|
|
|
|
|
|
Home > Communities > Punjabi Culture n History > Forum > messages |
|
|
|
|
|
|
ਪੰਜਾਬ ਦੀਆਂ ਲੋਕ-ਖੇਡਾਂ |
ਖੇਡਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ। ਹਰ ਉਮਰ, ਵਰਗ ਅਤੇ ਦੇਸ ਦੇ ਲੋਕ ਖੇਡਾਂ ਵੱਲ ਰੁਚਿਤ ਹੁੰਦੇ ਹਨ। ਮਨੁੱਖੀ ਖੇਡ-ਪ੍ਰਵਿਰਤੀ ਦਾ ਬੋਧ ਇੱਕ ਨੰਨ੍ਹੇ ਬੱਚੇ ਦੀਆਂ ਹੱਥਾਂ ਪੈਰਾਂ ਨੂੰ ਹਿਲਾਉਣ ਅਤੇ ਅੰਗੂਠੇ ਪਕੜਨ ਦੀਆਂ ਸਰੀਰਕ ਰੂਪ ਦੀਆਂ ਕਿਰਿਆਵਾਂ ਤੋਂ ਹੁੰਦਾ ਹੈ ਜੋ ਬਾਲਗ ਖੇਡ ਕਾਰਜਾਂ ਦਾ ਬੀਜ ਰੂਪ ਹੁੰਦੀਆਂ ਹਨ। ਪੰਜ-ਛੇ ਸਾਲ ਦੇ ਬੱਚੇ ਸੁਚੇਤ ਪੱਧਰ ਉੱਤੇ ਖੇਡਦੇ ਹਨ। ਉਹਨਾਂ ਨੂੰ ਖੇਡ ਅਤਿ ਪਿਆਰੀ ਹੁੰਦੀ ਹੈ। ਇਹ ਇੱਕ ਧਾਰਨਾ ਬਣ ਚੁੱਕੀ ਹੈ ਕਿ ਖੇਡ ਵਿੱਚ ਮਸਤ ਬੱਚਿਆਂ ਨੂੰ ਖਾਣ ਪੀਣ ਅਤੇ ਮਾਂ, ਪਿਉ ਸਭ ਕੁਝ ਵਿਸਰਿਆ ਹੁੰਦਾ ਹੈ। ਮੁੰਡਿਆਂ ਕੁੜੀਆਂ ਦਾ ਬਾਲਪਣ ਖੇਡਾਂ ਵਿੱਚ ਬੀਤਦਾ ਹੈ। ਜੁਆਨੀ ਦੀ ਉਮਰ ਵਿੱਚ ਖੇਡਾਂ ਲਈ ਵਿਸ਼ੇਸ਼ ਉਮਾਹ ਦੀ ਸਥਿਤੀ ਹੁੰਦੀ ਹੈ। ਜੁਆਨ ਕੁੜੀਆਂ ਲਈ ਖੇਡਾਂ ਸਰੀਰਕ ਅਭਿਆਸ ਤੋਂ ਛੁੱਟ ਮਨੋਭਾਵ ਪ੍ਰਗਟ ਕਰਨ ਦਾ ਵੀ ਢੁਕਵਾਂ ਜ਼ਰੀਆ ਹੁੰਦੀਆਂ ਹਨ। ਜੁਆਨ ਗੱਭਰੂ ਸਰੀਰਕ ਬਲ ਵਧਾਉਣ ਅਤੇ ਸੁਡੌਲਤਾ ਬਣਾਈ ਰੱਖਣ ਲਈ ਵਧੇਰੇ ਬਾਹਰੀ ਖੇਡਾਂ (Out door games) ਖੇਡਦੇ ਹਨ। ਬਿਰਧ ਅਵਸਥਾ ਦੇ ਮਰਦ ਵੀ ਵਿਹਲ ਦਾ ਸਮਾਂ ਬਿਤਾਉਣ ਲਈ ਢੁਕਵੀਆਂ ਖੇਡਾਂ ਖੇਡ ਕੇ ਮਨੋਰੰਜਨ ਕਰਦੇ ਹਨ।
ਖੇਡ ਰੁਚੀ ਦੇ ਕਾਰਨ ਅਤੇ ਸਿੱਟਿਆਂ ਦੇ ਆਧਾਰ ਉੱਤੇ ਸਪਸ਼ਟ ਹੈ ਕਿ ਖੇਡ ਕਾਰਜ ਮਨੁੱਖ ਵਿਚਲੀ ਵਾਫ਼ਰ ਸ਼ਕਤੀ ਦਾ ਨਿਸਤਾਰਾ ਕਰਨ, ਸਰੀਰਕ ਸ਼ਕਤੀ ਦੀ ਕਮੀ ਨੂੰ ਭਰਪੂਰ ਕਰਨ ਅਤੇ ਮਾਨਸਿਕ, ਸਰੀਰਕ ਵਿਕਾਸ ਨੂੰ ਧੱਕਾ ਲਾਉਣ ਦਾ ਵੱਡਾ ਸਾਧਨ ਹਨ। ਮਨੁੱਖ ਤੋਂ ਛੁੱਟ ਵੱਖ-ਵੱਖ ਜੀਵ-ਜੰਤੂ ਵੀ ਕਈ ਪ੍ਰਕਾਰ ਦੀਆਂ ਖੇਡਾਂ ਖੇਡਦੇ ਵੇਖੇ ਜਾਂਦੇ ਹਨ। ਪ੍ਰਤੱਖ ਹੈ ਖੇਡ ਪ੍ਰਵਿਰਤੀ ਹਰੇਕ ਜੀਵ ਦੀ ਸਹਿਜ ਪ੍ਰਵਿਰਤੀ ਹੈ ਅਤੇ ਖੇਡਾਂ ਜੀਵਨ ਦਾ ਇੱਕ ਅਤਿਅੰਤ ਲਾਜ਼ਮੀ ਅੰਗ ਹਨ।
|
|
14 Jan 2010
|
|
|
|
ਲੋਕ-ਖੇਡਾਂ ਵਿੱਚ ਖਿਡਾਰੀਆਂ ਨੂੰ ਇੱਕਤਰ ਕਰਨ, ਪੁੱਗਣ, ਆੜੀ ਮਿਥਣ ਦੀਆਂ ਵਿਧੀਆਂ ਸਧਾਰਨ ਪਰ ਦਿਲਚਸਪ ਹੁੰਦੀਆਂ ਹਨ। ਪੁੱਗਣ ਦੇ ਗੀਤ ਟੱਪਿਆਂ ਵਿੱਚ ਹੁੰਦੇ ਹਨ। ਜਿਵੇਂ:
ਉਕੜ ਦੁਕੜ ਭੰਬਾ ਭੌ ਅੱਸੀ ਨੱਬੇ ਪੂਰਾ ਸੌ .......... .......... ਈਂਗਣ ਮੀਂਗਣ ਤਲੀ ਤਲੀਂਗਣ ਗੁੜ ਖਾਵਾਂ, ਵੇਲ ਵਧਾਵਾਂ, ਮੂਲੀ ਪੱਤਰਾ .......... ਹੱਥ ਕਤਾੜੀ ਪੈਰ ਕਤਾੜੀ ਨਿੱਕਲ ਬਾਲਿਆ ਤੇਰੀ ਵਾਰੀ।
ਲੋਕ-ਖੇਡਾਂ ਵਿੱਚ ਖਿਡਾਰੀਆਂ ਨੂੰ ਇੱਕਤਰ ਕਰਨ ਦਾ ਢੰਗ ਵੀ ਬਹੁਤ ਦਿਲਖਿੱਚਵਾਂ ਹੁੰਦਾ ਹੈ। ਕੁਝ ਬੱਚੇ ਕਿਸੇ ਉੱਚੀ ਜਗ੍ਹਾ ਤੇ ਖੜ੍ਹੇ ਹੋ ਕੇ ਉੱਚੀ ਸੁਰ ਵਿੱਚ ਲੈਮਈ ਬੋਲ ਉਚਾਰਦੇ ਹਨ ਜਿਨ੍ਹਾਂ ਨੂੰ ਸੁਣ ਕੇ ਬੱਚੇ ਚੌਰੀ-ਛਿਪੀ, ਬਹਾਨੇ ਨਾਲ ਘਰਾਂ ਤੋਂ ਨਿਕਲ ਕੇ ਖੇਡ ਵਿੱਚ ਆ ਸ਼ਾਮਲ ਹੁੰਦੇ ਹਨ। ਬੁਲਾਵਾ ਗੀਤ ਦਾ ਇੱਕ ਉਦਾਹਰਨ ਇਹ ਹੈ:
ਛਾਨਣੀ 'ਚ ਰੋੜ, ਸਾਰੇ ਮੁੰਡੇ ਖੇਡਦੇ ਸੁੱਚਾ ਮਾਂ ਦੇ ਕੋਲ। ਛਾਨਣੀ 'ਚ ਆਟਾ, ਸਾਰੇ ਮੁੰਡੇ ਖੇਡਦੇ ਗੁਲੂ ਖੋਂਹਦਾ ਮਾਂ ਦਾ ਝਾਟਾ। ਆ ਜਾਉ ਮੁੰਡਿਓ ਬਾਹਰ ਦੇ ਬਹਾਨੇ - ਓ-ਹੋ-ਓ।
ਖੇਡ ਸਮੇਂ ਪਿੱਤ ਦੱਬਣ ਵਾਲੇ ਅਰਥਾਤ ਰੋਂਦੂ ਖਿਡਾਰੀ ਲਈ ਕਟਾਖ਼ਸ਼ੀ ਖੇਡ ਗੀਤ ਗਾ ਕੇ ਉਸ ਨੂੰ ਦੋਸ਼ੀ ਹੋਣ ਦਾ ਅਹਿਸਾਸ ਕਰਾਇਆ ਜਾਂਦਾ ਹੈ:
ਸਾਡੀ ਪਿੱਤ ਦੱਬਣਾ ਘਰ ਦੇ ਚੂਹੇ ਚੱਬਣਾ ਇਕ ਚੂਹਾ ਰਹਿ ਗਿਆ ਸਪਾਹੀ ਫੜ ਕੇ ਲੈ ਗਿਆ ਸਪਾਹੀ ਨੇ ਮਾਰੀ ਇੱਟ ਭਾਵੇਂ ਰੋ ਭਾਵੇਂ ਪਿੱਟ ............
|
|
14 Jan 2010
|
|
|
|
ਖੇਡ ਅਤੇ ਖੇਡ-ਕਾਰਜ ਵਿੱਚ ਅੰਤਰ ਹੈ। ਨਿੱਕੇ ਬੱਚਿਆਂ ਦੀ ਖੇਡ 'ਆਕੜਾ ਬਾਕੜਾ' 'ਲਾਟੂ' 'ਭੰਬੀਰੀਆਂ ਚਲਾਉਣ', 'ਗੁਲੇਲ ਨਾਲ ਨਿਸ਼ਾਨਾ ਬੰਨ੍ਹਣ' ਅਤੇ ਕੁੜੀਆਂ ਦੁਆਰਾ ਹੱਥਾਂ ਦੀਆਂ ਉਂਗਲੀਆਂ ਨਾਲ ਧਾਗਿਆਂ ਦੇ ਵੱਖ ਵੱਖ 'ਆਕਾਰਾਤਮਕ ਨਮੂਨੇ ਬਣਾਉਣ', 'ਗੁੱਡੀਆਂ ਪਟੋਲੇ ਖੇਡਣ', 'ਗੁੱਡੀ ਫੂਕਣ' ਅਤੇ 'ਕਿੱਕਲੀ ਪਾਉਣ' ਆਦਿ ਖੇਡ-ਕਾਰਜ ਹਨ। ਗੁੱਡੀ ਫੂਕਣ ਦੀ ਖੇਡ ਵਿੱਚ ਬਾਕਾਇਦਾ ਸਿਆਪਾ ਕਰਨ ਦੀ ਰੀਤ ਪ੍ਰਚਲਿਤ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਵਿਰਲਾਪ ਉੱਤੇ ਦ੍ਰਵਿਤ ਹੋ ਕੇ ਇੰਦਰ ਦੇਵਤਾ ਮੀਂਹ ਵਰਸਾਉਂਦਾ ਹੈ। ਨਿੱਕੇ ਬੱਚਿਆਂ ਵਿੱਚ ਪੈਰਾਂ ਨਾਲ 'ਮਿੱਟੀ ਦੀਆਂ ਘੋੜੀਆਂ ਬਣਾਉਣ' ਅਤੇ 'ਗਿੱਲੀ ਮਿੱਟੀ ਦੇ ਖਿਡੌਣੇ ਥੱਪਣ' ਦੇ ਖੇਡ-ਕਾਰਜ ਹਰਮਨ ਪਿਆਰੇ ਹਨ। ਖੇਡ ਕਾਰਜ ਦੇ ਟਾਕਰੇ ਤੇ ਖੇਡ ਇੱਕ ਨਿਯਮਪੂਰਵਕ ਪ੍ਰਤਿਯੋਗਤਾ ਹੁੰਦੀ ਹੈ ਜਿਸ ਵਿੱਚ ਇੱਕ ਤੋਂ ਵੱਧ ਵਿਅਕਤੀ ਭਾਗ ਲੈਂਦੇ ਹਨ, ਭਾਵੇਂ ਇਹਨਾਂ ਦੀ ਸੰਖਿਆ ਕੁਝ ਵੀ ਹੋਵੇ। ਕੁਝ ਖੇਡਾਂ ਵਿੱਚ ਦੋ ਟੋਲੀਆਂ ਜਾਂ ਟੀਮਾਂ ਇੱਕ ਦੂਸਰੇ ਦੇ ਮੁਕਾਬਲੇ ਵਿੱਚ ਖੇਡਦੀਆਂ ਹਨ ਅਤੇ ਕਈ ਖੇਡਾਂ ਵਿੱਚ ਇੱਕ ਖਿਡਾਰੀ ਸਮੁੱਚੀ ਟੋਲੀ ਨਾਲ ਖੇਡਦਾ ਹੈ ਜਿਵੇਂ ਪੰਜਾਬ ਦੀਆਂ ਲੋਕ-ਖੇਡਾਂ 'ਛੂਹਣ, ਛਪਾਈ' ਅਤੇ 'ਲੁਕਣ ਮਚਾਈ' ਆਦਿ ਖੇਡਾਂ ਹਨ। ਖੇਡਾਂ ਨੂੰ ਦੋ ਪ੍ਰਮੁੱਖ ਵਰਗਾਂ, ਦੇਸੀ ਅਤੇ ਬਦੇਸੀ ਵਿੱਚ ਨਹੀਂ ਵੰਡਿਆ ਜਾ ਸਕਦਾ ਕਿਉਂਕਿ ਵਿਸ਼ਵ ਪੱਧਰ ਉੱਤੇ ਪ੍ਰਚਲਿਤ ਸਾਰੀਆਂ ਖੇਡਾਂ ਵਿੱਚ, ਬੀਜ ਰੂਪ ਵਿੱਚ, ਉਛਲਣ, ਕੁੱਦਣ, ਭੱਜਣ ਆਦਿ ਦੀਆਂ ਸਾਂਝੀਆਂ ਮੂਲ ਮਨੁੱਖੀ ਪ੍ਰਵਿਰਤੀਆਂ ਸ਼ਾਮਲ ਹੁੰਦੀਆਂ ਹਨ। ਪੰਜਾਬ ਦੀ ਪ੍ਰਸਿੱਧ ਲੋਕ-ਖੇਡ 'ਬਿੱਲੀ ਮਾਸੀ' ਅਤੇ ਪੱਛਮ ਵਿੱਚ ਪ੍ਰਚਲਿਤ ਖੇਡ 'Old Witch'ਇੱਕ ਹੀ ਰੂਪ ਦੀਆਂ ਖੇਡਾਂ ਹਨ। ਪੱਛਮ ਦੀ 'Hide & Seek' ਅਤੇ ਪੰਜਾਬ ਦੀ ਲੋਕ-ਖੇਡ 'ਲਿਕਣ-ਮਚਾਈ' ਦੋਵੇਂ ਸਮਾਨ ਰੂਪ ਖੇਡਾਂ ਹਨ। ਇੱਕ ਦੇਸ ਦੀ ਖੇਡ ਕਈ ਹੋਰ ਦੇਸਾਂ ਵਿੱਚ ਉਸੇ ਤਰ੍ਹਾਂ ਲੋਕਪ੍ਰਿਯ ਹੋ ਜਾਂਦੀ ਹੈ।
|
|
14 Jan 2010
|
|
|
|
ਕ੍ਰਿਕਟ, ਟੇਬਲ ਟੈਨਿਸ, ਬਾਸਕਟਬਾਲ, ਬੈਡਮਿੰਟਨ ਅਤੇ ਵਾਲੀਬਾਲ ਆਦਿ ਖੇਡਾਂ ਦੀ ਸਥਾਪਨਾ ਭਾਰਤ ਦੀਆਂ ਪ੍ਰਸਿੱਧ ਖੇਡਾਂ ਦੇ ਰੂਪ ਵਿੱਚ ਹੋ ਚੁੱਕੀ ਹੈ ਅਤੇ ਪੰਜਾਬ ਦੀ ਲੋਕ-ਖੇਡ 'ਖਿੱਦੋ ਖੂੰਡੀ' ਦਾ ਵਿਕਸਿਤ ਰੂਪ ਹਾਕੀ ਦੀ ਖੇਡ ਸਾਰੇ ਸੰਸਾਰ ਵਿੱਚ ਖੇਡੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ।
ਮਨੁੱਖੀ ਸੱਭਿਆਚਾਰ ਦੇ ਵੱਖ-ਵੱਖ ਇਤਿਹਾਸਿਕ ਪੜਾਵਾਂ ਅਤੇ ਦੇਸਾਂ ਵਿਚਲੇ ਖੇਡਾਂ ਦੇ ਪ੍ਰਸਾਰ ਦੇ ਸਿੱਟੇ ਵਜੋਂ ਖੇਡ-ਰੂਪਾਂ ਵਿੱਚ ਪੁਨਰ ਸਿਰਜਣਾ ਹੁੰਦੀ ਰਹਿੰਦੀ ਹੈ ਅਤੇ ਖੇਡ-ਰੂਪਾਂਤਰ ਹੋਂਦ ਵਿੱਚ ਆਉਂਦੇ ਹਨ। ਨਵੇਂ ਖੇਡ-ਰੂਪਾਂਤਰ ਦੇ ਜਨਮ ਦਾ ਕਾਰਨ ਦੇਸ ਅਤੇ ਜਾਤੀ ਦੀਆਂ ਭੂਗੋਲਿਕ, ਆਰਥਿਕ ਅਤੇ ਸਮਾਜਿਕ ਸਥਿਤੀਆਂ ਵਿੱਚ ਹੋਣ ਵਾਲੇ ਪਰਿਵਰਤਨ ਹੁੰਦੇ ਹਨ।
ਜਾਤੀ ਦੀਆਂ ਮੂਲ ਪ੍ਰਸਥਿਤੀਆਂ ਦੀ ਉਸ ਜਾਤੀ ਵਿੱਚ ਪ੍ਰਚਲਿਤ ਖੇਡਾਂ ਨੂੰ ਮੁੱਖ ਦੇਣ ਹੁੰਦੀ ਹੈ। ਪੰਜਾਬ ਦੇ ਭੂ-ਖੰਡ ਦੀਆਂ ਭੂਗੋਲਿਕ ਸੀਮਾਂਵਾ,ਮੋਹਤ ਦਿਲ ਵਾਯੂਮੰਢਲ, ਖੇਤੀਬਾੜੀ ਅਧਾਰਿਤ ਅਰਥਚਾਰਾ, ਭਾਈਚਾਰਿਕ ਸਾਂਝ ਅਤੇ ਇਸ ਖਿੱਤੇ ਦੀਆਂ ਖੇਡਾਂ ਵਿੱਚ ਡੂੰਗੀ ਸਾਂਝ ਹੈ।ਭਾਵੇਂ ਪੰਜਾਬੀਆਂ ਨੇ ਕ੍ਰਿਕਟ, ਫੁੱਟਬਾਲ,ਬੈਡਮਿੰਟਨ,ਟੇਬਲ ਟੈਨਿਸ, ਹਾਕੀ ਅਤੇ ਵਾਲੀਬਾਲ ਆਦਿ ਖੇਡਾਂ ਨੂੰ ਬੜਾਵਾ ਦਿੱਤਾ ਹੈ ਪਰੰਤੂ ਪੰਜਾਬ ਦੇ ਗੱਬਰੂਆਂ ਵਿੱਚ ਸਰੀਰਕ ਸੁਡੋਲਤਾ ਅਤੇ ਬਲਵਾਨਤਾ ਵਿੱਚ ਵਾਧਾ ਕਰਨ ਵਾਲੀਆਂ ਖੇਡਾਂ ਖੇਡਣ ਦੀ ਰੁੱਚੀ ਹੈ।
|
|
14 Jan 2010
|
|
|
|
ਪੰਜਾਬ ਦੀਆਂ ਲੋਕ-ਖ਼ੇਡਾਂ ਦੇ ਖੇਤਰ ਵਿੱਚ ਸਮੇਂ,ਸਥਾਨ,ਲਿੰਗ ਅਤੇ ਆਯੂ ਦੇ ਅਧਾਰ ਉੱਤੇ ਵੰਡ ਕਰਨੀ ਕਠਿਨ ਹੈ। ਦਸ ਬਾਰਾਂ ਸਾਲ ਦੀ ਆਯੂ ਤੱਕ ਦੇ ਮੁੰਡੇ ਕੁੜੀਆਂ ਬਹੁਤ ਸਾਰੀਆਂ ਖੇਡਾਂ ਰਲ ਕੇ ਇੱਕਠੇ ਖੇਡ ਦੇ ਹਨ। 'ਖਿੱਦੋ ਖੁੰਡੀ', 'ਕੁਸ਼ਤੀ', 'ਕਬੱਡੀ' ਦੀਆਂ ਖੇਡਾਂ ਨਿੱਕੇ ਬੱਚੇ ਤੋਂ ਲੈ ਕੇ ਅੱਧਖੜ ਉਮਰ ਤੱਕ ਦੇ ਮਰਦਾਂ ਵੱਲੋਂ ਪੂਰੇ ਸ਼ੌਕ ਨਾਲ ਖੇਡੀਆਂ ਜਾਣ ਵਾਲੀਆਂ ਖੇਡਾਂ ਹਨ। ਪੰਜਾਬ ਦੀਆਂ ਕੁੜੀਆਂ ਦੇ ਖੇਡ-ਕਾਰਜ 'ਗੁੱਡੀਆਂ ਪਟੋਲੇ' ਤੋਂ ਛੁੱਟ ਸਾਰੀਆਂ ਖੇਡਾਂ ਘਰ ਤੋਂ ਬਾਹਰ ਖੁਲੀਆਂ ਥਾਂਵਾਂ ਤੇ ਖੇਡੀਆਂ ਜਾਂਦੀਆਂ ਹਨ। ਕੁੜੀਆਂ ਵੀ 'ਗੇਂਦ ਗੀਟੇ', ਅਤੇ ਖੇਹਨੂੰ (ਥਾਲ ਪਾਉਣੇ) ਗਲੀ ਵਿੱਚ ਬੈਠ ਕੇ ਖੇਡ ਲੈਂਦੀਆਂ ਹਨ। ਵੱਡੀ ਉਮਰ ਦੇ ਮਰਦਾਂ ਦੀਆਂ ਬੈਠ ਕੇ ਖੇਡਣ ਵਾਲੀਆਂ ਖੇਡਾਂ ਸ਼ਤਰੰਜ, ਚੋਪੜ, ਤਾਂਸ਼, ਬਾਰਾਂ ਟਹਿਣੇ ਅਤੇ ਘਰੋਂ ਬਾਹਰ ਸੱਥ ਵਿੱਚ ਜਾਂ ਰੁੱਖਾਂ-ਬਰਖਾਂ ਦੇ ਹੇਠਾਂ ਬੈਠ ਕੇ ਖੇਡੀਆਂ ਜਾਂਦੀਆਂ ਹਨ। ਪੰਜਾਬ ਦੀਆਂ ਖੇਡਾਂ ਦਾ ਵਰਗੀਕਰਨ ਖੇਡ ਵਿਚਲੇ ਕਾਰਜ਼ ਨੂੰ ਅਧਾਰ ਮੰਨ ਕੇ ਕਰਨਾ ਉੱਚਿਤ ਹੈ। ਜਿਸ ਦੇ ਅਧਾਰ ਉੱਤੇ ਖੇਡਾਂ ਨੂੰ ਦੋ ਪ੍ਰਮੁੱਖ ਰੂਪਾਂ ਮਾਨਸਿਕ ਖੇਡਾਂ ਅਤੇ ਸਰੀਰਕ ਖੇਡਾਂ ਵਿੱਚ ਵੰਡਿਆ ਜਾ ਸਕਦਾ ਹੈ। ਇਹ ਗੱਲ ਵੀ ਸਪੱਸ਼ਟ ਕਰਨੀ ਜਰੂਰੀ ਹੈ ਕਿ ਹਰੇਕ ਖੇਡ ਵਿੱਚ ਮਾਨਸਿਕ ਅਤੇ ਸਰੀਰਕ ਦੋਵੇਂ ਕਾਰਜ਼ ਦਾਅ ਪੇਚ ਅਤੇ ਬਲਵਾਨਤਾ ਦੇ ਰੂਪ ਵਿੱਚ ਸ਼ਾਮਿਲ ਹੁੰਦੇ ਹਨ। ਇਸ ਸਥਿੱਤੀ ਵਿੱਚ ਕਾਰਜ਼ ਵਿਸ਼ੇਸ਼ ਦੀ ਪ੍ਰਭਲਤਾ ਨੂੰ ਅਧਾਰ ਮੰਨ ਕੇ ਉਸ ਖੇਡ ਦੇ ਵਰਗ ਦਾ ਨਿਰਣਾ ਕੀਤਾ ਜਾ ਸਕਦਾ ਹੈ।
|
|
14 Jan 2010
|
|
|
|
|
ਪੱਛਮੀ ਵਿਦਵਾਨਾ ਰਾਹੀਂ ਕੀਤੇ ਖੇਡਾਂ ਦੇ ਵਰਗੀਕਰਨ ਦੇ ਅਧਾਰ ਉੱਤੇ ਖੇਡਾਂ ਦਾ ਇੱਕ ਰੂਪ ਅਨੁਕਰਣਾਤਮਕ ਅਰਥਾਤ ਸਾਂਗ/ ਨਕਲ ਰੂਪ ਹੈ। ਜਿਵੇਂ ਪੱਛਮ ਵਿੱਚ ਪ੍ਰੱਚਲਿਤ ਲੋਕ-ਖੇਡ 'OLD WITCH' ਦੀ ਸਮਾਨ ਰੂਪ ਵਿੱਚ ਪੰਜਾਬ ਦੀ ਲੋਕ-ਖੇਡ 'ਬਿੱਲੀ ਮਾਸੀ' ਵਿੱਚ ਇੱਕ ਬੱਚਾ ਮਾਸੀ ਦੇ ਕਲਪਿਤ ਰੂਪ ਵਿੱਚ ਅਦਾਕਾਰੀ ਕਰਦਾ ਹੋਇਆ ਘੇਰੇ ਵਿਚਲੇ ਬੱਚਿਆਂ ਦੀਆਂ ਹਥੇਲੀਆਂ ਵਸਤਾਂ ਵੰਡਣ ਦਾ ਅਧਿਐਨ ਕਰਦਾ ਹੈ। ਬੱਚੇ ਦੇ ਲਿਆਤਮਕ ਬੋਲ ਹੱਥਾਂ ਉੱਤੇ ਕੀਤੇ ਛੋਹ ਕਾਰਜ ਦੇ ਨਾਲ ਚਲਦੇ ਹਨ ਜਿਵੇਂ
ਇੱਥੇ ਘਿਉ ਦੀ ਚੂਰੀ, ਇੱਥੇ ਦਹੀਂ ਦੀ ਫੁੱਟੀ, ਇੱਥੇ ਗੁੜ ਦੀ ਰੋੜੀ। ਦੂਸਰਾ ਬੱਚਾ ਘੇਰੇ ਵਿੱਚ ਪ੍ਰਵੇਸ਼ ਕਰਕੇ ਬਿੱਲੀ ਦੀ ਅਦਾਕਾਰੀ ਕਰਦਾ ਹੋਇਆ ਚੀਜ਼ਾਂ ਚੁਰਾਉਣ ਦਾ ਅਭਿਨੈ ਕਰਦਾ ਹੈ। ਮਾਸੀ ਅਤੇ ਬਿੱਲੀ ਦੇ ਰੂਪ ਵਿੱਚ ਅਭਿਨੈ ਕਰਨ ਵਾਲੇ ਬੱਚੇ ਦੌੜ-ਭੱਜ ਵਿੱਚ ਆਪਣੇ ਦਾਅ-ਪੇਚ ਵਰਤਦੇ ਹੋਏ ਲੈਮਈ ਲੋਕ-ਖੇਡ, ਗੀਤ ਅਤੇ ਹੱਥਾਂ ਦੀਆਂ ਹਰਕਤਾਂ ਨਾਲ ਘੇਰਾ ਪਾੜ ਕੇ ਇੱਕ ਦੂਸਰੇ ਦੇ ਅੱਗੜ-ਪਿੱਛੜ ਦੌੜ ਕੇ ਖੁਸ਼ੀ ਉਤਪੰਨ ਕਰਦੇ ਹਨ। ਇਹ ਗੀਤ-ਬੋਲ ਨਿਰੰਤਰ ਦੁਹਰਾਏ ਜਾਂਦੇ ਹਨ:
ਬਿੱਲੀਏ, ਬਿੱਲੀਏ ਤੂੰ ਕੀ ਖਾਧਾ ਮਾਸੀ, ਮਾਸੀ ਮੈਂ ਨੀ ਖਾਧਾ । ਵਾਸਤਵ ਵਿੱਚ ਇਹ ਖੇਡ ਸਰੀਰਕ ਕਾਰਜ਼ ਅਤੇ ਦਾਅ ਪੇਚ ਦੀ ਖੇਡ ਹੈ। ਇਸ ਤਰ੍ਹਾਂ ਪੰਜਾਬ ਦੀ ਲੋਕ-ਖੇਡ 'ਸ਼ੇਰ ਤੇ ਬੱਕਰੀ'ਦੇ ਪ੍ਰਮੁੱਖ ਲੱਛਣ, ਦੌੜ-ਭੱਜ ਅਤੇ ਪਿਛਾ ਕਰਨਾ ਹੈ। ਇਸ ਵਿੱਚ ਮਾਨਸਿਕ ਚੇਤੰਨਤਾ ਦੀ ਵੀ ਬਹੁਤ ਲੌੜ ਹੈ । ਘੇਰੇ ਦੇ ਬੱਚਿਆਂ ਦੀ ਉੱਚੀ ਕਰਿੰਗੜੀ ਬੱਕਰੀ ਦੇ ਬਚਾਅ ਵਿੱਚ ਸਹਾਈ ਹੁੰਦੀ ਹੈ। ਸ਼ੇਰ, ਬੱਚਾ , ਅਤੇ ਬੱਕਰੀ ਘੇਰੇ ਦੇ ਅੰਦਰ ਬਾਹਰ ਦੌੜਦੇ ਹਨ।
|
|
14 Jan 2010
|
|
|
|
ਪੰਜਾਬ ਦੀਆਂ ਪ੍ਰਮੁੱਖ ਸਰੀਰਕ ਖੇਡਾਂ 'ਕਬੱਡੀ' 'ਕੁਸ਼ਤੀ' 'ਮੁੰਗਲੀਆ' ਫੇਰਨੀਆਂ' 'ਬੋਰੀ ਜਾਂ ਮੁਗਦਰ ਚੁੱਕਣੇ', ਅਤੇ ਛਾਲਾਂ ਹਨ। ਕੁੜੀਆਂ ਨੇ ਮਰਦਾਂ ਦੀ ਲੰਮੀ ਅਤੇ ਉੱਚੀ ਛਾਲ ਦੇ ਸਮਾਂਤਰ 'ਰੱਸੀ ਟੱਪਣ' ਅਤੇ 'ਅੱਡੀ ਛੜੱਪਾ' ਆਦਿ ਖੇਡਾਂ ਸਿਰਜੀਆਂ ਹਨ। 'ਅੱਡੀ ਛੜੱਪਾ' ਵਿੱਚ ਆਹਮੋਂ-ਸਾਹਮਣੀ ਬੈਠੀਆਂ ਦੋ ਕੁੜੀਆਂ (ਦਾਹੀਆਂ) ਦੀਆਂ ਲਟੇਵੇਂ ਦਾਅ ਨਿੱਸਲ ਲੱਤਾਂ ਦੁਆਰਾ ਬਣਾਏ ਅਕਾਰ (ਸਮੁੰਦਰ ਖੂਹੀ) ਨੂੰ ਟੱਪਣ ਨਾਲ ਕੁੜੀਆਂ ਨੂੰ ਲੰਮੀ ਛਾਲ ਦਾ ਅਭਿਆਸ ਹੁੰਦਾ ਹੈ। ਦੋਹਾਂ ਦਾਹੀਆਂ ਵੱਲੋਂ ਖੜੇ ਪੈਰਾਂ ਅਤੇ ਹੱਥ ਮੁੱਠਾਂ ਅਤੇ ਗਿੱਠਾਂ ਦੀਆਂ ਬਣਾਈਆਂ ਵੱਖ-ਵੱਖ ਉੱਚਾਈਆਂ (ਖੂਹ ਦਾ ਮਣ੍ਹਾਂ, ਕੰਧ, ਛੱਤ ਅਤੇ ਉੱਚਾ ਮੁਨਾਰਾ) ਨੂੰ ਟੱਪਿਆ ਜਾਂਦਾ ਹੈ । ਰੱਸੀ ਟੱਪਣ ਦੀ ਪੰਜਾਬੀ ਖੇਡ ਜੋ ਸੰਸਾਰ ਭਰ ਵਿੱਚ ਖੇਡੀ ਜਾਂਦੀ ਹੈ, ਉਚਾਈ ਸਮਾਨ ਰਹਿੰਦੀ ਹੈ ਪਰ ਟੱਪਣ ਦੀ ਗਤੀ ਮੱਧਮ ਤੋਂ ਤੇਜ ਹੁੰਦੀ ਜਾਂਦੀ ਹੈ । ਇਸ ਨਾਲ ਖੇਡ-ਗੀਤ ਗਾਇਆ ਜਾਂਦਾ ਹੈ ਜਿਸਦੀ ਤੁਕ ਕਾਹਲੀ-ਕਾਹਲੀ ਦੁਹਰਾਉਣ ਨਾਲ ਟੱਪਣ ਦੀ ਗਤੀ ਤੇਜ਼ ਹੁੰਦੀ ਹੈ। ਇਹ ਖੇਡ, 'Rope Skipping', ਦੇ ਨਾਂ ਨਾਲ ਹਰ ਥਾਂ ਪ੍ਰਚਲਿਤ ਹੈ:
ਕੁਰਸੀ ਤੇ ਕਿਤਾਬ, ਕੋਈ ਮੇਮ ਕੋਈ ਸਾਹਬ । ਮੇਮ ਜਾ ਵੜੀ ਕਲਕੱਤੇ, ਉਥੇ ਮੇਮ ਸਾਹਬ ਨੱਚੇ । ਬਾਬੂ ਸੀਟੀਆਂ ਵਜਾਵੇ, ਗੱਡੀ ਫੱਕ-ਫੱਕ ਆਵੇ । ਮੱਛੀ ਮੋਰ ਕੰਡਾ, ਮੱਛੀ ਮੋਰ ਕੰਡਾ........ 'ਕਿਕਲੀ' ਲੋਕ-ਨਾਚ, ਲੋਕ-ਖੇਡ ਵੀ ਹੈ ਅਤੇ ਸਰੀਰਕ ਵਰਜਿਸ਼ ਕਾਰਨ ਲੋਕਪ੍ਰਿਯ ਹੈ । ਇਹ ਜੋਟਿਆਂ ਦੇ ਰੂਪ ਵਿੱਚ ਪਾਈ ਜਾਂਦੀ ਹੈ । ਸਰੀਰਕ ਤੇ ਮਾਨਸਿਕ ਸਮਤੋਲ ਦੀ ਸਥਾਪਤੀ ਦਾ ਇਹ ਇੱਕ ਵਧੀਆ ਢੰਗ ਹੈ । 'ਕਿਕਲੀ' ਗੀਤਾਂ ਦੀ ਲੈਅ ਦੇ ਸਮਵਿਧ, ਦੋਹਾਂ ਸਿਰਿਆਂ ਤੋਂ ਫੜੀ, ਘੁਮਾਈ ਜਾਂਦੀ ਰੱਸੀ, ਦੇ ਉਪਰੋਂ ਟੱਪਣ ਸਮੇਂ ਸਰੀਰਕ ਯੋਗਤਾ ਦੇ ਨਾਲ ਮਾਨਸਿਕ ਚੇਤੰਨਤਾ ਦੀ ਬਹੁਤ ਲੋੜ ਹੁੰਦੀ ਹੈ।
|
|
14 Jan 2010
|
|
|
|
ਪੰਜਾਬੀ ਮਰਦਾਂ ਦੀ ਖੇਡ 'ਕੁਸ਼ਤੀ' ਅਥਵਾ 'ਘੋਲ' ਦਾ ਸ਼ੌਕ ਨਿੱਕਿਆਂ ਬੱਚਿਆਂ ਤੋਂ ਅੱਧਖੜ ਉਮਰ ਦੇ ਵਿਅਕਤੀਆਂ ਵਿੱਚ ਰਹਿੰਦਾ ਹੈ । ਕੁਸ਼ਤੀ ਹਰੇਕ ਮੇਲ ਦਾ ਲਾਜ਼ਮੀ ਅੰਗ ਹੁੰਦੀ ਹੈ । ਸਾਉਣ ਮਹੀਨੇ ਵਿੱਚ ਤੀਵੀਆਂ ਦੇ ਗਿੱਧੇ ਦੇ ਬਰਾਬਰ ਮਰਦਾਂ ਦੇ ਘੋਲਾਂ (ਕੁਸ਼ਤੀ) ਦੇ ਅਖਾੜੇ ਬੱਝਦੇ ਹਨ । ਪਿੰਡਾ ਵਿੱਚ ਛਿੰਝਾਂ ਪੈਦੀਆਂ ਹਨ। ਪੰਜਾਬ ਵਿੱਚ ਮੱਲਾਂ ਦੀ ਪਾਲਣਾਂ ਪਿੰਡ ਵੱਲੋਂ ਸਾਂਝੇ ਰੂਪ ਵਿੱਚ ਕਰਨ ਦੀ ਪਰੰਪਰਾ ਰਹੀ ਹੈ । 'ਰੱਸਾਕਸ਼ੀ' ਦੀ ਖੇਡ ਜੋ ਜ਼ੋਰ ਅਜਮਾਈ ਦੀ ਖੇਡ ਹੈ । ਆਮ ਖੇਡੀ ਜਾਂਦੀ ਹੈ । ਪੱਛਮ ਵਿੱਚ ਇਸਦੀ ਸਮਰੂਪੀ ਖੇਡ 'Tug of war' ਹੈ ਮਰਦਾਂ ਦੀ ਖੇਡ 'ਕਬੱਡੀ' ਇੱਕ ਮਹੱਤਵਪੂਰਨ ਖੇਡ ਹੈ। ਇਸ ਭੱਜ-ਦੋੜ, ਦਾਅ-ਪੇਚ, ਸਾਹ ਬਣਾਈ ਰੱਖਣ ਅਤੇ ਜ਼ੋਰ ਅਜਮਾਈ ਦੇ ਸਾਰੇ ਲੱਛਣ ਮੌਜੂਦ ਹਨ । ਭਾਰਤ ਦੇ ਹੋਰ ਪ੍ਰਾਂਤਾ ਦੇ ਟਾਕਰੇ ਤੇ ਪੰਜਾਬ ਦੀ ਖੇਡ 'ਕਬੱਡੀ' ਦਾ ਵਿਲੱਖਣ ਗੁਣ ਇਸਦੀ ਪਕੜ ਮੰਨਿਆਂ ਜਾਂਦਾ ਹੈ । 'ਸੌਂਚੀ' ਖੇਡ ਜੋ ਕਬੱਡੀ ਦਾ ਹੀ ਇੱਕ ਰੂਪ ਹੈ, ਜੌਰ ਅਜਮਾਈ ਤੇ ਦਾਅ ਪੇਚ ਵਾਲੀ ਖੇਡ ਹੈ।
ਕੁੱਝ ਸਰੀਰਕ ਖੇਡਾਂ ਜਿਵੇਂ ਗੁੱਲੀ ਡੰਡਾ' ਖਿੱਦੋ ਖੁੰਡੀ', 'ਖੁੱਤੀਆਂ' (ਨੂਣ ਤੇਲ ਲਲੇ) 'ਪਿੱਠੂ', 'ਗੋਲੀਆਂ, 'ਕੌਡੀਆਂ', 'ਬੰਟਿਆਂ' ਆਦਿ ਵਿੱਚ ਸਰੀਰਕ ਕਾਰਜ ਤੋਂ ਛੁੱਟੀ ਨਿਸ਼ਾਨਾ ਬੰਨਣ ਦਾ ਤਿੱਖਾ ਅਭਿਆਸ ਹੁੰਦਾ ਹੈ । ਕੁੜੀਆਂ ਦੀ ਇੱਕ ਖੇਡ 'ਅੱਡੀ ਟੱਪਾ', ਸ਼ਟਾਪੂ' , ਟਾਪੂ, 'ਸਮੁੰਦਰ ਪੱਟੜਾ' , 'ਪੀਚੋ ਬੱਕਰੀ', ਅਤੇ 'ਸਮੁੰਦਰ ਕਿਹਾ ਜਾਂਦਾ ਹੈ ਇਸ ਰੂਪ ਦੀ ਖੇਡ ਹੈ । ਪੰਜਾਬ ਦੀਆਂ ਸਰੀਰਕ ਖੇਡਾਂ ਦੇ ਅੰਤਰਗਤ 'ਬਾਂਦਰ ਕਿੱਲਾ' ਸ਼ਾਮਿਲ ਹੈ ਜਿਸ ਵਿੱਚ ਦਾਅ-ਪੇਚ ਵੀ ਹੁੰਦਾ ਹੈ । ਬਾਂਦਰ ਰੂਪ ਵਿੱਚ ਬੱਚਾ ਕਿੱਲੇ ਕੋਲ ਪਈਆਂ ਜੁੱਤੀਆਂ ਦੀ ਰਾਖੀ ਕਿੱਲੇ ਨਾਲ ਬੰਨ੍ਹੀ ਰੱਸੀ ਨੂੰ ਪਕੜ ਕੇ ਟੱਪਦਾ ਹੋਇਆ ਕਰਦਾ ਹੈ । ਦੂਸਰੇ ਜੁੱਤੀਆਂ ਚੁੱਕਣ ਦੀਆਂ ਝਕਾਨੀਆਂ ਦਿੰਦੇ ਹਨ । ਇਸੇ ਤਰ੍ਹਾਂ 'ਜੰਡ ਬ੍ਰਹਾਮਣ' /ਜੱਟ ਬ੍ਰਾਹਮਣ', ਜਿਸ ਨੂੰ ਇਲਾਕਾਈ ਭੇਦ ਦੇ ਅਧੀਨ 'ਡੰਡਾ ਡੁੱਕ', ਡੰਡ ਪੜਾਂਗੜ,' ਪੀਲ ਪਲੀਘਣ'ਅਤੇ ਕੀੜ ਕੜਾਂਗਾਂ' ਕਿਹਾ ਜਾਂਦਾ ਹੈ । ਖੇਡਣ ਸਮੇਂ ਬੱਚੇ ਬਹੁਤ ਫੁਰਤੀ ਤੇ ਚਲਾਕੀ ਨਾਲ ਦਰੱਖਤ ਤੋਂ ਹੇਠਾਂ ਲਮਕਦੇ ਛਾਲਾਂ ਮਾਰਦੇ ਹਨ ਦਾਹੀ ਵਾਲਾ ਬੱਚਾ ਪੂਰੇ ਦਾਅ ਉਹਨਾਂ ਨੂੰ ਛੂਹਣ ਦਾ ਯਤਨ ਕਰਦਾ ਹੈ ।
|
|
14 Jan 2010
|
|
|
|
'ਬਿੱਲ ਬੱਚਿਆਂ ਦੀ ਮਾਂ / 'ਛੂਣ, ਲੂਣ, ਮਿਆਣੀ' ਖੇਡ ਹਰੇਕ ਉਮਰ ਦੇ ਬੱਚੇ ਅਤੇ ਗੱਭਰੂ ਖੇਡਦੇ ਹਨ । ਪੰਜਾਬ ਦੇ ਮੁੰਡਿਆਂ ਦੀ ਖੇਡ 'ਕਾਨਾ ਘੋੜੀ' (ਕਾਵਾਂ ਘੋੜੀ) ਜਿਸ ਨੂੰ ਘੜਮੱਸ ਘੋੜੀ' , ਜਾਂ,'ਸ਼ੱਕਰ ਭਿੱਜੀ' ਵੀ ਕਿਹਾ ਜਾਂਦਾ ਹੈ , ਵਿੱਚ ਘੋੜੀਆਂ ਬਣੇ ਖਿਡਾਰੀਆਂ ਉੱਤੇ ਦੂਸਰਿਆਂ ਨੇ ਦੂਰੋਂ ਦੌੜ ਕੇ ਛੜੱਪਾ ਮਾਰ ਕੇ ਸਵਾਰ ਹੋਣਾ ਹੁੰਦਾ ਹੈ । ਇਸ ਸਰੀਰਕ ਕਾਰਜ ਦੇ ਸਵਾਰਾਂ ਨੂੰ ਡੇਗਣ ਅਤੇ ਭੌਂਏ ਤੇ ਲਾਉਣਾ ਵਿੱਚ ਸਫਲਤਾ ਪ੍ਰਾਪਤ ਨਾ ਕਰਨ ਦੇਣ ਲਈ ਮਾਨਸਿਕ ਚੇਤੰਨਤਾ ਦੀ ਲੋੜ ਹੁੰਦੀ ਹੈ । ਪੋਠੇਹਾਰ ਵਿੱਚ ਪ੍ਰੱਚਿਲਤ ਖੇਡ ' ਆਂਟੜੇ ਮਨ ਮਾਂਟੜੇ' ਅਤੇ ਉਸਦਾ ਖੇਤਰੀ ਰੂਪ 'ਈਚਣਾ ਮੀਚਣਾ' ਸਮਭਾਵੀ ਖੇਡਾਂ ਹਨ ।
ਸਰੀਰਕ ਰੂਪ ਦੀ ਇੱਕ ਖੇਡ 'ਆਤੇ ਹੈ ਹਮ ਆਤੇ ਹੈਂ ਠੰਢੇ ਮੋਸਮ ਮੇਂ' ਦਾ ਮੁੱਖ ਲੱਛਣ ਜ਼ੋਰ ਅਜ਼ਮਾਈ ਹੈ । ਦੋ ਟੋਲੀਆਂ ਵਿੱਚੋਂ ਇੱਕ ਟੋਲੀ ਹੇਠ ਲਿਖੇ-ਗੀਤ ਦੇ ਅਲਾਪ ਨਾਲ ਅੱਗੇ ਵੱਧਦੀ ਹੈ । ਦੂਸਰੀ ਧਿਰ ਦਾ ਆਗੂ ਸੰਕੇਤਕ ਬੱਚੇ ਨੂੰ ਖਿੱਚਣ ਦਾ ਯਤਨ ਕਰਦਾ ਹੈ:
ਆਤੇ ਹੈਂ ਹਮ ਆਤੇ ਹੈਂ ਠੰਡੇ ਮੋਸਮ ਮੇਂ ਆਤੇ ਹੋ ਆਤੇ ਹੋ ਕਿਸਕੋ ਲੇਣੇ ਆਤੇ ਹੋ ਆਤੇ ਹੈਂ ਆਤੇ ਹੈਂ ਰਾਣੀ ਕੋ ਲੇਣੇ ਆਤੇ ਹੈਂ ।
|
|
14 Jan 2010
|
|
|
|
ਪੱਛਮ ਵਿੱਚ ਪ੍ਰਚਲਿਤ ਖੇਡ 'Kings of Spain' ਅਤੇ ਇਸ ਖੇਡ ਵਿੱਚ ਸਾਂਝ ਹੈ । ਸਰੀਰਕ ਪੱਧਰ ਦੀਆਂ ਕੁੱਝ ਖੇਡਾਂ ਵਿੱਚ ਪਕੜ ਦਾ ਅਭਿਆਸ ਹੁੰਦਾ ਹੈ । ਇਸ ਪ੍ਰਕਾਰ ਦੀਆਂ ਖੇਡਾਂ ਵਿੱਚ ਮਾਨਸਿਕ ਦਿ੍ੜਤਾ, ਸਰੀਰਕ ਤਕੜਾਈ ਅਤੇ ਸਾਹ ਦਾ ਬਲ ਵਧਾਉਂਦੀਆਂ ਹਨ । ਇਸ ਰੂਪ ਦੀ ਪ੍ਰਮੁੱਖ ਖੇਡ 'ਰਾਜੇ ਦਾ ਦਰਬਾਰ' ਹੈ । ਸਾਰੇ ਬੱਚੇ ਇਕ ਦੂਸਰੇ ਦੇ ਪਿੱਛੇ ਜੱਫਾ ਮਾਰ ਕੇ ਸਿੱਧੀ ਰੇਖਾ ਵਿੱਚ ਖੜੇ ਹੋ ਜਾਂਦੇ ਹਨ । ਪਿੱਠ ਦੇਣ ਵਾਲੇ ਖਿਡਾਰੀ ਅਤੇ ਲਾਈਨ ਦੇ ਮੂਹਰਲੇ ਬੱਚੇ ਵਿੱਚ ਸੰਵਾਦ ਗੀਤ ਨਾਲ ਖੇਡ ਆਰੰਭ ਹੁੰਦੀ ਹੈ । ਖੇਡ ਵਿੱਚ ਬੱਚਿਆਂ ਨੂੰ ਪਕੜਣ ਅਤੇ ਬਚਾਉਣ ਦੇ ਕਾਰਜ ਸਮੇਂ ਦੋਂਵੇ ਧਿਰਾਂ ਸੱਜੀ ਖੱਬੀ ਦਿਸ਼ਾ ਵੱਲ ਗੀਤ ਦੀ ਤੇਜ਼ ਲੈਅ ਦੇ ਸਮਵਿੱਧ ਦੋੜਦੀਆਂ ਹਨ । ਲੈਅ ਹੋਰ ਤੇਜ਼ ਹੁੰਦੀ ਹੈ, ਜਿਵੇਂ:
ਰਾਜੇ ਦੇ ਦਰਬਾਰ ਬੱਕਰਾ ਮੰਗੀਦਾ ਇੱਕੋ ਮੇਰੀ ਮੇਮਣੀ ਮੈਂ ਕਿੰਨੂੰ ਕਿਨੂੰ ਦੇਵਾਂ ਰਾਜੇ ਮੰਗੀ ਬੱਕਰੀ ਮੈਂ ਬੱਕਰੀ ਲਿਜਾਣੀਆਂ ਇੱਕੋ ਮੇਰੀ ਬੱਕਰੀ ਮੈਂ ਕਿੱਲੇ ਤੇ ਬਿਠਾਣੀਆਂ ਕਾਲੀ ਭੇਡ ਦੇਣ ਊ ਗੋਰੀ ਭੇਡ ਲੈਣੀ ਆਂ........
ਬੱਚਿਆਂ ਦੀਆਂ ਵਧੇਰੇ ਖੇਡਾਂ ਘੇਰਾ ਪ੍ਰਬੰਧ ਦੀਆਂ ਹਨ ਜਿਸ ਨਾਲ ਪਰਸਪਰ ਸੰਪਰਕ ਵਧੇਰੇ ਹੁੰਦਾ ਹੈ । 'ਮੈਂ ਰਾਜਾ ਪਟਵਾਰੀ' ਖੇਡ ਵੀ ਇਸ ਰੂਪ ਦੀ ਹੈ । ਇਸ ਵਿੱਚ ਅੰਗੂਠਿਆਂ ਦੀ ਪਕੜ ਦੇ ਔਖੇ ਕਾਰਜ ਦਾ ਅਭਿਆਸ ਹੈ । ਕਲਪਿਤ ਪਟਵਾਰੀ ਬੱਚੇ ਨੂੰ ਬਾਂਹਵਾਂ ਤੇ ਚੁੱਕ ਕੇ ਲਿਜਾਂਦਾ ਹੈ ਜਿਸ ਵਿੱਚ ਬੱਚੇ ਨੂੰ ਅੰਗੂਠਿਆਂ ਦੀ ਪਕੜ ਢਿੱਲੀ ਹੋਣ ਤੋਂ ਬਚਣਾ ਪੈਂਦਾ ਹੈ , ਵਰਨਾ ਮੀਟੀ ਦੇਣੀਂ ਪੈਂਦੀ ਹੈ । ਇਸ ਖੇਡ ਵਿੱਚ ਵੀ ਗੀਤ ਦੀ ਲੈਅ ਨਾਲ ਬੱਚਾ ਘੇਰੇ ਵਿੱਚ ਟਹਿਲਦਾ ਦੂਸਰਿਆਂ ਦੇ ਸਿਰ ਠਕੋਰਦਾ ਹੈ:
ਮੇਰੇ ਕੱਦੂਆਂ ਦੇ ਬੰਨ੍ਹੇ ਬੰਨ੍ਹੇ ਕੌਣ ਖੰਘੂਰਦਾ ਮੈਂ ਰਾਜਾ ਪਟਵਾਰੀ ਕੀ ਕੁੱਝ ਮੰਗਦਾ ਅੱਧ ਪਾ ਖਿਚੜੀ ਅੱਧ ਪਾ ਦਾਲ ਰਾਜੇ ਦੀ ਬੇਟੀ ਖਾਏ ਸਵਾਦਾਂ ਨਾਲ।
|
|
14 Jan 2010
|
|
|
|
|
|
|
|
|
|
|
|
|
|
|
|