Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸੁਰਾਂ ਦੀ ਸ਼ਹਿਜ਼ਾਦੀ ਪੁਸ਼ਪਾ ਹੰਸ

 ਪੁਸ਼ਪਾ ਹੰਸ ਨੇ ਉਸ ਵੇਲੇ ਗਾਉਣਾ ਸ਼ੁਰੂ ਕੀਤਾ ਸੀ ਜਦੋਂ ਕਿਸੇ ਭਲੇ ਘਰ ਘਰਾਣੇ ਦੀ ਕੁੜੀ ਦੇ ਗਾਉਣ ਬਾਰੇ ਜਾਂ ਗਾਇਕੀ ਦੇ ਖੇਤਰ ਵਿੱਚ ਆਉਣ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ ਸੀ। ਗਾਇਕੀ ਉਦੋਂ ਸਿਰਫ਼ ਕੋਠੇ ਵਾਲੀਆਂ ਦੀ ਹੀ ਸਮਝੀ ਜਾਂਦੀ ਸੀ। ਪੁਸ਼ਪਾ ਦਾ ਜਨਮ 30 ਨਵੰਬਰ 1917 ਨੂੰ ਪੰਜਾਬ ਦੇ ਸ਼ਹਿਰ ਫ਼ਾਜ਼ਿਲਕਾ ਵਿਖੇ ਪਿਤਾ ਸ੍ਰੀ ਰਤਨ ਲਾਲ ਕਪੂਰ ਅਤੇ ਮਾਤਾ ਜਨਕ ਰਾਣੀ ਕਪੂਰ ਦੇ ਘਰ ਹੋਇਆ। ਪੁਸ਼ਪਾ ਦੇ ਪਿਤਾ ਉਨ੍ਹਾਂ ਦਿਨਾਂ ਵਿੱਚ ਫ਼ੌਜਦਾਰੀ ਕੇਸਾਂ ਦੇ ਨਾਮੀ ਵਕੀਲ ਸਨ। ਉਸ ਦੀ ਮੁਢਲੀ ਪੜ੍ਹਾਈ ਫ਼ਾਜ਼ਿਲਕਾ ਵਿਖੇ ਹੀ ਹੋਈ। ਉਸ ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ। ਉਹ ਘਰ ਵਿੱਚ ਤੁਰਦੀ ਫਿਰਦੀ ਕੁਝ ਨਾ ਕੁਝ ਗੁਣਗੁਣਾਉਂਦੀ ਰਹਿੰਦੀ। ਉਸ ਦੇ ਪਿਤਾ ਜੀ ਗਾਉਣ ਨੂੰ ਚੰਗਾ ਨਹੀਂ ਸਮਝਦੇ ਸਨ ਪਰ ਉਸ ਦੇ ਨਾਨਾ ਜੀ ਪੰਡਤ ਵਿਸ਼ਣੂ ਦਿਗੰਬਰ ਪਾਲੂਸਕਰ ਸੰਗੀਤ ਦੇ ਸ਼ੌਕੀਨ ਸਨ। ਇੱਕ ਦਿਨ ਉਨ੍ਹਾਂ ਬੱਚੀ ਪੁਸ਼ਪਾ ਨੂੰ ਕੁਝ ਸੁਣਾਉਣ ਲਈ ਕਿਹਾ। ਪੁਸ਼ਪਾ ਨੇ ਜਦੋਂ ਇੱਕ ਗੀਤ ਸੁਣਾਇਆ ਤਾਂ ਉਨ੍ਹਾਂ ਨੂੰ ਬਹੁਤ ਚੰਗਾ ਲੱਗਿਆ। ਉਹ ਆਪਣੇ ਦਾਮਾਦ ਅਤੇ ਪੁਸ਼ਪਾ ਦੇ ਪਿਤਾ ਨੂੰ ਕਹਿਣ ਲੱਗੇ ਕਿ ਇਸ ਨੂੰ ਕਿਸੇ ਚੰਗੇ ਉਸਤਾਦ ਤੋਂ ਗਾਉਣਾ ਸਿਖਾਓ। ਇੱਕ ਦਿਨ ਅਚਾਨਕ ਸੰਗੀਤ ਸ਼ਾਸਤਰੀ ਪੰਡਤ ਓਂਕਾਰਨਾਥ ਉਨ੍ਹਾਂ ਦੇ ਘਰ ਆਏ। ਗੱਲਾਂ-ਗੱਲਾਂ ਵਿੱਚ ਜਦੋਂ ਉਨ੍ਹਾਂ ਨੂੰ ਪੁਸ਼ਪਾ ਦੇ ਗਾਉਣ ਬਾਰੇ ਚੱਲ ਰਹੀ ਬਹਿਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਬੱਚੀ ਪੁਸ਼ਪਾ ਨੂੰ ਗੀਤ ਸੁਣਾਉਣ ਲਈ ਕਿਹਾ। ਜਦੋਂ ਉਸ ਨੇ ਗਾਇਆ ਤਾਂ ਉਹ ਗੀਤ ਸੁਣ ਪੁਸ਼ਪਾ ਦੇ ਪਿਤਾ ਨੂੰ ਕਹਿਣ ਲੱਗੇ ਇਹ ਬੱਚੀ ਤੂੰ ਮੈਨੂੰ ਸੌਂਪ ਦੇ, ਫੇਰ ਦੇਖੀਂ ਮੈਂ ਇਸ ਨੂੰ ਹਿੰਦੁਸਤਾਨ ਦੀ ਨਾਮੀ ਕਲਾਸੀਕਲ ਗਾਇਕਾ ਬਣਾ ਦਿਆਂਗਾ।  ਫ਼ੈਸਲਾ ਹੋਇਆ ਕਿ ਪੁਸ਼ਪਾ ਨੂੰ ਲਾਹੌਰ ਯੂਨੀਵਰਸਿਟੀ ਤੋਂ ਸੰਗੀਤ ਦੀ ਡਿਗਰੀ ਕਰਾਈ ਜਾਵੇ। ਪੁਸ਼ਪਾ ਲਾਹੌਰ ਆ ਗਈ ਤੇ ਇੱਥੇ ਉਸ ਨੇ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਪੜ੍ਹਾਈ ਦੇ ਨਾਲ ਧੁਨੰਤਰ ਸੰਗੀਤ ਸ਼ਾਸਤਰੀਆਂ ਤੋਂ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਵਿੱਚ ਪੰਡਤ ਓਂਕਾਰਨਾਥ ਠਾਕੁਰ, ਕਿਰਣ ਘਰਾਣੇ ਦੀ ਸਰਸਵਤੀ ਬਾਈ ਅਤੇ ਸੰਗੀਤ ਘਰਾਣੇ ਪਟਵਰਧਨ ਤੋਂ ਲਗਾਤਾਰ ਦਸ ਸਾਲ ਤਕ ਸ਼ਾਸਤਰੀ ਸੰਗੀਤ ਦੀ ਸਿੱਖਿਆ ਹਾਸਲ ਕਰਦੀ ਰਹੀ ਅਤੇ ਲਾਹੌਰ ਯੂਨੀਵਰਸਿਟੀ ਤੋਂ ਸੰਗੀਤ ਦੀ ਬੈਚਲਰ ਡਿਗਰੀ ਹਾਸਲ ਕੀਤੀ।

09 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਦੇਸ਼ ਦੀ ਵੰਡ ਤੋਂ ਪਹਿਲਾਂ ਦਿੱਲੀ, ਮੁੰਬਈ ਅਤੇ ਲਾਹੌਰ ਵਿਖੇ ਹੀ ਰੇਡੀਓ ਸਟੇਸ਼ਨ ਹੋਇਆ ਕਰਦੇ ਸਨ। ਸੰਨ 1942 ਵਿੱਚ ਰੇਡੀਓ ਦੀ ਹਾਲੇ ਸ਼ੁਰੂਆਤ ਹੀ ਹੋਈ ਸੀ ਅਤੇ ਪੁਸ਼ਪਾ ਨੇ ਆਪਣਾ ਕਰੀਅਰ ਰੇਡੀਓ ’ਤੇ ਗਾਉਣ ਤੋਂ ਹੀ ਸ਼ੁਰੂ ਕੀਤਾ। ਉਨ੍ਹਾਂ ਦਿਨਾਂ ਵਿੱਚ ਮਸ਼ਹੂਰ ਗਾਇਕ ਸ਼ਿਆਮ ਸੁੰਦਰ, ਸ਼ਮਸ਼ਾਦ, ਤਸੰਚਾ ਜਾਨ ਬੇਗ਼ਮ ਅਤੇ ਉਮਰਾਵ ਜ਼ਿਆ ਖ਼ਾਨ ਵੀ ਲਾਹੌਰ ਰੇਡੀਓ ’ਤੇ ਹੀ ਹੁੰਦੇ ਸਨ। ਇਨ੍ਹਾਂ ਸਾਰੇ ਨਾਮੀ ਕਲਾਕਾਰਾਂ ਦੀ ਸੰਗਤ ਵਿੱਚ ਪੁਸ਼ਪਾ ਦੀ ਗਾਇਕੀ ਵਿੱਚ ਦਿਨੋ-ਦਿਨ ਨਿਖਾਰ ਆਉਂਦਾ ਗਿਆ। ਇਨ੍ਹਾਂ ਦਿਨਾਂ ਵਿੱਚ ਹੀ ਉਸ ਨੇ ਪੰਨਾ ਲਾਲ ਦੇ ਸੰਗੀਤ ਵਿੱਚ ਸ਼ਿਵ ਕੁਮਾਰ ਦੇ ਬਿਰਹੋਂ ਪਰੁਚੇ ਗੀਤ ਸ਼ਿਵ ਬਟਾਲਵੀ ਦੇ ਗੀਤ ਟਾਈਟਲ ਨਾਲ ਰਿਕਾਰਡ ਕਰਾਏ ਜਿਸ ਨੂੰ ਉਸ ਵੇਲੇ ਦੇ ਸਰੋਤਿਆਂ ਨੇ ਕਾਫ਼ੀ ਪਸੰਦ ਕੀਤਾ। ਉਹ ਇੱਕੋ-ਇੱਕ ਅਜਿਹੀ ਪੰਜਾਬੀ ਪਿੱਠਵਰਤੀ ਗਾਇਕਾ ਹੈ ਜਿਸ ਦੀ ਭਾਰਤ ਸਰਕਾਰ ਨੇ ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ ਨਾਲ ਡਾਕੂਮੈਂਟਰੀ ਰਿਕਾਰਡ ਕੀਤੀ।
ਉਸ ਦਾ ਪਹਿਲੀ ਵਾਰ ਨਾਂ ਉਸ ਵੇਲੇ ਬੱਚ-ਬੱਚੇ ਦੀ ਜ਼ਬਾਨ ’ਤੇ ਆ ਗਿਆ ਜਦੋਂ ਦੇਸ਼ ਵੰਡ ਤੋਂ ਬਾਅਦ ਪ੍ਰੋਡਿਊਸਰ ਵਿਨੋਦ ਵੱਲੋਂ 1948 ਵਿੱਚ ਬਣਾਈ ਪਹਿਲੀ ਪੰਜਾਬੀ ਫ਼ਿਲਮ ਚਮਨ ਵਿੱਚ ਉਸ ਨੇ ਦੋ ਗੀਤ ਗਾਏ। ਉਸ ਵੱਲੋਂ ਗਾਏ ਇਨ੍ਹਾਂ ਦੋ ਗੀਤਾਂ ਚੰਨ ਕਿੱਥਾਂ ਗੁਜ਼ਾਰ ਆਈ ਰਾਤ ਵੇ ਅਤੇ ਸਾਰੀ ਰਾਤ ਤੇਰਾ ਤੱਕਨੀ ਆਂ ਰਾਹ ਨੇ ਉਸ ਨੂੰ ਫਰਸ਼ ਤੋਂ ਅਰਸ਼ ’ਤੇ ਪਹੁੰਚਾ ਦਿੱਤਾ। ਫੇਰ ਉਹ ਜਿੱਥੇ ਕਿਤੇ ਵੀ ਕਿਸੇ ਪ੍ਰੋਗਰਾਮ ’ਤੇ ਜਾਂਦੀ ਤਾਂ ਇਹ ਦੋਵੇਂ ਗੀਤ ਉਸ ਤੋਂ ਫ਼ਰਮਾਇਸ਼ ’ਤੇ ਵਾਰ-ਵਾਰ ਸੁਣੇ ਜਾਂਦੇ।
ਸਾਲ 1949 ਵਿੱਚ ਉਸ ਨੇ ਉਸ ਵੇਲੇ ਦੇ ਮਸ਼ਹੂਰ ਫ਼ਿਲਮਸਾਜ਼ ਵੀ. ਸ਼ਾਂਤਾ ਰਾਮ ਅਤੇ ਸੋਹਰਾਬ ਮੋਦੀ ਵਰਗੇ ਪ੍ਰੋਡਿਊਸਰਾਂ ਨਾਲ ਕੰਮ ਕੀਤਾ। ਇੱਕ ਵਾਰ ਵੀ. ਸ਼ਾਂਤਾਰਾਮ ਦੇ ਸਟੂਡਿਓ ਵਿੱਚ ਆਵਾਜ਼ ਦਾ ਟੈਸਟ ਦੇਣ ਗਈ। ਉਸ ਵੇਲੇ ਸਟੂਡੀਓ ਵਿੱਚ ਤਿੰਨ-ਚਾਰ ਕੈਮਰੇ ਲੱਗੇ ਹੋਏ ਸਨ ਤੇ ਸਾਰੇ ਚੱਲ ਰਹੇ ਸਨ।  ਅਗਲੇ ਦਿਨ ਸਵੇਰੇ ਵੀ. ਸ਼ਾਂਤਾਰਾਮ ਉਨ੍ਹਾਂ ਦੇ ਘਰ ਆ ਗਏ ਤੇ ਕਿਹਾ ਕਿ ਮੈਨੂੰ ਇੱਕ ਨਵੀਂ ਹੀਰੋਇਨ ਦੀ ਜ਼ਰੂਰਤ ਹੈ, ਤੂੰ ਚਾਹੇਂ ਤਾਂ ਗੀਤਾਂ ਤੋਂ ਇਲਾਵਾ ਫ਼ਿਲਮ ਵਿੱਚ ਕੰਮ ਵੀ ਕਰ ਸਕਦੀ ਹੈਂ। ਮੈਂ ਮਨ੍ਹਾਂ ਕਰ ਦਿੱਤਾ। ਸਾਰਿਆਂ ਨੇ ਮੈਨੂੰ ਬੇਵਕੂਫ਼ ਕਿਹਾ। ਸ਼ਾਂਤਾ ਰਾਮ ਨੇ ਕਿਹਾ ਕਿ ਮੈਂ ਤੈਨੂੰ ਦੋ ਤਿੰਨ ਮਹੀਨਿਆਂ ਵਿੱਚ ਐਕਟਿੰਗ ਸਿਖਾ ਦਿਆਂਗਾ। ਪੁਸ਼ਪਾ ਨੇ ਦੱਸਿਆ ਕਿ ਦੂਜੇ ਦਿਨ ਉਹ ਮੇਰੇ ਪਤੀ ਹੰਸ ਰਾਜ ਚੋਪੜਾ ਦੇ ਦਫ਼ਤਰ ਪਹੁੰਚ ਗਏ ਅਤੇ ਮਿੱਠੀਆਂ-ਮਿੱਠੀਆਂ ਗੱਲਾਂ ਮਾਰ ਕੇ ਉਨ੍ਹਾਂ ਤੋਂ ਹਾਂ ਕਰਵਾ ਲਈ। ਇਹ ਫ਼ਿਲਮ ਸੀ ਅਪਨਾ ਦੇਸ਼ ਜਿਸ ਨੇ ਉਨ੍ਹਾਂ ਦਿਨਾਂ ਵਿੱਚ ਸਿਲਵਰ ਜੁਬਲੀ ਮਨਾਈ ਸੀ ਤੇ ਉਸ ਵੇਲੇ ਪੁਸ਼ਪਾ ਹੰਸ ਦਾ ਨਾਂ ‘ਕਾਲਾ ਚਸ਼ਮਾ’ ਵਜੋਂ ਵੀ ਮਸ਼ਹੂਰ ਹੋ ਗਿਆ ਸੀ ਕਿਉਂਕਿ ਫ਼ਿਲਮ ਦੇ ਡਾਇਰੈਕਟਰ ਵੀ. ਸ਼ਾਂਤਾਰਾਮ ਫ਼ਿਲਮ ਦੀ ਕਹਾਣੀ ਦੀ ਮੰਗ ਮੁਤਾਬਕ ਉਸ ਨੂੰ ਪ੍ਰਤੀਕ ਦੇ ਤੌਰ ’ਤੇ ਕਾਲਾ ਚਸ਼ਮਾ ਪਹਿਨਾਇਆ ਸੀ। ਉਸ ਨੇ 1950 ਵਿੱਚ ਸੋਹਰਾਬ ਮੋਦੀ ਦੀ ਫ਼ਿਲਮ ਸ਼ੀਸ਼ ਮਹਿਲ ਵਿੱਚ ਵੀ ਕੰਮ ਕੀਤਾ। ਇਸ ਤੋਂ ਇਲਾਵਾ ਹੋਰ ਹਿੰਦੀ ਫ਼ਿਲਮਾਂ ਵਿੱਚ ਕੰਮ ਵੀ ਕੀਤਾ ਅਤੇ ਪਿੱਠਵਰਤੀ ਗਾਇਆ ਵੀ। ਉਸ ਨੇ ਆਪਣੀ ਗਾਇਕੀ ਦੇ ਸਿਰ ’ਤੇ ਅਮਰੀਕਾ, ਕੈਨੇਡਾ, ਇੰਗਲੈਂਡ ਤੋਂ ਇਲਾਵਾ ਬਹੁਤ ਸਾਰੇ ਦੇਸ਼ਾਂ ਵਿੱਚ ਕਾਮਯਾਬ ਲਾਈਵ ਸ਼ੋਅ ਕੀਤੇ। ਉਸ ਦਾ ਕਹਿਣਾ ਸੀ ਕਿ ਫੋਕ ਐਨਾ ਸੱਚਾ ਹੁੰਦਾ ਹੈ ਜਿਵੇਂ ਮਿੱਟੀ ਦੀ ਖੁਸ਼ਬੂ ਹੋਵੇ। ਸੂਫ਼ੀ ਗੀਤ ਫੋਕ ਕਿਸਮ ਦੇ ਹੁੰਦੇ ਹਨ ਅਤੇ ਰਾਗ ਆਧਾਰਤ ਹੋਣ ਕਰਕੇ  ਉਸ ਨੂੰ ਇਹ ਗਾਉਣੇ ਆਸਾਨ ਲੱਗਦੇ ਹਨ।
ਉਸ ਨੇ ਮਸ਼ਹੂਰ ਫ਼ਿਲਮ ਐਕਟਰ ਸੁਨੀਲ ਕੁਮਾਰ ਦੀ ਕੰਪਨੀ ਅਜੰਤਾ ਆਰਟਸ ਵਿੱਚ ਵੀ ਕੰਮ ਕੀਤਾ।  ਸੁਨੀਲ ਦੱਤ ਹਮੇਸ਼ਾਂ ਉਸ ਦੀ ਪਛਾਣ ਗਰੁਪ ਦੀ ਫਸਟ ਲੇਡੀ ਵਜੋਂ ਕਰਵਾਉਂਦੇ ਹਾਲਾਂਕਿ ਉੱਥੇ ਨਰਗਿਸ ਵੀ ਹਾਜ਼ਰ ਹੁੰਦੀ ਸੀ। ਇਹ ਮਾਣ ਪੁਸ਼ਪਾ ਦੀ ਗਾਇਕੀ ਦਾ ਹੀ ਸੀ। ਪੁਸ਼ਪਾ ਹੰਸ 17 ਸਾਲ ਤਕ-  ਦਾ ਈਵਜ਼ ਵੀਕਲੀ, ਜਿਸ ਦਾ ਸਬੰਧ ਔਰਤਾਂ ਦੀ ਜੀਵਨ ਸ਼ੈਲੀ ਨਾਲ ਸੀ, ਦੀ ਮੁੱਖ ਸੰਪਾਦਕ ਵੀ ਰਹੀ। ਉਸ ਵੱਲੋਂ ਗਾਏ ਪੰਜਾਬੀ-ਹਿੰਦੀ ਦੇ ਮਸ਼ਹੂਰ ਗੀਤਾਂ ਵਿੱਚ ਚੰਨਾ ਮੇਰੀ ਬਾਂਹ ਛੱਡਦੇ,ਚੁੰਨੀ ਦਾ ਪੱਲਾ,ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ,ਲੁੱਟੀ ਹੀਰ ਵੇ ਫ਼ਕੀਰ ਦੀ,ਆਦਮੀ ਵੋਹ ਹੈ ਮੁਸੀਬਤ ਸੇ ਪਰੇਸ਼ਾਨ ਨਾ ਹੋ,ਬੇਦਰਦ ਜ਼ਮਾਨਾ ਕਿਆ ਜਾਨੇ,ਭੂਲੇ ਜ਼ਮਾਨੇ ਯਾਦ ਨਾ ਕਰ ਯਾਦ ਨਾ ਕਰ,ਦਿਲ ਏ ਨਾਦਾਨ ਤੁਝੇ ਹੂਆ ਕਿਆ ਹੈ,ਮੇਰੀ ਖ਼ੁਸ਼ੀਓਂ ਕੇ ਸਵੇਰੇਕੀ ਕਭੀ ਸ਼ਾਮ ਨਾ ਹੋ।
ਉਹ ਪਹਿਲੀ ਅਜਿਹੀ ਪੰਜਾਬੀ ਗਾਇਕਾ ਹੈ ਜਿਸ ਨੂੰ ਆਰਟ ਐਂਡ ਕਲਚਰ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰਨ ਬਦਲੇ ਭਾਰਤ ਸਰਕਾਰ ਨੇ 26 ਜਨਵਰੀ 2007 ਨੂੰ ਰਿਪਬਲਿਕ ਡੇ ਦੇ ਮੌਕੇ ਰਾਸ਼ਟਰਪਤੀ ਵੱਲੋਂ ਪਦਮਸ੍ਰੀ ਐਵਾਰਡ ਨਾਲ ਸਨਮਾਨਤ ਕੀਤਾ। ਇਸ ਤੋਂ ਇਲਾਵਾ ਪੰਜਾਬੀ ਅਕੈਡਮੀ ਦਿੱਲੀ ਵੱਲੋਂ 2007 ਵਿੱਚ ਪੰਜਾਬੀ ਭੂਸ਼ਨ ਐਵਾਰਡ ਦਿੱਤਾ ਗਿਆ ਅਤੇ 2007 ਵਿੱਚ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਵੱਲੋਂ ਲਾਈਫ ਟਾਈਮ ਅਚੀਵਮੈਂਟ ਕਲਪਨਾ ਚਾਵਲਾ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ।  ਕਾਫ਼ੀ ਸਮਾਂ ਬੀਮਾਰ ਰਹਿਣ ਤੋਂ ਬਾਅਦ 93 ਵਰ੍ਹਿਆਂ ਦੀ ਉਮਰ ਭੋਗ ਕੇ ਉਹ ਰੁਖ਼ਸਤ ਹੋ ਗਈ। ਉਸ ਵੱਲੋਂ ਗਾਏ ਗੀਤ ਹਮੇਸ਼ਾਂ ਯਾਦ ਰਹਿਣਗੇ।
ਸੁਰਿੰਦਰ ਸਿੰਘ

09 Mar 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Nice sharing..Thanks Janab

10 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx bitu ji ......for sharing

10 Mar 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

tusi hamesha kuch na kuch new te different share krde ho .......thanx for  sharin this   topic also.......!!

10 Mar 2012

karmjit madahar
karmjit
Posts: 131
Gender: Female
Joined: 19/Feb/2012
Location: sangrur
View All Topics by karmjit
View All Posts by karmjit
 
Ssa bitu g .tusi sanu purane artista bare das ke bhuht hi slagajog kam krde ho te sadi knowledge vadaunde ho.dhanwaad g.
10 Mar 2012

Reply