Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੁਰਮੀਤ ਕੱਲਰਮਾਜਰੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਗੁਰਮੀਤ ਕੱਲਰਮਾਜਰੀ

 

ਗੁਰਮੀਤ ਕੱਲਰਮਾਜਰੀ 
     ਗੁਰਮੀਤ ਕੱਲਰਮਾਜਰੀ, ਜਿਸ ਦੀ ਕਵਿਤਾ ਨੇ ਸਮਾਜਿਕ , ਸਭਿਆਚਾਰਕ ਤੇ ਹਰ ਤਰ੍ਹਾ ਦੇ ਜਬਰ ਜੁਲਮ ਦੇ ਸ਼ਿਕਾਰ ਰਹੇ ਮਨੁਖ ਦੀ ਗਾਥਾ ਬਿਆਨ ਕੀਤੀ ਏ| ਉਹ ਆਪਣੀ ਕਵਿਤਾ ਵਿਚ ਦੁਖਾਂਤ ਨੂੰ ਤਾ ਸਿਰਜਦਾ ਹੀ ਏ ਪ੍ਰੰਤੁ ਉਸਦੇ ਕਾਰਨਾਂ ਦੀ ਵੀ ਤਲਾਸ਼ ਕਰਦਾ ਹੈ ............ਉਸਦੀਆਂ ਕੁਝ ਰਚਨਾਵ ਆਪਦੇ ਸਨਮੁਖ ਹਨ ..........
                  ੧
ਕਿਸੇ ਤਰ੍ਹਾ ਵੀ ਨਹੀਂ 
ਭੁੱਲ ਸਕਾਂਗਾ ਮੈਂ,
ਕਬਾਇਲੀ ਜਸ਼ਨ ਦੀ ਓਹ ਖੂੰਖਾਰ ਰਾਤ  
ਆਪਣੀਆਂ ਹੀ ਆਲ੍ਹਣਿਆਂ 'ਚੋਂ
ਮੇਰੇ ਪੁਰਖਿਆਂ ਨੂੰ , ਜਲਾਵਤਨ ਹੋਣ ਦਾ 
ਕਰ ਦਿੱਤਾ ਗਿਆ ਸੀ ਫੁਰਮਾਨ 
ਮੇਰੇ ਖੂਨ ਚ ਅੱਜ ਵੀ 
ਦੌੜ ਰਿਹਾ ਹੈ 
ਉਸ ਸ਼ਾਹ ਕਾਲੀ ਰਾਤ ਦਾ ਸੰਤਾਪ ,
ਜਿਸ ਰਾਤ 
ਮੇਰੇ ਪੁਰਖਿਆਂ ਦੀਆਂ ਅੱਖਾਂ 'ਚ 
ਪੱਥਰ ਬਣ ਗਿਆ ਸੀ 
ਸਿਮਦਾ ਖੂਨ 
ਤੇ ਉਹਨਾਂ ਦੇ ਨੰਗੇ ਪੈਣ 
ਕਰਚਿਆਂ ਦੀਆਂ ਛਿਲਤਰਾਂ ਨੂੰ ਚੁਮ੍ਦੇ
ਸੁਣਦੇ ਰਹੇ 
ਤੇਜ਼ਾਬੀ ਫੁਰਮਾਨ 
ਅੱਜਕਲ ਓਹ ਮੇਰੀਆਂ ਕਵਿਤਾਵਾਂ 'ਚੋ ਬੋਲਦੇ ਹਨ 
ਮੇਰੇ ਸੁਪਨਿਆਂ 'ਚ ਆ ਕੇ 
ਕਵੀ ਹੋਣ ਦੀ 
ਦਿੰਦੇ ਹਨ ਅਸੀਸ 
ਤੇ ਮੈਨੂੰ ਬੇਚੈਨ ਕਰਦੇ ਹਨ |
           

ਗੁਰਮੀਤ ਕੱਲਰਮਾਜਰੀ 

 

     ਗੁਰਮੀਤ ਕੱਲਰਮਾਜਰੀ, ਜਿਸ ਦੀ ਕਵਿਤਾ ਨੇ ਸਮਾਜਿਕ , ਸਭਿਆਚਾਰਕ ਤੇ ਹਰ ਤਰ੍ਹਾ ਦੇ ਜਬਰ ਜੁਲਮ ਦੇ ਸ਼ਿਕਾਰ ਰਹੇ ਮਨੁਖ ਦੀ ਗਾਥਾ ਬਿਆਨ ਕੀਤੀ ਏ| ਉਹ ਆਪਣੀ ਕਵਿਤਾ ਵਿਚ ਦੁਖਾਂਤ ਨੂੰ ਤਾ ਸਿਰਜਦਾ ਹੀ ਏ ਪ੍ਰੰਤੁ ਉਸਦੇ ਕਾਰਨਾਂ ਦੀ ਵੀ ਤਲਾਸ਼ ਕਰਦਾ ਹੈ ............ਉਸਦੀਆਂ ਕੁਝ ਰਚਨਾਵਾਂ ਆਪਦੇ ਸਨਮੁਖ ਹਨ ..........

 

                  ੧

 

ਕਿਸੇ ਤਰ੍ਹਾ ਵੀ ਨਹੀਂ 

ਭੁੱਲ ਸਕਾਂਗਾ ਮੈਂ,

ਕਬਾਇਲੀ ਜਸ਼ਨ ਦੀ ਓਹ ਖੂੰਖਾਰ ਰਾਤ  

 

ਆਪਣੀਆਂ ਹੀ ਆਲ੍ਹਣਿਆਂ 'ਚੋਂ

ਮੇਰੇ ਪੁਰਖਿਆਂ ਨੂੰ , ਜਲਾਵਤਨ ਹੋਣ ਦਾ 

ਕਰ ਦਿੱਤਾ ਗਿਆ ਸੀ ਫੁਰਮਾਨ 

 

ਮੇਰੇ ਖੂਨ ਚ ਅੱਜ ਵੀ 

ਦੌੜ ਰਿਹਾ ਹੈ 

ਉਸ ਸ਼ਾਹ ਕਾਲੀ ਰਾਤ ਦਾ ਸੰਤਾਪ ,

ਜਿਸ ਰਾਤ 

ਮੇਰੇ ਪੁਰਖਿਆਂ ਦੀਆਂ ਅੱਖਾਂ 'ਚ 

ਪੱਥਰ ਬਣ ਗਿਆ ਸੀ 

ਸਿਮਦਾ ਖੂਨ 

 

ਤੇ ਉਹਨਾਂ ਦੇ ਨੰਗੇ ਪੈਣ 

ਕਰਚਿਆਂ ਦੀਆਂ ਛਿਲਤਰਾਂ ਨੂੰ ਚੁਮ੍ਦੇ

ਸੁਣਦੇ ਰਹੇ 

ਤੇਜ਼ਾਬੀ ਫੁਰਮਾਨ 

ਅੱਜਕਲ ਓਹ ਮੇਰੀਆਂ ਕਵਿਤਾਵਾਂ 'ਚੋ ਬੋਲਦੇ ਹਨ 

ਮੇਰੇ ਸੁਪਨਿਆਂ 'ਚ ਆ ਕੇ 

ਕਵੀ ਹੋਣ ਦੀ 

ਦਿੰਦੇ ਹਨ ਅਸੀਸ 

ਤੇ ਮੈਨੂੰ ਬੇਚੈਨ ਕਰਦੇ ਹਨ |

 

 

 

21 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

                        ੨
ਧਰਤੀ ਨੂੰ ਖੋਦ ਰਿਹਾ ਹਾਂ
ਮੈਂ
ਪੁਰਾਤਤਵ ਵਿਗਿਆਨੀ ਵਾਂਗ 
ਸੋਚ ਰਿਹਾ ਹਾਂ 
ਕਿਸੇ ਕਵੀ ਵਾਂਗ,
ਕਿਸੇ ਯੋਧੇ ਵਾਂਗ, ਲੜ ਰਿਹਾ ਹਾਂ 
ਰਣ ਖੇਤਰ ਵਿਚ 
ਤੁਸੀਂ ਹੈਰਾਨ ਨਾਂ ਹੋਵੋ 
ਦਰਅਸਲ ਮੈਂ 
ਮੇਰੇ ਪੁਰਖਿਆਂ ਦੀਆਂ 
ਕਬਰਾਂ ਫਰੋਲ ਰਿਹਾ ਹਾਂ 
ਕਰ ਰਿਹਾ ਹਾਂ 
ਰਾਖ ਇਕੱਠੀ
ਖਿਲਰੀਆਂ ਹੱਡੀਆਂ ਦੇ ਨਕਸ਼ੇ ਜੋੜ ਰਿਹਾ ਹਾਂ ,
ਤਾਂ ਕਿ ਵੇਖ ਸਕਾਂ 
ਉਹਨਾਂ ਦਾ ਸਦੀਆਂ ਦੀ ਗੁਲਾਮੀ 'ਚ 
ਜਰਜਰ ਹੋਇਆ ਅਛੂਤ 
ਮਿੱਟੀ 'ਚ ਲਥਪਥ ਚਹਿਰਾ 
ਜਿਸ ਨੂੰ ਸੂਰਜ ਦੀ ਤਪਸ਼ ਨਹੀਂ ਮਿਲੀ 
ਚੰਨ ਦਾ ਨੂਰ ਨਹੀਂ ਮਿਲਿਆ 
ਨਸੀਬ ਹੋਈ ਦਰਿਆਵਾਂ ਦੀ ਰਵਾਨੀ 
ਤੇ ਨਦਿਆਂ ਦਾ ਕਲਕਲ ਕਰਦਾ 
ਜਲ | 

                        ੨

 

ਧਰਤੀ ਨੂੰ ਖੋਦ ਰਿਹਾ ਹਾਂ

ਮੈਂ

ਪੁਰਾਤਤਵ ਵਿਗਿਆਨੀ ਵਾਂਗ 

ਸੋਚ ਰਿਹਾ ਹਾਂ 

ਕਿਸੇ ਕਵੀ ਵਾਂਗ,

ਕਿਸੇ ਯੋਧੇ ਵਾਂਗ, ਲੜ ਰਿਹਾ ਹਾਂ 

ਰਣ ਖੇਤਰ ਵਿਚ 

 

ਤੁਸੀਂ ਹੈਰਾਨ ਨਾਂ ਹੋਵੋ 

ਦਰਅਸਲ ਮੈਂ 

ਮੇਰੇ ਪੁਰਖਿਆਂ ਦੀਆਂ 

ਕਬਰਾਂ ਫਰੋਲ ਰਿਹਾ ਹਾਂ 

ਕਰ ਰਿਹਾ ਹਾਂ 

ਰਾਖ ਇਕੱਠੀ

ਖਿਲਰੀਆਂ ਹੱਡੀਆਂ ਦੇ ਨਕਸ਼ੇ ਜੋੜ ਰਿਹਾ ਹਾਂ ,

ਤਾਂ ਕਿ ਵੇਖ ਸਕਾਂ 

ਉਹਨਾਂ ਦਾ ਸਦੀਆਂ ਦੀ ਗੁਲਾਮੀ 'ਚ 

ਜਰਜਰ ਹੋਇਆ ਅਛੂਤ 

ਮਿੱਟੀ 'ਚ ਲਥਪਥ ਚਹਿਰਾ 

ਜਿਸ ਨੂੰ ਸੂਰਜ ਦੀ ਤਪਸ਼ ਨਹੀਂ ਮਿਲੀ 

ਚੰਨ ਦਾ ਨੂਰ ਨਹੀਂ ਮਿਲਿਆ 

ਨਸੀਬ ਹੋਈ ਦਰਿਆਵਾਂ ਦੀ ਰਵਾਨੀ 

ਤੇ ਨਦਿਆਂ ਦਾ ਕਲਕਲ ਕਰਦਾ 

ਜਲ | 

 

21 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਹੁਤ ਖੂਬ ਜੱਸ ਵੀਰ ਜੀ....ਬਹੁਤ ਬਹੁਤ ਸ਼ੁਕਰੀਆ ਇਹ ਸਾਡੇ ਨਾਲ ਸਾਂਝਿਆਂ ਕਰਨ ਲਈ

21 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

thanx balihar bai ..........

21 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

                                   3 
ਗੁਰਬਤ ਦੀਆਂ ਤੇਜ਼ਾਬੀ 
ਹਵਾਵਾਂ ਨਾਲ ਜੂਝਦੇ 
ਤਪਦੇ ਸੂਰਜ ਦੀਆਂ ਤਿਖੀਆਂ ਕਿਰਨਾਂ ਨੂੰ 
ਅੱਖਾਂ 'ਚ ਸਮੇਟਦੇ 
ਹੱਡਾਰੋੜੀ ਦੀ ਗੰਦੀ ਬਾਸ ਨੂੰ ਸਾਹਾਂ 'ਚ 
ਸਮੋ ਕੇ 
ਕਿੰਨਾ ਕੁ ਚਿਰ ਜਿਉਂਦੇ 
ਕਿੰਨਾ ਕੁ ਚਿਰ ਪਾਲਦੇ 
ਮਨੁਖ ਹੋਣ ਦਾ ਭਰਮ !
ਆਖਰ ਨੂੰ ਇੱਕ ਇੱਕ ਕਰਕੇ 
ਚਲੇ ਗਏ
ਇਸ ਧਰਤੀ ਤੋਂ 
ਆਪਨੇ ਖੁਰਦਰੇ ਹਥਾਂ 'ਚ ਦਾਤਿਆਂ ਤੇ
ਕੁਲਹਾੜੀਆਂ ਨੂੰ ਸੰਭਾਲਦੇ 
ਛੰਨਾ ਢਾਰਿਆਂ ਦੀ ਛਾਂ ਹੇਠ 
ਪਰਤ ਗਏ ਗੁਰਬਤ ਦੇ ਜੰਗਲਾਂ ਵੱਲ 
ਕਿ ਸੁਨ ਸਕਣ
ਦੱਫਨ ਹੋਏ ਆਪਨੇ ਪੁਰਖਿਆਂ ਦੀਆਂ 
ਸਧਰਾਂ ਦਾ ਰੁਦਨ 
ਕਿ ਸਿਰਜ ਸਕਣ ਮਨੁਖ ਹੋਣ ਦਾ 
ਭਰਮ |
  
 

                                   3 

 

 

ਗੁਰਬਤ ਦੀਆਂ ਤੇਜ਼ਾਬੀ 

ਹਵਾਵਾਂ ਨਾਲ ਜੂਝਦੇ 

ਤਪਦੇ ਸੂਰਜ ਦੀਆਂ ਤਿਖੀਆਂ ਕਿਰਨਾਂ ਨੂੰ 

ਅੱਖਾਂ 'ਚ ਸਮੇਟਦੇ 

ਹੱਡਾਰੋੜੀ ਦੀ ਗੰਦੀ ਬਾਸ ਨੂੰ ਸਾਹਾਂ 'ਚ 

ਸਮੋ ਕੇ 

ਕਿੰਨਾ ਕੁ ਚਿਰ ਜਿਉਂਦੇ 

ਕਿੰਨਾ ਕੁ ਚਿਰ ਪਾਲਦੇ 

ਮਨੁਖ ਹੋਣ ਦਾ ਭਰਮ !

 

ਆਖਰ ਨੂੰ ਇੱਕ ਇੱਕ ਕਰਕੇ 

ਚਲੇ ਗਏ

ਇਸ ਧਰਤੀ ਤੋਂ 

ਆਪਨੇ ਖੁਰਦਰੇ ਹਥਾਂ 'ਚ ਦਾਤਿਆਂ ਤੇ

ਕੁਲਹਾੜੀਆਂ ਨੂੰ ਸੰਭਾਲਦੇ 

ਛੰਨਾ ਢਾਰਿਆਂ ਦੀ ਛਾਂ ਹੇਠ 

ਪਰਤ ਗਏ ਗੁਰਬਤ ਦੇ ਜੰਗਲਾਂ ਵੱਲ 

ਕਿ ਸੁਨ ਸਕਣ

ਦੱਫਨ ਹੋਏ ਆਪਨੇ ਪੁਰਖਿਆਂ ਦੀਆਂ 

ਸਧਰਾਂ ਦਾ ਰੁਦਨ 

ਕਿ ਸਿਰਜ ਸਕਣ ਮਨੁਖ ਹੋਣ ਦਾ 

ਭਰਮ |

 

 

 

21 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

                                     4 
ਹਰ ਰਾਤ ਨੇ
ਕੀਤਾ ਹੈ 
ਮੇਰੇ ਪੁਰਖਿਆਂ ਨੂੰ ਨਿਰਵਸ੍ਤਰ |
ਗਿਰਝਾਂ ਜਿਵੇਂ ਚੂੰਡਦੀਆਂ ਹਨ
ਮੋਏ ਡੰਗਰਾਂ ਨੂੰ
ਹਰ ਦਿਨ ਨੇ ਨੋਚਿਆ ਹੈ 
ਮੇਰੇ ਪੁਰਖਿਆਂ ਦਾ ਮਾਸ |
ਹਰ ਤਿਉਹਾਰ ਨੂੰ 
ਹੁੰਦੇ ਰਹੇ ਘਰੋਂ ਬੇਘਰ 
ਗੈਰਾਂ ਦੀ ਚਾਕਰੀ ਕਰਦੇ 
ਹੁੰਦੇ ਰਹੇ ਨੇ ਦਰੋ-ਬੇ-ਦਰ 
ਹਰ ਚੜਦੀ ਸਵੇਰ 
ਤਾਂਡਵ ਨਾਚ ਨਚਦਾ ਰਿਹਾ ਹੈ 
ਸੂਰਜ ਦਾ ਸੁਨਹਿਰੀ ਰੰਗ 
ਤੇ ਹਰ ਉੱਤਰਦੀ ਕਾਲੀ ਰਾਤ 
ਤੇਜ਼ਾਬੀ ਹਨੇਰ ਖਿਲਾਰਦੀ ਰਹੀ ਹੈ 
ਕਰਦੀ ਰਹੀ ਹੈ 
ਖੂਨੀ ਬੋਛਾੜ
ਬਸ ਇਵੇਂ  ਹੀ 
ਹਰ ਰਾਤ ਨੇ ਕੀਤਾ 
ਹੈ ਮੇਰੇ ਪੁਰਖਿਆਂ ਨੂੰ ਨਿਰਵਸ੍ਤਰ |

                                     4 

 

ਹਰ ਰਾਤ ਨੇ

ਕੀਤਾ ਹੈ 

ਮੇਰੇ ਪੁਰਖਿਆਂ ਨੂੰ ਨਿਰਵਸ੍ਤਰ |

 

ਗਿਰਝਾਂ ਜਿਵੇਂ ਚੂੰਡਦੀਆਂ ਹਨ

ਮੋਏ ਡੰਗਰਾਂ ਨੂੰ

ਹਰ ਦਿਨ ਨੇ ਨੋਚਿਆ ਹੈ 

ਮੇਰੇ ਪੁਰਖਿਆਂ ਦਾ ਮਾਸ |

 

ਹਰ ਤਿਉਹਾਰ ਨੂੰ 

ਹੁੰਦੇ ਰਹੇ ਘਰੋਂ ਬੇਘਰ 

ਗੈਰਾਂ ਦੀ ਚਾਕਰੀ ਕਰਦੇ 

ਹੁੰਦੇ ਰਹੇ ਨੇ ਦਰੋ-ਬੇ-ਦਰ 

 

ਹਰ ਚੜਦੀ ਸਵੇਰ 

ਤਾਂਡਵ ਨਾਚ ਨਚਦਾ ਰਿਹਾ ਹੈ 

ਸੂਰਜ ਦਾ ਸੁਨਹਿਰੀ ਰੰਗ 

ਤੇ ਹਰ ਉੱਤਰਦੀ ਕਾਲੀ ਰਾਤ 

ਤੇਜ਼ਾਬੀ ਹਨੇਰ ਖਿਲਾਰਦੀ ਰਹੀ ਹੈ 

ਕਰਦੀ ਰਹੀ ਹੈ 

ਖੂਨੀ ਬੋਛਾੜ

ਬਸ ਇਵੇਂ  ਹੀ 

ਹਰ ਰਾਤ ਨੇ ਕੀਤਾ 

ਹੈ ਮੇਰੇ ਪੁਰਖਿਆਂ ਨੂੰ ਨਿਰਵਸ੍ਤਰ |

 

 

21 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

                            5 
ਨੁਕੀਲੀਆਂ ਛੋਟੀਆਂ 
ਦੇ ਪਥਰਾਏ ਕੋਨਿਆਂ 'ਚ 
ਉੱਗੇ ਉਹਨਾਂ 
ਹਰੇ ਭਰੇ 
ਰੁਖਾਂ ਵਰਗੇ ਰਹੇ ਹੋਣਗੇ 
ਮੇਰੇ ਪੁਰਖੇ!
ਜਿਹਨਾਂ ਨੂੰ ਨਾ ਸੂਰਜ ਨਸੀਬ ਹੋਇਆ
ਨਾ ਘਟੀਆਂ ਦਾ ਸੀਤਲ ਜਲ
ਜਿਹਨਾਂ ਦੀ ਜੜ ਦਾ ਨਹੀਂ ਕਿਧਰੇ ਸੁਰ 
ਨਾ ਹੀ ਵਧਣ ਫੁੱਲਣ ਲਈ
ਪਹਾੜਾਂ 'ਚ ਕੋਈ 
ਖੁੱਲਾ ਆਂਗਨ
ਹੋਇਆ ਨਹੀਂ ਕਦੀ ਧੁੱਪ ਦਾ 
ਕੋਸਾ ਕੋਸਾ ਅਹਿਸਾਸ
ਜਿਹਨਾਂ ਦੇ ਪਤਿਆਂ ਨੂੰ ਚੁਮ੍ਦੇ 
ਫੁੱਲਾਂ ਨੂੰ ਸੁੰਘਦੇ 
ਫਲਾਂ ਨੂੰ ਖਾਂਦੇ 
ਪਤਾ ਨਹੀਂ ਕਿਧਰ 
ਉੱਡ ਗਏ
ਆਪਨੇ ਆਹਲਣਿਆਂ ਸਮੇਤ
ਖੰਭਾਂ ਦੀ ਛਾਏ |

                            5 

 

ਨੁਕੀਲੀਆਂ ਛੋਟੀਆਂ 

ਦੇ ਪਥਰਾਏ ਕੋਨਿਆਂ 'ਚ 

ਉੱਗੇ ਉਹਨਾਂ 

ਹਰੇ ਭਰੇ 

ਰੁਖਾਂ ਵਰਗੇ ਰਹੇ ਹੋਣਗੇ 

ਮੇਰੇ ਪੁਰਖੇ!

 

ਜਿਹਨਾਂ ਨੂੰ ਨਾ ਸੂਰਜ ਨਸੀਬ ਹੋਇਆ

ਨਾ ਘਟੀਆਂ ਦਾ ਸੀਤਲ ਜਲ

 

ਜਿਹਨਾਂ ਦੀ ਜੜ ਦਾ ਨਹੀਂ ਕਿਧਰੇ ਸੁਰ 

ਨਾ ਹੀ ਵਧਣ ਫੁੱਲਣ ਲਈ

ਪਹਾੜਾਂ 'ਚ ਕੋਈ 

ਖੁੱਲਾ ਆਂਗਨ

 

ਹੋਇਆ ਨਹੀਂ ਕਦੀ ਧੁੱਪ ਦਾ 

ਕੋਸਾ ਕੋਸਾ ਅਹਿਸਾਸ

 

ਜਿਹਨਾਂ ਦੇ ਪਤਿਆਂ ਨੂੰ ਚੁਮ੍ਦੇ 

ਫੁੱਲਾਂ ਨੂੰ ਸੁੰਘਦੇ 

ਫਲਾਂ ਨੂੰ ਖਾਂਦੇ 

ਪਤਾ ਨਹੀਂ ਕਿਧਰ 

ਉੱਡ ਗਏ

ਆਪਨੇ ਆਹਲਣਿਆਂ ਸਮੇਤ

ਖੰਭਾਂ ਦੀ ਛਾਏ |

 

 

21 Oct 2010

Reply