Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਬ ਰੁੱਬ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਰੱਬ ਰੁੱਬ

ਰੱਬ ਰੁੱਬ ਤਾਂ ਕਹਿੰਦੇ ਐ ਹੁੰਦਾ ਈ ਕੋਈ ਨੀ ਪਰ ਰੱਬ ਵਰਗੇ ਬੰਦੇ ਜਰੂਰ ਹੁੰਦੇ ਐ ਟਾਂਵੇਂ ਟਾਂਵੇਂ,,ਤੇ ਐਦਾਂ ਦੇ ਈ ਇੱਕ ਨੂੰ ਅੱਜ ਦੇਖ ਕੇ ,ਮਿਲਕੇ ਉਹਦੇ ਨਾਲ ਗੱਲਾਂ ਕਰਕੇ ਅਸੀਂ ਧੰਨ ਧੰਨ ਹੋਏ ਪਏ ਆਂ ਸਵੇਰ ਦੇ ਈ,,ਸਿਰ 'ਚ ਟੱਲ ਜਹੇ ਖੜਕੀ ਜਾਂਦੇ,,ਰੂਹ ਨਸ਼ਿਆਈ ਪਈ ਐ,,ਰੋਮ ਰੋਮ 'ਚ ਸਿਮਰਨ ਜਿਆ ਹੋਈ ਜਾਂਦੈ,,ਨਿਆਸਰਿਆਂ ਦਾ ਆਸਰਾ ,,ਨਿਓਟਿਆਂ ਦੀ ਓਟ,,ਖਰੇ ਸੋਨੇ ਵਰਗਾ ਬੰਦਾ ਬਖਤਾਵਰ ਸਿੰਘ ਢੀਂਡਸਾ ,ਪਿੰਡ ਆਲਿਆਂ ਲਈ ਬਖਤੌਰ ਜਿਹੜਾ ਬਾਹਰਲੇ ਮੁਲਕੀਂ ਜਾਂਦਾ,,ਯਾਰਾ ਲਈ ਯਾਰ ਜਿਹੜਾ ਘੁੱਟ ਘੁੱਟ ਜੱਫੀਆਂ ਪਾਉਂਦਾ,,, ਤੇ ਪਾਪੀਆਂ ਲਈ ਬਾਬਾ ਬਖਤੌਰਾ ਜਿਹੜਾ ਘੁੰਗਰੂਆਂ ਆਲੀ ਹੱਥ 'ਚ ਫੜਕੇ ਖੜਾ ਸੁਪਨਿਆਂ 'ਚ ਵੀ ਡਰੌਂਦਾ। ਬਾਬੇ ਨੂੰ ਦੇਖਕੇ ਯਕੀਨ ਹੋਗਿਆ ਕਿ ਧਰਤੀ ਕਿਸੇ ਧੌਲ਼ੇ ਬਲਦ ਦੇ ਸਿੰਗਾਂ ਤੇ ਨੀ, ਇਹ ਤਾਂ ਬਖਤੌਰੇ ਵਰਗਿਆਂ ਦੀਆਂ ਨੇਕੀਆਂ ਤੇ ਟਿੱਕੀ ਐ,,,,,,
ਹੁਣ ਤੱਕ ਕਿੰਨੀਆਂ ਈ ਕੁੜੀਆਂ ਦੇ ਵਿਆਹ ਕਰਵਾ ਚੁੱਕਾ,,ਕਿੰਨੀਆਂ ਗਰੀਬਣੀਆਂ ਨੂੰ ਦਾਜ ਬਣਵਾ ਕੇ ਦੇ ਚੁੱਕਾ ਤੇ ਖੌਰੇ ਕਿੰਨੇ ਕੁ ਮਾਪਿਆਂ ਨੂੰ ਕਹਿ ਚੁੱਕਾ, ਧੀ ਨੂੰ ਭਾਰ ਨਾ ਸਮਝਿਓ ਬਰਾਤ ਦੀ ਰੋਟੀ ਦਾ ਖਰਚਾ ਮੈ ਆਪੇ ਕਰਦੂੰ ਤੁਸੀਂ ਟੈਂਸ਼ਨ ਨੀ ਲੈਣੀ..ਜਮ੍ਹਾਂ ਫੱਕਰ ਆਦਮੀ ਐਕਿਸੇ ਦੁਖੀਏ ਦੀ ਚੀਖ ਸੁਣ ਲਵੇ ਸਾਰੇ ਕੰਮ ਧੰਦੇ ਵਿੱਚੇ ਛੱਡ ਕੇ ਐਦਾਂ ਬਹੁੜ ਪੈਂਦਾ ਜਿੱਦਾਂ ਥੰਮਾਂ ਚੋਂ ਰੱਬ,,,ਗੱਡੀ ਚੱਕ ਕੇ ਕਦੇ ਫਲੋਰ ਤੋਂ ਵੀ ਗਾਂਹਾਂ ਨੂਰ ਮਹਿਲ ਕਦੇ ਹੁਸ਼ਿਆਰਪੁਰ ਕਦੇ ਹਰਿਆਣੇ ਦੇ ਕਿਸੇ ਪਿੰਡ ਤੇ ਕਦੇ ਹਿਮਾਚਲ ਦੇ ਪਹਾੜੀ ਜਾ ਚੜਦਾ,,ਇਹ ਨਵੇਂ ਯੁੱਗ ਦਾ ਜੋਗੀ..... ।
ਜਦ ਆਪਣੇ ਕੀਤੇ ਬਾਰੇ ਦੱਸਦਾ ਤਾਂ ਭਾਵੁਕ ਹੋ ਜਾਂਦਾ,ਖੁਰ ਖੁਰ ਜਾਂਦਾ ਬਰਫ ਵਾਂਗੂੰ,, ਪਰ ਜਦ ਕਦੇ ਜੱਟਪੁਣਾ ਹਾਵੀ ਹੋ ਜਾਂਦਾ ਤਾਂ ਲੀਡਰਾਂ ਲੂਡਰਾਂ ਨੂੰ ਧੜੀ ਧੜੀ ਦੀਆਂ ਗਾਲ਼ਾਂ ਕੱਢਦੈ ,,,ਉੱਦਾਂ ਕਦੇ ਕੰਮ ਲੈਣਾ ਹੋਵੇ ਤਾਂ ਜੋਦੜੀ ਵੀ ਕਰ ਲੈਂਦਾ,,,ਇੱਕ ਵਰੀ ਕਹਿੰਦਾ ਮੈਨੂੰ ਕਿਸੇ ਨੇ ਦੱਸਿਆ ਬਈ ਨੰਗਲ ਦੇ ਇੱਕ ਸਧਾਰਨ ਪਰਿਵਾਰ ਦੀ ਤਿੰਨਾਂ ਕੁ ਸਾਲਾਂ ਦੀ ਕੁੜੀ ਦੀ ਪਿੱਠ ਤੇ ਡੂਢ ਸੇਰ ਦਾ ਫੋੜਾ ਡਾਕਟਰ ਕਹਿਣ ਪ੍ਰੇਸ਼ਨ ਕਰਾਓ,,ਪੈਹਾ ਕੋਲ ਕੋਈ ਨੀ,,ਬੱਚੀ ਦੀ ਹਾਲਤ ਦੇਖੀ ਨਾ ਜਾਵੇ,,ਮੈ ਡਾਕਟਰ ਤੋਂ ਖਰਚੇ ਦਾ ਸਾਬ ਲਵਾ ਕੇ ਨੰਗਲ ਦੇ ਇੱਕ ਵੱਡੇ ਲੀਡਰ ਨੂੰ ਕਿਹਾ ਤੁਸੀ ਕੋਈ ਮਦਦ ਕਰਦੋ ,ਅੱਗਿਓਂ ਲੀਡਰ ਕਹਿੰਦਾ ਦਸ ਹਜਾਰ ਜਦ ਮਰਜੀ ਲੈਜੀਂ,,,,,ਸਾਡੇ ਆਲਾ ਕਹਿੰਦਾ ਜਿੱਥੇ ਮੈ ਐਨੇ ਖਰਚਣੇ ਉੱਥੇ ਦਸ ਹਜਾਰ ਵੀ ਖਰਚ ਦਊਂ ਮੰਤਰੀ ਸਾਹਬ ਤੁਸੀ ਐਦਾਂ ਕਰੋ ਪੈਹੇ ਛੱਡੋ, ਬਸ ਆਪਣਾ ਅਸ਼ੀਰਵਾਦ ਈ ਦੇ ਦਿਓ,,,ਮੰਤਰੀ ਤੋਂ ਫੋਕਾ ਅਸ਼ੀਰਵਾਦ ਲੈ ਕੇ ਆਪਣਾ ਖੀਸਾ ਪੈਸਿਆਂ ਨਾਲ ਭਰਕੇ ਕੁੜੀ ਪੀ.ਜੀ. ਆਈ ਦਾਖਲ ਕਰਵਾਤੀ,,ਬੜੇ ਚਾਅ ਨਾਲ ਦੱਸਦਾ ,,ਇੱਕ ਅਪ੍ਰੇਸ਼ਨ ਤਾਂ ਟਣਾ ਟਣ ਹੋ ਗਿਆ,,,ਦੂਜਾ ਥੌੜੇ ਟੈਮ ਬਾਅਦ ਕਰਵਾਉਣਾ,,,ਮੈ ਆਪ ਕਰਵਾਊਂ,,ਐਤਕੀ ਕਿਸੇ ਸਾਲੇ ਤੋਂ ਅਸ਼ੀਰਵਾਦ ਵੀ ਨੀ ਲੈਣਾ,,,,ਪੈਹੇ ਤਾਂ ਮੇਰੇ ਉੱਦਣੇ ਪੂਰੇ ਹੋ ਗਏ ਸੀ ਜਦ ਮਸੂਮ ਜਿਹੀ ਮੈਨੂੰ ਦੇਖ ਕੇ ਹੱਸੀ ਸੀ ਹਸਪਤਾਲ ਦੇ ਬੈੱਡ ਤੇ ਪਈ ਪਈ,,,,,,,ਵਾਹ ਓਏ ਫਰਿਸ਼ਤਿਆ....।
ਮਖਿਆਂ ਬਾਬਿਓ ਐਨੇ ਪੈਸੇ ਕਿਥੋਂ ਆਉਂਦੇ ਥੋਡੇ ਕੋਲ ,ਕਹਿੰਦਾ ਜੁਆਨੀ ਦੇ ਉਣੱਤੀ ਵਰੇ ਯੂਰਪ ਦੇ ਲੇਖੇ ਲਾ ਕੇ ਅਇਆਂ, ਹੁਣ ਤਿੰਨ ਮੁੰਡੇ ਵੀ ਉੱਥੇ ਈ ਸੈੱਟ ਨੇ ਬਾਕੀ ਆਪਣੇ ਯਾਰ ਬੇਲੀ ਵੀ ਮਾੜੇ ਨੀ ਜਿੰਨੇ ਮੰਗ ਲਓ ਦੇ ਦਿੰਦੇ, ਨਾਲੇ ਬੰਦੇ ਦੀ ਰੂਹ ਹੋਣੀ ਚਾਹੀਦੀ,,ਪੈਹੇ ਦਾ ਇੰਤਜਾਮ ਤਾਂ ਮਾਲਕ ਆਪੇ ਕਰ ਦਿੰਦਾ,,,,,,,,ਮਖਾਂ ਜੈ ਸੰਤਾਂ ਦੀ
ਮੈ ਲਹਿਜਾ ਬਦਲ ਕੇ ਜਹੇ ਕਿਹਾ ਬਾਬਾ ਜੀ ਥੋਡੀ ਜਥੇਬੰਦੀ ਵਿੱਚ ਕੱਲੀਆਂ ਜਨਾਨੀਆਂ ਈ ਹੈਗੀਆਂ ਕੋਈ ਬਚਾਰਾ ਬੰਦਾ ਬੁੰਦਾ ਵੀ ਸ਼ਾਮਲ ਕਰ ਲੈਣਾ ਸੀ,,ਕਹਿੰਦਾ ਇੱਕ ਗੱਲ ਦੱਸਾਂ ਬੱਲਿਆ ਸਾਡੀ ਮਰਦ ਜਾਤ ਵਿੱਚ ਇੱਕ ਬਹੁਤ ਵੱਡੀ ਖਾਮੀ ਪਤਾ ਕਿਹੜੀ ਐ,,, ਇਹ ਬੜੀ ਛੇਤੀ ਜਨਾਨੀਆਂ ਦੇ ਪੁੜੇ ਦੇਖਣ ਲੱਗ ਜਾਂਦੇ ਐ ਤੇ ਸਾਡੇ ਕੰਮ ਵਿੱਚ ਤਾਂ ਨਾਲੇ ਨੂੰ ਸੱਤਰ ਗੱਠਾਂ ਦੇ ਕੇ ਤੁਰਨਾ ਪੈਂਦਾ,,ਉੱਦਾਂ ਵੀ ਬੇਭਰੋਸਗੀ ਦੇ ਜਮਾਨੇ ਵਿੱਚ ਕਿਸੇ ਤੇ ਯਕੀਨ ਕਰਨਾ ਸੌਖਾ ਨੀ,,ਉੱਦਾਂ ਹੁਣ ਮੈਂ ਸੋਚਦਾਂ ਪਈ ਤੈਨੂੰ ਰਲਾ ਲਵਾਂ,,,,,,,,,,,ਫੇਰ ਗੱਲ ਹਾਸੇ 'ਚ ਖਿੰਡਗੀ ।
ਕਹਿੰਦਾ ਇੱਕ ਵਰੀ ਬਾਬੇ ਭਨਿਆਰੇ ਦੇ ਪਿੰਡ 'ਚ ਪ੍ਰੋਗ੍ਰਾਮ ਰੱਖ ਲਿਆ ਜਥੇਬੰਦੀ ਦਾ ਜਦ ਮੈ ਬੋਲਣ ਲੱਗਿਆ ਤਾਂ ਇੱਕ ਬੰਦਾ ਉੱਠਕੇ ਕਹਿੰਦਾ,,ਭਰਾ ਜੀ ਮਾਇਕ ਵਿੱਚ ਫੂਕਾਂ ਮਾਰਨੀਆਂ ਸਖਾਲ਼ੀਆਂ ਹੁੰਦੀਆਂ ਪਰ ਸਾਡੀ ਗਰੀਬਾਂ ਦੀ ਬਾਂਹ ਕਦੇ ਕਿਸੇ ਨੇ ਨੀ ਫੜੀ ਐਥੇ ਬਥੇਰੇ ਬੋਲ ਬੋਲ ਚਲੇ ਗਏ,,ਆਹ ਸਾਹਮਣੇ ਬੇਬੇ ਭਜਨੀ ਬੈਠੀ ਐ ਬਚਾਰੀ ਦੇ ਚੁੱਲੇ ਨੂੰ ਝੁੱਲਕਾ ਮਸੀਂ ਨਸੀਬ ਹੁੰਦਾ ,,ਉੱਦਾਂ ਇਹਦੀ ਛੱਤ ਮੂੰਹ ਜਬਾਨੀ ਕਈ ਲੀਡਰਾਂ ਨੇ ਪਵਾਤੀ ਪਰ ਸਾਰੀ ਬਰਸਾਤ ਕੋਠਾ ਚੋਈ ਜਾਂਦਾ,,ਮਖਿਆਂ ਭਰਾਵਾ ਅਸੀਂ ਕੋਈ ਲੀਡਰ ਤਾਂ ਨੀ ਹੈਗੇ ਤੇ ਨਾ ਹੀ ਐਡੇ ਸ਼ਾਊਕਾਰ ਬੀ ਛੱਤਾਂ ਪਵਾ ਸਕੀਏ ਪਰ ਹਫਤੇ ਦੇ ਅੰਦਰ ਅੰਦਰ ਬੇਬੇ ਦੇ ਲੈਂਟਰ ਪੈਜੂੰ,,ਤੇ ਪਵਾ ਵੀ ਦਿੱਤਾ, ਪੱਲਿਓਂ ਪੈਹੇ ਖਰਚੇ, ਕਿਸੇ ਤੋਂ ਪੰਜੀ ਨੀ ਮੰਗੀ,,ਇਕ ਬੇਬੇ ਦੇ ਈ ਗਵਾਂਡ ਚ ਰਹਿੰਦੀ ਬਾਂਰਾਂ ਕੁ ਸਾਲਾਂ ਦੀ ਬੱਚੀ ਜਿਹੜੀ ਸੱਜੇ ਹੱਥ ਨਾਲ ਇੱਕ ਭਾਂਡਾ ਨੀ ਚੱਕ ਸਕਦੀ ਸੀ ,,ਉਹਦਾ ਪੀ.ਜੀ. ਆਈ ਤੋਂ ਇਲਾਜ ਕਰਵਾਇਆ ਆਪਣੀ ਗੱਡੀ 'ਚ ਲੈ ਕੇ ਫਿਰਦਾ ਰਿਹਾ, ਅੱਜ ਘਰ ਦਾ ਸਾਰਾ ਕੰਮ ਕਰਦੀ ਐ,,ਤੇ ਇਸੇ ਬੇਬੇ ਨੇ ਇੱਕ ਵਾਰ ਰੱਬ ਬਣਕੇ ਬੈਠੇ ਬਾਬੇ ਪਿਆਰੇ ਨੂੰ ਰੱਬੀ ਬਾਤਾਂ ਪਉਂਦੇ ਨੂੰ ਵਿੱਚੇ ਟੋਕਕੇ ਕਹਿ ਦਿੱਤਾ ਸੀ,,,"ਪਿਆਰਿਆ ਤੂੰ ਰੱਬ ਨੀ ਹੈਗਾ, ਰੱਬ ਤਾਂ ਤਖਤਗੜ੍ਹ ਟੱਪਰੀਆਂ ਰਹਿੰਦਾ,ਬਖਤਾਵਰ ਸਿੰਘ ਨੌਂ ਐ ਉਹਦਾ, ਜੇ ਦੇਖਣਾ ਹੋਇਆ ਤਾਂ ਚੱਲੀਂ ਮੇਰੇ ਨਾਲ, ਤੈਨੂੰ ਮੈ ਦੱਸੂੰ ਰੱਬ ਕਿੱਦਾਂ ਦਾ ਹੁੰਦਾ,,,, ,,,,,,ਸਬਾਦਾ ਆਗਿਆ ਬੇਬੇ,,
‘ਸਾਊਪੁਰੀਆ ਜੋਰਾ’ ਕਹਿੰਦਾ ਹੁੰਦਾ ਬਈ ਸੁਪਨੇ ਉਹ ਨੀ ਹੁੰਦੇ ਜਿਹੜੇ ਸੁੱਤਿਆਂ ਨੂੰ ਆਉਂਦੇ ਨੇ,ਸੁਪਨੇ ਤਾਂ ਉਹ ਹੁੰਦੇ ਐ ਜਿਹੜੇ ਬੰਦੇ ਨੂੰ ਸੌਣ ਨੀ ਦਿੰਦੇ । ਬਾਬੇ ਬਖਤੌਰੇ ਨੇ ਵੀ ਇੱਕ ਸੁਪਨਾ ਦੇਖਿਆ ਏ ਜਿਹੜਾ ਉਹਨੂੰ ਟਿੱਕ ਕੇ ਨੀ ਬੈਠਣ ਦਿੰਦਾ, ਕਹਿੰਦਾ ਇੱਕ ਆਸ਼ਰਮ ਬਣੌਣਾ ਜਿੱਥੇ ੳਹ ਮਾਤਾਵਾਂ ਰਹਿਣਗੀਆਂ ਜਿਹਨਾਂ ਨੂੰ ਘਰੇ ਝੱਲਦਾ ਕੋਈ ਨੀ ,,,ਮੈ ਝੱਲੂੰ ਪੁੱਤ ਬਣਕੇ,,ਤੇ ਆਸ਼ਰਮ ਦੇ ਬਾਹਰ ਇੱਕ ਝੂਲਾ ਟੰਗਣਾ ਜਿਹਦੇ ਉੱਤੇ ਲਿਖਵਾਉਣਾ,, ਧੀ ਦੇ ਭਰੂਣ ਦਾ ਕਤਲ ਨਾ ਕਰਿਓ,,ਜੇ ਜੈਜ ਨਜੈਜ ਵੀ ਜੰਮ ਪਵੇ ਤਾਂ ਰੂੜੀਆਂ ਤੇ ਨਾ ਸੁੱਟਿਓ,,,ਗਲ਼ ਗੂਠਾ ਵੀ ਨਾ ਦਿਓ ,ਪਾਪੀ ਨਾ ਬਣਿਓ, ਬਸ ਲਿਆ ਕੇ ਇਸ ਝੂਲੇ ਵਿੱਚ ਪਾ ਦਿਓ,,ਮੈਂ ਆਪੇ ਪਾਲ਼ ਲਵਾਂਗਾ ਸਕੀ ਮਾਂ ਬਣਕੇ,,,,,ਫੇਰ ਮੈ ਵੀ ਕਹਿ ਦਿੱਤਾ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਦੀ ਸਾਰੀ ਜਿੰਮੇਵਾਰੀ ਮੇਰੀ ਰਹੀ,,ਮੈਂ ਆਪੇ ਪੜ੍ਹਾ ਦਿਆਂਗਾ ਸਕਾ ਪਿਓ ਬਣਕੇ,,,ਹੇ ਵਾਹਿਗੁਰੂ,,ਹੇ ਸੱਚੇ ਪਾਤਸ਼ਾਹ, ਸਾਡੇ ਬਾਬੇ ਨੂੰ ਤੰਦਰੁਸਤੀ ਬਖਸ਼ੀਂ,,ਉਹਦਾ ਸੁਪਨਾ ਜਰੂਰ ਪੂਰਾ ਕਰੀਂ,,ਪੰਜਾਬ ਦੇ ਇਸ ਅਣਗੋਲ਼ੇ ਜਹੇ ਇਲਾਕੇ ਨੂੰ ਬੜੀ ਲੋੜ ਐ ਬਖਤਾਵਰ ਸਿੰਘ ਵਰਗੇ ਸੂਰਮਿਆਂ ਦੀ,,,,ਸਲਾਮ ਬਾਬਿਓ

ਮਿਲਤੁਮ ਤੇ ਲਿਖਤੁਮ ਬਲਵਿੰਦਰ ਸਿੰਘ ਸਮੁੰਦੜੀਆਂ

17 Jan 2014

Reply