Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
‘ਹੁਣ ਦੱਸ, ਰੱਬ ਹੈ ਜਾਂ ਨਹੀਂ’

ਜੇ ਤਰਕ ਅਤੇ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਰੱਬ, ਈਸ਼ਵਰ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ। ਜੋ ਵਿਅਕਤੀ ਪਰਮਾਤਮਾ ਦੀ ਹੋਂਦ ਨੂੰ ਮੰਨਦਾ ਹੈ, ਉਸ ਨੂੰ ਕਿਸੇ ਪਰਮਾਣ ਦੀ ਲੋੜ ਨਹੀਂ। ਜੋ ਨਹੀਂ ਮੰਨਦਾ ਉਸ ਨਾਲ ਚਾਹੇ ਜਿੰਨੀ ਬਹਿਸ ਕਰੀ ਜਾਓ, ਉਸ ਨੇ ਨਹੀਂ ਮੰਨਣਾ। ਇਸ ਲਿਖਤ ਰਾਹੀਂ ਮੈਂ ਤੁਹਾਡੇ ਸਨਮੁਖ ਕੋਈ ਪਰਮਾਣ ਨਹੀਂ ਰੱਖ ਰਿਹਾ। ਕੇਵਲ ਉਹੀ ਕੁਝ ਦੱਸਣ ਲੱਗਾ ਹਾਂ ਜੋ ਕੁਝ ਮੇਰੇ ਨਾਲ ਹੋਇਆ।
ਕੁਝ ਦਿਨ ਪਹਿਲਾਂ ਮੈਂ ਗੁਜਰਾਤ ਅਤੇ ਮਹਾਰਾਸ਼ਟਰ ਦੀ ਸੀਮਾ ’ਤੇ ਰਹਿ ਰਹੇ ਆਪਣੇ ਇਕ ਬਹੁਤ ਪੁਰਾਣੇ ਅਤੇ ਪ੍ਰਕਿਰਤੀ ਪ੍ਰੇਮੀ ਦੋਸਤ ਨੂੰ ਮਿਲਣ ਚਲਾ ਗਿਆ। ਉਸ ਦਾ ਘਰ ਘਣੇ ਜੰਗਲ ਵਿਚ, ਬਹੁਤੇ ਰੁੱਖ ਉਸ ਨੇ ਆਪ ਹੀ ਲਾਏ ਹੋਏ। ਆਲੇ-ਦੁਆਲੇ ਟਾਂਵੀਆਂ-ਟਾਂਵੀਆਂ ਆਦਿਵਾਸੀਆਂ ਦੀਆਂ ਬਸਤੀਆਂ। ਰੇਲਵੇ ਸਟੇਸ਼ਨ ਛੱਬੀ ਕਿਲੋਮੀਟਰ ਦੂਰ। ਸੜਕ ਪੰਜ ਕਿਲੋਮੀਟਰ ਦੂਰ। ਨਾਲ ਮੇਰੀ ਪਤਨੀ ਜਿਸ ਦੇ ਗੋਡਿਆਂ ’ਚ ਦਰਦ।  ‘ਉਮਰ ਗਾਓ’ ਰੇਲਵੇ ਸਟੇਸ਼ਨ ’ਤੇ ਉੱਤਰ ਕੇ ਸਟੇਸ਼ਨ ਸਾਹਮਣੇ ਤੀਹ ਚਾਲੀ ਆਟੋ ਰਿਕਸ਼ਾ ਖੜ੍ਹੀਆਂ ਪਰ ਕੋਈ ਵੀ ਜਾਣ ਲਈ ਰਾਜ਼ੀ ਨਾ ਹੋਵੇ। ਕਹਿਣ ਸਟੇਸ਼ਨ ਮਹਾਰਾਸ਼ਟਰ ’ਚ, ਮੇਰੇ ਦੋਸਤ ਦਾ ਘਰ ਗੁਜਰਾਤ ’ਚ। ਖ਼ੈਰ ਮਸਾਂ-ਮਸਾਂ ਇਕ ਆਟੋ ਚਾਲਕ ਨੂੰ ਰਾਜ਼ੀ ਕੀਤਾ ਅਤੇ ਉਹ ਦੂਣੇ-ਤੀਣੇ ਪੈਸੇ ਲੈ ਕੇ ਗੁਜਰਾਤ-ਮਹਾਂਰਾਸ਼ਟਰ ਦੀਆਂ ਪੁਲੀਸ ਚੌਕੀਆਂ ਤੋਂ ਬਚਦਿਆਂ, ਜੰਗਲੀ ਰਸਤਿਆਂ ’ਚੋਂ ਹੁੰਦਿਆਂ ਹੋਇਆਂ ਮੇਰੇ ਦੋਸਤ ਦੇ ਟਿਕਾਣੇ ’ਤੇ ਛੱਡ ਗਿਆ।
ਆਪਣੇ ਦੋਸਤ ਕੋਲ ਰਹਿੰਦਿਆਂ ਜਦ ਤਿੰਨ ਦਿਨ ਬੀਤੇ ਤਾਂ ਚਿੰਤਾ ਉਪਜੀ ਕਿ ਹੁਣ ਵਾਪਸ ਜਾਣ ਦਾ ਕੀ ਸਾਧਨ? ਸੜਕ ਤਕ ਦਾ ਪੰਜ ਕਿਲੋਮੀਟਰ ਦਾ ਰਸਤਾ, ਮੇਰੀ ਪਤਨੀ ਲਈ ਸੌ ਮੀਟਰ ਵੀ ਤੁਰਨਾ ਮੁਸ਼ਕਲ। ਮੇਰੇ ਦੋਸਤ ਕੋਲ ਇਕ ਸਕੂਟਰੀ ਜਿਹੀ ਹੋਇਆ ਕਰਦੀ ਸੀ। ਉਹ ਹੁਣ ਖਰਾਬ ਹੋ ਕੇ ਇਕ ਰੁੱਖ ਦੇ ਮੁੱਢ ਕੋਲ ਮੂਧੀ ਹੋਈ ਪਈ ਸੀ। ਮੇਰਾ ਦੋਸਤ ਵੇਖਣ ਨੂੰ ਸੰਤ। ਲੰਮੀ ਦਾਹੜੀ, ਖੁੱਲ੍ਹੇ ਗਿੱਠ ਕੁ ਲੰਮੇ ਵਾਲ, ਖੱਦਰ ਦਾ ਕੁੜਤਾ-ਪਜਾਮਾ, ਉਂਜ ਪੂਰਾ ਨਾਸਤਕ। ਪ੍ਰਕਿਰਤੀਵਾਦੀ। ਉਸ ਦੇ ਮੂੰਹ ’ਚੋਂ ਹਰੀ ਓਮ, ਰਾਮ ਤੇ ਪ੍ਰਮਾਤਮਾ ਵਰਗੇ ਨਾਂ ਮੈਂ ਕਦੇ ਨਹੀਂ ਸੁਣੇ। ਘਰ ਵਿਚ ਕਿਸੇ ਦੇਵੀ-ਦੇਵਤਾ ਦੀ ਤਾਂ ਕੀ ਕਿਸੇ ਬੰਦੇ ਦੀ ਵੀ ਤਸਵੀਰ ਨਹੀਂ ਟੰਗੀ ਦਿੱਸਦੀ। ਪਰ ਆਪ ਦੇਵਤਾ ਸਰੂਪ, ਸਾਊ ਸੁਭਾਅ ਉਸ ਦੇ ਮੂੰਹੋਂ ਕਦੇ ਕਿਸੇ ਲਈ ਬੁਰਾ ਸ਼ਬਦ ਨਹੀਂ ਸੁਣਿਆ, ਸਿਵਾਏ ਸਿਆਸੀ ਨੇਤਾਵਾਂ ਅਤੇ ਦਫ਼ਤਰਾਂ ਦੇ ਬਾਬੂਆਂ ਬਾਰੇ। ਮੇਰਾ ਮੰਨਣਾ ਹੈ ਕਿ ਇਕ ਚੰਗਾ ਇਨਸਾਨ ਹੋਣ ਲਈ ਨਾ ਤੇ ਪਾਠ-ਪੂਜਾ ਕਰਨ ਦੀ ਲੋੜ ਹੈ ਅਤੇ ਨਾ ਹੀ ਰਾਮ-ਰਾਮ, ਵਾਹਿਗੁਰੂ-ਵਾਹਿਗੁਰੂ ਕਰਨ ਦੀ। ਖ਼ੈਰ! ਇਹ ਗੱਲਾਂ ਫੇਰ ਕਿਤੇ। ਹਾਲ ਦੀ ਘੜੀ ਮੇਰੀ ਸਮੱਸਿਆ ਸੀ ਸੜਕ ਤਕ ਕਿਵੇਂ ਪਹੁੰਚਿਆ ਜਾਵੇ, ਸਮੇਤ ਸਾਮਾਨ ਦੇ?
ਅੱਗੇ ਅਸਾਂ ਪੁਰਤਗਾਲੀਆਂ ਦੁਆਰਾ ਛੱਡ ਕੇ ਗਏ ‘ਦਮਨ’ ਜਾਣਾ। ਦਮਨ ਤੋਂ ਬਾਅਦ ਬੜੌਦਾ। ਦਮਨ ਤੋਂ ਬੜੌਦਾ ਚਾਰ ਕੁ ਘੰਟੇ ਦਾ ਰੇਲ ਸਫ਼ਰ। ਕੁਝ ਵਰ੍ਹੇ ਪਹਿਲਾਂ ਜਦ ਮੈਂ ਇਸ ਪਾਸੇ ਆਇਆ ਸਾਂ ਤਾਂ ਬੜੌਦਾ ਜਾਣ ਲਈ ਗੱਡੀ ’ਚ ਖੜ੍ਹੇ ਖੜ੍ਹੇ ਹੀ ਗਿਆ ਸਾਂ। ਬੰਬਈ ਤੋਂ ਸਾਰੀਆਂ ਸੀਟਾਂ ‘ਬੁੱਕ’ ਹੋਈਆਂ ਆਉਂਦੀਆਂ।
ਰਾਤ ਲੰਮਿਆਂ ਪਿਆਂ ਮਨ ’ਚ ਵਿਚਾਰ ਆਇਆ ਕਿ ਚਲੋ ਇਸ ਵਾਰ ਰੱਬ ਦਾ ਟੈਸਟ (ਪ੍ਰੀਖਿਆ) ਲੈਂਦਾ ਹਾਂ।  ਮਨ ’ਚ ਇਹ ਧਾਰਦਿਆਂ ਮੈਂ ਰੱਬ ਅੱਗੇ ਤਿੰਨ ਸਮੱਸਿਆਵਾਂ ਰੱਖੀਆਂ ਕਿ ‘ਉਹ’ ਕਿਵੇਂ ਇਨ੍ਹਾਂ ਨੂੰ ਹੱਲ ਕਰਦਾ ਹੈ? ਪਹਿਲੀ ਸਮੱਸਿਆ ਪੰਜ ਕਿਲੋਮੀਟਰ ਦੂਰ ਸੜਕ ਤਕ ਜਾਣ ਦੀ। ਦੂਜੀ ਦਮਨ ਤੇ ਰੇਲਵੇ ਸਟੇਸ਼ਨ ‘ਵਾਪੀ’ ਜਾ ਕੇ ਬੜੌਦਾ ਤਕ ਰੇਲ ਗੱਡੀ ’ਚ ਬੈਠਣ ਲਈ ਸੀਟ ਬੁਕਿੰਗ ਦੀ, (ਜੋ ਇਕ ਤਰ੍ਹਾਂ ਅਸੰਭਵ ਲੱਗ ਰਿਹਾ ਸੀ) ਅਤੇ ਤੀਜੀ? ਤੀਜੀ ਕੋਈ ਸਮੱਸਿਆ ਨਹੀਂ ਸੀ। ਪਰਮਾਤਮਾ ਦੀ ਪ੍ਰੀਖਿਆ ਲਈ ਐਵੇਂ ਹੀ ਸਵਾਲ!  ਬੜੌਦਾ ’ਚ ਮੈਂ ਆਪਣੇ ਇਕ ਗੁਜਰਾਤੀ ਪ੍ਰੋਫੈਸਰ ਦੋਸਤ ਦੇ ਘਰ ਠਹਿਰਨਾ ਸੀ। ਅੱਗੇ ਉਸ ਨੇ ਟ੍ਰੈਕਿੰਗ ਬਾਰੇ ਕੁਝ ਕਾਲਜਾਂ ’ਚ ਮੇਰੇ ਲੈਕਚਰ ਰੱਖੇ ਹੋਏ ਸਨ। ਬੜੌਦਾ ’ਚ ਮੇਰੀ ਯਾਦ ਅਨੁਸਾਰ ਪੰਦਰਾਂ-ਵੀਹ ਵਰ੍ਹੇ ਪਹਿਲਾਂ ਦੀ ਜਾਣ-ਪਛਾਣ ਵਾਲਿਆਂ ’ਚੋਂ ਤਿੰਨ ਕੁੜੀਆਂ/ਤੀਵੀਆਂ ਰਹਿੰਦੀਆਂ ਸਨ। ਪਿਛਲੇ ਅੱਠ-ਦਸ ਵਰ੍ਹਿਆਂ ਤੋਂ ਉਨ੍ਹਾਂ ਨਾਲ ਸਬੰਧ ਟੁੱਟ ਚੁੱਕਿਆ ਸੀ। ਪ੍ਰਮਾਤਮਾ ਅੱਗੇ ਸਵਾਲ ਇਹ ਕਿ ਕੀ ਉਨ੍ਹਾਂ ’ਚੋਂ ਕਿਸੇ ਨਾਲ ਬੜੌਦਾ ’ਚ ਮਿਲਣ ਦਾ ਅਵਸਰ ਮਿਲੇਗਾ? ਕਿਵੇਂ ਦਿੱਸਣਗੀਆਂ?

08 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਟੈਸਟ ਨੰਬਰ:1- ਜਦੋਂ ਮੈਂ ਆਪਣੀ ਪਹਿਲੀ ਸਮੱਸਿਆ ਆਪਣੇ ਦੋਸਤ ਸਾਹਮਣੇ ਰੱਖੀ ਤਾਂ ਉਹ ਵੀ ਚਿੰਤਾ ’ਚ ਪੈ ਗਿਆ। ਉਸ  ਦਾ ਇਕ ਆਟੋ ਵਾਲਾ ਵਾਕਫ਼ ਰਹਿੰਦਾ, ਪਰ ਤਿੰਨ ਕਿਲੋਮੀਟਰ ਦੂਰ, ਇਕ ਆਦਿਵਾਸੀ ਬਸਤੀ ’ਚ। ਰਾਤ ਵੇਲੇ ਜਾਣਾ ਵੀ ਮੁਸ਼ਕਲ। ਰੋਟੀ ਖਾ ਕੇ ਜਿਸ ਵੇਲੇ ਅਸੀਂ ਮਹਿਮਾਨ ਕਮਰੇ ’ਚ ਲੰਮੇ ਪਏ ਸਾਂ ਤਾਂ ਮੇਰੇ ਕੰਨੀ ਕਿਸੇ ਜੀਪ ਵਰਗੇ ਇੰਜਣ ਦੀ ਆਵਾਜ਼ ਪਈ। ਇਹ ਆਵਾਜ਼ ਇਕ ਘਰ ਕੋਲ ਆ ਕੇ ਬੰਦ ਹੋ ਗਈ। ਕੁਝ ਦੇਰ ਬਾਅਦ ਮੇਰਾ ਮਿੱਤਰ ਸਾਡੇ ਕੋਲ ਆਇਆ ਅਤੇ ਬੋਲਿਆ, ‘‘ਚਿੰਤਾ ਦੀ ਕੋਈ ਲੋੜ ਨਹੀਂ ਰਹੀ। ਮੇਰੇ ਦੋਸਤ ਆਏ ਹਨ ਆਪਣੀ ਜੀਪ ’ਚ। ਅੱਜ ਰਾਤ ਇੱਥੇ ਰੁਕ ਕੇ ਕੱਲ੍ਹ ਸਵੇਰੇ ਵਾਪਸ ਜਾਣਗੇ। ਤੁਸੀਂ ਇਨ੍ਹਾਂ ਨਾਲ ਚਲੇ ਜਾਣਾ।
ਟੈਸਟ ਨੰ: 2- ਅਗਲੇ ਦਿਨ ਅਸੀਂ ਬੜੇ ਆਰਾਮ ਨਾਲ ਜੀਪ ’ਚ ਬੈਠ ਕੇ ਵਾਪੀ ਦੇ ਸਟੇਸ਼ਨ ’ਤੇ ਪਹੁੰਚ ਗਏ। ਦਮਨ ਇੱਥੋਂ ਸਤਾਰਾਂ-ਅਠਾਰਾਂ ਕਿਲੋਮੀਟਰ ਦੂਰ। ਆਪਣੇ ਪ੍ਰੋਗਰਾਮ ਅਨੁਸਾਰ ਦਮਨ ’ਚ ਇਕ ਦਿਨ ਠਹਿਰਨ ਤੋਂ ਬਾਅਦ ਮੁੜ ਵਾਪੀ ਆ ਕੇ ਗੱਡੀ ਫੜਨੀ ਅਤੇ ਬੜੌਦਾ ਜਾਣਾ ਸੀ। ਅਗਲੇ ਦਿਨ ਦੀ ਵਾਪੀ ਤੋਂ ਬੜੌਦਾ (ਹੁਣ ਦਾ ਨਾਂ ਵਦੋਦਰਾ) ਦੀ ਟਿਕਟ ਲੈਣ ਲਈ ਲਾਈਨ ’ਚ ਖੜ੍ਹਾ ਹੋ ਗਿਆ। ਵਾਰੀ ਆਉਣ ’ਤੇ ਜਵਾਬ ਮਿਲਿਆ ਕਿ ਬੜੌਦਾ ਵਾਲੀ ਗੱਡੀ ਦੀਆਂ ਸਾਰੀਆਂ ਸੀਟਾਂ ਬੁੱਕ ਹਨ। ਕਿਸੇ ਗੱਡੀ ’ਚ ਕੋਈ ਵੀ ਸੀਟ ਖਾਲੀ ਨਹੀਂ ਹੈ।
‘‘ਹੁਣ ਦੱਸੋ ਰੱਬ ਜੀ ਮੈਂ ਕੀ ਕਰਾਂ? ਹੁਣ ਤੁਸੀਂ ਹੀ ਕੁਝ ਕਰੋ?’’
ਕੋਲ ਹੀ ਆਟੋ-ਰਿਕਸ਼ਾ ਸਟੈਂਡ ਸੀ। ਇਕ ਆਟੋ ਰਿਕਸ਼ਾ ਵਾਲਾ ਸਵਾਰੀ ਦੀ ਉਮੀਦ ’ਚ ਕਦੀ   ਮੇਰੇ ਸਾਮਾਨ ਵੱਲ ਅਤੇ ਕਦੇ ਮੈਨੂੰ ਲਾਈਨ ’ਚ ਖੜ੍ਹਾ ਵੇਖ ਰਿਹਾ ਸੀ। ਉਸ ਨੂੰ ਮੈਂ ਕੁਝ ਦੇਰ ਪਹਿਲਾਂ ਹੀ ਆਖਿਆ ਸੀ ਕਿ ਬੜੌਦਾ ਦੀ ਟਿਕਟ ਲੈਣ ਤੋਂ ਬਾਅਦ ਵਾਪੀ ਜਾਵਾਂਗਾ, ਉਸ ਦੇ ਆਟੋ ’ਚ।
‘‘ਕਿਉਂ ਜੀ, ਰਿਜ਼ਰਵੇਸ਼ਨ ਮਿਲ ਗਈ?’’ ਉਸ ਨੇ ਮੇਰੇ ਤੋਂ ਪੁੱਛਿਆ।
ਮੇਰੇ ਨਾਂਹ ’ਚ ਸਿਰ ਹਿਲਾਉਣ ’ਤੇ ਉਹ ਬੋਲਿਆ, ‘‘ਫਲਾਣੀ ਏ.ਸੀ. ਗੱਡੀ ’ਚ ਜਿੰਨੀ ਵੀ ਵੇਟਿੰਗ ਲਿਸਟ ਹੋਵੇ, ਰਿਜ਼ਰਵੇਸ਼ਨ ਕਰਾ ਲਓ। ਸੀਟ ਮਿਲ ਜਾਵੇਗੀ।’’
‘ਐਵੇਂ ਹੀ ਕਹਿ ਰਿਹਾ ਏ।’ ਮੈਂ ਮਨ ਹੀ ਮਨ ਆਖਿਆ। ਚਲੋ ਵੇਖਦੇ ਹਾਂ। ਫੇਰ ਕਿਤੇ ਰੱਬ ਜੀ ਇਹ ਨਾ ਕਹਿਣ ਕਿ ਜੇ ਟਿਕਟ ਲੈ ਲੈਂਦਾ ਤਾਂ ਤੈਨੂੰ ਪੁਚਾ ਦੇਣਾ ਸੀ ਬੜੌਦਾ। ਮੈਂ ਮੁੜ ਲਾਈਨ ’ਚ ਲੱਗ ਕੇ ਟਿਕਟ ਲੈ ਲਈ। ਵੇਟਿੰਗ ਲਿਸਟ ’ਚ ਇੱਕੀਵਾਂ, ਬਾਈਵਾਂ ਨੰਬਰ! ‘ਸੀਟ ਓ.ਕੇ. ਹੋਣਾ ਅਸੰਭਵ।’

08 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਵਾਪੀ ਪਹੁੰਚ ਕੇ ਇਕ ਰਾਤ ਕਿਸੇ ਹੋਟਲ ’ਚ ਬਿਤਾਉਂਦੇ, ਸੈਰ ਕਰਦੇ ਰਹੇ। ਅਗਲੇ ਦਿਨ ਦੀ ਰੇਲ ਯਾਤਰਾ ਦੇ ਸੰਦਰਭ ’ਚ ਦਿਲ ਵਿਚ ਧੜਕੂੰ-ਧੜਕੰੂ! ਅਗਲੀ ਸਵੇਰ ਹੋਟਲ ’ਚੋਂ ਨਿਕਲਣ ਲੱਗਿਆਂ ਰੇਲਵੇ ਇਨਕੁਆਰੀ ਦਾ ਨੰਬਰ ਘੁਮਾਇਆ। ਅੱਗਿਉਂ ਜਵਾਬ ਮਿਲਿਆ, ‘‘ਸੀਟਾਂ ਕਨਫਰਮ, ਡੱਬਾ ਏ-1 (ਏ-1) ਸੀਟ ਨੰਬਰ 54, 55।
ਆਟੋ ’ਚ ਬੈਠ ਕੇ ਵਾਪੀ ਰੇਲਵੇ ਸਟੇਸ਼ਨ ਵੱਲ ਜਾਂਦਿਆਂ ਮੇਰੇ ਅੰਦਰ ‘ਕੋਈ’ ਕਹਿ ਰਿਹਾ ਸੀ। ਬਸ ਲੈ ਲਿਆ ਟੈਸਟ? ਜਾਂ ਕੋਈ ਕਸਰ ਬਾਕੀ ਹੈ? ਮੈਨੂੰ ਇਹ ਯਾਦ ਨਹੀਂ ਕਿ ਮੈਂ ਕੀ ਜਵਾਬ ਦਿੱਤਾ ਪਰ ਐਨਾ ਯਾਦ ਕਿ ਗਲਤੀ ਨਾਲ ਏ-ਵਨ (1੧-No.੨) ਦੀ ਬਜਾਏ ਏ ’ਚ ਜਾ ਵੜੇ। ਪਰ 54,55 ਸੀਟ ’ਤੇ ਕੋਈ ਬੈਠੇ ਹੋਏ। ਪਤਾ ਲੱਗਾ ਕਿ ਏ1- ਡੱਬਾ ਟਰੇਨ ਦੇ ਐਨ ਪਰਲੇ ਸਿਰੇ ’ਤੇ ਹੈ। ਗੱਡੀ ਤੁਰ ਪਈ। ਕੋਲ ਤਿੰਨ ਨਗ ਸਾਮਾਨ ਦੇ। ਦੋ ਨਗ ਚੁੱਕ ਕੇ ਗੱਡੀ ਦੇ ਅੰਦਰੋ-ਅੰਦਰੀ ਲੰਘਦਿਆਂ ਬੜੀ ਮੁਸ਼ਕਲ ਨਾਲ ਦੂਜੇ ਸਿਰੇ ’ਤੇ ਪਹੁੰਚੇ। ਆਪਣੀ ਪਤਨੀ ਨੂੰ ਸੀਟ ’ਤੇ ਬਿਠਾ ਕੇ ਮੁੜ ਵਾਪਸ ‘ਏ’ ਡੱਬੇ ’ਚ ਜਾਣ ਵਾਲਾ ਸੀ ਕਿ ਗੱਡੀ ਇਕ ਸਟੇਸ਼ਨ ’ਤੇ ਖੜ੍ਹੀ ਹੋ ਗਈ। ਮੈਂ ਉਤਰ ਕੇ ਏ ਡੱਬੇ ਵੱਲ ਦੌੜਨ ਲੱਗਾ। ਨਾਲ ਹੀ ਪੈਂਟ ਦੀ ਪਿਛਲੀ ਜੇਬ ’ਚ ਹੱਥ ਪਾਇਆ ਤਾਂ ਵੇਖਿਆ ਪਰਸ ਗਾਇਬ! ਦਿਲ ‘ਧੱਕ’ ਕਰਕੇ ਰਹਿ ਗਿਆ। ਨਾਲ ਹੀ ਮਨ ’ਚ ਆਖਿਆ ਹੇ ਰੱਬਾ ਇਹ ਕੀ ਕੀਤਾ ਤੂੰ! ਮੇਰਾ ਇਮਤਿਹਾਨ ਲੈ ਹੈਂ? ਹੁਣ ਦੱਸ ਮੈਂ ਕੀ ਕਰਾਂ? ਬਟੂਏ ’ਚ ਸਾਰੇ ਪੈਸੇ, ਬੜੌਦਾ ਤੋਂ ਦਿੱਲੀ ਦੀ ਟਿਕਟ, ਡਰਾਈਵਿੰਗ ਲਾਇਸੈਂਸ, ਏ.ਟੀ.ਐਮ. ਕਾਰਡ, ਜ਼ਰੂਰੀ ਟੈਲੀਫੂਨ ਨੰਬਰ?
ਏ ਡੱਬੇ ਤਕ ਪਹੁੰਚਣ ਤੋਂ ਪਹਿਲਾਂ ਹੀ ਗੱਡੀ ਤੁਰ ਪਈ। ਮੈਂ ਨਾਲ ਦੇ ਏ-4 ਡੱਬੇ ’ਚ ਚੜ੍ਹ ਗਿਆ। ਹੁਣ ਅੱਗੇ ਜੋ ਵਾਪਰਿਆ ਉਸ ਨੂੰ ਕੋਈ ਨਾਸਤਕ ਸੰਜੋਗ ਕਹੇ ਜਾਂ ਕੋਈ ਆਸਤਕ ਰੱਬ ਦਾ ਭਾਣਾ? ਜਿਉਂ ਹੀ ਮੈਂ ਏ-4 ਦੇ ਡੱਬੇ ’ਚ ਵੜ ਕੇ ਲੰਘਣ ਲੱਗਾ ਤਾਂ ਇਕ ਸੀਟ ’ਤੇ ਬੈਠੀ ਸੋਹਣੀ ਜਿਹੀ ਤੀਵੀਂ ਨੇ ਹੱਥ ਵਧਾ ਕੇ ਮੈਨੂੰ ਰੋਕ ਲਿਆ। ਮੈਂ ਉਤਸੁਕਤਾ ਅਤੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਉਸ ਵੱਲ ਤੱਕਿਆ। ਉਸ ਨੇ ਮੁਸਕਰਾਉਂਦਿਆਂ ਹੋਇਆਂ ਮੇਰਾ ਪਰਸ ਮੇਰੇ ਵੱਲ ਵਧਾਉਂਦਿਆਂ ਆਖਿਆ,
‘‘ਇਹ ਤੁਹਾਡਾ— ਹੀ ਹੈ ਨਾ?’’
ਬੜੌਦਾ ’ਚ ਮੈਂ ਆਪਣੇ ਮਿੱਤਰ ‘ਨਿਖਿਲ’ ਦੇ ਘਰ ਠਹਿਰਦਾ ਹਾਂ। ਉਹ ਇਕ ਕਾਲਜ ਲੈਕਚਰਾਰ ਹੈ। ਇਸ ਨੇ ਤਿੰਨ ਕਾਲਜਾਂ ’ਚ ਮੇਰੇ ਲੈਕਚਰ ਰੱਖੇ ਹੋਏ ਹਨ। ਟ੍ਰੈਕਿੰਗ ਬਾਰੇ। ਹੁਣ ਮੈਂ ਵੇਖਣਾ ਹੈ ਕਿ ਬੜੌਦਾ ’ਚ ਤੁਰਦਿਆਂ-ਤੁਰਦਿਆਂ ਜਾਂ ਕਿਸੇ ਕਾਲਜ ’ਚ ਮੇਰੀਆਂ ਪ੍ਰਿਚਿਤ ਕੁੜੀਆਂ ’ਚੋਂ (ਜੋ ਹੁਣ 35, 40 ਦੀ ਆਯੂ ’ਚ ਪਹੁੰਚ ਗਈਆਂ ਹੋਣਗੀਆਂ) ਕੋਈ ਮਿਲਦੀ ਹੈ ਜਾਂ ਨਹੀਂ?

08 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪਹਿਲੇ ਲੈਕਚਰ ’ਚ ਪੰਜ ਸੌ ਵਿਦਿਆਰਥੀ, ਸਕੂਲ ਦੇ, ਵੀਹ ਕੁ ਟੀਚਰ, ਪਰ ਉਨ੍ਹਾਂ ’ਚ ਉਹ ਚਿਹਰਾ ਕੋਈ ਨਹੀਂ। ਦੂਜਾ ਲੈਕਚਰ ਕੁੜੀਆਂ ਦੇ ਕਾਲਜ ’ਚ। ਉਥੇ ਵੀ ਕੋਈ ਨਹੀਂ। ਤੀਸਰੇ ਲੈਕਚਰ ’ਤੇ ਜਾਂਦਿਆਂ ਮੈਂ ਕਿਸੇ ਪ੍ਰਿਚਿਤ ਦੇ ਮਿਲਣ ਵਾਲੀ ਗੱਲ ਭੁਲਾ ਹੀ ਦਿੱਤੀ। ਇਹ ਤੀਸਰਾ ਟੀਚਰ ਟਰੇਨਿੰਗ ਕਾਲਜ। ਮੈਂ ਲੈਕਚਰ ਦਿੱਤਾ। ਸਵਾਲ-ਜਵਾਬ ਹੋਏ। ਲੈਕਚਰ ਖਤਮ ਹੋਇਆ। ਕੁਝ ਟੀਚਰ ਮੇਰੇ ਨਾਲ ਗੱਲਾਂ ਕਰਨ ਲੱਗੇ ਤੇ ਉਨ੍ਹਾਂ ਵਿਚਕਾਰ ਇਕ ਜਾਣਿਆ ਪਛਾਣਿਆ ਚਿਹਰਾ! ਇਹ ਇਕ ਤੀਹ-ਪੈਂਤੀ ਸਾਲ ਦੀ ਤੀਵੀਂ। ਮੈਂ ਕਦੀ ਆਸ ਨਹੀਂ ਸੀ ਕੀਤੀ ਕਿ ਮੁੜ ਤੁਹਾਨੂੰ ਕਦੀ ਮਿਲ ਸਕਾਂਗੀ। ਪਰ ਅੱਜ ਸਵੇਰੇ ਅਖ਼ਬਾਰ ’ਚ ਪੜ੍ਹਿਆ…। ਅਤੇ ਉਸ ਨੇ ਅੱਗੇ ਵੱਧ ਕੇ ਭਾਵੁਕਤਾ ਵੱਸ ਇਕ ਵਾਰ ਮੇਰੇ ਨਾਲ ਜੱਫ਼ੀ ਪਾਈ ਅਤੇ ਵੱਖ ਹੋ ਗਈ। ਇੱਥੇ ਮੇਰੇ ਇਸ ਬਿਰਤਾਂਤ ਦੀ ਪਹਿਲੀ ਕੜੀ ਖ਼ਤਮ ਹੁੰਦੀ ਹੈ। ਇਹ ਕੁਝ ਵਾਪਰਨ ਤੋਂ ਬਾਅਦ ਵੀ ਮੈਂ ਆਪਣੇ ਆਪ ਨੂੰ ਕਹਿ ਰਿਹਾ ਸਾਂ: ਇਸ ਤਰ੍ਹਾਂ ਦੇ ਚਾਂਸ ਤਾਂ ਜੀਵਨ ’ਚ ਆਉਂਦੇ ਹੀ ਰਹਿੰਦੇ ਹਨ। ਕਦੀ ਸਿੱਧੀਆਂ, ਕਦੀ ਪੁੱਠੀਆਂ। ਨਾਲ ਹੀ ਮੈਨੂੰ ਆਪਣੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਯਾਦ ਆਉਣ ਲੱਗਦੀਆਂ ਹਨ ਜਦੋਂ ਕਦੀ ਸਾਰੇ ਕੰਮ ਲਗਾਤਾਰ ਵਿਗੜਦੇ ਗਏ ਅਤੇ ਕਦੀ ਸਿੱਧ ਹੁੰਦੇ ਗਏ। ਉਸੇ ਵੇਲੇ ਆਪਣੀ ਰੇਲ ਗੱਡੀ ਦੀ ਸੀਟ ’ਤੇ ਬੈਠਿਆਂ ਮੇਰਾ ਮੋਬਾਈਲ ਵੱਜ ਉਠਦਾ ਹੈ। ਅੱਗਿਓਂ ਮੇਰਾ ਇਕ ਮਿੱਤਰ ਦੱਸਣ ਲੱਗਦਾ ਹੈ ਕਿ ਫਲਾਂ ਆਦਮੀ ਮੇਰੇ ਬਾਰੇ ਊਟ-ਪਟਾਂਗ ਗੱਲਾਂ ਫੈਲਾ ਰਿਹਾ ਹੈ ਅਤੇ ਸਾਹਿਤਕ ਅਦਾਰਿਆਂ ਨੂੰ ਚਿੱਠੀਆਂ ਵੀ ਲਿਖ ਰਿਹਾ ਹੈ…। ਮੋਬਾਈਲ ਬੰਦ ਕਰਨ ਤੋਂ ਬਾਅਦ ਮੈਂ ਆਪਣੇ ਆਪ ਨੂੰ ਕਹਿੰਦਾ ਹਾਂ ਲਿਖਣ ਦਿਓ! ਮੇਰਾ ਕੀ ਜਾਂਦਾ! ਹਰ ਕਿਸੇ ਨੇ ਆਪਣੀ ਪ੍ਰਕਿਰਤੀ, ਸੁਭਾਅ ਅਨੁਸਾਰ ਹੀ ਕੰਮ ਕਰਨਾ ਹੁੰਦਾ ਹੈ। ਕਿਸੇ ਦਾ ਸੁਭਾਅ ਮਗਰਮੱਛ ਵਾਲਾ, ਕਿਸੇ ਦਾ ਸ਼ੇਰ ਜਾਂ ਗਿੱਦੜ ਵਾਲਾ…। ਨਾਲ ਹੀ ਮੈਨੂੰ ਕਬੀਰ ਦਾ ਇਕ ਦੋਹਾ ਯਾਦ ਆਉਂਦਾ ਹੈ: ‘ਕਬੀਰਾ ਤੇਰੀ ਝੌਂਪੜੀ, ਗਲ ਕਟਿਅਣ ਕੇ ਪਾਸ, ਜੈਸਾ ਕਰਨਗੇ, ਵੈਸਾ ਭਰਨਗੇ, ਤੂੰ ਕਿਉਂ ਹੋਏ ਉਦਾਸ।’ ਅੱਗੋਂ ਸੰਜੋਗ ਦੀ ਗੱਲ ਇਹ ਕਿ ਜਦੋਂ ਮੈਂ ਦਿੱਲੀ ਪਹੁੰਚਿਆ ਤਾਂ ਕੁਝ ਦਿਨ ਬਾਅਦ ਪਤਾ ਲੱਗਾ ਕਿ ‘ਉਸ ਵਿਚਾਰੇ’ ਦੀ ਇਕ ਐਕਸੀਡੈਂਟ ਕਾਰਨ ਲੱਤ ਟੁੱਟ ਗਈ। ਇਹ ਸੁਣ ਕੇ ਮੈਨੂੰ ਇਕ ਕਥਾ ਜਿਹੀ ਯਾਦ ਆ ਗਈ: ਇਕ ਵਾਰੀ ਇਕ ਸੂਫ਼ੀ ਫ਼ਕੀਰ ਆਪਣੇ ਇਕ ਮੁਰੀਦ ਨਾਲ ਕਿਸੇ ਚਿੱਕੜ ਭਰੇ ਰਸਤੇ ’ਤੇ ਤੁਰਦਾ ਜਾ ਰਿਹਾ ਸੀ। ਉਸੇ ਰਸਤੇ ’ਤੇ ਇਕ ਅਮੀਰਜ਼ਾਦਾ ਆਪਣੀ ਮਸ਼ੂਕਾ ਨਾਲ ਜਾ ਰਿਹਾ ਸੀ। ਜਦੋਂ ਫ਼ਕੀਰ ਉਸ ਦੇ ਕੋਲੋਂ ਹੋ ਕੇ ਲੰਘਣ ਲੱਗਾ ਤਾਂ ਉਸ ਦੇ ਪੈਰਾਂ ਨਾਲ ਉੱਛਲਦੇ ਛਿੱਟੇ ਮਸ਼ੂਕਾ ਦੇ ਕੱਪੜਿਆਂ ’ਤੇ ਪੈ ਗਏ। ਇਹ ਵੇਖਦਿਆਂ ਹੀ ਅਮੀਰਜ਼ਾਦੇ ਨੇ ਗੁੱਸੇ ਨਾਲ ਫ਼ਕੀਰ ਨੂੰ ਚਪੇੜ ਕੱਢ ਮਾਰੀ। ਫ਼ਕੀਰ ਚੁੱਪ ਕਰਕੇ ਅੱਗੇ ਲੰਘ ਗਿਆ। ਮੁਰੀਦ ਨੇ ਫ਼ਕੀਰ ਨੂੰ ਪੁਛਿਆ, ‘‘ਉਸ ਨੇ ਤੁਹਾਨੂੰ ਐਵੇਂ ਹੀ ਚਪੇੜ ਕੱਢ ਮਾਰੀ, ਤੁਸੀਂ ਅੱਗਿਓਂ ਕੁਝ ਬੋਲੇ ਤਕ ਨਹੀਂ?’’ ਉਸੇ ਵੇਲੇ ਪਿੱਛੇ ਆ ਰਹੇ ਅਮੀਰਜ਼ਾਦੇ ਦਾ ਪੈਰ ਤਿਲਕਿਆ ਅਤੇ ਉਹ ਪੂਰੇ ਦਾ ਪੂਰਾ ਚਿੱਕੜ ਵਿਚ ਡਿੱਗ ਪਿਆ। ਨਾਲੇ ਉਸ ਦੀ ਬਾਂਹ ਟੁੱਟ ਗਈ। ਸੂਫ਼ੀ ਫ਼ਕੀਰ ਨੇ ਰਮਜ਼ ਭਰੀਆਂ ਨਜ਼ਰਾਂ ਨਾਲ ਆਪਣੇ ਮੁਰੀਦ ਵੱਲ ਤੱਕਦਿਆਂ ਆਖਿਆ, ‘‘ਜੇ ਉਸ ਔਰਤ ਦਾ ਯਾਰ ਹੈ ਤਾਂ ‘ਉਪਰ’ ਮੇਰਾ ਯਾਰ ਵੀ ਬੈਠਿਆ ਵੇਖ ਰਿਹਾ ਹੈ।’’ ਨਾਲ ਹੀ ਅੰਦਰੋਂ ਇਕ ਗ਼ੈਬੀ ਆਵਾਜ਼ ਸੁਣਾਈ ਦਿੱਤੀ, ‘‘ਹੁਣ ਦੱਸ ਕਿ ਰੱਬ ਹੈ ਜਾਂ ਨਹੀਂ? ਜਾਂ ਇਹ ਵੀ ਸੰਜੋਗ…?’’

 

ਮਨਮੋਹਨ ਬਾਵਾ * ਮੋਬਾਈਲ: 094182-22169

08 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿੱਟੂ ਜੀ .......ਰੱਬ ਹੈ, ਹਰ ਥਾਂ, ਹਰ ਚੀਜ, ਹਰ ਮਨੁਖ ਵਿਚ.....ਅਸੀਂ ਲੋਕ ਹੀ ਮੂਰਖ ਹਾਂ ਜਿਹੜੇ ਰੱਬ ਦਾ ਇਮਤਿਹਾਨ ਲੈਂਦੇ ਹਾਂ ਤੇ ਰੱਬ ਪਾਸ ਵੀ ਹੁੰਦਾ ਹੈ....ਪਰ ਜਦੋ ਰੱਬ ਸਾਡਾ ਇਮਤਿਹਾਨ ਲੈਂਦਾ ਹੈ ਤਾਂ ਅਸੀਂ ਇਕ ਮਿੰਟ ਚ ਹੀ ਫੇਲ ਹੋ ਜਾਂਦੇ ਹਾਂ ਤੇ ਉਲਟਾ ਰੱਬ ਦਾ ਹੀ ਦੋਸ ਕੱਡੀ ਫਿਰਦੇ ਹਾਂ.......ਧਨਵਾਦ ਜੀ......ਬਹੁਤ ਵਧਿਆ ਤੇ ਸਿਆਣੀ ਸਾਂਝ ਪਾਈ ਹੈ ਤੁਸੀਂ ਇਥੇ ........

09 Apr 2012

Reply