Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕੈਨੇਡਾ ਵਿੱਚ ਪੰਜਾਬੀ ਬੋਲੀਆਂ

ਰਿਚਮੰਡ, ਬਰਨਵੀ ਕੋਲੋ ਕੋਲੀ
ਨੇੜੇ ਵੈਨਕੂਵਰ ਲੱਗੇ,
ਸਰ੍ਹੀ ਡੈਲਟਾ ਸਕਾਟ ਰੋਡ ਕੱਟਦੀ
ਨੇੜੇ ਦਰਿਆ ਫਰੇਜਰ ਵੱਗੇ,
ਐਬੋਟਸਫੋਰਡ ਤੇ ਚਿਲਾਵੈੱਕ ਦੂਰ ਸੁਣੀਂਦੇ
ਪੰਜਾਬੀ ਓਹਤੋਂ ਵਸਦੇ ਅੱਗੇ,
ਇਹ ਭੌਂ ਸਾਡੇ ਕਰਮਾਂ ਦੀ
ਹੁਣ ਪੰਜਾਬਣ ਲੱਗੇ…
****
ਪਹਾੜਾਂ ‘ਚੋਂ ਚੜ੍ਹਦਾ ਸੂਰਜ
ਡੁੱਬੇ ਸਮੁੰਦਰੀਂ ਜਾ ਕੇ,
ਦੂਜਾ ਪੰਜਾਬ ਇੱਥੇ ਵੱਸਦਾ
ਦੇਖ ਲਿਆ ਵੈਨਕੂਵਰ ਆ ਕੇ,
ਪਿਆਰ ਦਿਆ ਬੱਦਲਾ ਵੇ
ਫਟ ਜਾ ਕੈਨੇਡਾ ਆ ਕੇ
****
ਕੈਨੇਡਾ ਆ ਕੇ ਲਾਇਸੈਂਸ ਲੈ ਲਿਆ
ਧਿਆਨਾ ਬੁੜਾ ਕਾਰ ਚਲਾਵੇ,

ਕੱਚਾ ਲਾਇਸੈਂਸ ਧੰਨੋ ਦਾ ਲੈ ‘ਤਾ
ਪੰਜਾਬੀ ‘ਚ ਕੰਪਿਊਟਰ ਚਲਾ ਕੇ,

ਬੁੜਾ, ਬੁੜੀ ਨੂੰ ਲੈਸਨ ਦੇਵੇ
ਸਟੇਰਿੰਗ ‘ਤੇ ਬਰੋਬਰ ਬਹਾ ਕੇ,

ਤੂੰ-ਤੂੰ, ਮੈਂ-ਮੈਂ ਹੋਗੀ ਮਿੱਤਰੋ
ਬੁੜੀ ਕਹੇ ਖਸਮਾਂ ਨੂੰ ਸਿਆਪਾ ਖਾਵੇ,

ਹਾਈ ਵੇਅ ਚੜ੍ਹ ਕੇ ਲਾ ਲਿਆ ਜੱਫਾ
ਕਿਹੜਾ ਆਣ ਛੁਡਾਵੇ,

ਅੰਬੋ ਸਿੱਖਦੀ ਨਾ
ਬਾਬਾ ਕੁੱਟ ਕੇ ਕਾਰ ਸਿਖਾਵੇ…
****
ਉੱਚਾ ਬੁਰਜ ਬਰੋਬਰ ਮੋਰੀ
ਦੀਵਾ ਵਿੱਚ ਬਣਾ ਕੇ ਧਰਿਆ,

ਕੈਨੇਡੀਅਨ ਲੰਗੜਾ ਮੁੰਡਾ
ਪੰਜਾਬਣ ਮਲਮਲ ਵਰਗੀ ਵਰਿਆ,

ਹਵਾਈ ਅੱਡੇ ਤੋਂ ਭੱਜੀ ਪੰਜਾਬਣ
ਰਹਿ ਗਿਆ ਹੱਥ ‘ਚ ‘ਬੁੱਕਾ’ ਫੜਿਆ

ਵੇ ਜੋੜੀਆਂ ਬਣਾਈਂ ਬਾਬਲਾ
ਨਰੜ ਨਾ ਜਾਵੇ ਜਰਿਆ…
****
ਵੈਨਕੂਵਰ ਪਹੁੰਚੀ ਵਹੁਟੀ
ਆ ਕੇ ਪਾ ਲਿਆ ਝੱਜੂ,

911 ਹੁਣੇ ਘੁਮਾਵਾਂ
ਕਿੱਧਰ ਲਾੜਾ ਭੱਜੂ,

ਕਦੇ ਨਾ ਵਰਸੂਗਾ
ਜਿਹੜਾ ਗੜ-ਗੜ ਗੱਜੂ….
****
ਇੰਡੀਆ ਆਲ਼ੀ ਆਦਤ ਨਾ ਜਾਵੇ
ਨਜ਼ਾਰਾ ਆਉਂਦਾ ਪੁੱਠੇ ਕੰਮ ਕਰਕੇ,

ਲਾਲ ਬੱਤੀ ‘ਚੋਂ ਗੱਡੀ ਕੱਢਤੀ
ਐਕਸੀਡੈਂਟ ਬਹਿ ਗਿਆ ਕਰਕੇ,

ਮਗਰੋਂ ਆ ਗਿਆ ਪੁਲਸੀਆ
ਠਾਣੇ ਲੈ ਗਿਆ ਫੜ ਕੇ,

ਨੀਂ ਛੁਡਾ ਲੈ ਵੈਰਨੇ
ਟੂੰਮਾਂ ਗਹਿਣੇ ਧਰ ਕੇ…
****
ਬੌਸ ਫੈਕਟਰੀ ਦਾ ਗੰਦਾ ਸੁਣੀਂਦਾ
ਟੇਡਾ-ਟੇਡਾ ਝਾਕੇ,

ਗਰੀਨ ਹਾਊਸ ਪਿੰਡਾ ਫੂਕਦੈ
ਜੌਬ ਲੱਭਾਂ ਕਿਹੜੇ ਪਾਸੇ,

ਲਾਲਚ ਡਾਲਰਾਂ ਦਾ
ਵੈਰੀ ਹੋਗੇ ਮਾਪੇ…
****
ਛੇ ਮਹੀਨਿਆਂ ਦਾ ਸਾਗ ਬਣਾਤਾ
ਧਰਤਾ ਫਰਿੱਜ ‘ਚ ਲਾ ਕੇ,

ਲੰਚ ਬਣਾਉਣ ਨੂੰ ਟਾਈਮ ਨ੍ਹੀਂ ਹੈਗਾ
ਖਾ ਲੀਂ ਪੀਜਾ ਲਿਆ ਕੇ,

ਤਾਜ਼ੀਆਂ ਖਾਂਦੇ ਸੀ
ਅੱਕ ਗਏ ਬੇਹੀਆਂ ਖਾ ਕੇ…
****
ਕੈਨੇਡਾ ਦੇ ਮੁੰਡੇ ਨਾਲ ਵਿਆਹ ਕਰਾ ਲਿਆ
ਮਾਪੇ ਝੱਟ-ਪੱਟੇ ਮੰਨੇ,
ਵਿੱਚ ਕੈਨੇਡਾ ਜਾ ਕੇ ਲੁਕ ਗਿਆ,
ਨਾ ਲਾਈ ਕਿਸੇ ਬੰਨੇ,
ਚਰ੍ਹੀ ਦੇ ਟਾਂਡਿਆਂ ਨੂੰ
ਸਮਝ ਬੈਠੀ ਸਾਂ ਗੰਨੇ…

 

 

-ਗੁਰਮੇਲ ਸਿੰਘ ਬੀਰੋਕੇ
ਮੋਬਾਈਲ: 001-604-825-8053
Email: gurmailbiroke@gmail.com

26 Aug 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

bahut hi vadhia ji .

 

26 Aug 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਵਾਹ ਜੀ ਵਾਹ.. ਕਮਾਲ ਈ ਕਰਤੀ ਕੈਨੇਡਾ ਦੀਆਂ ਬੋਲੀਆਂ ਨੇ..

27 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਜੀ ਵਾਹ ਬਹੁਤ ਵਧੀਆ .....ਚੰਗੀ ਰੌਨਕ ਲਾਈ ਬਿੱਟੂ ਵੀਰ ......thanx

27 Aug 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

charhi de tndeya nu smjh baithi sa ganne .. wah jwab nahi bolian da sb ik to ik wadhke ne .. sara caneda ghumm ho gya eh parh ke

27 Aug 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

" ਦੂਜਾ ਪੰਜਾਬ ਇੱਥੇ ਵੱਸਦਾ

   ਦੇਖ ਲਿਆ ਵੈਨਕੂਵਰ ਆ ਕੇ,",,,

 

ਸਹੀ ਗੱਲ ਆ ਹੁਣ ਤਾਂ ਬਿਲਕੁਲ ਹੀ ਦੂਜਾ ਪੰਜਾਬ ਬਣ ਗਿਆ ,,,ਬਿੱਟੂ ਵੀਰ ਧੰਨਵਾਦ ਸਾਂਝਾ ਕਰਨ ਲਈ ,,,

27 Aug 2012

Reply