|
 |
 |
 |
|
|
Home > Communities > Punjabi Culture n History > Forum > messages |
|
|
|
|
|
ਪੰਜਾਬ ਦੀਆਂ ਨਕਲਾਂ |
ਨਕਲਾਂ ਪੰਜਾਬੀ ਸੱਭਿਆਚਾਰ ਵਿੱਚ ਲੋਕ-ਨਾਟ ਦੀ ਇੱਕ ਅਜਿਹੀ ਨਾਟਕੀ ਵਿਧਾ ਹੈ, ਜਿਸ ਨੂੰ ਸਾਂਗ, ਰੀਸ ਜਾਂ ਕਿਸੇ ਹੋਰ ਵਾਂਗ ਕਰਨ ਦੀ ਕਿਰਿਆ ਵੀ ਆਖ ਲਿਆ ਜਾਂਦਾ ਹੈ। ਕਈ ਲੋਕ ਇਸ ਨੂੰ ਭੰਡ-ਭੰਡੌਤੀ ਵੀ ਆਖਦੇ ਹਨ। ਇਸ ਵਿੱਚ ਕਿਸੇ ਪੇਸ਼ੇ, ਮਨੁੱਖ, ਪਸੂ, ਵਸਤੂ ਜਾਂ ਜਾਤ ਸੰਬੰਧੀ ਕਹਾਣੀ ਨੂੰ ਪੇਸ਼ਾਵਰ ਨਕਲੀਆਂ ਦੁਆਰਾ ਚਮੋਟਾ ਰੰਗ ਸ਼ੈਲੀ ਵਿੱਚ ਕਿਸੇ ਪ੍ਰਕਾਰ ਦਾ ਭੇਸ ਧਾਰਨ ਕਰਨ ਤੋਂ ਬਗੈਰ ਵਿਅੰਗਮਈ ਵਾਰਤਾਲਾਪ, ਰਾਹੀਂ ਪਿੜ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਹ ਚੁਸਤ ਵਾਰਤਾਲਾਪ, ਹਾਜ਼ਰ-ਜਵਾਬੀ, ਵਿਅੰਗ ਅਤੇ ਨਾਟਕੀ ਮੌਕੇ ਸਿਰਜਣ ਦੀ ਸਮਰੱਥਾ ਕਾਰਨ, ਸਜੀਵ ਨਾਟਕੀ ਪੇਸ਼ਕਾਰੀ ਦਾ ਪ੍ਰਤੀਨਿਧ ਨਮੂਨਾ ਹਨ।
ਨਕਲਾਂ ਮੌਖਿਕ ਰੂਪ ਵਿੱਚ ਹੀ ਉਸਤਾਦੀ-ਸ਼ਾਗਿਰਦੀ ਨਾਲ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੁਰੀਆਂ ਆ ਰਹੀਆਂ ਹਨ। ਪਰੰਤੂ ਇਹਨਾਂ ਉੱਪਰ ਖੋਜ ਕਰਨ ਵਾਲੇ ਕੁੱਝ ਖੋਜਾਰਥੀਆਂ ਨੇ ਇਹਨਾਂ ਨੂੰ ਕਲਮਬੱਧ ਵੀ ਕੀਤਾ ਹੈ। ਲਿਖਤੀ ਰੂਪ ਵਿੱਚ ਆ ਕੇ ਇਹ ਸਥਿਰ ਤੇ ਨਿਰਜੀਵ ਹੋ ਜਾਂਦੀਆਂ ਹਨ ਕਿਉਂਕਿ ਇਹ ਸਮੇਂ ਦੇ ਪ੍ਰਸੰਗ ਵਿੱਚ ਹੀ ਕਿਰਿਆਸ਼ੀਲ ਰਹਿੰਦੀਆਂ ਹਨ। ਸਮਾਂ, ਸਥਾਨ ਅਤੇ ਪ੍ਰਸੰਗ ਬਦਲਣ ਨਾਲ ਇਹਨਾਂ ਦੀ ਸਾਰਥਕਤਾ ਵੀ ਘੱਟ-ਵੱਧ ਹੁੰਦੀ ਰਹਿੰਦੀ ਹੈ। ਮੌਖਿਕ ਰੂਪ ਵਿੱਚ ਇਹ ਸਮੇਂ ਦੇ ਵਹਿਣ ਵਿੱਚ ਵਹਿ ਕੇ ਅਤੀਤ ਵਿੱਚ ਖ਼ਤਮ ਹੋ ਜਾਂਦੀਆਂ ਹਨ ਅਤੇ ਇਹਨਾਂ ਦੀ ਥਾਂ ਨਵੀਆਂ ਨਕਲਾਂ ਲੈ ਲੈਂਦੀਆਂ ਹਨ। ਇਹ ਸਾਰਾ ਕੁਝ ਆਪਣੇ ਆਪ ਵਾਪਰਦਾ ਰਹਿੰਦਾ ਹੈ ਅਤੇ ਮੌਕੇ ਅਨੁਸਾਰ ਕਈ ਨਵੀਆਂ ਨਕਲਾਂ ਵੀ ਸਿਰਜ ਲਈਆਂ ਜਾਂਦੀਆਂ ਹਨ।
ਨਕਲਾਂ ਕਰਨ ਵਾਲੇ ਕਲਾਕਾਰਾਂ ਨੂੰ ਨਕਲੀਏ ਕਿਹਾ ਜਾਂਦਾ ਹੈ। ਮਿਰਾਸੀ ਅਤੇ ਭੰਡ ਦੋ ਖਾਸ ਜਾਤਾਂ ਹਨ। 'ਮਿਰਾਸੀ' ਜਿਸ ਨੂੰ ਲੋੜ ਤੋਂ ਵੱਧ ਗੱਲ ਫੁਰਦੀ ਹੋਵੇ। ਇਸ ਦੇ ਲਫਜ਼ੀ ਅਰਥ ਹਨ 'ਮੀਰਾਸ' ਮਾਲਕੀ ਜਾਂ ਵਿਰਾਸਤ ਦੇ ਹੱਕ ਦਾ ਦਾਅਵੇਦਾਰ। ਮਿਰਾਸੀ ਜਿਵੇਂ ਉਹਨਾਂ ਦਾ ਕਦੀਮੀਂ ਰਿਵਾਜ ਹੈ, ਆਪਣੇ ਜਜਮਾਨਾਂ ਦੇ ਕੁਰਸੀਨਾਮੇ ਅਥਵਾ ਬੰਸਾਵਲੀਆਂ ਕਵਿਤਾ ਵਿੱਚ ਜੋੜ ਕੇ ਪੜ੍ਹਦੇ ਸਨ ਤੇ ਇਨਾਮ ਪ੍ਰਾਪਤ ਕਰਦੇ ਸਨ। 'ਭੰਡ' ਭੰਡੀ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ।
|
|
15 Jan 2010
|
|
|
|
ਨਕਲੀਏ ਮੁਸਲਮਾਨਾਂ ਦੇ ਭਾਰਤ ਆਉਣ ਨਾਲ ਮੁਸਲਮਾਨ ਬਣੇ ਸਨ। ਕੁਝ ਖੋਜੀਆਂ ਦਾ ਵਿਚਾਰ ਹੈ ਕਿ ਸੁਆਂਗੀ ਅਨਆਰੀਆਂ ਭਾਰਤ ਜਾਤੀ ਵਿੱਚੋਂ ਸਨ ਅਤੇ ਪੰਜਾਬ ਦੇ ਵਸਨੀਕ ਸਨ। ਜਦ ਉਹਨਾਂ ਦੀ ਨਾਟਕੀ ਕਲਾ ਆਰੀਆ ਨੇ ਅਪਣਾ ਕੇ ਇਹਨਾਂ ਨੂੰ ਘਟੀਆ ਸ਼ੂਦਰ ਕਹਿ ਕੇ ਇਹਨਾਂ ਦਾ ਨਿਰਾਦਰ ਕੀਤਾ ਤਾਂ ਇਹਨਾਂ ਨੇ ਉੱਚ ਜਾਤੀਆਂ ਨੂੰ ਨਕਲਾਂ ਰਾਹੀਂ ਭੰਡਣਾ ਸ਼ੁਰੂ ਕਰ ਦਿੱਤਾ ਤਾਂ ਜੋ ਆਪਣੇ ਨਿਰਾਦਰ ਦਾ ਬਦਲਾ ਲਿਆ ਜਾ ਸਕੇ। ਇਹੀ ਬਾਅਦ ਵਿੱਚ ਨਕਲਾਂ ਅਖਵਾਈਆਂ।
ਨਕਲਾਂ ਦੀਆਂ ਕਈ ਕਿਸਮਾਂ ਹਨ, ਪਰ ਮੁੱਖ ਤੌਰ ਤੇ ਵਿਸ਼ੇ ਪੱਖੋਂ ਇਹ ਜਨਮ, ਵਿਆਹ, ਹੂ-ਬ-ਹੂ ਸਾਂਗਾਂ, ਕਿੱਤਿਆਂ ਅਤੇ ਵਿਸ਼ੇਸ਼ ਵਿਅਕਤੀਆਂ ਬਾਰੇ ਕਹੀਆਂ ਜਾ ਸਕਦੀਆ ਹਨ। ਰੂਪ ਪੱਖੋਂ ਇਹ ਦੋ ਕਿਸਮ ਦੀਆਂ ਹੁੰਦੀਆਂ ਹਨ - ਨਿੱਕੀਆਂ ਨਕਲਾ ਅਤੇ ਲੰਮੀਆਂ ਨਕਲਾ। ਨਿੱਕੀਆਂ ਨਕਲਾਂ ਨੂੰ ਸਿਰਫ਼ ਦੋ ਹੀ ਕਲਾਕਾਰ ਖੇਡਦੇ ਹਨ, ਜਿਨ੍ਹਾਂ ਵਿੱਚੋਂ ਇੱਕ ਦੇ ਹੱਥ ਚਮੋਟਾ ਹੁੰਦਾ ਹੈ ਤੇ ਦੂਜੇ ਦੇ ਛੋਟਾ ਜਿਹਾ ਤਬਲਾ। ਤਬਲੇ ਵਾਲਾ ਜਦੋਂ ਵੀ ਕੋਈ ਬੇਤੁਕੀ ਗੱਲ ਕਰਦਾ ਹੈ ਤਾਂ ਦੂਜਾ ਉਸ ਦੇ ਚਮੋਟਾ ਮਾਰਦਾ ਹੈ ਜਿਸ ਤੇ ਹਾਸਾ ਪੈਦਾ ਹੁੰਦਾ ਹੈ। ਇਸ ਵਿੱਚ ਇੱਕ ਝਾਕੀ ਵਿੱਚ ਇੱਕ ਹਾਸ-ਰਸੀ ਸਿਖਰ ਉਸਾਰਿਆ ਜਾਂਦਾ ਹੈ ਤੇ ਇਸ ਦਾ ਸਮਾ ਪੰਜ ਮਿੰਟ ਤੋਂ ਦਸ ਮਿੰਟ ਤੱਕ ਦਾ ਹੁੰਦਾ ਹੈ। ਇਸਦਾ ਅਰੰਭ ਸਧਾਰਨ ਘੱਤਬਾਤ ਤੋਂ ਹੁੰਦਾ ਹੈ, ਮੱਧ ਵਿੱਚ ਲਟਕਾਉ ਤੇ ਅੰਤ ਪਟਾਕੇ ਵਾਂਗ ਫਟਦਾ ਹੈ।
ਨਿੱਕਆਂ ਨਕਲਾਂ ਨੂੰ ਜਿੱਥੇ ਦੋ ਹੀ ਕਲਾਕਾਰ ਖੇਡਦੇ ਹਨ ਉੱਥੇ ਲੰਮੀ ਨਕਲ ਖੇਡਣ ਲਈ ਪੂਰੀ ਟੋਲੀ ਦੀ ਲੋੜ ਹੁੰਦੀ ਹੈ। ਇਸ ਵਿੱਚ ਦਸ-ਪੰਦਰਾਂ ਪਾਤਰ ਹੁੰਦੇ ਹਨ। ਲੰਮੀ ਨਕਲ ਵਿੱਚ ਘਟਨਾ ਪ੍ਧਾਨ ਕਹਾਣੀ ਨੂੰ ਵੱਖ-ਵੱਖ ਝਾਕੀਆਂ ਰਾਹੀ ਪੇਸ਼ ਕੀਤਾ ਜਾਂਦਾ ਹੈ। ਇਸ ਦਾ ਸਮਾਂ ਤਿੰਨ ਘੰਟੇ ਤੱਕ ਹੋ ਸਕਦਾ ਹੈ। ਥਾਂ-ਥਾਂ ਹਾਸੇ ਦੇ ਮੌਕੇ ਪੈਦਾ ਕੀਤੇ ਹੁੰਦੇ ਹਨ।
|
|
15 Jan 2010
|
|
|
|
ਲੰਮੀਆਂ ਨਕਲਾਂ ਨੂੰ ਖੇਡਣ ਲਈ ਬੇਸ਼ੱਕ ਪੂਰੀ ਟੋਲੀ ਦੀ ਲੋੜ ਹੁੰਦੀ ਹੈ, ਪਰ ਮਹੱਤਵਪੂਰਨ ਪਾਤਰ ਦੋ ਹੀ ਹੁੰਦੇ ਹਨ। ਇਹਨਾ ਵਿੱਚੋ ਇੱਕ ਰੰਗਾ ਹੁੰਦਾ ਹੈ ਤੇ ਦੂਜਾ ਬਿਗਲਾ। ਰੰਗਾ ਸ਼ਬਦਾ ਦਾ ਮਹਿਲ ਉਸਾਰਦਾ ਹੈ ਅਤੇ ਬਿਗਲਾ ਲੱਤ ਮਾਰ ਕੇ ਉਸਨੂੰ ਢਾਹ ਦਿੰਦਾ ਹੈ। ਇਹਨਾਂ ਦੀ ਹੋਂਦ ਬਾਰੇ ਇੱਕ ਕਹਾਣੀ ਬੜੀ ਮਸ਼ਹੂਰ ਹੈ। ਕਿਸੇ ਪਿੰਡ ਵਿੱਚ ਰੰਗਾ ਨਾਮੀ ਮਿਰਾਸੀ ਰਹਿੰਦਾ ਸੀ ਜਿਹੜਾ ਸਜ਼-ਸੰਗੀਤ ਦਾ ਬਹੁਤ ਮਾਹਿਰ ਸੀ। ਉਹ ਕਿੱਸੇ ਕਹਾਣੀਆ ਗਾ ਕੇ ਸੁਣਾਉਂਦਾ ਹੁੰਦਾ ਸੀ। ਉਸਦੀ ਆਵਾਜ ਇੰਨੀ ਸੁਰੀਲੀ ਸੀ ਕਿ ਉਹ ਜਿੱਥੇ ਵੀ ਜਾਂਦਾ ਸੈਂਕੜੇ ਲੋਕ ਇਕੱਠੇ ਹੋ ਜਾਂਦੇ। ਇਸਦਾ ਇੱਕ ਮਿੱਤਰ ਸੀ ਜੋ ਬੜਾ ਹਸਮੁੱਖ ਸੀ, ਪਰ ਗਾਉਣਾ ਨਹੀਂ ਸੀ ਜਾਣਦਾ। ਜਦੋਂ ਰੰਗਾ ਕਥਾ ਗਾਇਣ ਕਰਦਾ ਤਾਂ ਉਹ ਮੂੰਹ ਵਿਗਾੜ ਕੇ ਉਸ ਦੀ ਨਕਲ ਕਰਦਾ ਜਿਸ ਤੇ ਲੋਕ ਬਹੁਤ ਹੱਸਦੇ। ਉਸਦੇ ਵਿਗੜੇ ਮੂੰਹ ਤੇ ਲੋਕ ਉਸਨੂੰ ਬਿਗੜਾ ਕਹਿਣ ਲੱਗ ਪਏ ਜੋ ਹੌਲੀ-ਹੌਲੀ ਬਿਗਲੇ ਵਿੱਚ ਬਦਲ ਗਿਆ।
ਰੰਗਾ ਲੰਮੀ ਨਕਲ ਦਾ ਇੱਕ ਪ੍ਕਾਰ ਦਾ ਨਿਰਦੇਸ਼ਕ ਹੁੰਦਾ ਹੈ ਜਿਸ ਦੇ ਹੱਥ ਵਿੱਚ ਚਮੋਟਾ ਹੁੰਦਾ ਹੈ। ਬਹੁਤ ਸਿਆਣਾ ਨਕਲੀਆ ਰੰਗੇ ਦਾ ਪਾਰਟ ਕਰਦਾ ਹੈ। ਬਿਗਲਾ ਨਕਲਾਂ ਦਾ ਮਖੌਲੀਆ ਅਦਾਕਾਰ ਹੁੰਦਾ ਹੈ ਜਿਸ ਦੀ ਸ਼ਕਲ ਵੇਖ ਕੇ ਹਾਸਾ ਆ ਜਾਦਾ ਹੈ। ਇਸ ਤੋਂ ਇਲਾਵਾ ਕੁੱਝ ਹੋਰ ਅਦਾਕਾਰ ਵੀ ਹੁੰਦੇ ਹਨ ਜਿਨ੍ਹਾਂ ਵਿੱਚੋ ਕਈਆਂ ਨੂੰ ਇਸਤਰੀ ਬਣਨਾ ਪੈਂਦਾ ਹੈ। ਕਈਆ ਨੂੰ ਹੋਰ ਪਾਰਟ ਕਰਨੇ ਪੈਂਦੇ ਹਨ। ਇਹ ਪਾਰਟ ਨਾਚ ਨੱਚਣ ਵਾਲੇ ਕੁੜੀਆਂ ਬਣੇ ਮੁੰਡੇ ਹੀ ਕਰ ਲੈਂਦੇ ਹਨ। ਇਹਨਾਂ ਨੂੰ ਜਿਆਦਾ ਸਿੱਖਿਆ ਦੀ ਲੋੜ ਨਹੀਂ ਹੁੰਦੀ।
ਨਕਲਾਂ ਵਿੱਚ ਦਰਸ਼ਕਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਅਦਾਕਾਰਾਂ ਤੇ ਦਰਸ਼ਕਾਂ ਦਾ ਆਪਸ ਵਿੱਚ ਬੜਾ ਗੂੜਾ ਸੰਬੰਧ ਹੁੰਦਾ ਹੈ। ਦਰਸ਼ਕ ਜਦ ਜੀਅ ਚਾਹਵੇ ਨਕਲਾਂ ਵਿੱਚ ਦਖਲ-ਅੰਦਾਜ਼ੀ ਕਰ ਸਕਦੇ ਹਨ। ਜਦੋਂ ਨਕਲੀਏ ਪਿੜ ਲਾਉਂਦੇ ਹਨ ਤਾਂ ਦਰਸ਼ਕ ਉਹਨਾਂ ਦੇ ਇਰਦ-ਗਿਰਦ ਜੁੜਨੇ ਸ਼ੁਰੂ ਹੋ ਜਾਂਦੇ ਹਨ। ਨਕਲੀਏ ਦੀ ਸੰਬੋਧਨੀ ਸ਼ੈਲੀ ਬਹੁ-ਪਸਾਰੀ ਹੁੰਦੀ ਹੈ।
|
|
15 Jan 2010
|
|
|
|
ਉਹ ਇੱਕੋ ਵੇਲੇ ਦਰਸ਼ਕਾਂ ਨੂੰ ਵੀ ਸੰਬੋਧਿਤ ਹੁੰਦਾ ਹੈ ਤੇ ਆਪਣੇ ਸਾਥੀਆਂ ਨੂੰ ਵੀ। ਇਸ ਲਈ ਨਕਲਾਂ ਵਿੱਚ ਦਰਸ਼ਕਾਂ ਦੀ ਮਾਨਸਿਕ ਹੀ ਨਹੀਂ ਸਰੀਰਿਕ ਸ਼ਮੂਲੀਅਤ ਵੀ ਹੁੰਦੀ ਹੈ। ਮੌਕੇ ਅਨੁਸਾਰ ਦਰਸ਼ਕਾਂ ਵਿੱਚੋ ਬੱਚਾ ਚੁੱਕ ਲੈਂਣਾ, ਨਿੱਕੇ ਮੁੰਡੇ ਨੂੰ ਮਖੌਲ, ਜਵਾਨ ਵੱਲ ਇਸ਼ਾਰਾ ਆਮ ਵਿਧੀ ਹੈ। ਜਿਸ ਤਰਾਂ ਜਦ ਰੰਗਾ ਬਿਗੇ ਨੂੰ ਚਮੋਟਾ ਮਾਰਦਾ ਹੈ ਤਾਂ ਬਿਗਲਾ ਕਹਿੰਦਾ ਹੈ- 'ਨਾ ਮਾਰ ਉਏ '। ਰੰਗਾ ਪੁੱਛਦਾ ਹੈ - ' ਕਿਉ ?' ਬਿਗਲਾ ਇੱਕ ਨਿੱਕੇ ਮੁੰਡੇ ਵੱਲ ਇਸ਼ਾਰਾ ਕਰ ਕੇ 'ਆ ਤੇਰਾ ਫੁੱਫੜ ਵੇਹਦਾ ਈ।' ਜਦੋਂ ਨਿੱਕੇ ਮੁੰਡੇ ਨੂੰ ਫੁੱਫੜ ਕਿਹਾ ਜਾਂਦਾ ਹੈ ਤਾ ਸਾਰੇ ਹੱਸਦੇ ਹਨ।
ਨਕਲਾਂ ਵਿੱਚ ਜਦ ਜੀਅ ਚਾਹਵੇ ਦਰਸ਼ਕ ਅਦਾਕਾਰਾਂ ਨੂੰ ਪੈਸੇ ਦੇ ਸਕਦੇ ਹਨ, ਜਿਸ ਨੂੰ 'ਵੇਲ' ਕਿਹਾ ਜਾਂਦਾ ਹੈ। ਪੈਸੇ ਮਿਲਣ ਤੇ ਨਕਲੀਏ ਨਕਲ ਨੂੰ ਉੱਥੇ ਰੋਕ ਕੇ ਪੈਸੇ ਦੇਣ ਵਾਲੇ ਦੀ ਉੱਚੀ ਹੇਕ ਵਿੱਚ 'ਵੇਲ' ਕਰਦੇ ਹਨ। ਜੇਕਰ ਦਰਸ਼ਕ ਵੇਲ ਕਿਸੇ ਮਨਮਰਜੀ ਦੇ ਪਾਤਰ ਨੂੰ ਦੇਣਾ ਚਾਹੁੰਦੇ ਹੋਣ ਤਾਂ ਨੋਟ ਦਿਖਾ ਕੇ ਉਸਨੂੰ ਕੋਲ ਵੀ ਸੱਦ ਲੈਦੇ ਹਨ ਜਾਂ ਮੰਚ ਤੇ ਵੀ ਜਾ ਸਕਦੇ ਹਨ।
ਮੰਚ ਦੇ ਪੱਖ ਤੋਂ ਨਕਲਾਂ ਸਮੂਹਿਕ ਤੇ ਖੁੱਲ੍ਹੇ ਚਰਿਤਰ ਦੀਆਂ ਧਾਰਨੀ ਹਨ। ਇਹਨਾਂ ਦੀ ਪੇਸ਼ਕਾਰੀ ਖੁੱਲ੍ਹੇ ਅਖਾੜੇ ਵਿੱਚ ਲੋਕਾਂ ਲਈ ਹੁੰਦੀ ਹੈ। ਇਸ ਵਿੱਚ ਸਿਰਫ ਸੰਕੇਤਕ ਤੇ ਲੋੜੀਦੀ ਸਮੱਗਰੀ ਦੀ ਵਰਤੋ ਕੀਤੀ ਜਾਂਦੀ ਹੈ ਜਿਵੇਂ ਚਮੋਟਾ ਤੇ ਛੋਟਾ ਜਿਹਾ ਤਬਲਾ ਜਿਸ ਨੂੰ ਖੱਬੇ ਹੱਥ ਵਿੱਚ ਫੜਿਆ ਜਾਂਦਾ ਹੈ। ਬਾਕੀ ਕੰਮ ਇਸ਼ਾਰਿਆਂ ਨਾਲ ਹੀ ਸਾਰ ਲਿਆ ਜਾਂਦਾ ਹੈ। ਇੱਕੋ ਆਦਮੀ ਬਿਨਾਂ ਵਸਤਰ ਬਦਲਿਆਂ ਸਿਰ ਤੇ ਸਾਫ਼ਾ ਰੱਖ ਕੇ ਕੁੜੀ ਬਣ ਜਾਂਦਾ ਹੈ ਤੇ ਫਿਰ ਉਹੀ ਸਾਫਾ ਸਿਰ ਤੇ ਬੰਨ ਕੇ ਪਿਉ ਜਾਂ ਵਿਚੋਲਾ ਬਣ ਜਾਂਦਾ ਹੈ। ਇੱਕ ਬਾਰ ਬੋਲਣ ਨਾਲ ਹੀ ਦ੍ਰਿਸ਼ ਬਦਲ ਜਾਂਦਾ ਹੈ। ਕੋਈ ਨਵੀਂ ਸਜਾਵਟ ਦਾ ਆਡੰਬਰ ਰਚਣ ਦੀ ਲੋੜ ਨਹੀਂ ਪੈਂਦੀ। ਦਰਸ਼ਕ ਇਸਨੂੰ ਸਹਿਜੇ ਹੀ ਸਮਝ ਲੈਂਦੇ ਹਨ। ਅਦਾਕਾਰ ਆਪਣੀ ਕਲਾ ਦੇ ਜੌਹਰ ਦਿਖਾ ਕੇ ਦਰਸ਼ਕਾਂ ਨੂੰ ਕੀਲਦਾ ਹੈ, ਨਾ ਕਿ ਰੌਸ਼ਨੀਆਂ, ਵਸਤਾਂ ਤੇ ਹੋਰ ਬਣਾਵਟੀ ਤਕਨੀਕਾਂ ਰਾਹੀਂ।
|
|
15 Jan 2010
|
|
|
|
ਨਕਲਾਂ ਖੇਡਣ ਲਈ ਤਿੰਨ ਪ੍ਕਾਰ ਦਾ ਪਿੜ ਵਰਤਿਆ ਜਾਂਦਾ ਹੈ ਘੱਗਰੀ, ਤੀਰ ਕਮਾਨੀ ਤੇ ਦਰੱਖ਼ਤ ਵਾਲਾ ਥੜ੍ਹਾ। ਜਦੋਂ ਨਕਲੀਏ ਇੱਕ ਥਾਂ ਖਲੋ ਕੇ ਨਕਲਾਂ ਕਰਨ ਤੇ ਦਰਸ਼ਕ ਉਹਨਾ ਦੇ ਚਾਰ-ਚੁਫੇਰੇ ਗੋਲ ਦਾਇਰੇ ਵਿੱਚ ਖਲੋ ਕੇ ਨਕਲਾਂ ਦੇਖਣ ਤਾਂ ਅਜਿਹੇ ਪਿੜ ਨੂੰ ਘੱਗਰੀ ਪਿੜ ਕਿਹਾ ਜਾਂਦਾ ਹੈ। ਜਦੋਂ ਪਿਛਲੇ ਪਾਸੇ ਕਿਸੇ ਮਕਾਨ ਜਾਂ ਦੀਵਾਰ ਦਾ ਆਸਰਾ ਮਿਲ ਜਾਵੇ ਤੇ ਪਿਛਲੇ ਪਾਸੇ ਕੋਈ ਦਰਸ਼ਕ ਨਾ ਆ ਸਕੇ ਤਾਂ ਇਹ ਤੀਰ ਕਮਾਨੀ ਪਿੜ ਹੁੰਦਾ ਹੈ। ਕਦੇ - ਕਦੇ ਕਿਸੇ ਦਰੱਖ਼ਤ ਹੇਠਾ ਬਣਿਆ ਥੜਾ ਵੀ ਨਕਲਾ ਕਰਨ ਲਈ ਵਰਤ ਲਿਆ ਜਾਂਦਾ ਹੈ, ਜਿਸ ਤੇ ਲੋਕ ਹੇਠਾਂ ਖਲੋ ਕੇ ਨਕਲਾਂ ਦੇਖਦੇ ਹਨ।
ਪੰਜਾਬੀ ਸੱਭਿਆਚਾਰ ਅਨੁਸਾਰ ਨਕਲਾਂ ਤਿੰਨ ਸਮੇਂ ਖੇਡੀਆ ਜਾਂਦੀਆ ਹਨ। ਮੁੰਡਾ ਜੰਮਣ, ਮੁਡੇ ਦੇ ਵਿਆਹ ਅਤੇ ਮੇਲੇ - ਤਿਉਹਾਰ ਤੇ ਵਿਸ਼ੇਸ਼ ਅਖਾੜਾ ਲਗਵਾ ਕੇ। ਜਦੋਂ ਕਿਸੇ ਘਰ ਮੁੰਡੇ ਦਾ ਜਨਮ ਹੁੰਦਾ ਹੈ ਤਾਂ ਹਫਤੇ ਕੁ ਬਾਅਦ ਭੰਡ ਪਤਾ ਨਹੀਂ ਕਿੱਥੋਂ ਆ ਜਾਦੇ ਹਨ। ਅਜਿਹੇ ਮੌਕਿਆਂ ਤੇ ਇਹਨਾ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਆਪ ਹੀ ਸਾਰੇ ਇਲਾਕੇ ਵਿੱਚ ਇਸ ਤਰ੍ਹਾਂ ਦੀਆਂ ਖ਼ਬਰ ਰੱਖਦੇ ਹਨ। ਲੋਕ ਇਹਨਾਂ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਹਨ ਕਿਉਂਕਿ ਇਸ ਸਮੇਂ ਹਰ ਇੱਕ ਨੂੰ ਖੁੱਲ ਕੇ ਹੱਸਣ ਦਾ ਮੌਕਾ ਮਿਲ ਜਾਂਦਾ ਹੈ। ਇਸ ਲਈ ਭੰਡ ਜਦੋ ਅਜੇ ਘਰ ਤੋ ਦੂਰ ਹੀ ਹੁੰਦੇ ਹਨ ਤਾ ਬੱਚੇ ਰੌਲਾ ਪਾ ਦਿੰਦੇ ਹਨ 'ਭੰਡ ਆ ਗਏ', 'ਭੰਡ ਆ ਗਏ'।
|
|
15 Jan 2010
|
|
|
|
|
ਮੁੰਡਾ ਜੰਮਣ ਤੇ ਘਖਾੜਾ ਘਰ ਦੇ ਵਿਹੜੇ ਵਿੱਚ ਹੀ ਲਗਦਾ ਹੈ। ਭੰਡ ਘਰ ਦੇ ਦਰਵਾਜੇ ਤੋਂ ਹੀ ਤਬਲੇ ਤੇ ਜ਼ੋਰ-ਜ਼ੋਰ ਦੀ ਹੱਥ ਮਾਰ ਕੇ ਗਾਉਣ ਲੱਗ ਪੈਂਦੇ ਹਨ ਤਾਂ ਜੋ ਸਾਰਿਆ ਨੂੰ ਪਤਾ ਲੱਗ ਜਾਵੇ। ਹੌਲੀ-ਹੌਲੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਸਵਾਣੀ ਨਵ-ਜੰਮੇ ਬੱਚੇ ਨੂੰ ਲੈ ਕੇ ਦਰਸ਼ਕਾ ਵਿੱਚ ਆਣ ਬੈਠਦੀ ਹੈ। ਆਂਢ ਗੁਆਂਢ ਤੋ ਜਨਾਨੀਆਂ ਥਾਲੀਆਂ ਵਿੱਚ ਚੌਂਲ/ਆਟਾ, ਉੱਤੇ ਗੁੜ੍ਹ ਦੀ ਰੋੜ੍ਹੀ ਜਾਂ ਰੁਪਈਆ ਰੱਖ ਕੇ ਲਿਆਉਂਦੀਆ ਹਨ ਜਿਸ ਨੂੰ 'ਵੇਲ' ਕਿਹਾ ਜਾਂਦਾ ਹੈ। ਜਦੋਂ ਲੋਕ ਇਕੱਠੇ ਹੋ ਜਾਣ ਤਾਂ ਭੰਡ ਨਕਲਾਂ ਸ਼ੁਰੂ ਕਰ ਦਿੰਦੇ ਹਨ।
ਮੁੰਡੇ ਦੇ ਵਿਆਹ ਦੇ ਸਮੇਂ ਭਾਵੇਂ ਬਾਹਰ ਸਾਂਝੀ , ਖੁੱਲ੍ਹੀ ਥਾਂ ਵੀ ਪਿੜ ਲਾ ਲਿਆ ਜਾਂਦਾ ਹੈ, ਪਰ ਬਹੁਤੀ ਵਾਰੀ ਇਹ ਪਿੜ ਘਰ ਦੇ ਵਿਹੜੇ ਵਿੱਚ ਹੀ ਲਗਦਾ ਹੈ। ਵਿਆਹ ਤੋਂ ਅਗਲੇ ਦਿਨ ਹੀ ਭੰਡ ਆ ਤਬਲਾ ਖੜਕਾਉਂਦੇ ਹਨ। ਰੀਸ਼ਤੇਦਾਰ ਅਜੇ ਘਰ ਹੀ ਹੁੰਦੇ ਹਨ ਜਿਸ ਕਰਕੇ ਕਾਫ਼ੀ ਰੌਣਕ ਹੋ ਜਾਂਦੀ ਹੈ। ਨਵੀਂ ਵਿਆਹੀ ਜੋੜੀ ਨੂੰ ਖਾਸ ਥਾਂ ਬਿਠਾਇਆ ਜਾਂਦਾ ਹੈ ਤਾਂ ਜੋ ਸਾਰਿਆ ਨੂੰ ਪਤਾ ਲੱਗ ਜਾਵੇ । ਨਕਲਾਂ ਦੇ ਦੌਰਾਨ ਲੋਕ ਵਧ-ਚੜ੍ਹ ਕੇ ਜੋੜੀ ਦੇ ਨਾਂ ਤੇ ਆਪਣੀ-ਆਪਣੀ ਰਿਸ਼ਤੇਦਾਰੀ ਜਤਾਉਣ ਲਈ ਵੇਲਾਂ ਕਰਾਉਂਦੇ ਹਨ। ਜਦੋਂ ਨਕਲਾਂ ਖਤਮ ਹੋ ਜਾਦੀਆਂ ਹਨ ਤਾਂ ਮੁੰਡੇ ਦੀ ਮਾਂ ਥਾਲੀ ਵਿੱਚ ਬੂੰਦੀ ਪਾ ਕੇ ਉੱਤੇ ਵਿੱਤ ਅਨੁਸਾਰ ਪੈਸੇ ਧਰ ਲਿਆਉਂਦੀ ਹੈ ਜਿਨ੍ਹਾਂ ਨੂੰ ਭੰਡ ਬਿਨਾਂ ਹੀਲ-ਹੁੱਜਤ ਦੇ ਕਬੂਲ ਕਰ ਲੈਂਦੇ ਹਨ। ਕੁੱਝ ਇੱਕ ਭੰਡ ਅੜੀ ਵੀ ਕਰ ਬੈਠਦੇ ਹਨ ਜਿਸ ਅੱਗੇ ਘਰਦਿਆਂ ਨੂੰ ਗੋਡੇ ਟੇਕਣੇ ਪੈਂਦੇ ਹਨ ।
|
|
15 Jan 2010
|
|
|
|
ਤੀਜੀ ਪ੍ਰਕਾਰ ਦਾ ਅਖਾੜਾ ਖੁੱਲ੍ਹੇ ਮੰਡਪ ਵਿੱਚ ਲਗਦਾ ਹੈ। ਇਸ ਵਿੱਚ ਨਕਲੀਆਂ ਦੀ ਪੂਰੀ ਟੋਲੀ ਆਉਂਦੀ ਹੈ, ਜੋ ਆਪਣੇ ਆਪ ਨਹੀਂ ਸਾਈ ਦੇ ਕੇ ਬੁਲਾਈ ਜਾਂਦੀ ਹੈ। ਉਹ ਆਪਣੇ ਨਾਲ ਪੂਜਾ ਦਾ ਸਾਜ਼-ਸਮਾਨ ਲੈ ਕੇ ਆਉਂਦੀ ਹੈ। ਸਾਰੇ ਲੋਕਾਂ ਨੂੰ ਇਸ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਂਦਾ ਹੈ। ਇਸ ਲਈ ਲੋਕ ਹੁੰਮ-ਹੁੰਮਾ ਕੇ ਪੁਜਦੇ ਹਨ। ਇਹੋ ਜਿਹੇ ਪਿੜ ਬਹੁਤੀ ਵਾਰ ਪਿੰਡ ਦੇ ਸ਼ਾਹੁਕਾਰ/ਸਰਪੰਚ ਆਦਿ ਵੱਲੋਂ ਹੀ ਲਗਵਾਏ ਜਾਂਦੇ ਹਨ। ਕਦੀ ਕਦੀ ਮੇਲੇ ਤਿਉਹਾਰ ਉੱਤੇ ਆਪ ਲੋਕ ਵੀ ਇਕੱਠੇ ਹੋ ਕੇ ਨਕਲੀਆਂ ਨੂੰ ਸੱਦ ਲੈਂਦੇ ਹਨ। ਬਹੁਤੀ ਵਾਰ ਇਹ ਅਖਾੜਾ ਰਾਤ ਨੂੰ ਲਗਦਾ ਹੈ। ਲੋਕ ਦਿਨੇਂ ਕੰਮ-ਧੰਦਾ ਮੁਕਾ ਲੈਂਦੇ ਹਨ ਤਾਂ ਜੋ ਰਾਤ ਨੂੰ ਬੇਫ਼ਿਕਰ ਹੋ ਕੇ ਨਕਲਾਂ ਦਾ ਆਨੰਦ ਮਾਣਿਆ ਜਾ ਸਕੇ। ਜਦੋਂ ਭੰਡ ਨਕਲਾਂ ਕਰਕੇ ਚਲ ਜਾਂਦੇ ਹਨ ਤਾਂ ਪਿੰਡ ਦਿਆਂ ਲੋਕਾਂ ਵਿੱਚ ਕਾਫੀ ਦਿਨ ਇਹਨਾਂ ਦੀਆਂ ਨਕਲਾਂ ਦੀ ਚਰਚਾ ਰਹਿੰਦੀ ਹੈ।
ਬੇਸ਼ੱਕ ਅੱਜ ਆਧੁਨਿਕ ਤਕਨਾਲੋਜੀ ਕਰਕੇ ਮਨੋਰੰਜਨ ਦੇ ਨਵੇਂ ਤੋਂ ਨਵੇਂ ਸਾਧਨ ਵਧ ਰਹੇ ਹਨ ਫਿਰ ਵੀ ਨਕਲਾਂ ਦੀ ਆਪਣੀ ਮਹੱਤਤਾ ਹੈ। ਇਸ ਕਰਕੇ ਜਦੋਂ ਕਿਤੇ ਨਕਲਾਂ ਪੈਂਦੀਆਂ ਹਨ ਤਾਂ ਲੋਕ ਬੜੀ ਦਿਲਚਸਪੀ ਨਾਲ ਇਹਨਾਂ ਨੂੰ ਵੇਖਦੇ ਹਨ।
|
|
15 Jan 2010
|
|
|
|
Thanks 22 g.. for sharing such good work.....
very informative stuff.....
|
|
15 Jan 2010
|
|
|
|
Wah 22 g main kaha tuhanu. U r doing great job for our website..
|
|
15 Jan 2010
|
|
|
|
bahut meharbaani bai g sareyan di ....
|
|
16 Jan 2010
|
|
|
|
|
|
|
|
 |
 |
 |
|
|
|