Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਜੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਰੱਜੀ

ਇਕ ਕੁੜੀ ਦੀ ਗਲ ਸੁਣਾਵਾਂ,
ਜਿਸ ਦੀ ਹਰ ਥਾਂ ਗਲ ਹੈ ਤੁਰਦੀ
ਜਿਸ ਦੀ ਹਰ ਥਾਂ ਬਾਤ ਹੈ ਪੈਂਦੀ
ਤੇ ਆਸ਼ਿਕ ਕਦੇ ਵੀ ਥਕਦੇ ਨਾ
ਲੈਂਦੇ ਲੈਂਦੇ ਜਿਸ ਦਾ ਨਾਂ-

 
ਗਲ ਉਸਦੀ ਬੜੀ ਪੁਰਾਣੀ
ਬਣ ਗਈ ਸਭ ਲਈ ਲੋਕ ਕਹਾਣੀ
ਪਿੰਡ ਦੇ ਕਿਸੇ ਬਰੋਟੇ ਥਲੇ
ਜਾਂ ਵਿਚ ਮੇਹਫਿਲ ਜਾਂ ਕੀਤੇ 'ਕ੍ਲੇ
ਜਿਥੇ ਆਸ਼ਿਕ ਮਿਲ ਕੇ ਬੇਹਿੰਦੇ
ਉਥੋਂ ਹੀ ਮੈਂ ਇਹ ਸੁਣਾ-
ਰੱਜੀ..ਰੱਜੀ.. ਉਸ ਦਾ ਨਾਂ


ਉਸ ਦਾ ਰੰਗ ਗੁਲਾਬੀ ਤਕ ਕੇ
ਲੋਕੀਂ ਹੋਣ ਸ਼ਰਾਬੀ ਤਕ ਕੇ
ਸਭ ਨੂੰ ਉਹ ਪਿਆਰ ਹੈ ਕਰਦੀ
ਫਿਰ ਵੀ ਲੋਕੀਂ ਉਸ ਨੂੰ ਕਹਿੰਦੇ
ਧੁਪ ਦਾ ਉਹ ਵਪਾਰ ਹੈ ਕਰਦੀ
ਮਹਿਕਾਂ ਦੀ ਉਹ ਬਾਤ ਵੀ ਜਾਣੇ
ਜਿਸਮਾਂ ਦਾ ਵੀ ਰੰਗ ਪਛਾਣੇ
ਇੰਝ ਉਹ ਸਭ ਨੂੰ ਲਾਰੇ ਲਾ ਕੇ
ਲਭ ਲਏ ਸ਼ਹਿਰ ਨਵਾਂ


ਇਹ ਗਲ ਸੁਣਕੇ ਲੋਕਾਂ ਦੀ
ਪਰ ਮੈਂ ਨਾ ਕੰਨ ਧਰਾਂ
ਪਤਾ ਨਹੀਂ ਉਹ ਕਿਥੇ ਰੁੜ ਗਈ
ਮੇਰਾ ਦਿਲ ਲਈ ਕੇ ਤੁਰ ਗਈ
ਪਤਾ ਨਹੀਂ ਉਹ ਕੇਹੜੀ ਥਾਂ -
ਤੇ ਰੱਜੀ ਨੂੰ ਮੈਂ ਲਭਦਾ ਫਿਰਾਂ


ਗਲ ਜੋ ਉਸਦੀ ਉਡੀ ਹੋਈ
ਇਸ ਵਿਚ ਸਚ ਨਾ ਜਾਣਾਂ ਕੋਈ
ਰਬ ਕਰੇ ਇਹ ਝੂਠ ਹੀ ਹੋਵੇ,
ਉਹ ਕੁੜੀ ਹੈ ਤੁਰ ਗਈ ਕਿਧਰੇ
ਜੋ ਸਦਾ ਮੇਰੇ ਲਈ ਰੋਵੇ
ਉਸ ਦਾ ਕੋਲ ਨਹੀਂ ਸਿਰਨਾਵਾਂ
ਹਾਏ ਮੈਂ ਕਿਥੇ ਲਭਣ ਜਾਵਾਂ
ਭਾਲਾਂ ਕਿੰਝ ਮੈਂ ਥਾਂ ਕੁਥਾਂ
ਰੱਜੀ ਉਸ ਕੁੜੀ ਦਾ ਨਾਂ


ਰੋਜ਼ ਉਹ ਮੇਰੇ ਜ਼ਿਹਨ 'ਚ ਤਰਦੀ
ਤਾਰਾ ਬਣ ਅਸਮਾਨੀਂ ਚੜਦੀ
ਫੁਲਾਂ ਵਿਚੋਂ ਸੈਨਤ ਕਰਦੀ
ਕਦੀ ਉਹ ਮੇਰੇ ਅੱਗੇ ਪਿਛੇ
ਹੋ ਹੋ ਤੁਰਦੀ
ਕਦੀ ਉਹ ਮੇਰੇ ਦਿਲ ਦਾ ਜਿਵੇਂ
ਰੁਗ ਹੈ ਭਰਦੀ
ਪਰ ਮੈਨੂੰ ਉਹ ਕੀਤੇ ਨਾ ਦਿਸਦੀ

 
ਵੱਸ ਤੂੰ ਸਦਾ ਹੀ ਸੁਖੀ-ਸਾਂਦੀ
ਅਪਣੇ ਸ਼ਹਿਰ ਗਿਰਾਂ

ਲੋਕਾਂ ਨੂੰ ਤੂੰ ਭੁਲ ਜਾ ਨੀ ਰੱਜੀਏ
ਤੈਨੂੰ  ਹਮਦਮ ਦਏ ਭੁਲਾ
 

27 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya veer g.....

keep writing n keep sharing the good work...

04 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਤੁਹਾਨੂੰ ਰੱਜੀ ਚੰਗੀ ਲੱਗੀ -ਧਨਵਾਦ

04 Jul 2010

Reply