ਰੱਬਾ ਸੱਚਿਆ ਤੂੰ ਤੇ ਆਖਿਆ ਸੀਜਾਹ ਓਏ ਬੰਦਿਆ ਜਗ ਦਾ ਸ਼ਾਹ ਹੈਂ ਤੂੰਸਾਡੀਆਂ ਨੇਹਮਤਾਂ ਤੇਰੀਆਂ ਦੌਲਤਾਂ ਨੇਸਾਡਾ ਨੈਬ ਤੇ ਆਲੀਜਾਹ ਹੈਂ ਤੂੰਏਸ ਲਾਰੇ ਤੇ ਟੋਰ ਕਦ ਪੁੱਛਿਆ ਈਕੀਹ ਏਸ ਨਿਮਾਣੇ ਤੇ ਬੀਤੀਆਂ ਨੇਕਦੀ ਸਾਰ ਵੀ ਲਈ ਓ ਰੱਬ ਸਾਈਆਂਤੇਰੇ ਸ਼ਾਹ ਨਾਲ ਜਗ ਕੀ ਕੀਤੀਆਂ ਨੇਕਿਤੇ ਧੌਂਸ ਪੁਲਿਸ ਸਰਕਾਰ ਦੀ ਏਕਿਤੇ ਧਾਂਦਲੀ ਮਾਲ ਪਟਵਾਰ ਦੀ ਏਐਂਵੇਂ ਹੱਡਾਂ 'ਚ ਕਲਪੇ ਜਾਨ ਮੇਰੀਜਿਵੇਂ ਫਾਹੀ 'ਚ ਕੂੰਜ ਕੁਰਲਾਂਵਦੀ ਏਚੰਗਾ ਸ਼ਾਹ ਬਣਾਇਆ ਈ ਰੱਬ ਸਾਈਆਂਪੌਲੇ ਖਾਂਦਿਆਂ ਵਾਰ ਨਾ ਆਂਵਦੀ ਏਮੈਨੂੰ ਸ਼ਾਹੀ ਨਹੀਂ ਚਾਹੀਦੀ ਰੱਬ ਮੇਰੇਮੈਂ ਤੇ ਇੱਜ਼ਤ ਦਾ ਟੁੱਕੜ ਮੰਗਨਾਂ ਹਾਂਮੈਨੂੰ ਤਾਂਘ ਨਹੀਂ, ਮਹਿਲਾਂ ਮਾੜੀਆਂ ਦੀਮੈਂ ਤੇ ਜੀਵੀਂ ਦੀ ਨੁੱਕਰ ਮੰਗਨਾਂ ਹਾਂਮੇਰੀ ਮੰਨੇ ਤੇ ਤੇਰੀਆਂ ਮੈਂ ਮੰਨਾਂਤੇਰੀ ਸੌਂਹ ਜੇ ਇਕ ਵੀ ਗੱਲ ਮੋੜਾਂਜੇ ਇਹ ਮੰਗ ਨਹੀਂ ਪੁਜਦੀ ਤੈਂ ਰੱਬਾਫੇਰ ਮੈਂ ਜਾਵਾਂ ਤੇ ਰੱਬ ਕੋਈ ਹੋਰ ਲੋੜਾਂ ... ਫ਼ੈਜ਼ ਅਹਿਮਦ ਫ਼ੈਜ਼
ਬਹੁਤ ਵਧੀਆ ਜੀ.....tfs.....