Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿਆਸ ਰੂਹਾਂ ਦੀ ਕਦ ਬਦਨ ਲੋੜੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਪਿਆਸ ਰੂਹਾਂ ਦੀ ਕਦ ਬਦਨ ਲੋੜੇ

ਸਾਥ ਉਮਰਾਂ ਦੇ ਪਰ ਨਿਸ਼ੰਗ ਲੋੜੇ
ਪਿਆਸ ਰੂਹਾਂ ਦੀ ਕਦ ਬਦਨ ਲੋੜੇ

ਨਹੀਂ ਅਪਣੀ ਬਹਾਰ ਜੇ ਨਾ ਸਹੀ
ਖਿੜਦੇ ਫੁੱਲਾਂ ਦਾ ਆਗਮਨ ਲੋੜੇ

ਇਕ ਜੁਗਨੂੰ ਹਨੇਰ ਰੂਹ ਦੇ ਲਈ
ਭਖਦਾ ਸੂਰਜ ਨਾ ਪੁੰਨਿਆ ਚੰਨ ਲੋੜੇ

ਜਿੰਦਗੀ ਤਾਂ ਬਹਾਰ ਹੀ ਹੈ ਸਦਾ
ਦੋਸਤਾਨਾ ਬਸ ਇਕ ਚਲਨ ਲੋੜੇ

ਫੁਲ ਨਾ ਕਲ ਲਈ ਵੀ ਸਾਂਭ ਕੇ ਰਖਦਾ
ਮਹਿਕ ਵੰਡਣ ਦੇ ਲਈ ਪਵਨ ਲੋੜੇ

ਬੰਦਗੀ ਹੋਰ ਕੀ ਹੈ ਇਸ ਦੇ ਸਿਵਾ
ਖਾਬ-ਚਿਹਰੇ ਦਾ ਇਕ ਮਨਨ ਲੋੜੇ

ਦਿਲ ਨੂੰ ਕਦ ਰੀਝ ਹੈ ਸਵਰਗਾਂ ਦੀ
ਤੇਰੇ ਸੰਗ ਦਾ ਹੈ ਬਾਗ ਅਦਨ ਲੋੜੇ

ਜਿਸ ਹੈ ਚਖਣਾ ਮਜ਼ਾ ਅਹੂਤੀ ਦਾ
ਉੜ ਕਿਸੀ ਲਾਟ ਦੀ ਅਗਨ ਲੋੜੇ

ਕਲਮਕਾਰੀ ਤਾਂ ਹੁਣ ਹੈ ਬਾਂਝ ਹੋਈ
ਫਿਰ ਕਿਸੀ ਪੀੜ ਦਾ ਜਨਨ ਲੋੜੇ

ਇਕ ਨਜ਼ਰ ਦੇਹ ਉਸ਼ਾ ਦੀ ਪੂਰਬ ਨੂੰ
ਸੁਬਹ ਹੋਣੋ ਰੁਕੀ ਸ਼ਗਨ ਲੋੜੇ

ਦਿਲ ਦੇ ਨਿਘ ਤੋਂ ਬਗੈਰ ਕੀ ਹੋਵੇ
ਪੀੜ ਜਦ ਆਪਣਾ ਵਤਨ ਲੋੜੇ

ਅਜਬ ਕੁਦਰਤ ਕਿ ਮਨ ਦੀ ਠੰਡਕ ਲਈ
ਤਨ ਹੈ ਤਪਦਾ ਜਦੋਂ ਅਗਨ ਲੋੜੇ

ਯਾਰ ਦਾ ਜ਼ਿਕਰ ਵੀ ਜ਼ਰੂਰੀ ਹੈ
ਬਿਰਹੜੀ ਰਾਤ ਦਾ ਜਗਨ ਲੋੜੇ

ਜੀਭ ਦੁਨੀਆ ਦੀ ਕਿਉਂ ਜ਼ਹਰ ਹੋਵੇ
ਜੇ ਕੋਈ ਹਾਣ ਦਾ ਸਜਨ ਲੋੜੇ

ਦਿਲ ਹਾਲਾਤਾਂ ਦੇ ਪਿੰਜਰੇ ਦਾ ਕੈਦੀ
ਖੰਭ ਪਰਵਾਜ਼ ਲਈ ਗਗਨ ਲੋੜੇ

ਜ਼ਿੰਦਗੀ ਦੀਦ ਸੁੱਕੇ ਪੱਤਿਆਂ ਦੀ
ਤੇਰੇ ਮੁਖੜੇ ਦਾ ਪਰ ਚਮਨ ਲੋੜੇ

30 Jun 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Charanjeet ji

BAHUT KHOOB

30 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

BAHUT SOHNA LIKHIYA AE G....Thanks for sharing..!!

30 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah wah channi bai .........bahut khoob ji

01 Jul 2010

Reply