Home > Communities > Punjabi Culture n History > Forum > messages
ਪੰਜਾਬ ਦੇ ਮੇਲੇ ਤੇ ਤਿਉਹਾਰ
ਕਿਸੇ ਜਾਤੀ ਦੀ ਸੰਸਕ੍ਰਿਤਿਕ ਨੁਹਾਰ ਮੇਲਿਆਂ ਤੇ ਤਿਉਹਾਰਾਂ ਵਿੱਚੋਂ ਪੂਰੇ ਰੰਗ ਵਿੱਚ ਪ੍ਰਤਿਬਿੰਬਤ ਹੁੰਦੀ ਹੈ।ਮੇਲੇ ਮੇਲਿਆਂ ਵਿੱਚ ਜਾਤੀ ਖੁੱਲ੍ਹ ਕੇ ਸਾਹ ਲੈਂਦੀ,ਲੋਕ-ਪ੍ਰਤਿਭਾ ਨਿਖਰਦੀ ਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ । ਮਨ-ਪਰਚਾਵੇ ਤੇ ਮੇਲ-ਜੋਲ ਦੇ ਸਮੂਹਿਕ ਵਸੀਲੇ ਹੋਣ ਦੇ ਨਾਲ,ਮੇਲੇ ਧਾਰਮਿਕ ਤੇ ਕਲਾਤਮਿਕ ਭਾਵਾਂ ਦੀ ਵੀ ਤ੍ਰਿਪਤੀ ਕਰਦੇ ਹਨ। ਇਹਨਾਂ ਵਿੱਚ ਜਾਤੀ ਦਾ ਸਮੁੱਚਾ ਮਨ ਤਾਲ-ਬੱਧ ਹੋ ਕੇ ਨੱਚਦਾ ਤੇ ਇਕਸਰ ਹੋ ਕੇ ਗੂੰਜਦਾ ਹੈ। ਮੇਲਾ,ਬੀਜ ਰੂਪ ਵਿੱਚ ,ਪੰਜਾਬੀ ਚਰਿੱਤਰ ਵਿੱਚ ਹੀ ਸਮਾਇਆ ਹੋਇਆ ਹੈ। ਪਜਾਬੀਆਂ ਲਈ ਹਰ ਪਲ ਪੁਰਬ ਤੇ ਹਰ ਦਿਨ ਮੇਲਾ ਹੁੰਦਾ ਹੈ। ਦੂਜੇ ਪ੍ਰਾਤਾਂ ਵਾਲੇ ਕਿਹਾ ਕਰਦੇ ਹਨ ਕਿ ਪੰਜਾਬੀ ਆਏ ਹੀ ਦੁਨੀਆਂ ਵਿੱਚ ਮੇਲਾ ਮਨਾਉਣ ਹਨ। ਜਿੱਥੇ ਚਾਰ ਛੇ ਪੰਜਾਬੀ ਜੁੜ ਜਾਣ, ਉਹ ਤੁਰਦਾ ਫਿਰਦਾ ਮੇਲਾ ਬਣ ਜਾਂਦਾ ਹੈ। ਪਰ ਜਦੋਂ ਸੁਚ-ਮੁੱਚ ਹੀ ਕੋਈ ਤਿਉਹਾਰ ਜਾਂ ਮੇਲਾ ਹੋਵੇ,ਫੇਰ ਤਾਂ ਪੰਜਾਬੀਆਂ ਦਾ ਜਲਾਲ ਤੇ ਭਖਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ। ਮੇਲਾ ਇੱਕੋ ਇੱਕ ਅਜਿਹਾ ਇਕੱਠ ਹੈ,ਜਿਸ ਵਿੱਚ ਸਭ ਲਾੜੇ ਹੁੰਦੇ ਹਨ, ਬਰਾਤੀ ਕੋਈ ਵੀ ਨਹੀ। ਪੰਜਾਬੀ ਤਾਂ ਮੇਲੇ ਵਿੱਚ ਸੱਚ-ਮੁੱਚ ਲਾੜਾ ਬਣਿਆ ਫਿਰਦਾ ਹੈ। ਉਸ ਦਾ 'ਨਿਜ' ਘੋੜੀ ਚੜਿਆ ਹੁੰਦਾ ਹੈ। ਪੰਜਾਬੀ ਦੇ ਹਰ ਮੇਲੇ ਦੀ ਆਪਣੀ ਨਵੇਕਲੀ ਸਖ਼ਸੀਅਤ,ਰੰਗ ਤੇ ਚਰਿੱਤਰ ਹੁੰਦਾ ਹੈ। ਇਹਨਾਂ ਦੀ ਬਹੁ-ਰੰਗਤਾ ਪੰਜਾਬੀਆਂ ਦੀ ਬਹੁ-ਪੱਖੀ ਜ਼ਿੰਦਗੀ ਦਾ ਹੁੰਗਾਰਾ ਭਰਦੀ ਹੈ। ਮੇਲੇ ਦਾ ਹਰ ਦ੍ਰਿਸ ਮਨਮੋਹਣਾ ਤੇ ਲੁਭਾਵਣਾ ਹੋਣ ਦੇ ਨਾਲ, ਸੱਭਿਆਚਾਰਿਕ ਪ੍ਰਤੀ-ਨਿਧਤਾ ਵੀ ਕਰਦਾ ਹੈ। ਪੰਜਾਬੀ ਹਰ ਪੁਰਬ ਤੇ ਮੇਲੇ ਉੱਤੇ ਕੋਈ ਨਵੀ ਚੀਜ ਜਰੂਰ ਖਰੀਦਦੇ ਹਨ। ਇਸੇ ਲਈ ਹਰ ਮੇਲੇ ਵਿੱਚ ਇੱਕ ਭਰਭੂਰ ਬਜ਼ਾਰ ਉੱਭਰ ਆਉਦਾ ਹੈ,ਜਿੱਥੇ ਖਾਣ-ਪੀਣ ਦੀਆਂ ਵੰਨ-ਸਵੰਨੀਆਂ ਚੀਜ਼ਾ ਦੇ ਨਾਲ ਨਿੱਤ ਵਰਤੋਂ ਦਾ ਨਿੱਕ-ਸੁੱਕ,ਚੂੜੀਆਂ,ਵੰਗਾਂ,ਹਾਰ ਸ਼ਿੰਗਾਰ ਤੇ ਖਿਡੋਣਿਆਂ ਆਦਿ ਦੀਆਂ ਦੁਕਾਨਾਂ,ਨਵੀ ਵਹੁਟੀ ਵਾਂਗ ਸਜੀਆਂ ਹੁੰਦੀਆਂ ਹਨ। ਇਲਾਕੇ ਦੇ ਕਲਾਕਾਰ ਤੇ ਸ਼ਿਲਪੀ ਆਪੋ-ਆਪਣੀ ਕਲਾ ਦੀਆਂ ਸੁੰਦਰ ਕ੍ਰਿਤਾਂ,ਮੇਲੇ ਵਿੱਚ ਲਿਆ ਕੇ,ਉਸ ਦੇ ਹੁਸਨ ਨੂੰ ਨਿਖਾਰਦੇ ਹਨ ।
14 Jan 2010
ਮੇਲਿਆਂ ਦਾ ਕਾਫ਼ਲਾ ਮੇਲੇ ਕਈ ਵੰਨਾਂ ਦੇ ਹਨ ਤੇ ਇਹਨਾਂ ਦਾ ਸਜੀਲਾ ਕਾਫ਼ਲਾ ਸਦਾ ਤੁਰਦਾ ਰਹਿੰਦਾ ਹੈ । ਪੰਜਾਬ ਦੇ ਬਹੁਤ ਮੇਲੇ ਮੌਸਮਾਂ,ਰੁੱਤਾਂ ਅਤੇ ਤਿਉਹਾਰਾਂ ਨਾਲ ਸੰਬੰਧਿਤ ਹਨ । ਮੋਸਮੀ ਮੇਲੇ,ਜੋ ਮਨੁੱਖੀ ਮਨ ਦੀ ਕੁਦਰਤ ਨਾਲ ਇਕਸੁਰਤਾ ਦੇ ਪ੍ਰਤੀਕ ਹਨ,ਰੁੱਤਾਂ ਦੇ ਬਦਲਦੇ ਗੇੜ ਵਿੱਚੌ ਜਨਮੇਂ । ਹਰ ਨਵੀਂ ਰੁੱਤ ਆਪਣੇ ਨਾਲ ਨਵੇਂ ਪ੍ਰਕਿਰਤਿਕ ਵਾਤਾਵਰਨ ਨੂੰ ਲਿਆਉਦੀ ਜੀਵਣ ਵਿੱਚ ਨਵਾਂ ਸਾਹਸ ਭਰਦੀ ਤੇ ਅੱਖਾਂ ਵਿੱਚ ਨਵੇ ਸੁਪਨੇ ਲਟਾਕਾਂਦੀ ਹੈ । ਰੁੱਤਾਂ ਵਿੱਚ ਸਭ ਤੋਂ ਮਿੱਠੀ ਤੇ ਹੁਸੀਨ ਰੁੱਤ ਬਸੰਤ ਦੀ ਹੈ । ਇਸ ਸੁਹਾਵਣੀ ਰੁੱਤੇ ਮਾਘ ਸੁਦੀ ਪੰਜ ਨੂੰ ਬਸੰਤ ਪੰਚਮੀ ਦਾ ਤਿਉਹਾਰ ਸਾਰੇ ਪੰਜਾਬ ਵਿੱਚ ਬੜੇ ਹੁਲਾਸ ਤੇ ਚਾਅ ਨਾਲ ਮਨਾਇਆ ਜਾਂਦਾ ਹੈ । ਅਨੇਕਾਂ ਥਾਈ ਨਿੱਕੇ-ਵੱਡੇ ਮੇਲੇ ਲਗਦੇ ਹਨ । ਪਟਿਆਲੇ ਤੇ ਛੇਹਰਟਾ ਦੀ ਬਸੰਤ ਪੰਚਮੀ ਖਾਸ ਪ੍ਰਸਿੱਧ ਹੈ । ਦੇਸ ਵੰਡ ਤੋਂ ਪਹਿਲਾਂ ਬਸੰਤ ਦਾ ਇੱਕ ਵੱਡਾ ਮੇਲਾ ਹਕੀਕਤ ਰਾਇ ਦੀ ਸਮਾਧ ਉੱਤੇ , ਲਾਹੋਰ ਵਿੱਚ ਲੱਗਿਆ ਕਰਦਾ ਸੀ । ਫੱਗਣ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਹੋਲੀ ਰੰਗਾਂ ਦਾ ਤਿਉਹਾਰ ਹੈ । ਕਹਿੰਦੇ ਹਨ ਕਿ ਰੰਗਾਂ ਵਿੱਚ ਕੁਦਰਤ ਵਸਦੀ ਹੈ ਤੇ ਕੁਦਰਤ ਵਿੱਚ ਰੱਬ । ਰੰਗਾਂ ਨਾਲ ਖੇਡਦਾ ਪੰਜਾਬੀ ਕੁਦਰਤ ਤੇ ਰੱਬ ਦੋਹਾਂ ਨਾਲ ਇਕਸੁਰ ਹੋ ਜਾਂਦਾ ਹੈ । ਇਹ ਤਿਉਹਾਰ ਪ੍ਰਾਚੀਨ ਕਾਲ ਤੋ ਚਲਿਆ ਆ ਰਿਹਾ , ਜਿਸ ਵਿੱਚ ਹਰ ਯੁਗ ਕਈ ਵਿਸ਼ਵਾਸ ਤੇ ਧਾਰਮਿਕ ਅੰਸ਼ ਰਚਾਂਦਾ ਰਿਹਾ ਹੈ, ਜਿਸ ਕਰਕੇ ਇਸਦਾ ਮੂਲ ਸਰੂਪ ਨਿਤਾਰਨਾ ਕਠਨ ਹੋ ਗਿਆ ਹੈ । ਕਈ ਹੋਲੀ ਨੂੰ ਪੁਰਾਣਿਕ ਕਾਲ ਦੇ ਪ੍ਰਹਿਲਾਦ ਭਗਤ ਦੀ ਕਥਾ ਨਾਲ ਜੋੜਦੇ ਹਨ । ਗੁਰੂ ਗੋਬਿੰਦ ਸਿੰਘ ਜੀ ਨੇ,ਇਸ ਪੁਰਬ ਨੂੰ,ਪੰਜਾਬੀਆਂ ਦੀਆਂ ਬੀਰ-ਭਾਵਨਾਵਾਂ ਨੂੰ ਪ੍ਰਜਵੱਲਿਤ ਕਰਨ ਲਈ ਨਵੀ ਦਿਸ਼ਾ ਦਿਤੀ । ਉਹ ਹੋਲੀ ਵਾਲੇ ਦਿਨ ਆਨੰਦਪੁਰ ਸਾਹਿਬ ਵਿੱਚ ਇੱਕ ਦਰਬਾਰ ਸਜਾਇਆ ਕਰਦੇ, ਜਿਸ ਵਿੱਚ ਸੂਰਮੇ ਇਕੱਠੇ ਹੋ ਕੇ ਸ਼ਸਤਰਾ ਦੇ ਕਰਤੱਬ ਵਿਖਾਉਦੇ ਅਤੇ ਗੁਰੂ ਜੀ ਸਿਰਕੱਢ ਸੂਰਮਿਆਂ ਨੂੰ ਇਨਾਮ ਤੇ ਸਨਮਾਨ ਦਿੱਤਾ ਕਰਦੇ । ਹੁਣ ਵੀ ਹੋਲੇ ਮਹੱਲੇ ਨੂੰ ਅਨੰਦਪੁਰ ਵਿੱਚ ਭਾਰੀ ਮੇਲਾ ਜੁੜਦਾ ਹੈ ।
14 Jan 2010
ਸਾਵਣ ਦੀ ਰੁੱਤ ਦਾ ਆਪਣਾ ਸਵਾਦ ਹੈ । ਇਸ ਸਹਾਵਣੀ ਰੁੱਤੇ ਤੀਆਂ ਦੇ ਮੋਸਮੀ ਮੇਲੇ ਲਗਦੇ ਹਨ । ਨਵੀਆਂ ਵਿਆਹੀਆਂ-ਵਰ੍ਹੀਆਂ ਕੁੜੀਆਂ ਇਸ ਤਿੱਥ ਦੀ ਉਡੀਕ ਖਾਸ ਉਤਸੁਕਤਾ ਨਾਲ ਕਰਦੀਆਂ ਹਨ । ਤੀਆਂ ਦਾ ਮੇਲਾ ਹਰ ਪਿੰਡ ਵਿੱਚ ਲਗਦਾ ਹੈ, ਜੇ ਹੋਰ ਕੁਝ ਨਹੀ ਤਾਂ ਪਿੰਡ ਦੀਆਂ ਕੁੜੀਆਂ, ਪਿਪਲਾਂ ਹੇਠਾਂ ਪੀਂਘਾਂ ਪਾ ਕੇ ਝੂਟੀਆਂ ਤੇ ਤੀਆਂ ਦੇ ਗੀਤ ਗਾਉਦੀਆਂ, ਮੇਲਾ ਰਚ ਲੈਦੀਆਂ ਹਨ । ਪੰਜਾਬ ਦੇ ਕੁਝ ਮੇਲੇ ,ਪ੍ਰਾਚੀਨ ਕਾਲ ਤੋ ਚਲੀ ਆ ਰਹੀ ਸਰਪ-ਪੂਜਾ ਦੀ ਦੇਣ ਹਨ । ਪੁਰਾਣ-ਕਥਾਵਾਂ ਅਨੁਸਾਰ ਧਰਤੀ ਸ਼ੇਸ਼ਨਾਗ ਦੇ ਫਣਾਂ ਉੱਤੇ ਖੜੀ ਹੈ । ਪਰਲੋ ਵੇਲੇ ਵਿਸ਼ਨੂੰ ਭਗਵਾਨ ਸ਼ੇਸ਼ਨਾਗ ਦੀ ਸੇਜ ਉਤੇ ਹੀ ਨਿਵਾਸ ਕਰਦੇ ਹਨ ਅਤੇ ਸ਼ੇਸ਼ਨਾਗ ਆਪਣੇ ਹਜ਼ਾਰ ਫਣਾਂ ਨਾਲ,ਵਿਸ਼ਨੂੰ ਦੇ ਸਿਰ ਉੱਤੇ ਛੁਤਰ ਵਾਂਗ ਝੂਲਦਾ ਰਹਿੰਦਾ ਹੈ । ਆਦਿ ਮਨੁੱਖ ਦਾ ਵਿਸ਼ਵਾਸ ਸੀ ਕਿ ਸ਼ੇਸ਼ਨਾਗ ਭੋਇ ਦੀ ਉਤਪਾਦਿਕਤਾ ਉੱਤੇ ਵੀ ਅਸਰ ਪਾਉਦਾ ਹੈ । ਪਹਿਲਿਆਂ ਵਿੱਚ ਕਿਸਾਨ ਪੈਲੀ ਨੂੰ ਵਾਹੁਣ , ਬੀਜਣ ਤੇ ਵੱਢਣ ਤੌਂ ਪਹਿਲਾਂ ਨਾਗ ਪੂਜਿਆ ਕਰਦਾ ਸੀ ਅਤੇ ਇਹਨੀ ਦਿਨੀ ਖੇਤਾਂ ਦੇ ਨੇੜੇ ਮੇਲੇ ਵੀ ਲੱਗਿਆ ਕਰਦੇ ਸਨ , ਜਿਨ੍ਹਾਂ ਵਿੱਚ ਨਾਗ ਦੇਵਤੇ ਦੀ ਉਚੇਚੀ ਪੂਜਾ ਕੀਤੀ ਜਾਂਦੀ ਸੀ । ਇਹਨਾਂ ਮੇਲਿਆਂ ਨੂੰ ਨਾਗ-ਮਾਹਾ ਕਿਹਾ ਜਾਂਦਾ ਸੀ । ਗੁੱਗੇ ਨਾਲ ਸੰਬੰਧਿਤ ਮੇਲੇ ਵਰਖਾ ਰੁੱਤ ਦੇ ਕੁਝ ਮੇਲੇ ਗੁੱਗੇ ਨਾਲ ਸੰਬੰਧਿਤ ਹਨ । ਗੁੱਗੇ ਦੀ ਪੂਜਾ, ਅਸਲ ਵਿੱਚ ਸਰਪ-ਪੂਜਾ ਦਾ ਹੀ ਵਧੇਰੇ ਸੁਧਰਿਆ ਰੂਪ ਹੈ । ਗੁੱਗਾ ਸ਼ਬਦ ਉਸ ਸੱਪ ਦਾ ਵਾਚਕ ਹੈ ਜੋ ਰੂਪ ਬਦਲ ਕੇ, ਮਨੁੱਖ ਦਾ ਜਾਮਾ ਧਾਰਨ ਕਰ ਸਕੇ । ਲੋਕ-ਧਾਰਾ ਅਨੁਸਾਰ, ਗੁੱਗਾ ਮੂਲ ਰੂਪ ਵਿੱਚ ਸੱਪਾਂ ਦਾ ਰਾਜਾ ਸੀ, ਜੋ ਮਨੁੱਖੀ ਜਾਮੇ ਵਿੱਚ ਸੰਸਾਰ ਵਿੱਚ ਆਇਆ । ਜਾਪਦਾ ਹੈ ਕਿ ਕੋਈ ਰਾਜਪੂਤੀ ਯੋਧਾ ਸੀ, ਜਿਸ ਨੇ ਕੁਝ ਲੜਾਈਆਂ ਆਪਣੇ ਕਬੀਲੇ ਦੇ ਲੋਕਾਂ ਨਾਲ ਲੜੀਆਂ ਅਤੇ ਕੁਝ ਬਾਹਰੋਂ ਆਏ ਮੁਸਲਮਾਨ ਧਾੜਵੀਆਂ ਨਾਲ । ਇਸ ਦੀ ਵੀਰ-ਗਾਥਾ ਉੱਤੇ , ਪਿੱਛੋ ਮੁਸਲਮਾਨੀ ਰੰਗ ਚਾੜ੍ਹ ਦਿੱਤਾ ਗਿਆ ਅਤੇ ਸਮੇਂ ਦੇ ਬੀਤਣ ਨਾਲ ਲੋਕ-ਧਾਰਾ ਦੇ ਅਨੇਕਾਂ ਤੱਤ ਇਸ ਕਥਾ ਵਿੱਚ ਸਮਾ ਗਏ । ਹੌਲੀ ਹੌਲੀ ਗੁੱਗੇ ਨੂੰ ਸਰਪ ਪੂਜਾ ਨਾਲ ਜੋੜ ਲਿਆ ਗਿਆ । ਗੁੱਗੇ ਦੀ ਸਿਮਰਤੀ ਵਿੱਚ ਇੱਕ ਵੱਡਾ ਮੇਲਾ ਛਪਾਰ ਵਿਚ ਲਗਦਾ ਹੈ ।

Yoy may enter 30000 more characters.
14 Jan 2010
ਛਪਾਰ ਦਾ ਮੇਲਾ ਇਹ ਮੇਲਾ ਲੁਧਿਆਣੇ ਦੇ ਪਿੰਡ ਛਪਾਰ ਵਿੱਚ, ਭਾਦਰੋਂ ਸੁਦੀ ਚੌਦਾਂ ਨੂੰ ਲਗਦਾ ਹੈ । ਇੱਥੇ , ਪਿੰਡ ਦੀ ਦੱਖਣੀ ਗੁੱਠੇ ਗੁੱਗੇ ਪੀਰ ਦੀ ਇੱਕ ਮਾੜੀ ਹੈ । ਇਸ ਦੀ ਗੁੱਗੇ ਦੇ ਭਗਤਾਂ ਨੇ , ਰਾਜਸਥਾਨ ਦੀ ਕਿਸੇ ਮਾੜੀ ਤੌ ਮਿੱਟੀ ਲਿਆ ਕੇ ੧੮੯੦ ਬਿਕਰਮੀ ਵਿੱਚ , ਇੱਥੇ ਸਥਾਪਨਾ ਕੀਤੀ । ਉਦੋਂ ਤੋਂ ਹੀ ਇਹ ਮੇਲਾ ਚਲਿਆ ਆ ਰਿਹਾ ਹੈ । ਛਪਾਰ ਦਾ ਮੇਲਾ ਭਾਵੇਂ ਗੁੱਗੇ ਦੀ ਸਿਮਰਤੀ ਵਿੱਚ ਲਗਦਾ ਹੈ, ਪਰ ਇਸ ਵਿੱਚ ਗੁੱਗੇ ਦੇ ਭਗਤਾਂ ਤੋਂ ਬਿਨਾਂ ਦੂਜੇ ਲੋਕ ਵੀ ਚੋਖੀ ਮਾਤਰਾ ਵਿੱਚ ਸ਼ਾਮਲ ਹੁੰਦੇ ਹਨ ਅਤੇ ਇਸ ਮੇਲੇ ਦਾ ਚਰਿੱਤਰ ਲੋਕਿਕ ਹੋ ਗਿਆ ਹੈ । ਇਸ ਮੇਲੇ ਵਿੱਚ ਪੰਜਾਬੀਆਂ ਨੂੰ ਉਹਨਾਂ ਦੇ ਪੂਰੇ ਰੰਗ ਵਿੱਚ ਵੇਖਿਆ ਜਾ ਸਕਦਾ ਹੈ । ਦੇਵੀ ਮਾਤਾ ਦੇ ਮੇਲੇ ਕੁਝ ਮੇਲੇ ਦੇਵੀ ਮਾਤਾ ਨੂੰ ਪਤਿਆਣ ਲਈ ਲਗਦੇ ਹਨ । ਦੇਵੀ ਮਾਤਾ ਦੀ ਪੂਜਾ ਇੱਥੇ ਮੁੱਢ ਕਦੀਮ ਤੌਂ ਚਲੀ ਆ ਰਹੀ ਹੈ । ਮਹਿੰਜੋਦੜੋ ਤੇ ਹੜੱਪਾ ਦੀ ਖੋਦਾਈ ਵਿੱਚੌਂ ਕੁਝ ਮੂਰਤੀਆਂ ਇੱਕ ਦੇਵੀ ਮਾਤਾ ਦੀਆਂ ਵੀ ਲੱਭੀਆਂ ਹਨ । ਪੰਜਾਬ ਦੇ ਪਹਾੜੀ ਇਲਾਕੇ ਵਿੱਚ ਦੇਵੀ ਮਾਤਾ ਦੀ ਪੂਜਾ , ਮੈਦਾਨੀ ਇਲਾਕੇ ਦੇ ਮੁਕਾਬਲੇ ਵਿੱਚ ਜ਼ਿਆਦਾ ਪ੍ਰਚਲਿਤ ਹੈ । ਦੇਵੀ ਦਾ ਮੁਖ ਅਸਥਾਨ ਜਵਾਲਾ ਮੁਖੀ ਹੈ, ਦੇਵੀ ਦੇ ਕੁਝ ਹੋਰ ਸਥਾਨ ਚਿੰਤਪੂਰਨੀ, ਨੈਨਾ ਤੇ ਮਨਸਾ ਵਿੱਚ ਹਨ ਤੇ ਇਹਨਾਂ ਸਥਾਨਾਂ ਕਰਕੇ ਦੇਵੀ ਦੇ ਵੀ ਇਹੋ ਨਾਂ ਪ੍ਰਚਲਿਤ ਹੋ ਗਏ ਹਨ । ਦੇਵੀ ਨਾਲ ਸੰਬੰਧਿਤ ਮੇਲੇ ਬਹੁਤੇ ਚੇਤਰ ਤੇ ਅੱਸੂ ਵਿੱਚ ਨਰਾਤਿਆਂ ਦੇ ਦਿਨੀ ਲਗਦੇ ਹਨ । ਨਿੱਕੇ ਨਿੱਕੇ ਮੇਲੇ ਤਾਂ ਕਈ ਥਾਈ ਜੁੜਦੇ ਹਨ , ਪਰ ਚੰਡੀਗੜ੍ਹ ਦੇ ਨੇੜੇ ਮਨੀਮਾਜਰਾ ਵਿੱਚ ਹਰ ਸਾਲ ਦੇਵੀ ਦੇ ਦੋ ਭਰਵੇ ਮੇਲੇ ਲਗਦੇ ਹਨ । ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ , ਚਿੰਤਰਪੂਰਨੀ ਵਿਖੇ ਸਾਲ ਵਿੱਚ ਤਿੰਨ ਵੱਡੇ ਮੇਲੇ ਲਗਦੇ ਹਨ ।

ਜਰਗ ਦਾ ਮੇਲਾ ਇਹ ਮੇਲਾ ਚੇਤਰ ਦੇ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ , ਜਰਗ ਪਿੰਡ ਵਿੱਚ ਸੀਤਲਾ ਦੇਵੀ ਨੂੰ ਪਤਿਆਉਣ ਲਈ ਲਗਦਾ ਹੈ । ਲੋਕਾਂ ਦਾ ਨਿਸਚਾ ਹੈ ਕਿ ਬੱਚਿਆਂ ਨੂੰ ਚੇਚਕ ਦੇ ਦਾਣੇ , ਸੀਤਲਾ ਦੇਵੀ ਦੇ ਪ੍ਰਵੇਸ਼ ਕਰਨ ਨਾਲ ਨਿਕਲਦੇ ਹਨ । ਸੀਤਲਾ ਦੇਵੀ ਨੂੰ ਖੁਸ਼ ਰੱਖਣ ਲਈ , ਕਈ ਰੱਖਾਂ ਤੇ ਉਪਾਅ ਕੀਤੇ ਜਾਂਦੇ ਹਨ । ਜਿਨ੍ਹਾਂ ਮਾਵਾਂ ਦੇ ਬੱਚੇ ਅਰੋਗ ਹੌ ਜਾਂਦੇ ਹਨ, ਉਹ ਉਚੇਚੇ ਤੌਰ ਉੱਤੇ ਜਰਗ ਦੇ ਮੇਲੇ ਤੇ ਸੁਖਣਾ ਦੇਣ ਆਉਦੀਆਂ ਹਨ । ਜਰਗ ਦਾ ਮੇਲਾ ਇੱਕ ਟੋਭੇ ਦੁਆਲੇ ਲਗਦਾ ਹੈ । ਮਾਤਾ ਦੀ ਪੂਜਾ ਕਰਨ ਵਾਲੇ ,ਟੋਭੇ ਵਿੱਚੋਂ ਮਿੱਟੀ ਕੱਢ ਕੇ , ਇਹ ਮਟੀਲਾ ਜਿਹਾ ਖੜਾ ਕਰ ਲੈਂਦੇ ਹਨ । ਇਸ ਮਟੀਲੇ ਨੂੰ ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ ਤੇ ਭੇਟਾਵਾਂ ਚਾੜ੍ਹੀਆਂ ਜਾਂਦੀਆਂ ਹਨ। ਇਸ ਮੇਲੇ ਵਿੱਚ , ਦੇਵੀ ਮਾਤਾ ਨੂੰ ਬਹਿੜੀਏ ਅਥਵੇ ਬਹੇ ਗੁਲਗੁਲੇ ਭੇਟ ਕੀਤੇ ਜਾਂਦੇ ਹਨ । ਇਸੇ ਤੋਂ, ਇਸ ਮੇਲੇ ਨੂੰ 'ਬਹਿੜੀਏ ਦਾ ਮੇਲਾ ' ਵੀ ਕਿਹਾ ਜਾਣ ਲਗ ਪਿਆ ਹੈ । ਜਿੰਨ੍ਹਾਂ ਲੋਕਾਂ ਨੇ ਸੁੱਖਾਂ ਸੁੱਖੀਆਂ ਹੁੰਦੀਆਂ ਹਨ , ਉਹਨਾਂ ਦੁਆਰਾ ਮੇਲੇ ਦੀ ਪੂਰਬ ਸੰਧਿਆ ਨੂੰ , ਮਾਈ ਦੀ ਭੇਟਾ ਲਈ ਗੁਲਗੁਲੇ ਪਕਾ ਕੇ , ਪਹਿਲਾਂ ਸੀਤਲਾ ਦੇਵੀ ਦੇ ਵਾਹਣ , ਖੋਤੇ ਨੂੰ , ਗੁਲਗੁਲੇ ਖਵਾਏ ਜਾਂਦੇ ਹਨ ਤੇ ਫਿਰ ਕੁਝ ਵੰਡੇ ਤੇ ਕੁਝ ਆਪ ਖਾਧੇ ਜਾਂਦੇ ਹਨ । ਇਸ ਮੇਲੇ ਵਿੱਚ ਖੋਤਿਆਂ ਦੀ ਬੜੀ ਕਦਰ ਕੀਤੀ ਜਾਂਦੀ ਹੈ । ਲੋਕੀ ਇਹਨਾਂ ਨੂੰ ਸੀਤਲਾ ਮਾਈ ਦਾ ਵਾਹਣ ਹੋਣ ਕਰਕੇ ਪੂਜਦੇ ਅਤੇ ਗੁਲਗੁਲੇ ਤੇ ਛੋਲੇ ਆਦਿ ਭੇਟ ਕਰਦੇ ਹਨ । ਘੁਮਿਆਰ ਆਪੋ-ਆਪਣੋ ਖੋਤਿਆਂ ਨੂੰ , ਉਚੇਚੇ ਤੌਰ ਤੇ ,ਸਜਾ-ਸ਼ਿੰਗਾਰ ਕੇ ਲਿਆਉਦੇ ਹਨ । ਕਈਆਂ ਨੇ ਖੋਤਿਆਂ ਉੱਪਰ ਘੋਗਿਆਂ , ਕੋਡੀਆਂ ਤੇ ਮੋਤੀਆਂ ਨਾਲ ਜੜੀਆਂ ਵੰਨ-ਸਵੰਨੀਆਂ ਝੁੱਲਾਂ ਪਾਈਆਂ ਹੁੰਦੀਆਂ ਹਨ ।

ਪੀਰਾਂ ਫ਼ਕੀਰਾਂ ਦੀ ਸ਼ਰਧਾ ਵਿੱਚ ਮੇਲੇ ਪੰਜਾਬੀਆਂ ਦੇ ਦਿਲਾਂ ਵਿੱਚ , ਪੀਰਾਂ ਫ਼ਕੀਰਾਂ ਲਈ, ਅਥਾਹ ਸ਼ਰਧਾ ਭਰੀ ਹੈ । ਕਹਿੰਦੇ ਹਨ , ਪੀਰਾਂ ਫ਼ਕੀਰਾਂ ਵਿੱਚ ਇੱਕ ਕਣੀ ਹੁੰਦੀ ਹੈ । , ਜਿਸ ਦਾ ਕੁੱਝ ਅੰਸ਼ ਉਹਨਾਂ ਵਿੱਚ ਸਰਧਾ ਰੱਖਣ ਵਾਲੇ ਮੁਰੀਦਾਂ ਵਿੱਚ ਰਚ ਜਾਂਦਾ ਹੈ ਤੇ ਸਹਿਜ ਭਾਵ ਵਿੱਚ ਹੀ ਉਹਨਾਂ ਦੇ ਸੰਕਟ ਦੂਰ ਹੋ ਜਾਂਦੇ ਹਨ । ਖ਼ਾਨਗਾਹਾਂ,ਹੁਜਰਿਆਂ ਤੇ ਤੱਕੀਆਂ ਉੱਤੇ ਲਗਦੇ ਮੇਲੇ ਸੁਭਾਅ ਵਿੱਚ ਭਾਵੇਂ ਧਾਰਮਿਕ ਹਨ ਤੇ ਪੀਰਾਂ ਪ੍ਰਤੀ ਆਦਰ ਭਾਵ ਤੇ ਸ਼ਰਧਾ ਪ੍ਰਗਟਾਉਣ ਲਈ , ਉਹਨਾਂ ਦੇ ਮੁਰੀਦਾਂ ਤੇ ਸੇਵਕਾਂ ਵੱਲੋ ਸ਼ੁਰੂ ਕੀਤੇ ਗਏ, ਪਰ ਸਮੇਂ ਦੇ ਗੇੜ ਨਾਲ ਇਹ ਸਾਂਝੇ ਸਭਿਆਚਾਰ ਤੇ ਭਾਵੁਕ ਏਕਤਾ ਦਾ ਹੁੰਗਾਰਾ ਭਰਦੇ ਹਨ । ਅਜਿਹੇ ਬਹੁਤੇ ਮੇਲੇ ਸੂਫੀ਼ ਫਕੀਰਾਂ ਨਾਲ ਸੰਬੰਧਿਤ ਹਨ । ਜਗਰਾਵਾਂ ਦੀ ਰੋਸ਼ਨੀ ਰੋਸ਼ਨੀ ਦਾ ਮੇਲਾ , ਜਗਰਾਵਾਂ ਵਿੱਚ , ਪ੍ਰਸਿੱਧ ਸੂਫ਼ੀ ਫਕੀਰ ਅਬਦੁੱਲ ਕਾਦਰ ਜਿਲਾਨੀ ਦੀ ਕਬਰ ਉੱਤੇ ਹਰ ਸਾਲ ੧੪,੧੫ ਤੇ ੧੬ ਫੱਗਣ ਨੂੰ ਲਗਦਾ ਹੈ । ਭਾਵੇ ਇਹ ਮੇਲਾ ਮੁਸਲਮਾਨੀ ਮੁੱਢ ਦਾ ਹੈ, ਪਰ ਇਲਾਕੇ ਦੇ ਹਿੰਦੂ ਸਿੱਖ ਵੀ ਇਸ ਮੇਲੇ ਹੁੰਮ-ਹੁੰਮਾ ਕੇ ਸ਼ਾਮਲ ਹੁੰਦੇ ਹਨ । ਦੇਸ ਦੀ ਵੰਡ ਪਿੱਛੋਂ, ਮੁਸਲਮਾਨਾਂ ਦੇ ਪੰਜਾਬ ਵਿੱਚੋ ਹਿਜਰਤ ਕਰ ਜਾਣ ਮਗਰੌਂ ਵੀ, ਇਹ ਮੇਲਾ , ਪਹਿਲਾਂ ਵਾਂਗ ਹੀ, ਉਸੇ ਜੋਸ਼ ਤੇ ਉਮੰਗ ਨਾਲ ਲਗਾਤਾਰ ਲਗ ਰਿਹਾ ਹੈ । ਇਸ ਮੇਲਾ ਦਾ ਨਾਉ ' ਰੋਸ਼ਨੀ ' ਇਸ ਲਈ ਪਿਆ ਕਿ ਮੇਲੇ ਦੇ ਦਿਨੀ ਪੀਰ ਦੀ ਕਬਰ ਉੱਤੇ ਅਨੇਕਾਂ ਚਿਰਾਂਗ ਬਾਲੇ ਜਾਂਦੇ ਹਨ , ਜਿੰਨ੍ਹਾਂ ਦੀ ਰੋਸ਼ਨੀ ਕਾਫ਼ੀ ਦੂਰੋ ਵਿਖਾਈ ਦਿੰਦੀ ਤੇ ਅਲੋਕਿਕ ਦ੍ਰਿਸ਼ ਪੇਸ਼ ਕਰਦੀ ਹੈ । ਇਸ ਮੇਲੇ ਦਾ ਆਪਣਾ ਜਲੌ ਹੈ । ਮਲੇਰਕੋਟਲਾ ਵਿੱਚ, ਹੈਦਰ ਸ਼ੇਖ਼ ਦੇ ਮਕਬਰੇ ਉੱਤੇ ਨਿਮਾਣੀ ਇਕਾਦਸ਼ੀ ਨੂੰ ਇੱਕ ਭਾਰੀ ਮੇਲਾ ਲਗਦਾ ਹੈ । ਮਲੇਰਕੋਟਲੇ ਵਿੱਚ ਹੀ ਪੋਹ ਦੇ ਪਹਿਲੇ ਵੀਰਵਾਰ ਸਖੀਸਰਵਰ ਦਾ ਇੱਕ ਹੋਰ ਮੇਲਾ ਲਗਦਾ ਹੈ , ਜਿਸ ਨੂੰ ' ਨਿਗਾਹਾ ਮੇਲਾ' ਕਹਿੰਦੇ ਹਨ । ਅਜਿਹਾ ਹੀ ਇੱਕ ਮੇਲਾ ਮੋਗੇ ਵਿੱਚ ਵੀ ਲਗਦਾ ਹੈ । ਲੁਧਿਆਣੇ ਦੇ ਭਾਡਲਾ ਪਿੰਡ ਵਿਖੇ ਵੀ ਸਖੀਸਰਵਰ ਦੀ ਖ਼ਾਨਗਾਹ ਉੱਤੇ ਜੇਠ ਦੇ ਚਾਨਣ ਪੱਖ ਦੇ ਪਹਿਲੇ ਵੀਰਵਾਰ ਨੂੰ ਇੱਕ ਮੇਲਾ ਲਗਦਾ ਹੈ ।

Details on Maghi Mela at Muktsar
A mammoth gathering takes place every year on occasion of Maghi Mela celebrated after next day of Lohri in January when a fair is organized to commemorate the velour of 40 Muktas . These Muktas sacrificed their lives at Battle of Khidrana fought between Mughal army and 10th Guru, Guru Gobind Singh Ji. Pilgrims take bath in the sacred tank on the occasion. The whole town wears a festive look at the time of Mela.
A big cattle fair is held at village Lambi Dhab on the occasion of Maghi Mela. The good breed horses, for which Muktsar is famous throughout Punjab, are showcased at the fair.
14 Jan 2010
Sheikh Farid Agman Purab at Faridkot
Baba Farid Agman Purab is celebrated each year on 23rd September.
In the beginning the people used to organise a function on a small scale to commemorate the visit of Baba Farid. It was during 1986 that North Zone Cultural Centre, Patiala organised Baba Farid Mela in a befitting manner involving the District Administration, Social and Cultural Organisations of this area. Since then the Aagman Purb of Baba Sheikh Farid is being regularly organised by the District Administration and 'The Faridkot District Cultural Society ' with co-operation of different Govt./Non-Govt. Organisations. Earlier the duration of the Aagman Purb which was restricted to three days, has now been extended to 9 days with the addition of Sports and Cultural events. More ambitious activities have been included to provide it an international touch and make it a mega event.
The Ministry of Tourism, Govt. of India has accorded the status of a National Festival to the Aagman Purb in the year, 1998. A Sheikh Farid Chronicle-cum-Souvenir is published every year in four languages i.e. Punjabi, English, Hindi, Urdu.

ਗੁਰੂ ਸਾਹਿਬਾਂ ਦੀ ਸਮ੍ਰਿਤੀ ਵਿੱਚ ਮੇਲੇ ਪੰਜਾਬ ਗੁਰੂਆਂ ਦੀ ਇਲਾਹੀ ਧਰਤੀ ਹੈ । ਪ੍ਰੋ: ਪੂਰਨ ਸਿੰਘ ਅਨੁਸਾਰ ਪੰਜਾਬ ਜਿਉਦਾ ਹੀ ਗੁਰਾਂ ਦੇ ਨਾਂ ਉੱਤੇ ਹੈ । ਪੰਜਾਬ ਦੀ ਚੱਪਾ-ਚੱਪਾ ਧਰਤੀ ਗੁਰੂਆਂ ਦੇ ਪਾਵਨ ਸਥਾਨਾਂ ਉੱਤੇ, ਖ਼ਾਸ ਖ਼ਾਸ ਤਿੱਥਾਂ ਨੂੰ ਮੇਲੇ ਲਗਦੇ ਰਹਿੰਦੇ ਹਨ। ਪੱਛਮੀ ਪੰਜਾਬ ਵਿੱਚ ਹਰ ਪੂਰਨਮਾਸ਼ੀ ਨੂੰ ਪੰਜੇ ਸਾਹਿਬ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਵਿੱਚ ਭਾਰੀ ਮੇਲਾ ਲਗਿਆ ਕਰਦਾ ਸੀ । ਲਾਹੋਰ ਵਿੱਚ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ ਉੱਤੇ ਡੇਹਰਾ ਸਾਹਿਬ ਵਿੱਚ ਜੋੜ-ਮੇਲਾ ਲੱਗਿਆ ਕਰਦਾ ਸੀ । ਭਾਰਤੀ ਪੰਜਾਬ ਵਿੱਚ ਮੁਕਤਸਰ, ਤਰਨ ਤਾਰਨ, ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਆਦਿ ਥਾਵ ਉੱਤੇ, ਗੁਰੂ ਸਾਹਿਬਾਂ ਦੀ ਸਿਮਰਤੀ ਵਿੱਚ ਮੇਲੇ ਲਗਦੇ ਹਨ, ਜਿਨ੍ਹਾਂ ਵਿੱਚੋ ਦੋ ਤਿੰਨ ਖ਼ਾਸ ਪ੍ਰਸਿੱਧ ਮੇਲਿਆਂ ਦਾ ਜ਼ਿਕਰ ਕਰਨਾ ਇੱਥੇ ਜ਼ਰੂਰੀ ਹੈ । ਮੁਕਤਸਰ ਦਾ ਮੇਲਾ ਇਹ ਪ੍ਰਸਿੱਧ ਮੇਲਾ, ਮਾਘੀ ਵਾਲੇ ਦਿਨ, ਮੁਕਤਸਰ ਵਿੱਚ ਲਗਦਾ ਹੈ। ਇਤਿਹਾਸ ਦਸਦਾ ਹੈ ਕਿ ੧੭੦੫ ਈ: ਵਿੱਚ ਮੁਗ਼ਲਾਂ ਦੀਆਂ ਫ਼ੋਜਾਂ, ਗੁਰੂ ਗੋਬਿੰਦ ਸਿੰਘ ਦਾ ਪਿੱਛਾ ਕਰਦੀਆਂ ਮਾਲਵੇ ਇਲਾਕੇ ਵਿੱਚ ਆਈਆਂ ਤਾਂ ਸਿੰਘ ਨੇ, ਖਿਦਰਾਣੇ (ਅਜੋਕਾ ਮੁਕਤਸਰ ) ਦੇ ਤਾਲ ਦੇ ਕੰਢੇ ਵੇਰੀਆਂ ਦਾ ਮੁਕਾਬਲਾ ਕੀਤਾ। ਇਸੇ ਯੁੱਧ ਵਿੱਚ, ਚਾਲੀ ਸਿੰਘ ਜੋ ਪਹਿਲਾਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ, ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਜੀ ਨੇ ਜਥੇਦਾਰ ਮਹਾਂ ਸਿੰਘ ਦੀ ਬੇਨਤੀ ਮੰਨ ਕੇ ਬੇਦਾਵਾ ਫਾੜ ਦਿੱਤਾ ਤੇ ਉਹਨਾਂ ਨਾਲ ਟੁੱਟੀ ਮੁੜ ਗੰਢੀ। ਗੁਰੂ ਜੀ ਨੇ ਇਹਨਾਂ ਸ਼ਹੀਦ ਸਿੰਘਾਂ ਨੂੰ ਮੁਕਤੇ ਕਹਿ ਕੇ ਸਨਮਾਨਿਆ ਅਤੇ ਇਸ ਥਾਂ ਦਾ ਨਾਉਂ ਮੁਕਤਸਰ ਰੱਖਿਆ । ਮਾਘੀ ਵਾਲੇ ਦਿਨ ਸੰਗਤਾਂ ਹੁੰਮ-ਹੁੰਮਾ ਕੇ ਇੱਥੇ ਆਉਦੀਆਂ ਹਨ ਅਤੇ ਮੁਕਤਸਰ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ।