Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਜੇ ਝੂੱਠ ਕਿਉਂ ਬੋਲਦੇ ਨੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਰਾਜੇ ਝੂੱਠ ਕਿਉਂ ਬੋਲਦੇ ਨੇ
ਰਾਜੇ ਝੂੱਠ ਕਿਉਂ ਬੋਲਦੇ ਨੇ
ਮੈਂ ਬਾਪੂ ਸੋਹਣ ਸਿੰਘ ਨੂੰ ਪੁੱਛਿਆ ਕਿ ਮਨੁੱਖ ਦੇ ਜੀਵਨ ਵਿੱਚ ਆਰਥਿਕਤਾ ਦਾ ਕੀ ਪ੍ਰਭਾਵ ਪੈਂਦਾ ਹੈ । ਬਾਪੂ ਜੀ ਨੇ ਆਪਣੀ ਗਿੱਚੀ ਖੁਰਕਦਿਆਂ ਬੋਲਣਾ ਸੁਰੂ ਕੀਤਾ.... ਪਿੱਛਲੇ ਲੰਮੇ ਸਮੇਂ ਤੋਂ ਮਨੁੱਖ ਦੇ ਜੀਵਨ ਵਿੱਚ ਆ ਰਹੀ ਮਾਨਸਿਕ,ਸਮਾਜਿਕ ਅਤੇ ਰਾਜਨੀਤਿਕ ਉੱਥਲ ਪੁੱਥਲ ਦਾ ਮੁੱਖ ਕਾਰਨ ਆਰਥਿਕਤਾ ਨੂੰ ਸਮਝਿਆ ਜਾ ਰਿਹਾ ਹੈ । ਆਰਥਿਕਤਾ ਨੂੰ ਸਮਾਜਿਕ ਰਿਸ਼ਤਿਆਂ ਨਾਲ ਜੋੜਕੇ ਵੇਖਣ ਨਾਲ ਇਸ ਨਤੀਜੇ ਤੇ ਪਹੁੰਚਿਆ ਜਾ ਸਕੀਦਾ ਹੈ ਕਿ ਮਨੁੱਖ ਨੇ ਆਰਥਿਕਤਾ ਨੂੰ ਲੋੜ ਨਾਲੋਂ ਜਿਆਾਦਾ ਕਬਜ਼ੇ ਦੀ ਭਾਵਨਾ ਨਾਲ ਜੋੜਕੇ ਸਮਝਿਆ ਹੈ । ਸਮਾਜਿਕ ਅਤੇ ਬਾਹਰੀ ਰੂਪ ਵਿੱਚ ਤਕਰੀਬਨ ਹਰ ਵਿਅਕਤੀ ਸਿੱਧੇ ਜਾਂ ਅਸਿੱਧੇ ਤੌਰ ਤੇ ਧਰਮ ਨਾਲ ਜੁੜਿਆ ਹੈ ਪਰ ਅੰਦਰੋਂ ਅਜਿਹੀ ਮਾਨਸਿਕਤਾ ਵਿੱਚ ਮਨੁੱਖ ਜੀਅ ਰਿਹਾ ਹੈ ਕਿ ਉਸ ਲਈ ਧਰਮ ਨਾਲੋਂ ਧੜਾ ਪਿਆਰਾ ਹੁੰਦਾ ਜਾ ਰਿਹਾ ਹੈ । ਧੜੇ ਦਾ ਮੂਲ ਆਧਾਰ ਕਬਜ਼ਾ ਜਾਂ ਜਿੱਤ ਹੈ । ਇਸ ਕਰਕੇ ਹੀ ਸੰਸਾਰ ਵਿੱਚ ਸਿੱਖਿਆ,,ਚਕਿਤਸ਼ਾ ਅਤੇ ਨਿਆਂ ਜੋ ਨੈਤਿਕ ਸਿੱਖਿਆ ਦੇ ਮੂਲ ਥੰਮ ਸਨ ਵਪਾਰਕ ਰੂਪ ਧਾਰਨ ਕਰ ਚੁੱਕੇ ਹਨ । ਪੁੱਤਰਾ ਜਿਹੜਾ ਸਮਾਜ ਜਾਂ ਸਰਕਾਰਾਂ ਸਿੱਖਿਆ,ਚਕਿਤਸ਼ਾ ਅਤੇ ਨਿਆਂ ਹਰ ਨਾਗਰਿਕ ਨੂੰ ਸਹੀ ਢੰਗ ਨਾਲ ਮੁਫਤ ਨਹੀਂ ਦੇ ਸਕਦੀਆਂ ਉਹ ਅਕਸਰ ਨੈਤਿਕਤਾ ਦੇ ਨਾਂ ਤੇ ਸੰਸਾਰ ਵਿੱਚ ਵਿਚਰਨ ਦਾ ਅਧਿਕਾਰ ਗਵਾ ਬੈਠਦੀਆਂ ਹਨ । ਮੌਜੂਦਾ ਤਰੱਕੀ ਦੇ ਦੌਰ ਵਿੱਚ ਸਿੱਖਿਆ,ਚਕਿਤਸ਼ਾ ਅਤੇ ਨਿਆਂ ਦਾ ਵਿਪਾਰੀਕਰਣ ਮਨੁੱਖੀ ਅਧਿਕਾਰਾਂ ਦਾ ਹਨਣ ਹੈ । ਮੈਂ ਪੁੱਛਿਆ ਬਾਪੂ ਜੀ ਅੱਜ ਕੱਲ ਤਾਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਿੱਖਿਆ,ਚਕਿਤਸ਼ਾ ਦੇ ਨਾਂ ਤੇ ਸੇਵਾ ਕਰਨ ਵਿੱਚ ਰੁੱਝੀਆਂ ਹਨ। ਬਾਪੂ ਜੀ ਉੱਚੀ ਉੱਚੀ ਠਹਾਕਾ ਲਗਾ ਕੇ ਹੱਸਿਆ ਤੇ ਹੱਸਦਿਆਂ ਹੱਸਦਿਆਂ ਬੋਲਿਆ ਪੁੱਤਰਾ ਧਰਮ ਵਿਅਕਤੀ ਨੂੰ ਕਿਰਤ ਕਰਨ ਵੰਡ ਛੱਕਣ ਅਤੇ ਨਾਮ ਸਿਮਰਨ ਦੀ ਸਿੱਖਿਆ ਦੇਂਦਾ ਹੈ । ਮਾਇਆ ਤੋਂ ਨਿਰਲੇਪ ਕਰਦਾ ਹੈ । ਸੰਸਾਰ ਨੂੰ ਨਾਸ਼ਮਾਨ ਅਤੇ ਮਾਇਆ ਨੂੰ ਗੁਜ਼ਰਾਨ ਸਮਝਦਾ ਹੈ । ਪਰ...ਪਰ....ਵਾਹਿਗੁਰੂ ਭਲਾ ਕਰੇ...ਹੱਥ ਜੋੜਕੇ ਬੈਠੇ ਬਾਪੂ ਨੇ ਉਤਾਂਹ ਵੱਲ ਝਾਕਿਆ ਤੇ ਬੋਲਿਆ...ਹੁਣ ਤਾਂ ਪੁੱਤਰਾ ਧੰਦਾ ਹੈ ਕੋਈ ਕਰੇ ਰੱਜ ਤਾਂ ਕੋਈ ਸਕਿਆ ਨਹੀਂ ਸਿਵਾਏ ਸਿਦਕੀ ਦੇ । ਸਮਾਜ ਨੂੰ ਹੌਲੀ ਹੌਲੀ ਸਿੱਖਿਆ,ਚਕਿਤਸ਼ਾ ਅਤੇ ਨਿਆਂ ਦੇ ਖੇਤਰ ਵਿੱਚ ਕਦਰਾਂ ਕੀਮਤਾ ਵਿੱਚ ਲਗਾਤਾਰ ਆ ਰਹੀ ਗਿਰਾਵਟ ਨੇ ਸੰਸਾਰ ਅਤੇ ਸਮਾਜ ਲਈ ਚਿੰਤਾ ਦਾ ਵਿਸ਼ਾ ਬਣਾ ਦਿਤਾ ਹੈ । ਜਦ ਤੋਂ ਸਰਕਾਰਾਂ ਨੇ ਉੱਚ ਵਿਦਿਆ, ਸਿੱਖਿਆ,ਚਕਿਤਸ਼ਿਕ ਅਤੇ ਨਿਆਇਕ ਆਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਪ੍ਰੋਗਰਾਮ ਬਣਾਇਆ ਹੈ ਨੈਤਿਕ ਕਦਰਾਂ ਕੀਮਤਾ ਨੂੰ ਭਾਰੀ ਠੇਸ ਪਹੁੰਚੀ ਹੈ । ਸਰਕਾਰਾਂ, ਪ੍ਰਬੰਧਕੀ ਢਾਂਚਿਆਂ ਅਤੇ ਸਿੱਖਿਅਕ ਅਦਾਰਿਆਂ ਦਾ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਅਣਗੌਲਿਆ ਵਿਵਹਾਰ ਸਮਾਜ ਵਿੱਚ ਫੈਲ ਰਹੀ ਬੇਵਿਸ਼ਵਾਸ਼ੀ ਦਾ ਕਾਰਨ ਹੈ । ਨੈਤਿਕ ਕਦਰਾਂ ਕੀਮਤਾ ਬਾਰੇ ਸਿੱਖਿਆ,ਚਕਿਤਸ਼ਾ ਅਤੇ ਨਿਆਂ ਵਿੱਚ ਧਿਆਨ ਬਿਲਕੁਲ ਨਾਹ ਦੇ ਬਰਾਬਰ ਰਹਿ ਗਿਆ ਹੈ । ਅਸਲ ਵਿੱਚ ਸੱਚਾਈ ਇਹ ਹੈ ਕਿ ਵਿਦਿਅਕ ਪ੍ਰਣਾਲੀ ਦਾ ਕਾਰੋਬਾਰੀ ਹੋਣਾ ਸਮਾਜ ਅਤੇ ਖਾਸ ਕਰਕੇ ਬੱਚਿਆਂ ਲਈ ਸੱਭ ਤੋਂ ਜਿਆਦਾ ਘਾਤਕ ਸਿੱਧ ਹੋ ਰਿਹਾ ਹੈ । ਨੈਤਿਕ ਸਿੱਖਿਆ ਦੇ ਨਾਂ ਤੇ ਮਜ਼੍ਹਬੀ ਸਿੱਖਿਆ ਦੇ ਪ੍ਰਚਾਰ ਨੇ ਬੱਚਿਆਂ ਵਿੱਚ ਇਨਸਾਨੀ ਕਦਰਾਂ ਕੀਮਤਾਂ ਨਾਲੋਂ ਘਿਰਣਾਤਮਿਕ ਕੀਮਤਾ ਨੂੰ ਪੁਰਸਾਹਿਤ ਕੀਤਾ ਹੈ। ਧਰਮ ਦੀ ਸਿੱਖਿਆ ਬੱਚਿਆਂ ਵਿੱਚ ਮਾਨਵੀਂ ਕਦਰਾਂ ਕੀਮਤਾ ਨੂੰ ਪ੍ਰਫੁਲਿਤ ਕਰਨ ਵਿੱਚ ਸਹਾਈ ਹੋ ਸਕਦਾ ਹੈ । ਪਰ ਧਰਮ ਦੇ ਨਾਂ ਤੇ ਵਰਗ ਜਾਂ ਮਜ਼੍ਹਬ ਵਿਸ਼ੇਸ਼ ਦੀ ਸਿੱਖਿਆ ਬੱਚਿਆਂ ਨੂੰ ਧਰਮ ਦੇ ਰਸਤੇ ਤੌਂ ਭੱਟਕਾ ਸਕਦੀ ਹੈ । ਬਾਪੂ ਜੀ ਨੇ ਲੰਮਾ ਸਾਹ ਲਿਆ ਤੇ ਫਿਰ ਬੋਲਣਾ ਸੁਰੂ ਕੀਤਾ, ਸਮੇਂ ਸਮੇਂ ਗੁਰੂਆਂ, ਪੀਰਾਂ, ਅਵਤਾਰਾਂ, ਵਿਦਵਾਨਾਂ ਅਤੇ ਵਿਚਾਰਵਾਨਾਂ ਦੀਆਂ ਅਣਗਿਣਤ ਧਾਰਮਿਕ,ਸਮਾਜਿਕ,ਰਾਜਨੀਤਿਕ ਅਤੇ ਮਨੋਵਿਗਿਆਨਕ ਕੋਸ਼ਿਸ਼ਾਂ ਅਤੇ ਸਥਾਪਿਤ ਫਿਲਾਸਪੀਆਂ ਦੇ ਬਾਵਯੂਦ ਮਨੁੱਖ ਦੇ ਜੀਵਨ ਪਧੱਰ ਵਿੱਚ ਕੋਈ ਸੁਧਾਰ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ । ਜਿਸ ਦੇ ਕਾਰਨਾਂ ਦੀ ਪੜਤਾਲ ਕਰਨ ਤੋਂ ਮਨੁੱਖ ਅਕਸਰ ਕੰਨੀ ਕਤਰਾਉਂਦਾ ਨਜ਼ਰ ਆਉਂਦਾ ਹੈ । ਜੇ ਕਿਸੇ ਪਧੱਰ ਤੇ ਪੜਤਾਲ ਹੋ ਰਹੀ ਨਜ਼ਰ ਆਉਂਦੀ ਹੈ ਤਾਂ ਭਰਮ ਲਗਦਾ ਹੈ ਕਿ ਪੜਤਾਲ ਕਰਤਾ ਦੇ ਆਪਣੇ ਜੀਵਨ ਨਾਲ ਉਹ ਮੇਲ ਨਹੀਂ ਖਾਂਦੀ ਤਾਂ ਚਿੰਤਾ ਨਾਲੋਂ ਭੈਅ ਜਿਆਦਾ ਲਗਦਾ ਹੈ । ਇਸ ਹਾਸੋਹੀਣੀ ਸਥਿਤੀ ਤੋਂ ਮਨੁੱਖ ਦੀ ਮਾਨਸਿਕਤਾ ਸਪਸ਼ਟ ਹੋ ਜਾਂਦੀ ਹੈ ਕਿ ਇਹ ਵਿਖਿਆਣ ਜਾਂ ਸਪਸ਼ੱਟੀਕਰਣ ਕਿਤੇ ਸਿਰਫ਼ ਮਨ ਦੀ ਭੜਾਸ ਅਤੇ ਆਪਣੇ ਆਪ ਨੂੰ ਆਪਣੇ ਆਪ ਕੋਲੋਂ ਛਿਪਾਉਣ ਦਾ ਯਤਨ ਤਾਂ ਨਹੀਂ ਹੈ ।
ਉਹ ਚੁੱਪ ਚਾਪ ਵੇਖਦਾ ਰਿਹਾ ਤੇ ਬਾਪੂ ਸੋਹਣ ਸਿੰਘ ਮੁਸਕਣੀਆਂ 'ਚ ਹੱਸਦਾ ਰਿਹਾ। ਥੋੜਾ ਜਿਹਾ ਕੋਲ ਹੋ ਕੇ ਮੈਂ ਪੁੱਛਿਆ ਬਾਬਾ ਰਾਜੇ ਝੂੱਠ ਕਿਉਂ ਬੋਲਦੇ ਹਨ । ਬਾਬੇ ਨੇ ਮੇਰੇ ਵੱਲ ਨੂੰ ਮੂੰਹ ਮੋੜਿਆ ਤੇ ਮੇਰੀ ਪਿੱਠ ਥਾਪੜਦਿਆਂ ਬੋਲਿਆ ਪੁੱਤਰਾ ਰਾਜਨੀਤੀ ਵਿੱਚ ਰਾਜ ਪ੍ਰਾਪਤੀ ਲਈ ਝੂੱਠ ਬੋਲਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਇਹ ਚੰਗੀ ਰਾਜਨੀਤੀ ਨਹੀਂ ਹੈ । ਪਰ ਅਜਿਹਾ ਬੋਲਿਆ ਝੂਠ ਬਰਦਾਸ਼ਤ ਕਰਨਯੋਗ ਹੈ ਕਿਉਂਕਿ ਅਜਿਹੇ ਵਿਅਕਤੀ ਦੇ ਬੋਲੇ ਝੂੱਠ ਨਾਲ ਕੋਈ ਰਾਜਸੀ ਨੁਕਸਾਨ ਨਹੀਂ ਹੋ ਸਕਦਾ । ਅਜਿਹੇ ਵਿਅਕਤੀ ਪਾਸ ਸਤ੍ਹਾ ਨਹੀਂ ਹੁੰਦੀ ਅਤੇ ਉਸਦਾ ਬੋਲਿਆ ਕੋਈ ਸ਼ਬਦ ਹੁਕਮ ਨਹੀਂ ਹੁੰਦਾ। ਪਰ ਜਦ ਰਾਜ ਸਤ੍ਹਾ ਪ੍ਰਾਪਤ ਹੋ ਜਾਂਦੀ ਹੈ ਤਾਂ ਅਜਿਹੇ ਰਾਜਸੀ ਸਤ੍ਹਾਧਾਰੀ ਵਿਅਕਤੀ ਦਾ ਹਰ ਬੋਲਿਆ ਸ਼ਬਦ ਹੁਕਮ ਹੁੰਦਾ ਹੈ । ਰਾਜੇ ਪਾਸ ਸਤ੍ਹਾ ਹੁੰਦੀ ਹੈ ਅਤੇ ਸਾਰੇ ਰਾਜ ਪ੍ਰਬੰਧ ਉਪਰ ਉਸਦਾ ਕਬਜ਼ਾ ਹੁੰਦਾ ਹੈ । ਪੁੱਤਰਾ... ਬਾਬੇ ਨੇ ਰੁੱਖ ਤੇ ਬੈਠੇ ਕਾਂ ਨੂੰ ਹਾਕ ਮਾਰ ਕੇ ਉੱਡਾਉਂਦਿਆ ਅੱਗੇ ਗਲ ਤੋਰਦਿਆਂ ਕਿਹਾ.. ਜੋ ਰਾਜਾ ਜਾਂ ਹਾਕਮ ਰਾਜਸੱਤ੍ਹਾ ਵਿੱਚ ਬੈਠ ਕੇ ਝੂੱਠ ਬੋਲਦਾ ਹੈ ਇਹ ਗਲ ਸ਼ਪਸ਼ਟ ਹੈ ਕਿ ਉਸਦਾ ਰਾਜਪ੍ਰਬੰਧ ਦੇ ਪ੍ਰਬੰਧਕੀ ਢਾਂਚੇ ਤੇ ਕੰਟਰੋਲ ਨਹੀਂ ਹੈ। ਅਜਿਹੇ ਹਾਕਮ ਹਮੇਸ਼ਾਂ ਜਾਂ ਤਾਂ ਪ੍ਰਬੰਧਕੀ ਢਾਂਚੇ ਦੇ ਗੁਲਾਮ ਹੁੰਦੇ ਹਨ ਜਾਂ ਪ੍ਰਬੰਧਕੀ ਢਾਂਚੇ ਨੂੰ ਨਿੱਜੀ ਫਾਇਦੇ ਲਈ ਵਰਤਦੇ ਹਨ । ਰਾਜ ਦਾ ਮਤਲਵ ਰਾਜ ਵਾਸੀਆਂ ਦੀ ਸੁਰੱਖਿਆ ਹੈ । ਜਿਸ ਰਾਜ ਵਿੱਚ ਨਾਗਰਿਕ ਸੁਰੱਖਿਅਤ ਨਹੀਂ ਉਸ ਰਾਜ ਦਾ ਖੇਰੂ ਖੇਰੂ ਹੋਣਾ ਲਾਜ਼ਮੀ ਹੈ । ਰਾਜਸੱਤ੍ਹਾ ਵਿੱਚ ਬੈਠੇ ਹਾਕਮ ਜਦ ਵੀ ਝੂਠ ਬੋਲਦੇ ਹਨ ਲੋਕ ਸਤ੍ਹਾ ਵਿੱਚ ਲੋਕਾਂ ਦੀਆਂ ਨਿਗਾਹਾਂ ਵਿੱਚੋ ਗਿਰ ਜਾਂਦੇ ਹਨ । ਅਜਿਹੇ ਵਿਅਕਤੀ ਅਤੇ ਰਾਜਸੀ ਕੰਨਾਂ ਦੇ ਕੱਚੇ ਅਤੇ ਡਰਪੋਕ ਹੁੰਦੇ ਹਨ । ਆਪਣੀ ਸੋਚ ਨੂੰ ਵਰਤਣ ਦੀ ਜਗ੍ਹਾ ਹਮੇਸ਼ਾ ਬੇਗਾਨੀ ਸੋਚ ਤੇ ਨਿਰਭਰ ਕਰਦੇ ਹਣ ਅਜਿਹੇ ਰਾਜਸੀ ਆਪਣੀ ਮਾਨਸਿਕਤਾ ਨੂੰ ਛਪਾਉਣ ਲਈ ਜ਼ਾਲਮ ਹੋ ਜਾਂਦੇ ਹਨ ।
ਪੁੱਤਰਾ... ਬਾਬੇ ਨੇ ਪਾਸਾ ਮੋੜਿਆ ਤੇ ਹੱਥ ਤੇ ਹੱਥ ਮਾਰਦਿਆਂ ਬੋਲਿਆ ....ਅਜਿਹੇ ਰਾਜਸੀ ਲੋਕ ਨਾ ਆਪਣੇ ਆਪ ਤੇ ਜਾਂ ਆਪਣਿਆਂ ਨਜ਼ਦੀਕੀਆਂ ਤੇ ਵਿਸ਼ਵਾਸ਼ ਕਰਦੇ ਹਨ । ਝੂੱਠ ਬੋਲਣ ਵਾਲਾ ਰਾਜਸੀ ਕਦੇ ਵੀ ਖੁਲ੍ਹੇਆਮ ਲੋਕਾਂ ਵਿੱਚ ਨਹੀਂ ਵਿਚਰ ਸਕਦਾ । ਜੋ ਰਾਜਸੀ ਲੋਕਾਂ ਵਿੱਚ ਵਿਚਰਨ ਤੋਂ ਭੈਅ ਖਾਂਦਾ ਹੈ ਉਹ ਹਰਮਨ ਪਿਆਰੇ ਨਹੀਂ ਹੋ ਸਕਦੇ ।
ਪੁੱਤਰਾ ਮੈਂ ਤੈਨੂੰ ਹੋਰ ਦੱਸਦਾ ਹਾਂ ... ਬਾਬੇ ਨੇ ਚਿੰਤਤ ਹੁੰਦਿਆਂ ਹੌਕਾ ਲੈ ਕੇ ਬੋਲਿਆ ...ਜਿਸ ਰਾਜਸੀ ਵਿਅਕਤੀ ਦਾ ਨਾਗਰਿਕਾਂ ਵਿੱਚ ਸਤਿਕਾਰ ਨਹੀਂ ਹੈ ਉਸਨੂੰ ਇਖ਼ਲਾਕ ਦੇ ਆਧਾਰ ਤੇ ਰਾਜਨੀਤੀ ਤੋਂ ਤਿਆਗ ਕਰ ਦੇਣਾ ਚਾਹੀਦਾ ਹੈ । ਦੂਜੇ ਪਾਸੇ ਜਿਸ ਦੇਸ਼ ਵਿੱਚ ਰਾਜਨੀਤਿਕ ਸਤਿਕਾਰ ਨਾ ਹੋਣ ਦੇ ਬਾਵਯੂਦ ਰਾਜ ਸਤ੍ਹਾ ਵਿੱਚ ਹਨ ਉਹ ਦੇਸ਼ ਛੱਡ ਦੇਣਾ ਜਾਂ ਬਾਗੀ ਹੋ ਜਾਣਾ ਜਰੂਰੀ ਹੈ ।
ਆ ਪੁੱਤਰਾ ਮੈਂ ਤੈਨੂੰ ਇੱਕ ਕਹਾਣੀ ਸੁੱਣਾਉਂਦਾ ਹਾਂ....ਬਾਪੂ ਜੀ ਬੜੇ ਅੰਦਾਜ਼ ਵਿੱਚ ਬੋਲੇ...ਇੱਕ ਵਾਰ ਦੀ ਗੱਲ ਹੈ ਇੱਕ ਘੋੜਿਆਂ ਦੇ ਸੁਦਾਗਰ ਨੇ ਬਹੁਤ ਸਾਰੇ ਘੋੜੇ ਖਰੀਦੇ ਅਤੇ ਘੋੜਿਆਂ ਨੂੰ ਲੈ ਕੇ ਜਾਂਦਿਆਂ ਰੱਸਤੇ ਵਿੱਚ ਠੰਡੀ ਛਾਂ ਅਤੇ ਹਰੀ ਘਾ ਵੇਖ ਕੇ ਸਾਰੇ ਘੋੜਿਆਂ ਨੂੰ ਛਾਂਵੇਂ ਬੰਨ ਦਿਤਾ ਅਤੇ ਆਪ ਆਰਾਮ ਕਰਨ ਲਈ ਲੇਟ ਗਿਆ । ਥਕਾਵਟ ਕਾਰਨ ਲੇਟਦੇ ਹੀ ਉਸਦੀ ਅੱਖ ਲਗ ਗਈ ਅਤੇ ਗੁੜ੍ਹੀ ਨੀਂਦ ਸੌਂ ਗਿਆ। ਏਨੇ ਨੂੰ ਚੋਰ ਆਏ ਅਤੇ ਸਾਰੇ ਘੋੜੇ ਖੋਹਲ ਕੇ ਚੋਰੀ ਕਰਕੇ ਲੈ ਗਏ। ਮੈਂ ਬਾਪੂ ਜੀ ਦੇ ਮੂੰਹ ਵੱਲ ਵੇਖ ਰਿਹਾ ਸੀ ਕਿ ਉਹ ਬੜੀ ਲਗਨ ਨਾਲ ਕਹਾਣੀ ਸੁਣਾ ਰਹੇ ਸੀ ..ਫਿਰ ਬੋਲੇ ..ਜਦ ਸੁਦਾਗਰ ਨੂੰ ਜਾਗ ਆਈ ਤਾਂ ਉਸਨੇ ਵੇਖਿਆ ਕਿ ਉਸਦੇ ਸਾਰੇ ਘੋੜੇ ਚੋਰੀ ਹੋ ਚੁੱਕੇ ਸਨ । ਸੁਦਾਗਰ ਬਹੁਤ ਪ੍ਰੇਸ਼ਾਨ ਹੋਕੇ ਦੇਸ਼ ਦੇ ਰਾਜੇ ਪਾਸ ਸ਼ਕਾਇਤ ਕਰਨ ਦਾ ਮਨ ਬਣਾਇਆ। ਰਾਜ ਦਰਬਾਰ ਲਗਾ ਹੋਇਆ ਸੀ ।ਰਾਜੇ ਦੇ ਵੱਧੀਆ ਸ਼ਾਸ਼ਕ ਦੇ ਚਰਚੇ ਸਾਰੇ ਪਾਸੇ ਸਨ । ਰਾਜੇ ਦੀ ਹਾਜ਼ਰੀ ਵਿੱਚ ਸਾਰੇ ਵਜ਼ੀਰ,ਅਹਿਲਕਾਰ,ਸੈਨਾਪੱਤੀ ਅਤੇ ਦਰਬਾਰੀ ਸਜੇ ਹੋਏ ਸਨ । ਸੁਦਾਗਰ ਨੇ ਚੋਭਦਾਰ ਨੂੰ ਆਪਣੀ ਫਰਿਯਾਦ ਕਰਨ ਦੀ ਚੇਸ਼ਟਾ ਕੀਤੀ । ਰਾਜੇ ਦੇ ਪੇਸ਼ ਹੋਣ ਤੇ ਸੁਦਾਗਰ ਨੇ ਆਪਣੀ ਵਿੱਥਿਆ ਦੱਸੀ ਤਾਂ ਰਾਜੇ ਨੇ ਕ੍ਰੋਧਤ ਹੋ ਕੇ ਸੁਦਾਗਰ ਨੂੰ ਕਿਹਾ ਕਿ ਅਗਰ ਸੁਦਾਗਰੀ ਕਰਦੇ ਹੋ ਤਾਂ ਘੋੜਿਆਂ ਦੀ ਦੇਖ ਰੇਖ ਲਈ ਜਾਗਦੇ ਕਿਉਂ ਨਹੀਂ ਰਹੇ । ਮੈਂ ਕੀ ਕਰ ਸਕਦਾ ਹਾਂ । ਸੁਦਾਗਰ ਹੈਰਾਨ ਸੀ ਅਤੇ ਬੜੇ ਅਦਬ ਨਾਲ ਬੋਲਿਆ ਬਾਦਸ਼ਾਹ ਮੈਂ ਸੋਚਿਆ ਸੀ ਕਿ ਇਸ ਦੇਸ਼ ਦਾ ਰਾਜਾ ਜਾਗਦਾ ਹੋਵੇਗਾ ਇਸ ਲਈ ਮੈਨੂੰ ਘੋੜਿਆ ਦੀ ਰਾਖੀ ਲਈ ਜਾਗਣ ਦੀ ਲੋੜ ਨਹੀਂ ਹੈ । ਅਗਰ ਮੈਂਨੂੰ ਪਤਾ ਹੁੰਦਾ ਕਿ ਇਸ ਦੇਸ਼ ਦਾ ਰਾਜਾ ਜਾਗਦਾ ਨਹੀਨ ਹੈ ਤਾਂ ਮੈਂ ਘੋੜਿਆ ਦੀ ਰਾਖੀ ਲਈ ਜਰੂਰ ਜਾਗਦਾ ।ਏਨਾ ਕਹਿ ਸੁਦਾਗਰ ਨੇ ਝੁੱਕ ਕੇ ਸਲਾਮ ਕੀਤੀ ਅਤੇ ਬਾਹਰ ਨੂੰ ਤੁਰ ਪਿਆ । ਰਾਜੇ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ । ਸਾਰੇ ਦਰਬਾਰ ਵਿੱਚ ਸਨਾਟਾ ਛਾ ਗਿਆ । ਸੱਭ ਡਰ ਗਏ । ..ਰੁਕੋ.. ਰਾਜੇ ਨੇ ਉੱਚੀ ਆਵਾਜ਼ ਮਾਰੀ ..ਸੁਦਾਗਰ ਡਰ ਗਿਆ ..ਸੋਚਣ ਲਗਾ ਹੁਣ ਸ਼ਾਮਤ ਆਈ..ਸੁਦਾਗਰ ਜਾਣਦਾ ਸੀ ਕਿ ਅਗਿਆਨੀ ਰਾਜੇ ਦੇ ਸਨਮੁਖ ਬੋਲਣਾ ਖਤਰੇ ਤੋਂ ਖਾਲੀ ਨਹੀਂ ਸੀ..ਫਿਰ ਆਵਾਜ਼ ਆਈ ..ਰੁਕੋ.....ਸੁਦਾਗਰ ਦੇ ਪਿੱਛੇ ਘੁੰਮਕੇ ਵੇਖਿਆ ..ਰਾਜਾ ਸਿੰਘਾਸਨ ਤੋਂ ਉੱਠ ਖੜਾ ਹੋ ਗਿਆ ਸੀ ।ਸਾਰੇ ਦਰਬਾਰੀ ਸਾਵਧਾਨ ਖੜੇ ਸਨ ਜਿਵੇਂ ਹੁਕਮ ਦਾ ਇੰਤਜ਼ਾਰ ਕਰ ਰਹੇ ਹੋਣ । ਰਾਜਾ ਬੋਲਿਆ ਸੁਦਾਗਰ ਨੂੰ ਮੇਰੇ ਕੋਲ ਲੈ ਕੇ ਆਉ । ਬਸ ਫਿਰ ਕੀ ਸੀ ਸੁਦਾਗਰ ਥਰ ਥਰ ਕੰਬਣ ਲਗ ਪਿਆ। ਅਹਿਲਕਾਰ ਨੇ ਸੁਦਾਗਰ ਨੂੰ ਬਾਹੋਂ ਫੜਿਆ ਅਤੇ ਰਾਜੇ ਵੱਲ ਵਧਿਆ.....ਠਹਿਰੋ ਸੁਦਾਗਰ ਨੂੰ ਛੱਡੋ ਅਤੇ ਇਜ਼ਤ ਨਾਲ ਮੇਰੇ ਕੋਲ ਲੈ ਕੇ ਆਉ। ਸੁਦਾਗਰ ਨੂੰ ਸਤਿਕਾਰ ਨਾਲ ਰਾਜੇ ਦੇ ਪੇਸ਼ ਕੀਤਾ ਗਿਆ । ਸੁਦਾਗਰ ਅਜੇ ਡਰਿਆ ਹੋਇਆ ਪਰ ਹੈਰਾਨੀ ਦੀ ਅਵਸਥਾ ਵਿੱਚ ਰਾਜੇ ਦੇ ਸਾਹਮਣੇ ਹੱਥ ਬੰਨ ਖੜਾ ਸੀ .....ਸੁਦਾਗਰ ਤੂੰ ਕੀ ਬੋਲਿਆਂ ਹੈ ਫਿਰ ਬੋਲ...ਇਹ ਗੱਲ ਸੁਣਦਿਆਂ ਸੁਦਾਗਰ ਦੇ ਪੈਰਾਂ ਹੇਠੋ ਜ਼ਮੀਨ ਖਿਸਕਣ ਲਗੀ ਪਰ ਹੌਸਲਾ ਕਰਕੇ ਅਤੇ ਅੰਜ਼ਾਮ ਤੋਨ ਸਚੇਤ ਹੋ ਸੁਦਾਗਰ ਬੋਲਿਆ ....ਬਾਦਸ਼ਾਹ ਮੈ ਤਾਂ ਸੱਚ ਬੋਲਿਆ ਸੀ ਕਿ ਜਿਸ ਦੇਸ਼ ਦਾ ਰਾਜਾ ਸੁੱਤਾ ਹੋਵੇ ਉਸਦੀ ਰਈਅਤ ਨੂੰ ਆਪਣੀ ਜਾਨ ਮਾਲ ਅਤੇ ਇਜ਼ਤ ਦੀ ਰਾਖੀ ਲਈ ਦਿਨ ਰਾਤ ਜਾਗਦੇ ਰਹਿਣਾ ਪਵੇਗਾ ਪਰ ਜਿਸ ਦੇਸ਼ ਦਾ ਰਾਜਾ ਜਾਗਦਾ ਹੋਵੇਗਾ ਉਸ ਦੇਸ਼ ਦੇ ਵਾਸੀ ਹਮੇਸ਼ਾਂ ਸੁੱਖ ਦੀ ਨੀਂਦ ਸੌਣਗੇ । ਰਾਜਾ ਤੱਖਤ ਤੋਂ ਹੇਠਾਂ ਉਤਰਿਆ..ਸੁਦਾਗਰ ਵੱਲ ਵਧਿਆ ..ਦਰਬਾਰ ਵਿੱਚ ਸਨਾਟਾ ਛਾ ਗਿਆ ...ਖੁਸਰ ਮੁਸਰ ਸ਼ੁਰੂ ਹੋ ਗਈ...ਸਾਰੇ ਅਹਿਲਕਾਰ ਸਾਵਧਾਨ ਹੋ ਗਏ....ਹੁਣ ਸੁਦਾਗਰ ਨੇ ਰਾਜੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਿਆ ...ਰਾਜੇ ਨੇ ਸੁਦਾਗਰ ਨੂੰ ਗਲੇ ਲਗਾ ਲਿਆ ਤੇ ਬੋਲਿਆ ..ਸੁਦਾਗਰ ਤੂੰ ਸੱੱਚ ਬੋਲਦਾ ਏਂ ...ਮੈਂ ਅੱਜੇ ਤੱਕ ਸੁੱਤਾ ਸੀ ਤੂੰ ਮੈਨੂੰ ਜਗਾ ਦਿਤਾ ਹੈ ....ਤੂੰ ਕਿਸ ਦੇਸ਼ ਦਾ ਰਹਿਣ ਵਾਲਾਂ ਏ....ਦਰਬਾਰੀਆਂ ਨੂੰ ਸੰਬੋਧਨ ਕਰਦਿਆਂ ਰਾਜਾ ਬੋਲਿਆ ...ਜਿਸ ਦੇਸ਼ ਦੇ ਲੋਕ ਏਨੇ ਸਾਹਸ ਵਾਲੇ ਅਤੇ ਅਹਿਲਕਾਰ ਈਮਾਨਦਾਰ ਅਤੇ ਵਫਾਦਾਰ ਹੋਣਗੇ ਉਸ ਦੇਸ਼ ਦਾ ਰਾਜਾ ਕਦੇ ਅਵੇਸਲਾ ,ਅਯਾਸ ਜਾਂ ਭਿ੍ਰਸ਼ਟ ਨਹੀਂ ਹੋਵੇਗਾ । ਰਾਜੇ ਨੇ ਦਰਬਾਰੀਆਂ ਨੂੰ ਹੁਕਮ ਕੀਤਾ ਤੁਰੰਤ ਸੁਦਾਗਰ ਦੇ ਘੋੜੇ ਲੱੱਭੇ ਜਾਣ ਅਤੇ ਸੁਦਾਗਰ ਨੂੰ ਸਤਿਕਾਰ ਨਾਲ ਵਿਦਾ ਕੀਤਾ ਜਾਵੇ। ਬਾਪੂ ਜੀ ਦੇ ਚਿਹਰੇ ਦਾ ਜ਼ਲਵਾ ਵੇਖ ਮੈਂ ਉਹਨਾਂ ਦੇ ਮੂੰਹ ਵੱਲ ਵੇਖਦਾ ਰਹਿ ਗਿਆ ।
21 May 2015

Reply