ਸਰਕਾਰੀ ਖਜ਼ਾਨਾ ਲੁੱਟ ਕੇ ਸੁਖਬੀਰ ਨੇ ਚੋਣਾਂ 'ਤੇ ਲਾਏ 1 ਹਜ਼ਾਰ ਕਰੋੜ- ਮਨਪ੍ਰੀਤਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੁਖਬੀਰ ਬਾਦਲ ਖਿਲਾਫ ਭੜਾਸ ਕੱਢਦੇ ਹੋਏ ਕਿਹਾ ਹੈ ਕਿ ਸਰਕਾਰੀ ਖਜ਼ਾਨਾ ਲੁੱਟ ਕੇ ਸੁਖਬੀਰ ਬਾਦਲ ਨੇ ਵਿਧਾਨ ਸਭਾ ਚੋਣਾਂ ਜਿੱਤਣ ਲਈ 1 ਹਜ਼ਾਰ ਕੋਰੜ ਰੁਪਏ ਦੀ ਮੋਟੀ ਰਕਮ ਖਰਚ ਕੀਤੀ।ਉਨ੍ਹਾਂ ਕਿਹਾ ਕਿ ਇਸੇ ਸਾਜਿਸ਼ ਦੇ ਤਹਿਤ 70 ਚੋਣਵੇਂ ਵਿਧਾਨ ਸਭਾ ਖੇਤਰਾਂ ਵਿਚ ਸੁਖਬੀਰ ਨੇ ਆਪਣੀ ਆਰਥਿਕ ਤਾਕਤ ਦੀ ਵਰਤੋ ਕਰਦੇ ਹੋਏ ਇਨ੍ਹਾਂ ਹਲਕਿਆਂ ਵਿਚ 10-10 ਕਰੋੜ ਰੁਪਏ ਪਾਣੀ ਦੀ ਤਰ੍ਹਾਂ ਵਹਾ ਦਿੱਤੇ।