾਲ ਨਾਲ ਸਿਰਜ ਲੈਂਦੀਆ ਹਨ, ਅਤੇ ਗੀਤ ਦੇ ਉਚਾਰ ਨਾਲ ਇਕਸੁਰ ਹੋ ਕੇ ਸਮਤਾ ਵਿੱਚ ਇਹ ਨੱਚ ਲੈਂਦੀਆਂ ਹਨ। ਗਿੱਧੇ ਵਾਂਗ ਇਹ ਨਾਚ ਵੀ ਵੇਖਾ-ਵੇਖੀ ਸਹਿਜ ਸੁਭਾਵਿਕ ਨੱਚਣਾ ਆ ਜਾਂਦਾ ਹੈ ਕਿਸੇ ਵਿਸ਼ੇਸ਼ ਸਿਖਲਾਈ ਦੀ ਲੋੜ ਨਹੀਂ ਪੈਂਦੀ। ਇਸ ਨਾਚ ਦੀ ਇੱਕ ਉੱਘੜਵੀਂ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਬਾਹਾਂ ਦੇ ਹਿਲੋਰਿਆਂ ਉੱਤੇ ਅਧਾਰਿਤ ਹੈ। ਜਿੰਨੀ ਵਾਰ ਬਾਹਾਂ ਹਿਲੋਰੋਆਂ ਵਿੱਚ ਲਿਆਂਦੀਆਂ ਜਾਦੀਆਂ ਹਨ, ਸੰਮੀ ਨਾਚ ਦੀਆਂ ਉੱਤਨੀਆਂ ਮੁਦਰਾਂਵਾਂ ਦਾ ਨਿਰਮਾਣ ਹੋ ਜਾਂਦਾ ਹੈ। ਮੁਦਰਾਵਾਂ ਦੇ ਸਥਾਨਿਕ ਭੇਦਾਂ ਤੋਂ ਇਲਾਵਾ ਇਸ ਨਾਚ ਦੀਆਂ ਸਭ ਥਾਈਂ ਸਾਂਝੀਆਂ ਵਿਸ਼ੇਸ਼ਤਾਵਾਂ ਵੀ ਹਨ। ਘੇਰੇ ਵਿੱਚ ਖਲੋਤੀਆਂ ਮੁਟਿਆਰਾਂ ਪਹਿਲਾਂ ਆਪਣੇ ਦੋਹਾਂ ਹੱਥਾਂ ਨੂੰ ਪਾਸਿਆਂ ਤੋਂ ਘੁੰਮਾਉਂਦੀਆਂ ਹਨ ਤੇ ਛਾਤੀ ਕੋਲ ਲਿਆ ਕੇ ਤਾੜੀ ਮਾਰਦੀਆਂ ਹਨ।
|
|
15 Jan 2010
|
|
|
|
ਫਿਰ ਸੱਜੀ ਬਾਂਹ ਲਹਿਰ ਵਾਂਗ ਉੱਪਰ ਉਲਾਰ ਕੇ ਖੱਬੀ ਬਾਂਹ ਹੇਠਾਂ ਵੱਲ ਲਟਕਾ ਕੇ ਬੜੀ ਮਨਮੋਹਕ ਅਦਾ ਨਾਲ ਚੁਟਕੀਆਂ ਮਾਰਦੀਆਂ ਹਨ। ਫਿਰ ਇਸ ਦੇ ਉਲਟ ਖੱਬੀ ਬਾਂਹ ਉੱਪਰ ਵੱਲ ਲਹਿਰਾ ਕੇ ਅਤੇ ਸੱਜੀ ਬਾਂਹ ਹੇਠਾਂ ਵੱਲ ਲਟਕਾ ਕੇ ਚੁਟਕੀਆਂ ਮਾਰਦੀਆਂ ਹਨ। ਹਰ ਹੁਲਾਰੇ ਨਾਲ ਉਹ ਆਪੋ-ਆਪਣੇ ਲੱਕ (ਕਮਰ) ਨੂੰ ਦਿਲ ਟੁੰਬਵੀਂ ਲਚਕ ਦੇ ਲੈਂਦੀਆਂ ਹਨ। ਇਸ ਉੱਪਰੰਤ ਉਹ ਅੱਗੇ ਵੱਲ ਨੂੰ ਝੁਕ ਕੇ ਤਾੜੀ ਮਾਰਦੀਆਂ ਹਨ ਅਤੇ ਨਾਲੋ ਨਾਲ ਗੋਲ ਦੁਆਰੇ ਵਿੱਚ ਘੁੰਮਦੀਆਂ ਹੋਈਆਂ ਅਗਾਂਹ ਵੱਧਦੀਆਂ ਜਾਂਦੀਆਂ ਹਨ। ਨਮਸਕਾਰ ਅਥਵਾ 'ਸਲਾਮੀ' ਮੁਦਰਾ ਤਾਂ ਕਮਾਲ ਦੀ ਹੁੰਦੀ ਹੈ।
ਸੰਮੀ ਲੋਕ-ਨਾਚ ਦੇ ਇੱਕ ਪ੍ਰਚਲਿਤ ਗੀਤ ਦੀਆਂ ਕੁਝ ਸਤਰਾਂ ਇਸ ਤਰ੍ਹਾਂ ਹਨ ;-
ਸੰਮੀ ਮੇਰੀ ਵਣ......ਕੂ ਤਾਂ ਮੇਰੇ ਵੀਰ ਦੀ, ਵਣ ਸੰਮੀਆਂ ਸੰਮੀ ਮੇਰੀ ਵਣ......ਕੋਠੇ ਤੇ ਪਰ ਕੋਠੜਾ, ਵਣ ਸੰਮੀਆਂ ਸੰਮੀ ਮੇਰੀ ਵਣ......ਕੋਠੇ ਤੇ ਤੰਦੂਰ, ਵਣ ਸੰਮੀਆਂ ਸੰਮੀ ਮੇਰੀ ਵਣ......ਗਿਣ ਗਿਣ ਲਾਵਾਂ ਰੋਟੀਆਂ, ਵਣ ਸੰਮੀਆਂ ਖਾਵਣ ਵਾਲੇ ਦੂਰ .....ਵਣ ਸੰਮੀਆਂ ਸੰਮੀ ਮੇਰੀ ਵਣ......ਖਾਵਣ ਵਾਲੇ ਆ ਗਏ, ਵਣ ਸੰਮੀਆਂ।
|
|
15 Jan 2010
|
|
|
|
ਕਿੱਕਲੀ ਸਮੁੱਚੇ ਪੰਜਾਬ ਵਿੱਚ ਪ੍ਰਚਲਿਤ ਲੋਕ-ਨਾਚ ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ-ਨਾਚ ਹੈ। ਪ੍ਰਕਿਰਤੀ ਪੱਖੋਂ ਦੂਜੇ ਲੋਕ-ਨਾਚਾਂ ਵਿੱਚ ਇਸਦੀ ਵੱਖਰੀ ਪਛਾਣ ਹੈ। ਭਾਵੇਂ ਇਸ ਲੋਕ-ਨਾਚ ਨੂੰ ਇਸਤਰੀਆਂ ਗਿੱਧੇ ਜਾਂ ਆਪਣੇ ਹੋਰ ਲੋਕ-ਨਾਚਾਂ ਦੇ ਆਰੰਭਿਕ ਜਾਂ ਅੰਤਮ ਚਰਨ ਦੇ ਪੜਾਵਾਂ ਤੇ ਵੀ ਪੇਸ਼ ਕਰ ਲੈਂਦੀਆਂ ਹਨ ਪਰੰਤੂ ਇਹ ਬਾਲੜੀਆਂ ਦਾ ਹੀ ਸੁਤੰਤਰ ਲੋਕ-ਨਾਚ ਹੈ ਅਤੇ ਇਸ ਨੂੰ ਖੇਡ ਵੀ ਨਹੀਂ ਮੰਨਣਾ ਚਾਹੀਦਾ। 'ਕਿੱਕਲੀ' ਜਾਂ 'ਕਿਰਕਲੀ' ਤੋਂ ਭਾਵ ਖੁਸ਼ੀ ਅਤੇ ਚਾਅ ਭਰਪੂਰ ਅਵਾਜ਼ ਹੈ। ਅਸਲ ਵਿੱਚ ਇਹ ਲੋਕ-ਨਾਚ ਗਿੱਧੇ ਦੀ ਨਰਸਰੀ ਹੈ। ਨਿੱਕੀਆਂ ਕੁੜੀਆਂ ਆਪਣੇ ਮਨ ਪਰਚਾਵੇ ਲਈ, ਕਿਸੇ ਖੁਸ਼ੀ ਦੇ ਮੋਕੇ, ਦੋ ਜਾਂ ਦੋ ਤੋਂ ਵੱਧ ਦੇ ਸਮੂਹ ਵਿੱਚ ਕਿਸੇ ਵਿਹੜੇ, ਖੇਤ, ਚੁਰੱਸਤੇ, ਜਾਂ ਕੋਠੇ ਦੀ ਛੱਤ ਆਦਿ ਥਾਂਵਾਂ ਤੇ, ਇਸ ਲੋਕ-ਨਾਚ ਨੂੰ ਨਿੱਕੇ ਨਿੱਕੇ ਲੋਕ-ਗੀਤਾਂ ਦੇ ਨਾਲ ਨਾਲ ਨੱਚ ਲੈਂਦੀਆਂ ਹਨ। ਪ੍ਰਚਲਿਤ ਲੋਕ-ਗੀਤ ਦੇ ਬੋਲ ਹਨ:
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁੱਪਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।
ਇਸ ਪ੍ਰਕਾਰ ਇਹ ਕੁੜੀਆਂ ਕਿਸੇ ਥਾਂ ਇੱਕਤਰ ਹੋ ਕੇ, ਦੋ-ਦੋ ਜੋਟੇ ਬਣਾ ਲੈਂਦੀਆਂ ਹਨ। ਜਿਹੜਾ ਜੋਟਾ ਸਮੂਹ ਦੇ ਇਕੱਠ ਦੇ ਵਿਚਕਾਰ ਆ ਕੇ ਕਿੱਕਲੀ ਪੇਸ਼ ਕਰਨ ਵਾਲਾ ਹੁੰਦਾ ਹੈ, ਉਸ ਵਿੱਚੋਂ ਇਕ ਕੁੜੀ, ਦੂਸਰੀ ਕੁੜੀ ਦਾ ਸੱਜਾ ਹੱਥ ਆਪਣੇ ਸੱਜੇ ਹੱਥ ਵਿੱਚ ਅਤੇ ਉਸਦਾ ਖੱਬਾ ਹੱਥ ਆਪਣੇ ਖੱਬੇ ਹੱਥ ਵਿੱਚ ਘੁੱਟ ਕੇ ਫੜ ਲੈਂਦੀ ਹੈ। ਇਸੇ ਤਰਾਂ ਦੂਜੀ ਕੁੜੀ ਕਰਦੀ ਹੈ। ਇਸ ਮੁਦਰਾ ਵਿੱਚ ਦੋਹਾਂ ਕੁੜੀਆਂ ਦੀਆਂ ਦੋਹੇਂ ਬਾਹਾਂ ਦੀ ਸੰਗਲੀ ਜਿਹੀ ਅੱਠ (8) ਦੇ ਹਿੰਦਸੇ ਵਰਗੀ ਬਣ ਜਾਂਦੀ ਹੈ। ਬਾਂਹਾਂ ਨੂੰ ਇਸ ਸਥਿਤੀ ਵਿੱਚ ਕਰਨ ਉੱਪਰੰਤ ਇਹ ਕੁੜੀਆਂ ਆਪਣੇ ਪੈਰਾਂ ਦਾ ਭਾਰ ਹੱਥਾਂ ਤੇ ਪਾ ਲੈਂਦੀਆਂ ਹਨ, ਅਤੇ ਬਾਕੀ ਸਰੀਰ ਦਾ ਭਾਰ ਪਿੱਛਾਂਹ ਵੱਲ ਨੂੰ ਉਲਾਰ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ਦੀ ਮੁਦਰਾ ਵਿੱਚ ਸਰੀਰ ਦੇ ਭਾਰ ਨੂੰ ਪੱਬਾਂ ਤੋਂ ਵੱਧ ਆਪਸੀ ਬਾਹਾਂ ਦੀ ਬਣਾਈ ਹੋਈ ਸੰਗਲੀ ਜਿਹੀ ਤੇ ਰੱਖਿਆ ਜਾਂਦਾ ਹੈ ਤੇ ਕਿੱਕਲੀ ਸੰਬੰਧੀ ਪਰੰਪਰਾਇਕ ਲੋਕ-ਗੀਤਾਂ ਦੇ ਬੋਲਾ ਦਾ ਉਚਾਰ ਕੀਤਾ ਜਾਂਦਾ ਹੈ।
|
|
15 Jan 2010
|
|
|
|
ਅਜਿਹੇ ਕੁੱਝ ਲੋਕ-ਗੀਤਾਂ ਵਿੱਚ ਏਧਰ-ਉੱਧਰ ਗੀਤ ਦੀ ਟੋਨ ਮੁਤਾਬਿਕ ਇੱਕ-ਇੱਕ ਹੱਥ ਛੱਡ ਕੇ ਮੁਦਰਾ ਸਿਰਜਣ ਹਿੱਤ ਵੀ ਉਛਾਲਿਆ ਜਾਂਦਾ ਹੈ। ਕੁੜੀਆਂ ਦੇ ਇਹ ਲੋਕ-ਗੀਤ ਮਾਂ, ਭਰਾ, ਪਿਤਾ ਦੇ ਅਮੁੱਕ ਪਿਆਰ ਦਾ ਸੰਕੇਤ ਹੁੰਦੇ ਹਨ ਅਤੇ ਨਾਲ-ਨਾਲ ਸਮਾਜਿਕ, ਸੱਭਿਆਚਾਰਿਕ ਅਤੇ ਰਾਜਨੀਤਿਕ ਪ੍ਰਬੰਧ ਆਦਿ ਦੇ ਚਿਤਰਪੱਟ ਦਾ ਨਿਰੂਪਣ ਕਰਨ ਵਾਲੇ ਹੁੰਦੇ ਹਨ। ਅਜਿਹੀਆਂ ਕੁੱਝ ਉਦਹਾਰਨਾਂ ਹਨ:
ਗਈ ਸਾਂ ਮੈਂ ਗੰਗਾ, ਚੜ੍ਹਾ ਲਿਆਈ ਵੰਗਾਂ, ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾਂ ? ਨੀ ਮੈਂ ਏਸ ਕਿੱਲੀ ਟੰਗਾਂ ? ਨੀ ਮੈਂ ਓਸ ਕਿੱਲੀ ਟੰਗਾ ?
ਇਸ ਤਰ੍ਹਾਂ ਤੇਜ-ਤਰਾਰ ਘੁੰਮਦੀਆਂ ਕੁੜੀਆਂ ਦੀਆਂ ਪਹਿਨੀਆਂ ਹੋਈਆਂ ਕੱਚ ਦੀਆਂ ਵੰਗਾਂ-ਛਣਕਾਰ ਪੈਦਾ ਕਰਦੀਆਂ ਹਨ ਅਤੇ ਸਿਰਾਂ ਤੇ ਲਈਆਂ ਚੁੰਨੀਆਂ ਗਲਾਂ ਵਿੱਚ ਪੈ ਕੇ, ਤੇ ਵਾਲਾਂ ਦੀਆਂ ਗੁੰਦੀਆਂ ਗੁੱਤਾਂ ਲਮਕਦੀਆਂ ਹੋਈਆਂ ਉਹਨਾ ਦੇ ਮੋਢਿਆਂ ਤੋਂ ਹੇਠਾਂ ਨੂੰ ਗੋਲ ਅਕਾਰ ਵਿੱਚ ਉੱਡਦੀਆਂ ਹੋਈਆਂ ਰੌਚਕ ਦਿ੍ਸ਼ ਸਾਕਾਰ ਕਰਦੀਆਂ ਹਨ। ਇਸ ਤਰ੍ਹਾਂ ਇਹ ਤੀਬਰ ਗਤੀ ਦਾ ਜੁਟ-ਨਾਚ ਹੈ ਜਿਸ ਵਿੱਚ ਕਿਸੇ ਵੀ ਸਾਜ ਦੀ ਲੋੜ ਨਹੀਂ ਪੈਂਦੀ। ਪਹਿਰਾਵੇ ਆਦਿ ਦੀ ਵੀ ਪੂਰਨ ਖੁੱਲ੍ਹ ਹੁੰਦੀ ਹੈ।
|
|
15 Jan 2010
|
|
|
|
|
|
|
|
|
|
|
|
|
|
|
|