Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1691
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਕਾਦਰ, ਕੁਦਰਤ ਤੇ ਕੋਰੋਨਾ

 

 

ਸਿਰਜਣਹਾਰ ਦੇ ਰੰਗ
ਨਿਆਰੇ ਹੁੰਦੇ ਨੇ |
ਉਹਦੇ ਸਬਕ ਸਿਖਾਉਣ
ਵਾਲੇ ਦਾਅ ਮੂਹਰੇ  
ਬੜੇ ਬੜੇ ਭਲਵਾਨ
ਨਕਾਰੇ ਹੁੰਦੇ ਨੇ |
ਆਈ ਤੇ ਆ, 
ਨਜ਼ਰ ਉਪੱਠੀ ਜੇ ਕਰ ਦਏ
ਤੀਰ ਵਾਂਗਰਾਂ ਸਿੱਧੇ
ਸਾਰੇ ਹੁੰਦੇ ਨੇ |
ਕੁਦਰਤ ਨੇ ਜਦ ਢਾਹਿਆ
ਕਹਿਰ ਕੋਰੋਨਾ ਦਾ 
ਬੰਦੇ ਲੁਕ ਗਏ ਜਿਵੇਂ
ਵਿਚਾਰੇ ਹੁੰਦੇ ਨੇ |
ਕਿੱਥੇ ਗਈ ਸਿਆਣਪ ਤੇਰੀ ?
ਬੈਠਾ ਏਂ ਕਿਉਂ ਢਾਅ ਕੇ ਢੇਰੀ ?  
ਫਲ ਮਿਲਦਾ ਹੈ ਉਹੋ  
ਜਿਹੋ ਜੇ ਕਾਰੇ ਹੁੰਦੇ ਨੇ |
ਹੁਣ ਫਿਰ ਪਹਿਲਾਂ ਵਾੰਙੂ
ਸੂਰਜ ਢਲਦਿਆਂ ਈ
ਅੱਖਾਂ ਸਾਹਵੇਂ
ਚੰਨ ਤੇ ਤਾਰੇ ਹੁੰਦੇ ਨੇ |
ਪਉਣ ਪਾਣੀ ਹੋ ਸਾਫ਼
ਵਿਗਸਨਾ ਜੀਆਂ ਦਾ  (ਵਿਗਸਨਾ - ਪ੍ਰਸੰਨ ਹੋਣਾ)
ਕੁਦਰਤ ਦੇ ਮੁਸਕਾਨ
ਇਸ਼ਾਰੇ ਹੁੰਦੇ ਨੇ |
ਧੀਅ ਦੇ ਅੱਲ੍ਹੜ ਹਾਸੇ
ਬਾਬਲ ਵਿਹੜੇ ਜਿਉਂ
ਫੁਲਝੜੀਆਂ ਰੰਗੀਨ
ਸ਼ਰਾਰੇ ਹੁੰਦੇ ਨੇ |
ਟਾਂਵਾਂ ਟਾਂਵਾਂ (ਕੋਈ ਕੋਈ / ਕਿਧਰੇ ਕਿਧਰੇ)
ਤਿੱਤਰ ਖੰਭੀ ਬਦਲੀ ਦੇ (ਤਿੱਤਰ ਖੰਭੀ – Like the feathers of partridge) 
ਨੀਲੇ ਅੰਬਰ ਵਿਚ
ਨਜ਼ਾਰੇ ਹੁੰਦੇ ਨੇ |
ਜਗਜੀਤ ਸਿੰਘ ਜੱਗੀ

ਕਾਦਰ, ਕੁਦਰਤ ਤੇ ਕੋਰੋਨਾ


ਮੰਨ ਗਏ ਆਂ ਅੱਜ

ਜੋ ਵੱਡੇ ਕਹਿੰਦੇ ਸੀ 

ਸਿਰਜਣਹਾਰ ਦੇ ਰੰਗ

ਨਿਆਰੇ ਹੁੰਦੇ ਨੇ |


ਉਹਦੇ ਸਬਕ ਸਿਖਾਉਣ

ਵਾਲੇ ਦਾਅ ਮੂਹਰੇ  

ਬੜੇ ਬੜੇ ਭਲਵਾਨ

ਨਕਾਰੇ ਹੁੰਦੇ ਨੇ |


ਆਈ ਤੇ ਆ, 

ਨਜ਼ਰ ਉਪੱਠੀ ਜੇ ਕਰ ਦਏ

ਤੀਰ ਵਾਂਗਰਾਂ ਸਿੱਧੇ

ਸਾਰੇ ਹੁੰਦੇ ਨੇ |


ਕੁਦਰਤ ਨੇ ਜਦ ਢਾਹਿਆ

ਕਹਿਰ ਕੋਰੋਨਾ ਦਾ 

ਬੰਦੇ ਲੁਕ ਗਏ ਜਿਵੇਂ

ਵਿਚਾਰੇ ਹੁੰਦੇ ਨੇ |


ਕਿੱਥੇ ਗਈ ਸਿਆਣਪ ਤੇਰੀ ?

ਬੈਠਾ ਏਂ ਕਿਉਂ ਢਾਅ ਕੇ ਢੇਰੀ ?  

ਫਲ ਮਿਲਦਾ ਹੈ ਉਹੋ  

ਜਿਹੋ ਜੇ ਕਾਰੇ ਹੁੰਦੇ ਨੇ |


ਹੁਣ ਕਿਉ ਪਹਿਲਾਂ ਵਾੰਙੂ

ਸੂਰਜ ਢਲਦਿਆਂ ਈ

ਅੱਖਾਂ ਸਾਹਵੇਂ

ਚੰਨ ਤੇ ਤਾਰੇ ਹੁੰਦੇ ਨੇ ?


ਪਉਣ ਪਾਣੀ ਹੋ ਸਾਫ਼

ਵਿਗਸਨਾ ਜੀਵਾਂ ਦਾ

ਕੁਦਰਤ ਦੇ ਮੁਸਕਾਨ

ਇਸ਼ਾਰੇ ਹੁੰਦੇ ਨੇ |


ਧੀਅ ਦੇ ਅੱਲ੍ਹੜ ਹਾਸੇ

ਬਾਬਲ ਵਿਹੜੇ ਜਿਉਂ

ਫੁਲਝੜੀਆਂ ਰੰਗੀਨ

ਸ਼ਰਾਰੇ ਹੁੰਦੇ ਨੇ,


ਟਾਂਵਾਂ ਟਾਂਵਾਂ

ਤਿੱਤਰ ਖੰਭੀ ਬਦਲੀ ਦੇ 

ਨੀਲੇ ਅੰਬਰ ਵਿਚ

ਨਜ਼ਾਰੇ ਹੁੰਦੇ ਨੇ |


        ਜਗਜੀਤ ਸਿੰਘ ਜੱਗੀ

 


Glossary:

 

ਕਿਉ - ਕਿਵੇਂ; ਵਿਗਸਨਾ - ਪ੍ਰਸੰਨ ਹੋਣਾ; ਟਾਂਵਾਂ ਟਾਂਵਾਂ - ਕੋਈ ਕੋਈ/ਕਿਧਰੇ ਕਿਧਰੇ; ਤਿੱਤਰ ਖੰਭੀ - Like feathers of partridge.

 


07 Apr 2020

ਗ਼ਾਫ਼ਲ _
ਗ਼ਾਫ਼ਲ
Posts: 217
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਜੀ ਕੁਦਰਤ ਦਾ ਰੋਸਾ ਸਾਥੋਂ ਝੱਲਿਆ ਨਹੀਂ ਜਾਣਾ
ਗਿਆ 'ਪਲਟ' ਵਰਕਾ ਤਾਂ ਥੱਲਿਆ ਨਹੀਂ ਜਾਣਾ ~

ਬਿਲਕੁਲ ਦਰੁਸਤ ਲਿਖਿਆ ਜਗਜੀਤ ਸਰ 🙏🏻
ਆਦਮ ਦੀ ਔਲਾਦ ਨੇ ਸਹਿਜੇ ਸਹਿਜੇ ਆਪਣੇ ਸਿਰਮੌਰ ਹੋਣ ਦੇ ਭਰਮ ਪਾਲ ਲਏ ਅਤੇ ਕੁਦਰਤ ਦੀ ਵਿਸ਼ਾਲਤਾ ਤੇ ਸਰਵਉੱਚਤਾ ਵੱਲ ਪਿੱਠ ਕਰਕੇ ਇਸਨੂੰ ਆਪਣੇ ਅਨੁਸਾਰ ਢਾਲਣ ਦੇ ਯਤਨ ਕੀਤੇ । ਤੇ ਫਿਰ ਕਾਇਨਾਤ ਦਾ ਵੀ ਆਪਣਾ ਲਹਿਜਾ ਹੈ, ਢੰਗ ਹੈ ਜਵਾਬ ਦੇਣ ਦਾ, ਜੋ ਪਲਾਂ 'ਚ ਸਿਫਰ ਕਰ ਦਿੰਦਾ ਹੈ ਸਾਡੇ ਸਰਵਉੱਚ ਹੋਣ ਦੇ ਭਰਮਾਂ ਨੂੰ ।
10 Apr 2020

ਮਾਵੀ ƸӜƷ •♥•.¸¸.•♥•.
ਮਾਵੀ
Posts: 605
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਕਿਆ ਬਾਤਾਂ ਹਜ਼ੂਰ  

...... ਬਹੁਤ ਖੂਬ   JAGJIT SINGH

 

ਕੁਦਰਤ ਅੰਗੜਾਈ ਲੈ ਰਹੀ ਹੈ

21 Apr 2020

Amrinder Singh
Amrinder
Posts: 4119
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

ਬਹੁਤ ਸੋਹਣਾ... ਸਹੀ ਗੱਲ ਹੈ.. ਮਨੁੱਖ ਜੇ ਅਜੇ ਵੀ ਇਸ ਤੋਂ ਸਬਕ ਨਾ ਲੈ ਸਕਿਆ ... ਤਾਂ ਸ਼ਾਇਦ ਕਦੇ ਵੀ ਨਹੀਂ,,
ਸਭ ਆਪਣੇ ਵੱਸ ਹੋਣ ਦਾ ਭਰਮ ਪਾਲੇ ਬੈਠੇ ਨੂੰ ਸ਼ੀਸ਼ਾ ਦਿਖਾ ਦਿੱਤਾ ਇਸ ਕੁਦਰਤ ਨੇ ਕਿ  ਤੇਰੀ ਹੋਂਦ ਤਾਂ ਇਕ ਤਿਣਕੇ ਮਾਤਰ ਹੀ ਹੈ 

ਬਹੁਤ ਸੋਹਣਾ... ਸਹੀ ਗੱਲ ਹੈ.. ਮਨੁੱਖ ਜੇ ਅਜੇ ਵੀ ਇਸ ਤੋਂ ਸਬਕ ਨਾ ਲੈ ਸਕਿਆ ... ਤਾਂ ਸ਼ਾਇਦ ਕਦੇ ਵੀ ਨਹੀਂ,,

 

ਸਭ ਆਪਣੇ ਵੱਸ ਹੋਣ ਦਾ ਭਰਮ ਪਾਲੇ ਬੈਠੇ ਨੂੰ ਸ਼ੀਸ਼ਾ ਦਿਖਾ ਦਿੱਤਾ ਇਸ ਕੁਦਰਤ ਨੇ ਕਿ  ਤੇਰੀ ਹੋਂਦ ਤਾਂ ਇਕ ਤਿਣਕੇ ਮਾਤਰ ਹੀ ਹੈ 

 

17 May 2020

JAGJIT SINGH JAGGI
JAGJIT SINGH
Posts: 1691
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਮਾਵੀ ਸਾਬ, ਸਤ ਸ੍ਰੀ ਅਕਾਲ ਜੀ |
ਕਿਰਤ ਤੇ ਨਜ਼ਰਸਾਨੀ ਕਰਨ ਅਤੇ ਹੌਂਸਲਾ ਅਫ਼ਜ਼ਾਈ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜਨਾਬ |
ਜਿਉਂਦੇ ਵੱਸਦੇ ਰਹੋਜੀ | 

ਅਮੀਂ ਬਾਈ, ਸਤ ਸ੍ਰੀ ਅਕਾਲ ਜੀ |

 

ਕਿਰਤ ਤੇ ਨਜ਼ਰਸਾਨੀ ਕਰਨ ਲਈ ਧੰਨਵਾਦ | ਗੇੜਾ ਮਾਰਦੇ ਰਿਹਾ ਕਰੋ ਕਦੇ ਕਦੇ| Discipline ਕਾਇਮ ਰਹਿੰਦਾ ਹੈ |

 

ਜਿਉਂਦੇ ਵੱਸਦੇ ਰਹੋ ਜੀ | 

13 Aug 2020

Reply