ਦੋਸਤੋ ਕਈ ਲੋਕ ਸੋਚਦੇ ਨੇ ਮੈ ਰਚਨਾਵਾ ਕੋਪੀ ਪੇਸਟ ਕਰਦਾ ਹਾ, ਤੇ ਆਪਣੇ ਮਨ ਚ ਮੈਨੁੰ ਗਾਲਾ ਵੀ ਕੱਢਦੇ ਨੇ...???ਪਰ ਮੈ ਉਹਨਾ ਤੋ ਬਹੁਤ ਖੁਸ ਹਾ ਵਾਹਿਗੁਰੂ ਉਹਨਾ ਤੇ ਰਹਿਮਤ ਬਖਸੇ ਉਹਨਾ ਮੈਨੁੰ ਕਿਸੇ ਕਾਬਲ ਤਾ ਸਮਝਿਆ ਪਰ ਮੈ ਕਦੇ ਨਾ ਕਦੇ ਉਹਨਾ ਦੇ ਕਾਬਲ ਬਣ ਜਾਵਾਗਾ....???? ਪਰ ਮੈ ਕੋਪੀ ਪੇਸਟ ਨਹੀ ਕਰਦਾ ਇਹ ਰਚਨਾ ਵੀ ਮੇਰੇ ਦੋਸਤ ਦੀ ਲਿਖੀ ਹੈਬਾਕੀ ਤੁੰਹਾਨੂੰ ਲਗਦਾ ਕੀ ਮੈ ਗਲਤ ਹਾ ਤਾ ਮਾਫ ਕਰ ਦੇਣਾ ਰੱਬ ਰਾਖਾ ਜੀਬੇਬਸੀ ਆਪਣੀ ਹਾਂ ਏਦਾਂ ਵੀ ਜਤਾ ਦਿੰਦੇ ਅਸੀਂ,ਗਮਲਿਆਂ ਵਿੱਚ ਬੋਹੜ ਦੇ ਬੂਟੇ ਲਗਾ ਦਿੰਦੇ ਅਸੀਂ।ਵਕਤ ਹੀ ਇੱਕ ਦਿਨ ਦਿਖਾ ਦਿੰਦਾ ਹੈ ਸ਼ੀਸ਼ਾ ਦੋਸਤੋ,ਉਂਜ ਤਾਂ ਦਾਗ ਚਿਹਰੇ ਦੇ ਅਕਸਰ ਛੁਪਾ ਦਿੰਦੇ ਅਸੀਂ।ਭਟਕਨਾ ਦਾ ਜਿੰਨ ਮਨ ਦੀ ਬੋਤਲ ਅੰਦਰ ਵਾੜ ਕੇ,ਹੌਕਿਆਂ ਦੀ ਜੂਨ ਵਿੱਚ ਜ਼ਿੰਦਗੀ ਬਿਤਾ ਦਿੰਦੇ ਅਸੀਂ।ਮਨ 'ਚ ਇੱਕ ਬਨਵਾਸ ਲੈ ਕੇ ਰੋਜ ਚੱਲਦੇ ਹਾਂ ਘਰੋਂ,ਸ਼ਾਮ ਹੁੰਦੇ ਹੀ ਘਰਾਂ ਨੂੰ ਚਾਲੇ ਪਾ ਦਿੰਦੇ ਅਸੀਂ।ਛਟਪਟਾਹਟ ਆਪਣੀ ਅਕਸਰ ਛੁਪਾਵਣ ਵਾਸਤੇਮਾਸੂਮ ਪੰਛੀਆਂ ਦੇ ਆਹਲਣੇ ਜਲਾ ਦਿੰਦੇ ਅਸੀਂ।ਕੱਚੇ ਧਾਗੇ ਰਿਸ਼ਤਿਆਂ ਦੇ ਜਾਣਦੇ ਹਾਂ ਟੁੱਟਣੇ,ਹਨੇਰੀਆਂ ਵਿੱਚ ਫੇਰ ਵੀ ਗੁੱਡੀਆਂ ਚੜਾ ਦਿੰਦੇ ਅਸੀਂ।ਕੌਣ ਕਰਦਾ ਹੈ ਵਕਤ ਬਰਬਾਦ ਖਾਤਿਰ ਕਿਸੇ ਦੀ,ਢਿੱਲੋਂ ਨਿੱਤ ਹੀ ਆਪਣੀ ਦੁਨੀਆਂ ਵਸਾ ਦਿੰਦੇ ਅਸੀਂ।