Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪ੍ਰੋ. ਪੂਰਨ ਸਿੰਘ ਨੂੰ ਚੇਤੇ ਕਰਦਿਆਂ…


ਪੂਰਨ ਸਿੰਘ ਆਧੁਨਿਕ ਪੰਜਾਬੀ ਸਾਹਿਤਕਾਰਾਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਿੱਚ ਉਹੀ ਸਥਾਨ ਪ੍ਰਾਪਤ ਹੈ ਜੋ ਅਮਰੀਕਨ ਸਾਹਿਤ ਵਿੱਚ ਵਾਲਟ-ਵਿਟਮੈਨ ਨੂੰ ਹੈ। ਉਹ ਆਪਣੇ ਸਮਕਾਲੀ ਕਵੀਆਂ ਨਾਲੋਂ ਪੌਣੀ ਸਦੀ ਅੱਗੇ ਦਾ ਕਵੀ ਸੀ। ਇਨ੍ਹਾਂ ਦਾ ਜਨਮ 17 ਫਰਵਰੀ, 1881 ਈ. ਵਿੱਚ ਪਿਤਾ ਕਰਤਾਰ ਸਿੰਘ ਅਤੇ ਮਾਤਾ ਪਰਮਾ ਦੇਵੀ ਦੀ ਕੁੱਖੋਂ ਸਲਹੱਡ (ਐਬਟਾਬਾਦ) ਵਿਖੇ ਹੋਇਆ। ਇਸ ਪਰਿਵਾਰ ਦਾ ਅਸਲ ਘਰ ਡੇਰਾ ਖਾਲਸਾ, ਤਹਿਸੀਲ ਕਰੂਟਾ ਜ਼ਿਲ੍ਹਾ ਰਾਵਲਪਿੰਡੀ, ਪੋਠੋਹਾਰ ਵਿਖੇ ਸੀ। ਇਸੇ ਕਰਕੇ ਹੀ ਪੂਰਨ ਸਿੰਘ ਦਾ ਪੋਠੋਹਾਰ ਦੀ ਧਰਤੀ ਨਾਲ ਡੂੰਘਾ ਮੋਹ ਸੀ। ਉਸ ਨੇ ਇਸ ਧਰਤੀ ਪ੍ਰਤੀ ਮੋਹ ਦਾ ਜ਼ਿਕਰ ਆਪਣੀ ਰਚਨਾ ਐਬਟਾਬਾਦ ਵਿੱਚ ਕੀਤਾ ਹੈ। ਉਨ੍ਹਾਂ ਗੁਰਦੁਆਰੇ ਦੇ ਭਾਈ ਬੇਲਾ ਸਿੰਘ ਤੋਂ ਗੁਰਮੁੱਖੀ ਅਤੇ ਮਸਜਿਦ ਦੇ ਮੌਲਵੀ ਪਾਸੋਂ ਉਰਦੂ ਫ਼ਾਰਸੀ ਦੀ ਸਿੱਖਿਆ ਪ੍ਰਾਪਤ ਕੀਤੀ। 1897 ਵਿੱਚ ਮਿਸ਼ਨ ਹਾਈ ਸਕੂਲ ਰਾਵਲਪਿੰਡੀ ਤੋਂ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾ। ਇਸ ਤੋਂ ਬਾਅਦ ਡੀ.ਏ.ਵੀ. ਕਾਲਜ ਲਾਹੌਰ ਤੋਂ ਐਫ.ਏ. ਦਾ ਇਮਤਿਹਾਨ ਪਾਸ ਕੀਤਾ। ਸੰਨ 1899 ਵਿੱਚ ਇਸੇ ਹੀ ਕਾਲਜ ਵਿੱਚ ਬੀ.ਏ. ਦੀ ਜਮਾਤ ਵਿੱਚ ਦਾਖਲਾ ਲੈ ਲਿਆ। ਸੰਨ 1900 ਵਿੱਚ ਆਪ ਪੜ੍ਹਾਈ ਕਰਨ ਲਈ ਜਾਪਾਨ ਚਲੇ ਗਏ। ਜਾਪਾਨ ਟੋਕੀਓ ਦੀ ਯੂਨੀਵਰਸਿਟੀ ਵਿੱਚ ਫਾਰਮਾਸਿਊਟੀਕਲ ਕੈਮਿਸਟਰੀ ਦੇ ਸਪੈਸ਼ਲ ਸਟੂਡੈਂਟ ਵਜੋਂ ਦਾਖਲਾ ਲਿਆ। ਫਰਵਰੀ 1902 ਵਿੱਚ ਸਵਾਮੀ ਰਾਮ ਤੀਰਥ ਦੇ ਸੰਪਰਕ ਵਿੱਚ ਆਉਣ ‘ਤੇ ਉਨ੍ਹਾਂ ਸੰਨਿਆਸ ਧਾਰਨ ਕਰਨ ਦਾ ਫ਼ੈਸਲਾ ਕਰ ਲਿਆ। ਸਤੰਬਰ 1903 ਵਿੱਚ ਟੋਕੀਓ ਯੂਨੀਵਰਸਿਟੀ ਤੋਂ ਉਚੇਰੀ ਸਿੱਖਿਆ ਦਾ ਸਰਟੀਫਿਕੇਟ ਪ੍ਰਾਪਤ ਕੀਤਾ। ਪ੍ਰੋ. ਪੂਰਨ ਸਿੰਘ ‘ਤੇ ਸਵਾਮੀ ਰਾਮ ਤੀਰਥ ਤੋਂ ਇਲਾਵਾ ਭਾਈ ਵੀਰ ਸਿੰਘ, ਜਾਪਾਨੀ ਕਵੀ ਅਤੇ ਵਾਲਟ ਵਿਟਮੈਨ ਦਾ ਪ੍ਰਭਾਵ ਵੀ ਪਿਆ।
ਮਾਰਚ 1904 ਵਿੱਚ ਆਪ ਦਾ ਵਿਆਹ ਮਾਇਆ ਦੇਵੀ ਨਾਲ ਹੋਇਆ ਜਿਸ ਨੇ ਹਰ ਕੰਮ ਵਿੱਚ ਆਪ ਦਾ ਸਾਥ ਦਿੱਤਾ। ਮਾਰਚ 1905 ਵਿੱਚ ਆਪ ਦੇ ਘਰ ਛੋਟੀ ਬੱਚੀ ਗਾਰਗੀ ਦਾ ਜਨਮ ਹੋਇਆ। ਧੀ ਤੋਂ ਇਲਾਵਾ ਪ੍ਰਮਾਤਮਾ ਨੇ ਆਪ ਨੂੰ ਦੋ ਪੁੱਤਰਾਂ ਦੀ ਦਾਤ ਬਖਸ਼ੀ, ਜਿਨ੍ਹਾਂ ਦੇ ਨਾਂ ਮਦਨ ਮੋਹਨ ਸਿੰਘ ਅਤੇ ਰਮਿੰਦਰ ਸਿੰਘ ਰੱਖੇ। ਪੂਰਨ ਸਿੰਘ ਰੋਮਾਂਟਿਕ ਤਬੀਅਤ ਦਾ ਮਾਲਕ, ਇੱਕ ਬੰਧਨ ਰਹਿਤ ਵਿਅਕਤੀ ਸੀ। ਉਸ ਨੇ ਕਈ ਕਿੱਤੇ ਅਪਣਾਏ ਪਰ ਕਿਸੇ ਇੱਕ ਨਾਲ ਬਹੁਤਾ ਚਿਰ ਬੱਝ ਨਾ ਸਕਿਆ।  ਉਹ ਜੁਲਾਈ ਅਗਸਤ 1904 ਵਿੱਚ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਟੈਕਨੀਕਲ ਇੰਸਟੀਚਿਊਟ ਦੇ ਪ੍ਰਿੰਸੀਪਲ ਦੇ ਅਹੁਦੇ ‘ਤੇ ਬਿਰਾਜਮਾਨ ਹੋਏ। ਨਵੰਬਰ 1906 ਵਿੱਚ ਨੌਕਰੀ ਛੱਡ ਦਿੱਤੀ ਤੇ ਅਪ੍ਰੈਲ 1907 ਵਿਚ ਫਾਰੈਸਟ ਰਿਸਰਚ ਇੰਸਟੀਚਿਊਟ ਦੇਹਰਾਦੂਨ ਵਿੱਚ ਫਾਰੈਸਟ ਕੈਮਿਸਟ ਵਜੋਂ ਨਿਯੁਕਤ ਹੋਏ। 1923-24 ਵਿੱਚ ਸਰਦਾਰ ਸੁੰਦਰ ਸਿੰਘ ਮਜੀਠੀਆ ਦੀ ਸ਼ੂਗਰ ਫੈਕਟਰੀ ਵਿੱਚ ਨੌਕਰੀ ਕੀਤੀ।
ਪ੍ਰੋ. ਪੂਰਨ ਸਿੰਘ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਰਚਨਾ ਕੀਤੀ। ਉਸ ਦੀਆਂ ਪ੍ਰਮੁੱਖ ਰਚਨਾਵਾਂ ਹਨ- ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ, ਖੁੱਲ੍ਹੇ ਰੰਗ ਅਸਮਾਨੀ। ਇਨ੍ਹਾਂ ਤੋਂ ਇਲਾਵਾ ਕਈ ਵਾਰਤਕ ਰਚਨਾਵਾਂ ਵੀ ਹਨ ਜਿਵੇਂ ਖੁੱਲ੍ਹੇ ਲੇਖ, ਅਬਚਲੀ ਜੋਤ, ‘ਮੋਇਆ ਦੀ ਜਾਗ’ (ਨਾਵਲ), ‘ਕਲਾ ਤੇ ਕਲਾਧਾਰੀ ਦੀ ਪੂਜਾ’ ਪ੍ਰਕਾਸ਼ਨਾ ਤੇ ਭਾਗੀਰਥ’ (ਦੋਵੇਂ ਅਪ੍ਰਕਾਸ਼ਿਤ), ਕੰਨਿਆ ਦਾਨ ਤੇ ਹੋਰ ਲੇਖ (ਹਿੰਦੀ ਤੋਂ ਅਨੁਵਾਦਿਤ ਨਿਬੰਧ ਸੰਗ੍ਰਹਿ)। ਪ੍ਰੋ. ਪੂਰਨ ਸਿੰਘ ਖੁੱਲ੍ਹ ਦਾ ਕਵੀ ਸੀ। ਸਭ ਤੋਂ ਪਹਿਲਾਂ ਖੁੱਲ੍ਹੀ ਕਵਿਤਾ ਉਸ ਨੇ ਹੀ ਲਿਖੀ। ਪ੍ਰੋ. ਪੂਰਨ ਸਿੰਘ ਇੱਕ ਵਿਲੱਖਣ ਸ਼ਖ਼ਸੀਅਤ ਦਾ ਮਾਲਕ ਸੀ। ਪ੍ਰੋ. ਕਸੇਲ ਨੇ ਆਪਣੀ ਪੁਸਤਕ ‘ਪੂਰਨ ਸਿੰਘ ਦੀ ਸਾਹਿਤਕ ਪ੍ਰਤਿਭਾ’ ਵਿੱਚ ਲਿਖਿਆ ਹੈ ਕਿ ਪੂਰਨ ਸਿੰਘ ਮਹਾਨ ਕਵੀ ਅਤੇ ਮਹਾਨ ਸਾਹਿਤਕਾਰ ਹੀ ਨਹੀਂ, ਮਹਾਨ ਚਿੰਤਕ ਵੀ ਸੀ।
ਪ੍ਰੋ. ਪੂਰਨ ਸਿੰਘ ਸਾਧਾਰਣ ਲੋਕਾਂ ਦਾ ਕਵੀ ਸੀ ਉਸ ਨੇ ਆਪਣੀਆਂ ਰਚਨਾਵਾਂ ਵਿੱਚ ਕਿਰਤੀ ਕਾਮਿਆਂ ਦੀ ਗੱਲ ਕੀਤੀ ਹੈ, ਮਜ਼ਦੂਰਾਂ ਲਈ ਪ੍ਰੇਮ ਦਰਸਾਇਆ ਹੈ। ਇਸ ਤੋਂ ਇਲਾਵਾ ਇਸਤਰੀ ਦੇ ਸਤਿਕਾਰ, ਪੰਜਾਬ ਦੇ ਪਿਆਰ ਅਤੇ ਦੇਸ਼ ਪ੍ਰੇਮ ਦੀ ਗੱਲ ਵੀ ਕੀਤੀ ਹੈ ਉਹ ਪੁਰਾਣੀਆਂ ਪਰੰਪਰਾਵਾਂ ਨਾਲ ਵੀ ਪਿਆਰ ਕਰਦਾ ਹੈ। ਪ੍ਰਕਿਰਤੀ ਨਾਲ ਵੀ ਉਸ ਦਾ ਪਿਆਰ ਹੈ। ਉਹ ਉਸ ਜੀਵਨ ਨੂੰ ਅਪੂਰਣ ਸਮਝਦਾ ਹੈ ਜਿਸ ਵਿੱਚ ਪ੍ਰਕਿਰਤੀ ਦਾ ਪਿਆਰ ਨਹੀਂ। ਉਹ ਪ੍ਰਮਾਤਮਾ ਦੀ ਹਸਤੀ ਉੱਪਰ ਵਿਸ਼ਵਾਸ ਕਰਦਾ ਸੀ। ਪ੍ਰੋ. ਪੂਰਨ ਸਿੰਘ ਦੀ ਕਵਿਤਾ ਛੰਦ ਮੁਕਤ ਹੋਣ ਦੇ ਬਾਵਜੂਦ ਵੀ ਉੱਤਮ ਹੈ। ਉਸ ਵਿੱਚ ਰਵਾਨੀ ਹੈ ਅਤੇ ਆਪ ਮੁਹਾਰਾਪਣ ਹੈ। 31 ਮਾਰਚ 1931 ਨੂੰ ਦੇਹਰਾਦੂਨ ਵਿਖੇ ਇਹ ਸ਼੍ਰੋਮਣੀ ਸਹਿਤਕਾਰ ਸਾਥੋਂ ਸਦਾ ਲਈ ਵਿਛੜ ਗਿਆ।

 

ਰਣਜੀਤ ਸਿੰਘ ਸਿੱਧੂ ਸੰਪਰਕ: 98762-62642

02 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx......for sharing......

03 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

03 Apr 2012

Reply