Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿਆਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਪਿਆਰ

ਮੇਰਾ ਪਿਆਰ ਕਦੇ ਖੁਦਗਰਜ਼ ਨਹੀ ਸੀ
ਪਹਿਲੇ ਦਿਨ ਤੋਂ ਹੀ ਚਾਹੁੰਦੀ ਸੀ ਕਿ ਤੂੰ ਆਪਣਾ ਆਲਣਾ ਸਮੇਟ ਕੇ ਰਖੇਂ
ਕੋਈ ਹਨੇਰੀ ਇਸ ਨੂੰ ਖੇਰੂ ਖੇਰੂ ਨਾ ਕਰ ਦੇਵੇ

ਤੇਰੀ ਛਾਂ ਦੀ ਠੰਡਕ ਮਹਿਸੂਸ ਜਰੁਰ ਕਰਦੀ ਹਾਂ
ਫਿਰ ਵੀ ਓਹ ਛਾਂ ਮੇਰੀ ਨਹੀ ਹੈ
ਤੂੰ ਮੈਨੂ ਕਦੇ ਓਸ ਦੀ ਦਾਵੇਦਾਰੀ ਦੇਣ 'ਚ ਕੋਈ ਕਸਰ ਨਹੀ ਛਡੀ
ਪਰ ਤੇਰੀ ਜਿੰਦਗੀ ਦੇ ਸਫਿਆਂ ਤੇ ਹੋਰਨਾ ਹੱਕਦਾਰਾਂ ਦੇ ਨਾਮ ਲਿਖੇ ਨੇ

ਹੁਣ ਲਗਦਾ ਹੈ ਕਿ ਤੇਰੇ ਪਿਆਰ ਨੇ ਮੈਨੂ ਏਨਾ ਅੰਨਾ ਕਰ ਦਿਤਾ ਹੈ.
ਕਿ ਪਥਰ ਤੇ ਲੀਕ ਵਾਂਗ ਲਿਖੇ ਓਹ ਨਾਮ ਵੀ ਨਹੀ ਦਿਸਦੇ ਮੈਨੂ ਤੇ
ਫਿਰ ਸੋਚਦੀ ਹਾਂ ਕਿ ਜੇ ਓਹ ਦਾਵੇਦਾਰੀਆਂ ਏਨੀਆਂ ਹੀ ਗੂੜੀਆਂ ਹੁੰਦੀਆਂ
ਤਾ ਕਦੇ ਮੈਨੂ ਤੇਰੀ ਛਾਂ ਨਾ ਮਾਨਣ ਦਿੰਦਿਆਂ

ਪਿਆਰ ਕੋਈ ਚੀਜ਼ ਨਹੀ ਹੈ
ਜਿਸਨੂੰ ਹੱਕਦਾਰੀ ਨਾਲ ਜਾਂ
ਖਰੀਦ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ
ਪਿਆਰ ਤਾਂ ਜ਼ਿੰਦਗੀ ਭਰ ਦਾ ਸਮਰਪਣ ਤੇ ਤਿਆਗ ਹੈ

ਤੇ ਜੇ ਕੋਈ ਓਹ ਤਿਆਗ ਜਾਂ ਸਮਰਪਣ ਕਰਕੇ
ਤੇਰੇ ਪਿਆਰ ਨੂੰ ਹਾਸਿਲ ਕਰ ਸਕਦਾ ਹੈ
ਤਾਂ ਮੈਨੂ ਕੋਈ ਇਤਰਾਜ਼ ਨਹੀ

-ਨਵੀ
28 Feb 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Aina tan samundra'n ch paani b nahi hona jina tere layi dil ch pyar sohniya
Song yaad aa gaya navi jee
Bahut feel naal te dedication naal likhi ikk hor rachna read karan nu mili
Navi jee aap je di kalam cho'n
Likhde raho warqat de rabb kalam nu
Jeo
28 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Boht ache navi ji.keep it up.thanks for sharing

01 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਨਵੀ ਜੀ, ਬੱਸ ਐਨਾ ਹੀ ਕਹਾਂਗਾ....

ਸ਼ੇਅਰ ਕਰਨ ਲਈ ਸ਼ੁਕਰੀਆ ਜੀ।
01 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Ba kamal navi g ....bhaout khoob likhia TFS...
04 Mar 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
gurpreet g, navpreet g , sanjeev g te sandeep g....bahut dhanwaad tuade sab da hi es rachna nu padan lyi waqt dita te apne vichaar saanjhe kite
thank you so much
05 Mar 2015

Reply