
ਪੰਜਾਬੀ ਸਭਿਆਚਾਰ ਅਤੇ ਰਵਾਇਤਾਂ
ਮਨੁੱਖਤਾ ਦੇ ਪੁਰਾਤਨ ਇਤਿਹਾਸ ਦੀ ਖੋਜ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਰੀਬ ੩੦੦੦ ਸਾਲ ਈਸਵੀ ਤੋਂ ਪਹਿਲਾਂ ਆਰੀਅਨ ਸੱਭਿਅਤਾ ਦੇ ਵਜ਼ੂਦ ਵਿੱਚ ਆਉਣ ਤੋਂ ਪਹਿਲਾਂ ਇੰਡਸ ਵੈਲੀ ਦੇ ਆਸ ਪਾਸ ਬਹੁਤ ਸਾਰੀਆਂ ਸੱਭਿਅਤਾਵਾਂ ਨੇ ਜਨਮ ਲਿਆ ਅਤੇ ਪ੍ਰਵਾਨ ਚੜ੍ਹੀਆਂ ਮਸ਼ਹੂਰ ਹੜਪਾ ਦੀ ਸੱਭਿਅਤਾ ਜਿਨ੍ਹਾਂ ਵਿੱਚੋਂ ਸੱਭ ਤੋਂ ਪੁਰਣੀ ਸੱਭਿਅਤਾ ਹੈ ਜੋ ਸਾਹੀਵਾਲ ਜੋ ਅੱਜ ਕੱਲ ਪੱਛਮੀ ਪੰਜਾਬ ਪਾਕਿਸਤਾਨ ਵਿੱਚ ਹੈ ਜਿਸ ਦਾ ਵਿਸਥਾਰ ਤੇ ਵਿਕਾਸ ਬਹੁਤ ਸਾਰੇ ਸਹਿਰਾਂ ਵਿੱਚ ਹੋਇਆ ਪਰ ਇਹ ਸੱਭਿਅਤਾ ਵੀ ੧੯ਵੀਂ ਸਦੀ ਪੂਰਵ ਈਸਵੀ ਵਕਤ ਦੇ ਬੀਤਣ ਨਾਲ ਬੜੀ ਤੇਜੀ ਨਾਲ ਸਮਾਪਤ ਹੋ ਗਈ।ਇਹੀ ਕਾਰਨ ਹੈ ਕਿ ਇਸ ਸੱਭਿਅਤਾ ਦੀ ਸੰਪੂਰਨ ਖੋਜ ਨਹੀਂ ਹੋ ਸਕੀ। ਹੁਣਤੱਕ ਦੀ ਇਸ ਸੱਭਿਅਤਾ ਬਾਰੇ ਕੀਤੀ ਖੋਜ ਨੇ ਸਿੱਟੇ ਉਸ ਸੱਭਿਅਤਾ ਦੇ ਵਿਕਾਸ ਅਤੇ ਸਹਿਰ ਨਿਰਮਾਣ ਵਿਵਸਥਾ ਬਾਰੇ ਜੋ ਤੱਥ ਸਾਹਮਣੇ ਆਏ ਹਨ ਉਹ ਅੱਜੋਕੀ ਸੱਭਿਅਤਾ ਦੇ ਨਿਰਮਾਣ ਵਿੱਚ ਨਿਰਮਾਣ ਕਰਤਾ ਦੇ ਕੰਮ ਵਿੱਚ ਬਹੁਤ ਸਹਾਈ ਹੋ ਸਕਦੇ ਹਨ।ਜਿਸ ਲਈ ਸੱਭਿਅਤਾ ਦੀ ਜਾਣਕਾਰੀ ਲਈ ਬਹੁਤ ਸਾਰੇ ਉਪਰਾਲਿਆਂ ਦੀ ਜਰੂਰਤ ਹੈ।
ਪੰਜਾਬ ਪੰਜ ਦਰਿਆਂਵਾਂ ਦੀ ਧਰਤੀ ਹੈ ਜੋ ਉੱਤਰ-ਪੱਛਮ ਵਿੱਚ ਸਥਿਹਤ ਹੈ। ਇਸ ਧਰਤੀ ਨੂੰ ਪੰਜ ਦਰਿਆਵਾਂ ਦੀ ਧਰਤੀ ਹੋਣ ਕਰਕੇ ਸ਼ਬਦ ਪੰਜ+ਆਬ ਨੇ ਪੰਜਾਬ ਦਾ ਨਾਮ ਦਿੱਤਾ। ਇਹ ਧਰਤੀ ਇਹਨਾਂ ਪੰਜ ਦਰਿਆਵਾਂ ਕਰਕੇ ਅਤੇ ਮੈਦਾਨੀ ਇਲਾਕਾ ਹੋਣ ਕਰਕੇ ਉਪਜਾਊ ਹੋਣ ਕਰਕੇ ਇਥੋਂ ਦੇ ਵਸਨੀਕ ਅਮੀਰ ਵਿਰਸੇ ਨਾਲ ਸੰਬੰਧਤ ਹਨ। ਇਸ ਧਰਤੀ ਇਤਿਹਾਸ ਬਹੁਤ ਪੁਰਾਣਾ ਹੈ ਅਜੋਕਾ ਪੱਛਮੀ ਪੰਜਾਬ ਪਾਕਿਸਤਾਨ ਵਿੱਚ ਭਾਰਤ ਦੀ ਸਰਹੱਦ ਤੇ ਸਥਿਤ ਹੈ ਅਤੇ ਪੂਰਬੀ ਪੰਜਾਬ ਭਾਰਤ ਵਿੱਚ ਸਥਿਤ ਹੈ ਜਿਸ ਦੇ ਉੱਤਰ ਵਿੱਚ ਜੰਮੂ-ਕਸ਼ਮੀਰ,ਉੱਤਰ=ਪੂਰਬ ਵਿੱਚ ਹਿਮਾਚੱਲ ਅਤੇ ਦੱਖਣ ਵਿੱਚ ਹਰਿਆਣਾ ਅਤੇ ਰਾਜਿਸਥਾਨ,ਜਿਥੋਂ ਦੇ ਕਾਲੇ ਹਿਰਨ ਸੰਸਾਰ ਵਿੱਚ ਮਸਹੂਰ ਹਨ, ਸਥਿਤ ਹਨ।ਭਗੌਲਿਕ ਤੇ.ਭਾਰਤੀ ਪੰਜਾਬ ਦਾ ਏਰੀਆ ੫੦੩੬੨ ਵਰਗ ਕਿਲੋਮੀਟਰ ਹੈ ਜੋ ਭਾਰਤ ਦਾ ੧.੫੪ ਪ੍ਰਤੀਸ਼ਤ ਬਣਦਾ ਹੈ। ਅਤੇ ਇਸ ਧਰਤੀ ਨੇ ਇਸ ਅਮੀਰ ਵਿਰਸੇ ਨੂੰ ਪ੍ਰਪਾਤ ਕਰਨ ਲਈ ਬਹੁਤ ਸਾਰੇ ਕੁਦਰਤ ਅਤੇ ਮਨੁੱਖ ਦੇ ਹਮਲੇ ਬਰਦਾਸ਼ਤ ਕੀਤੇ ਹਨ। ਇਸ ਧਰਤੀ ਨੂੰ ਜਰਖੇਜ਼ ਅਤੇ ਸੱਭਿਆਚਾਰ ਦਾ ਕੇਂਦਰ ਮੰਨਦੇ ਹੋਏ ਵੱਖ-ਵੱਖ ਤਾਕਤਾਂ ਨੇ ਇਸ ਸਭਿਆਚਾਰ ਤੇ ਵਿਰਸੇ ਨੂੰ ਬਰਬਾਦ ਕਰਨ ਲਈ ਬਹੁਤ ਸਾਰੇ ਯਤਨ ਕੀਤੇ ਹਨ। ਪਰ ਇਸ ਗੱਲ ਦੀ ਸੰਭਾਵਨਾ ਬਹੁਤ ਜਿਆਦਾ ਵੱਧ ਗਈ ਹੈ ਕਿ ਉਹਨਾਂ ਸਾਰੇ ਲੁਟੇਰਿਆਂ ਨੇ ਇਸ ਸੱਭਿਆਚਾਰ ਅਤੇ ਵਿਰਸੇ ਦੇ ਬਹੁਤ ਸਾਰੇ ਗੁਣਾ ਨੂੰ ਤੱਤਸਮ ਜਾਂ ਤੱਦਭਵ ਰੂਪ ਵਿਚ ਸਵੀਕਾਰ ਕਰਕੇ ਆਪਣੀਆਂ ਆਪਣੀਆਂ ਸੱਭਿਤਾਵਾਂ ਦੀ ਹਿੱਸਾ ਬਣਾਇਆ ਹੈ। ਇਸ ਧਰਤੀ ਦੇ ਵਸਨੀਕ ਆਪਣੇ ਆਪ ਨੂੰ ਪੰਜਾਬੀ ਅੱਖਵਾ ਕੇ ਮਾਣ ਮਹਿਸੂਸ ਕਰਦੇ ਹਨ। ਜਿਹਨਾਂ ਦੇ ਸੁਭਾਅ ਵਿਚ ਸਹਿਜ, ਸੱਚ, ਸਾਦਗੀ, ਕਿਰਤ ਕਰਨ ਦਾ ਸੁਭਾਅ ਅਤੇ ਵੰਡ ਖਾਣ ਦੀ ਪ੍ਰੇਰਣਾ ਰਹੀ ਹੈ। ਜਿਸ ਕਰਕੇ ਇਸ ਧਰਤੀ ਵਸਨੀਕ ਭੁੱਖਣ ਭਾਣੀ ਜਿੰਦਗੀ ਜਿਉਂਦੇ ਹੋਏ ਵੀ ਬਾਦਸ਼ਾਹਾਂ ਵਾਲਾ ਸੁਭਾਅ ਅਤੇ ਰਵੀਆ ਰੱਖਦੇ ਹਨ। ਹਰ ਖੁਸ਼ੀ ਅਤੇ ਗਮੀ ਨੂੰ ਬੜੇ ਆਨੰਦ ਨਾਲ ਮਾਣਦੇ ਹਨ, ਦਰ ਤੇ ਆਏ ਨੂੰ ਵੀ ਪ੍ਰਹੁਣਾ ਕਹਿ ਕੇ ਮਾਣ ਬਖਸ਼ਦੇ ਹਨ। ਪੰਜ ਤੱਤਾਂ ਦੇ ਇਹ ਪ੍ਰਾਣੀ ਆਪਣੇ ਸੁਭਾਅ ਕਰਕੇ ਨਵੇਕਲੀ ਦਿੱਖ ਰੱਖਦੇ ਹਨ। ਹਰੇਕ ਦਾ ਭਲਾ ਮੰਗਣਾ ਭੁੱਖੇ ਨੂੰ ਰੋਟੀ ਦੇਣਾ ਅਤੇ ਪ੍ਰਮਾਤਮਾ ਦਾ ਸ਼ੁਕਰ ਕਰਨਾ, ਇਹਨਾਂ ਦੇ ਜੁੱਸੇ ਵਿਚ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਆਪਣੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਹਨ ਜਿਸਦੀ ਮਿਸਾਲ ਪੰਜਾਬੀ ਬੋਲੀ ਵਿੱਚ ਅਤੇ ਗੁਰਮੁੱਖੀ ਲਿਪੀ ਵਿਚ ਲਿਖੇ ਗਏ ਬਹੁਤ ਪੁਰਾਤਨ ਗ੍ਰੰਥ ਹਨ। ਬਾਕੀ ਭਾਸ਼ਾਵਾਂ ਅਤੇ ਬੋਲੀਆਂ ਨਾਲੋਂ ਇਹੀ ਵਿਲੱਖਣਤਾ ਇਸਨੂੰ ਪ੍ਰਭਾਵਸ਼ਾਲੀ ਬਣਾਉਦੀ ਹੈ।ਪੰਜਾਬੀ ਬੋਲੀ ਨੇ ਭਾਰਤ ਵਿੱਚ ਹੀ ਨਹੀਂ ਸੰਸਾਰ ਦੇ ਦੂਸਰੇ ਦੇਸ਼ਾਂ ਵਿੱਚ ਆਪਣਾ ਆਧਾਰ ਵੱਧਾ ਲਿਆ ਹੈ। ਭਾਰਤ ਪੰਜਾਬੀ ਸਭਿਆਚਾਰ ਨੇ ਪੰਜਾਬੀ ਲੋਕਾਂ ਦਾ ਮਾਣ ਸਾਰੀ ਦੁਨੀਆਂ ਵਿੱਚ ਵਧਾਇਆ ਹੈ। ਪੰਜਾਬੀ ਸਭਿਆਚਾਰ ਨੂੰ ਪੁਰਾਤਨ ਜੁੱਗ ਤੋਂ ਲੈ ਕੇ ਅਜਿਕੇ ਸਮੇ ਤੱਕ ਸਾਰੀ ਦੁਨੀਆਂ ਦੀ ਅਮੀਰ ਅਤੇ ਪੁਰਾਣੀ ਸਭਿਅਤਾ ਹੋਣ ਦਾ ਮਾਣ ਪ੍ਰਾਪਤ ਹੈ । ਇਸ ਤੱਥ ਤੋਂ ਪੰਜਾਬੀ ਕਦੇ ਮਨੁਕਰ ਨਹੀਂ ਹੋਇਆ ਕਿ ਪੰਜਾਬੀ ਬੋਲੀ ਪੰਜਾਬ ਦੀ ਮਾਂ ਬੋਲੀ ਹੈ ਜੋ ਆਮ ਤੌਰ ਤੇ ਭਾਰਤੀ ਪੰਜਾਬ ਅਤੇ ਪਕਿਸਤਾਨ ਹੇਠਲੇ ਪੰਜਾਬ ਵਿੱਚ ਬੋਲੀ ਜਾਂਦੀ ਹੈ ਪਰ ਇਹ ਤੱਥ ਹੋਰ ਵੀ ਮਹਤਵ ਪੂਰਨ ਹੈ ਕਿ ਅੱਜ ਦੇ ਦੌਰ ਵਿੱਚ ਪੰਜਾਬੀ ਬੋਲੀ ਅੰਤਰਰਾਸ਼ਟਰੀ ਮੁਕਾਮ ਹਾਸਿਲ ਕਰ ਚੁੱਕੀ ਹੈ ਅਤੇ ਸੰਸਾਰ ਪੱਧਰ ਤੇ ਪ੍ਰਵਾਨ ਹੋਣ ਕਰਕੇ ਦੁਨੀਆਂ ਦੇ ਕਰੀਬ ੧੦੦ ਤੋਂ ੧੨੫ ਕਰੋੜ ਲੋਕ ਵੱਖ ਵੱਖ ਦੇਸ਼ਾਂ ਵਿੱਚ ਪੰਜਾਬੀ ਬੋਲੀ ਬੋਲ ਰਹੇ ਹਨ। ਕਨੇਡਾ ਵਿੱਚ ਵੱਧ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿੱਚ ਪੰਜਾਬੀ ਭਾਸ਼ਾ ਨੂੰ ਚੌਥਾ ਸਥਾਨ ਹਾਸਿਲ ਹੈ ਅਤੇ ਉਥੋਂ ਦੇ ਬਹੁਤੇ ਲੋਕ ਪੰਜਾਬੀ ਬੋਲੀ ਨੂੰ ਚੰਗੀ ਤਰਾਂ ਸਮਝਣ ਲਗ ਪਏ ਹਨ ਜੋ ਪੰਜਾਬੀ ਬੋਲੀ ਵਾਸਤੇ ਮਾਣ ਦੀ ਗੱਲ ਹੈ।
ਭਾਰਤ ਦੀ ੧੯੪੭ ਦੀ ਵੰਡ ਦਾ ਸੱਭ ਤੋਂ ਜ਼ਿਆਦਾ ਪ੍ਰਭਾਵ ਪੰਜਾਬੀ ਭਾਸ਼ਾ,ਸਭਿਆਚਾਰ,ਬੋਲੀ ਅਤੇ ਵਿਰਸੇ ਨੂੰ ਸਹਿਣ ਕਰਨਾ ਪਿਆ ਹੈ।ਬੰਗਾਲੀ ਭਾਸ਼ਾ ਨੂੰ ਵੀ ਵੰਡ ਦਾ ਅਸਰ ਕਬੂਲ ਕਰਨਾ ਪਿਆ ਹੈ।ਪਕਿਸਤਾਨ ਵਿੱਚ ਰਹਿ ਗਏ ਹਿੱਸਿਆਂ ਨੇ ਉਰਦੂ ਨੂੰ ਭਾਸ਼ਾਈ ਮਾਧਿਅਮ ਬਣਾ ਲਿਆ ਜਿਸ ਨਾਲ ਮੁਸਲਮ ਤੇ ਇਸਲਾਮੀ ਪ੍ਰਭਾਵ ਨੇ ਆਪਣਾ ਗ਼ਲਬਾ ਮਜ਼ਬੂਤ ਕਰ ਲਿਆ।ਇਸੇ ਤਰ੍ਹਾਂ ਭਾਰਤ ਵਿੱਚ ਹਿੰਦੀ ਦਾ ਰਾਸ਼ਟਰੀ ਭਾਸ਼ਾ ਬਣਨ ਨਾਲ ਅਲਪ ਸੰਖਿਅਕ ਭਾਸ਼ਾਵਾਂ ਦਾ ਲੋੜ ਮੁਤਾਬਿਕ ਵਿਕਾਸ ਨਹੀਂ ਹੋ ਸਕਿਆ।ਇਥੋਂ ਤੱਕ ਕਿ ਪੰਜਾਬ ਵਿੱਚ ਪੰਜਾਬ ਵਿੱਚਲੀਆਂ ਸਰਕਾਰਾਂ ਨੇ ਵੀ ਅੱਜੇ ਤੱਕ ਸਰਕਾਰੀ ਕੰਮ ਕਾਰ ਨੂੰ ਪੂਰੀ ਤਰ੍ਹਾਂ ਪੰਜਾਬੀ ਵਿੱਚ ਕਰਨ ਦਾ ਉਪਰਾਲਾ ਨਹੀਂ ਕੀਤਾ। ਕਹਿਣ ਨੂੰ ਬਹੁਤ ਸਾਰੇ ਨੋਟੀਫੀਕੇਸ਼ਨ ਇਸ ਬਾਰੇ ਜਾਰੀ ਕੀਤੇ ਗਏ ਹਨ ਪਰ ਉਹਨਾਂ ਦੀ ਜ਼ਮੀਨੀ ਹਕੀਕਤ ਤੋਂ ਪੰਜਾਬੀ ਹਤੈਸ਼ੀ ਭੱਲੀ ਭਾਂਤ ਜਾਣੂ ਹਨ। ਇਸ ਗੱਲ ਚਾਹੇ ਕੁਝ ਲੋਕਾਂ ਨੂੰ ਬੁਰੀ ਲਗੇ ਪਰ ਹੈ ਅਸਲੀਅਤ ਕਿ ਪੰਜਾਬੀ ਸਭਿਆਚਾਰ,ਵਿਰਸੇ ਅਤੇ ਬੋਲੀ ਦਾ ਨੁਕਸਾਨ ਮੱਧਵਰਗ ਨੇ ਕੀਤਾ ਹੈ ਸ਼ਾਇਦ ਏਨਾਂ ਪੰਜਾਬੀ ਵਿਰੋਧੀਆਂ ਨੇ ਨਹੀਂ ਕੀਤਾ।
ਕਈ ਇਤਿਹਾਸਕਾਰ ਇਹ ਮੰਨਦੇ ਹਨ ਕਿ ਪੰਜਾਬ ਨੂੰ ਇਹ ਨਾਮ ਪਾਰਸੀ ਲੋਕਾਂ ਦੇ ਇਸ ਧਰਤੀ ਨਾਲ ਸੰਪਰਕ ਵਿੱਚ ਆਉਣ ਤੇ ਦਿਤਾ ਗਿਆ। ਦਾ ਨਾਂ ਪਰਸ਼ੀਅਨ ਦੋ ਸ਼ਬਦਾਂ ਪੰਜ ਅਤੇ ਆਬ ਦੇ ਸਮੇਲ ਨਾਲ ਬਣਿਆ ਹੈ। ਪੰਜਾਬ ਦੇ ਪੰਜ ਦਰਿਆ ਜੇਹਲਮ, ਰਾਵੀ. ਬਿਆਸ ,ਸੱਤਲੁਜ, ਅਤੇ ਚਨਾਬ ਇਸ ਧਰਤੀ ਦਾ ਸ਼ਿੰਗਾਰ ਰਹੇ ਹਨ।ਕਈ ਇਤਿਹਾਸਕਾਰ ਇਹ ਮੰਨਦੇ ਹਨ ਕਿ ਪੰਜਾਬ ਨੂੰ ਪਰਸੀਅਨ ਤੋਂ ਪਹਿਲਾਂ ਵੱਖ ਵੱਖ ਸਮੇਂ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਰਿਹਾ ਹੈ। ਜਦ ਇਹ ਧਰਤੀ ਆਪਣੇ ਪੂਰੇ ਜੋਬਨ ਤੇ ਸੀ ਤਾਂ ਇਥੇ ਸੱਤ ਦਰਿਆ ਸਿੰਧੂ {ਇੰਦਸ },ਵਿਟਾਸਤਾ {ਜੇਹਲਮ} ਅਸੂਹੀ {ਚਨਾਬ}ਪੁਰਸ਼ਿਨ{ਰਾਵੀ} ਵਿਪਾਸਾ{ਬਿਆਸ},ਸਤਾਦਰੂ{ਸਤਲੁਜ} ਸਾਰੂਰ{ਸਰਸਵੱਤੀ}ਵਗਦੇ ਸਨ ਜਿਸ ਕਰਕੇ ਇਸ ਨੂੰ ਸੱਪਤ ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਸਮੇਂ ਦੇ ਬੀਤਣ ਨਾਲ ਸਰੂਰ {ਸਰਸਵੱਤੀ ਸੁੱਕ ਗਈ। ਜਿਸ ਦੇ ਨਿਸ਼ਾਨ ਅੱਜੇ ਵੀ ਮੌਸਮੀ ਨਾਲਿਆਂ ਦੇ ਰੂਪ ਵਿੱਚ ਪਹੇਵਾ {ਹਰਿਆਣਾ} ਵਿੱਚ ਮਿਲਦੇ ਹਨ।
ਪੰਜਾਬ ਦੀਆਂ ਰਵਾਇਤੀ ਹਸਤ-ਕਲਾ ਵਿੱਚ ਫੁੱਲਕਾਰੀ ਚਾਹੇ ਅਜੋਕੇ ਸਮੇਂ ਵਿੱਚ ਅਲੋਪ ਹੁੰਦੀ ਜਾ ਰਹੀ ਕਲਾ ਹੈ ਪਰ ਅੱਜ ਵੀ ਹਰੇਕ ਸ਼ਗਨ ਦੀਆਂ ਰਸਮਾਂ ਵੇਲੇ ਫੁੱਲਕਾਰੀ ਦੀ ਵਰਤੋਂ ਬੜੇ ਚਾਂਅ ਨਾਲ ਕੀਤੀ ਜਾਂਦੀ ਹੈ। ਫੁੱਲ ਅਤੇ ਕਾਰੀ ਦੋ ਸ਼ਬਦਾਂ ਸਮੇਲ ਹੈ ਫੁੱਲਕਾਰੀ ਜਿਸ ਦਾ ਮਤਲਬ ਹੈ ਫੁੱਲ ਬਨਾਉਣ ਦੀ ਤਕਨੀਕ ।
ਦੁਨੀਆ ਦੇ ਮਹਾਨ ਧਾਰਮਿਕ ਗ੍ਰੰਥਾਂ ਅਤੇ ਸਾਹਿਤ ਦਾ ਪੰਜਾਬੀ ਬੋਲੀ ਵਿੱਚ ਅਨੁਵਾਦ ਪੰਜਾਬੀ ਬੋਲੀ ਦੀ ਮਹਾਨਤਾ ਅਤੇ ਪ੍ਰਵਾਨਗੀ ਦੀ ਮਸਾਲ ਹੈ। ਖੁਦ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਨ ਦੀ ਜਰੂਰਤ ਹੈ।ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਵਿਸਾਰ ਕੇ ਕਿਤੇ ਆਪਣੀ ਹੋਂਦ ਹੀ ਨਾ ਗੁਆ ਬੈਠੀਏ.
ਪੰਜਾਬੀ ਮੇਹਨਤੀ ਸੁਭਾਅ ਦੇ ਹੋਣ ਕਰਕੇ ਜਿਥੇ ਪੰਜਾਬ ਦਾ ਨਾਂ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ ਉਥੇ ਆਪਣੀ ਕਿਰਤ ਲਈ ਵਿਦੇਸ਼ਾਂ ਵਿੱਚ ਗਏ ਹਨ। ਉਹਨਾਂ ਨੇ ਸਿੱਧੇ ਜਾਂ ਅਸਿੱਧੇ ਤੌਰ ਤੇ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਪੰਜਾਬੀ ਸੱਭਿਆਚਾਰ,ਬੋਲੀ ਅਤੇ ਵਿਰਸੇ ਦੀ ਜਾਗਿ੍ਤੀ ਦਿਤੀ ਹੈ ਅਤੇ ਉਹਨਾਂ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ। ਜਿਸ ਦੇ ਗੁੱਣਾਂ ਦੀ ਪਹਿਚਾਣ ਹੋਣ ਕਰਕੇ ਪੰਜਾਬੀ ਦਾ ਪ੍ਰਸਾਰ ਹੋਇਆ ਹੈ।ਪੰਜਾਬੀ ਲੋਕਾਂ ਦਾ ਸੁਭਾੳ ਕਿ ਉਹ ਹਰ ਤਰ੍ਹਾਂ ਦੇ ਗਿਆਨ ਨੂੰ ਧਾਰਨ ਕਰਨ ਦੇ ਸਮਰੱਥ ਰਹੇ ਹਨ ਜਿਸਦੀ ਮਿਸਾਲ ਪੰਜਾਬੀ ਸਹਿਤ ਅਤੇ ਪੰਜਾਬੀ ਜਨ-ਜੀਵਨ ਵਿੱਚ ਵੇਖਣ ਨੂੰ ਮਿਲ ਸਕਦੀ ਹੈ। ਪੰਜਾਬੀ ਸੱਭਿਆਚਾਰ,ਬੋਲੀ ਅਤੇ ਵਿਰਸੇ ਦਾ ਪ੍ਰਭਾਵ ਸਿੱਧੇ ਜਾਂ ਅਸਿੱਧੇ ਤੋਰ ਤੇ ਬਾਕੀ ਸੱਭਿਆਚਾਰਾਂ ਵਿੱਚ ਵੇਖਣ ਨੂੰ ਮਿਲਦਾ ਹੈ। ਪੰਜਾਬੀ ਸੱਭਿਆਚਾਰ,ਬੋਲੀ ਅਤੇ ਵਿਰਸੇ ਦੀਆਂ ਰਵਾਇਤੀ ਪ੍ਰੰਪਰਾਵਾਦੀ ਵੰਨਗੀਆਂ ਨੂੰ ਸੰਭਾਲਣ ਦੇ ਜੋ ਯਤਨ ਕੁਝ ਸੰਸਥਾਵਾਂ ਅਤੇ ਲੋਕਾਂ ਵਲੋਂ ਸ਼ੌਕ,ਸਨੇਹ,ਕਾਰੋਬਾਰੀ ਜਾਂ ਲੋੜ ਦੀ ਪੂਰਤੀ ਲਈ ਪੰਜਾਬੀ ਸੱਭਿਆਚਾਰ,ਬੋਲੀ ਅਤੇ ਵਿਰਸੇ ਦੇ ਪਾਸਾਰ ਵਿੱਚ ਕਾਫੀ ਸਹਾਈ ਹੋ ਰਹੇ ਹਨ ਅਤੇ ਇਸ ਦੀਆਂ ਸੰਭਾਵਨਾਂ ਨੂੰ ਬਾਹਰਲੇ ਮੁਲਕਾਂ ਵਿੱਚ ਵੀ ਵੱਧ ਸਕਦੀਆਂ ਹਨ। ਪੰਜਾਬੀ ਸੁਭਾਅ ਕਰਕੇ ਅਤੇ ਸਮੇਂ ਸਮੇਂ ਵੱਖ ਵੱਖ ਸੱਭਿਅਤਾਵਾਂ ਅਤੇ ਧਰਮਾਂ ਦੇ ਹਮਲਿਆਂ ਕਰਕੇ ਸਿਰੜੀ ਹਨ ਜਿਸ ਬਾਰੇ ਪੰਜਾਬੀ ਹਰ ਦੇਸ਼ ਹਰ ਵਾਤਾਵਰਨ,ਅਤੇ ਸਥਿਤੀ ਵਿੱਚ ਢਾਲ ਲੈਂਦੇ ਹਨ।