Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਜਨੀਤਿਕ ਅਤੇ ਆਰਥਿਕ ਮਕਸਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਰਾਜਨੀਤਿਕ ਅਤੇ ਆਰਥਿਕ ਮਕਸਦ

                        ਇਨਸਾਨ ਨੂੰ ਸਮਾਜਿਕ ਪ੍ਰਾਣੀ ਦੇ ਤੌਰ ਤੇ ਸਮਾਜ ਨੇ ਪ੍ਰਵਾਨ ਕਰ ਲਿਆ ਹੈ । ਜੋ ਵਿਅਕਤੀ ਨਿਸਚਿਤ ਨੂੰ ਛੱਡ ਕੇ ਅਨਿਸਚਿਤ ਦਾ ਪਿੱਛਾ ਕਰਦੇ ਹਨ ਉਹ ਕਦੇ ਵੀ ਸੰਤੁਸ਼ਟ ਜਾਂ ਸੁੱਖੀ ਨਹੀਂ ਹੋ ਸਕਦੇ । ਕਰਮ ਧਰਮ ਵਿਅਕਤੀ ਦੇ ਨਿੱਜੀ ਭਲੇ ਨਾਲ ਸੰਬੰਧਿਤ ਹਨ । ਜੋ ਵਿਅਕਤੀ ਆਪਣੇ ਵਰਤਮਾਨ ਨੂੰ ਪ੍ਰਵਾਨ ਨਹੀਂ ਕਰਦੇ ਸੰਤੁਸ਼ਟ ਨਹੀਂ ਹੋ ਸਕਦੇ । ਭਾਵਨਾ ਰਹਿਤ ਕਿਤਾਬੀ ਗਿਆਨ ਸਮਾਜ ਨੂੰ ਕੋਈ ਸੇਧ ਨਹੀਂ ਦੇ ਸਕਦਾ । ਗਿਆਨ ਉਹੀ ਭਲਾ ਹੈ ਜੋ ਕਿਰਦਾਰ ਵਿੱਚ ਸਮੋਅ ਜਾਵੇ ਅਤੇ ਮਨ ਬੁੱਧੀ ਅਤੇ ਕਰਮ ਵਿੱਚ ਸਾਰਥਿਕ ਤਬਦੀਲੀ ਲਿਆਵੇ । ਅਜਿਹੇ ਵਿਅਕਤੀ ਅਕਸਰ ਅਤੀਤ ਤੋਂ ਕੁਝ ਸਿੱਖਦੇ ਨਹੀਂ, ਭਵਿੱਖ ਲਈ ਆਸਵੰਦ ਨਹੀਂ ਹੁੰਦੇ ਅਤੇ ਵਰਤਮਾਨ ਨੂੰ ਨਸ਼ਟ ਕਰਦੇ ਹਨ ਅਤੇ ਵਰਤਮਾਨ ਵਿੱਚ ਕੀਤੀ ਕਮਾਈ ਨੂੰ ਭਵਿੱਖ ਦੀ ਸੁਰੱਖਿਆ ਦੇ ਨਾ ਤੇ ਮਿੱਟੀ ਕਰਦੇ ਹਨ । ਅਜਿਹੇ ਹੰਕਾਰ ਅਤੇ ਸਵਾਰਥ ਵੱਸ ਇੱਕਤਰ ਕੀਤਾ ਧਨ ਅਤੇ ਕਰਮ ਹਮੇਸ਼ਾਂ ਸਮਾਜ ਅਤੇ ਪ੍ਰੀਵਾਰ ਲਈ ਬਦਨਾਮੀ ਅਤੇ ਮੁਸ਼ਕਲਾਂ ਪੈਦਾ ਕਰਦੇ ਹਨ । ਵਿਅਕਤੀ ਵਲੋਂ ਕੀਤੇ ਹੰਕਾਰ ਅਤੇ ਕਿਸੇ ਨੂੰ ਬਰਾਬਰ ਨਾ ਸਮਝਣ ਦੀ ਸੋਚ ਨੇ ਸੰਸਾਰ ਵਿੱਚ  ਬੜੀਆਂ ਖਤਰਨਾਕ ਅਤੇ ਭਿਆਨਕ ਘਟਨਾਵਾਂ ਨੂੰ ਜਨਮ ਦਿਤਾ ਹੈ । ਵਿਅਕਤੀ ਜਦ ਤੱਕ ਆਪਣੇ ਆਪ ਪ੍ਰਤੀ ਵਫ਼ਾਦਾਰ ਨਹੀਂ ਹੁੰਦਾ ਤਦ ਤੱਕ ਕੋਈ ਵੀ ਯਤਨ ,ਰਸਤਾ  ਜਾਂ ਸਾਧਨ ਵਿਅਕਤੀ ਨੂੰ ਸਹੀ ਮੰਜ਼ਿਲ ਤੱਕ ਨਹੀਂ ਪਹੁੰਚਾ ਸਕਦਾ । ਅਜਿਹੇ ਵਿਅਕਤੀਆਂ ਨੂੰ ਆਪਣਾ ਆਪ ਛਪਾਉਣ ਲਈ ਕਈ ਤਰ੍ਹਾਂ ਦੇ ਪਖੰਡ ਕਰਨੇ ਪੈਂਦੇ ਹਨ । ਸੱਭ ਤੋਂ ਜਿਆਦਾ ਗਿਰੀ ਮਾਨਸਿਕਤਾ ਇਹ ਹੈ ਕਿ ਰਾਜਨੀਤਿਕ,ਆਰਥਿਕ,ਸਮਾਜਿਕ,ਧਾਰਮਿਕ ਸਮਰਥ ਵਿਅਕਤੀਆਂ ਨੂੰ ਸਰ੍ਹੇਆਮ ਝੂਠ ਬੋਲਣਾ ਪੈਂਦਾ ਹੈ । ਵਿਅਕਤੀਗਤ ਮਾਨਸਿਕਤਾ ਦੇ ਅਪਰਾਧੀਕਰਣ ਨੂੰ ਰੋਕਣ ਲਈ ਸਮਾਜਿਕ ਮਰਿਯਾਦਾ ਅਤੇ ਹਕੁਮਤਾ ਦੇ ਕਨੂੰਨ ਹੁਂਦੇ ਹਨ । ਪਰ ਅਪਰਾਧਿਕ ਮਾਨਸਿਕਤਾ ਨੂੰ ਸਮਾਜ ਅਤੇ ਕਨੂੰਨ ਵਲੋਂ ਪ੍ਰਵਾਨ ਕਰਨ ਨਾਲ ਰਾਜ,ਰਾਜਨ ਅਤੇ ਰਈਅਤ ਨਾਲ ਰਿਸ਼ਤਾ ਖਤਰਨਾਕ ਸਥਿਤੀ ਤੱਕ ਪਹੁੰਚ ਜਾਂਦਾ ਹੈ ਕਿ ਮਾਨਸਿਕ ਅਪਰਾਧਾਂ ਵਿੱਚ ਸਮਾਜ ਅਤੇ ਕਨੂੰਨੀ ਸਰਕਾਰੀ ਪ੍ਰਬੰਧ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ਾਮਲ ਹੋ ਜਾਂਦੇ ਹਨ । ਸੰਸਾਰ ਦੀ ਪਹਿਚਾਣ ਗੁੱਣਾ ਕਰਕੇ ਹੁੰਦੀ ਹੈ । ਗੁੱਣ ਅਤੇ ਕਲਾ ਵਿੱਚ ਫਰਕ ਹੁੰਦਾ ਹੈ । ਗੁੱਣ ਹਮੇਸ਼ਾਂ ਨਿੱਜੀ, ਮੌਲਿਕ ਅਤੇ ਸਹਿਜ ਸੁਭਾਅ ਹੁੰਦੇ ਹਨ ਜਦ ਕਿ ਕਲਾ ਕਿਸੇ ਦੇ ਗੁੱਣਾ ਨੂੰ ਪ੍ਰਵਰਿਤ ਕਰਨ ਦੀ ਸ਼ਕਤੀ ਹੁੰਦੀ ਹੈ । ਕਲਾਕਾਰ ਜਰੂਰੀ ਨਹੀਂ ਕਿ ਗੁੱਣਵਾਨ ਹੋਵੇ ਜਿਸ ਗੁੱਣ ਨੂੰ ਪ੍ਰਦਰਸ਼ਿਤ ਕਰ ਰਿਹਾ ਹੋਵੇ । ਪਰ ਗੁੱਣਵਾਨ ਗੁੱਣਾ ਨੂੰ ਜੀਉਂਦੇ ਹਨ ਉਹਨਾਂ ਨੂੰ ਦਿਖਾਵਾ ਕਰਨ ਦੀ ਜਰੂਰਤ ਨਹੀਂ ਹੁੰਦੀ । ਗੁੱਣਾ ਦਾ ਪ੍ਰਭਾਵ ਨਿੱਜ ਨੂੰ ਸਵਾਰਨਾ ਹੈ । ਗੁੱਣ ਹਮੇਸ਼ਾਂ ਖੁਸ਼ੀ ਅਤੇ ਸੰਤੁਸ਼ਟੀ ਪੈਦਾ ਕਰਦੇ ਹਨ । ਕਲਾ ਹਮੇਸ਼ਾਂ ਦੂਸਰਿਆਂ ਲਈ ਖੁਸ਼ੀ ਦੀ ਭਾਲ ਹੈ । ਇਸੇ ਕਰਕੇ ਕਲਾ ਮਨ ਦੀ ਸੰਤੁਸ਼ਟਤਾ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਨਾਲ ਸੰਬੰਧਿਤ ਹੁੰਦੀ ਹੈ । ਕਲਾਕਾਰ ਹਮੇਸ਼ਾਂ ਆਪਣੇ ਅੰਦਰਲੀ ਅਸਲੀਅਤ ਨੂੰ ਛਿਪਾਕੇ ਜਾਂ ਦਬਾਅ ਕੇ ਮਨਸੂਈ ਰੋਲ ਨੂੰ ਨਿਰਧਾਰਿਤ ਸੀਮਾਵਾਂ ਵਿੱਚ ਰਹਿਕੇ ਦਿਲੋਂ ਨਿਭਾਉਂਦਾ ਹੈ । ਗੁੱਣ ਸਦੀਵੀ ਅਸਰ ਦਾਇਕ ਹੁੰਦੇ ਹਨ ਜਦਕਿ ਕਲਾ ਵਕਤੀ ਹੁੰਦੇ ਹਨ । ਗੁੱਣ ਰਹਿਤ ਵਿਅਕਤੀ ਕਲਾ ਨੂੰ ਜਿਆਦਾ ਪਸੰਦ ਕਰਦੇ ਹਨ । ਪਰ ਇਹ ਲਾਜ਼ਮੀ ਨਹੀਂ ਕਿ ਹਰੇਕ ਕਲਾਕਾਰ ਕਲਾ ਨੂੰ ਗੁੱਣ ਰੂਪ ਵਿੱਚ ਧਾਰਨ ਕਰੇ । ਸੰਸਾਰ ਵਿੱਚ ਧਰਮ,ਰਾਜਨੀਤੀ,ਅਤੇ ਸਮਾਜਿਕ ਰਿਸ਼ਤੇ ਗੁੱਣਾ ਅਤੇ ਸੱਚ ਤੇ ਆਧਾਰਿਤ ਹੁੰਦੇ ਹਨ । ਪਰ ਜਦ ਇਹਨਾਂ ਵਿੱਚ ਕਲਾਕਾਰੀ ਦਾਖਲ ਹੋ ਜਾਂਦੀ ਹੈ ਹਰੇਕ ਸਮਾਜ ਅਤੇ ਕੌਮ ਲਈ ਖਤਰਨਾਕ ਹੁੰਦੀ ਹੈ । ਕਨੂੰਨੀ ਸਰਕਾਰੀ ਪ੍ਰਬੰਧ ਵਲੋਂ ਹਰੇਕ ਆਮ ਤੇ ਖਾਸ ਵਿਅਕਤੀਆਂ ਨੂੰ ਅਸਲਾ ਅਤੇ ਸੁਰੱਖਿਆ ਘੇਰੇ ਦੇਣੇ, ਸ਼ਰਾਬ ਅਫੀਮ ਅਤੇ ਨਸ਼ੀਲੇ ਪਰਾਰਥਾਂ ਦਾ ਸਿੱਧਾ ਜਾਂ ਅਸਿੱਧਾ ਵਿਪਾਰ, ਅਣਲੋੜੀਦੇ ਕਨੂੰਨ ਬਣਾਉਣਾ ,ਸਰਕਾਰੀ ਮਸ਼ੀਨਰੀ ਅਤੇ ਜਾਇਦਾਦ ਅਤੇ ਖਜਾਨੇ ਦੀ ਕਮਿਸ਼ਨ ਆਧਾਰਿਤ ਬੇਹਿਸਾਬੀ ਦੁਰਵਰਤੌਂ ਅਕਸਰ ਰਾਜ ਸਤ੍ਹਾ ਦੇ ਮਾਨਸਿਕ ਅਪਰਾਧ ਨੂੰ ਨਾਲ ਜੁੜੇ ਹੁੰਦੇ ਹਨ । ਦਿ੍ਸ਼ਟੀ ਦਾ ਪ੍ਰਭਾਵ ਜ਼ਿੰਦਗੀ ਤੇ ਪੈਣਾ ਸੁਭਾਵਿਕ ਹੈ । ਰਾਜਨੀਤਿਕ ਸਤ੍ਹਾ ਹਾਸਲ ਕਰਨ ਅਤੇ ਸਤ੍ਹਾ ਵਿੱਚ ਬਣੇ ਰਹਿਣ ਲਈ ਅਣਲੋੜੀਦੇ,ਅਣਉਚਿਤ ਅਤੇ ਅਨੈਤਿਕ ਰਾਜਸੀ ਸਮਝੌਤਿਆਂ ਨੇ ਹਰੇਕ ਦੇਸ਼ ਦੀ ਰਾਜ ਪ੍ਰਣਾਲੀ ਵਿੱਚ ਅਸਮਾਜਿਕ ਅਪਰਾਧੀਆ ਅਤੇ ਅਨੈਤਿਕ ਕਾਰੋਬਾਰੀਆਂ ਨੂੰ ਉਤਸਾਹਿਤ ਕੀਤਾ ਹੈ । ਕਿਸੇ ਨਾ ਕਿਸੇ ਰੂਪ ਵਿੱਚ ਧਰਮ ਦੇ ਆਸਰੇ ਤੇ ਜੀਣ ਵਾਲੇ ਸੰਸਾਰ ਦੇ ਲੋਕ ਅੱਜ ਮਾਰੂ ਹਥਿਆਰਾਂ ਦੇ ਢੇਰ ਤੇ ਬੈਠੇ ਹਨ । ਮਾਨਸਿਕ ਕਮਜੋਰੀ ਦਾ ਇਸਤੋਂ ਵੱਡਾ ਸਬੂਤ ਹੋ ਸਕਦਾ ਹੈ ਇਹ ਸਾਰੇ ਦੇ ਸਾਰੇ ਹਥਿਆਰ ਮਨੁੱਖ ਨੂੰ ਬਚਾਉਣ ਜਾਂ ਸੁਰੱਖਿਆ ਲਈ ਨਹੀਂ ਹਨ । ਬਲਕਿ ਕਿਸੇ ਨਾ ਕਿਸੇ ਬਹਾਨੇ ਮਨੁੱਖ ਨੂੰ ਮਾਰਨ ਲਈ ਤਿਆਰ ਕੀਤੇ ਗਏ ਹਨ । ਇਹ ਹੋਰ ਵੀ ਖਤਰਨਾਕ ਤੇ ਸ਼ਰਮਨਾਕ ਹੈ ਕਿ ਸੰਸਾਰ ਵਿੱਚ ਅਤਿਵਾਦ ਨੂੰ ਖਤਮ ਕਰਨ ਲਈ ਗੱਲਾਂ ਹੋ ਰਹੀਆਂ ਹਨ ਪਰ ਇਹ ਵਿਚਾਰ ਕਦੇ ਨਹੀਂ ਕੀਤਾ ਜਾਂਦਾ ਕਿ ਇਹ ਲੋਕ ਅਤਿਵਾਦੀ ਬਣੇ ਕਿਵੇਂ ਕੀ ਮੰਗਦੇ ਹਨ ਸਹੀ ਹਨ ਜਾਂ ਗਲਤ ਹਨ  ਅਤੇ ਇਹਨਾਂ ਨੂੰ  ਮਾਰੂ ਹਥਿਆਰ ਕਿਥੌਂ ਆ ਰਹੇ ਹਨ । ਮਨੁੱਖ ਨੂੰ ਇਸ ਗੱਲ ਦੀ ਸ਼ਇਦ ਬਿਲਕੁਲ ਪ੍ਰਵਾਹ ਨਹੀਂ ਹੈ ਕਿ ਜਿਹੜੇ ਹਾਲਾਤਾਂ ਵਿੱਚ ਉਹ ਆਪਣਾ ਵਰਤਮਾਨ ਜੀਅ ਰਹੇ ਹਨ  ਉਸਦਾ ਉਹਨਾਂ ਦੇ ਕਿਰਦਾਰ ਤੇ ਕੀ ਪ੍ਰਭਾਵ ਪੈਂਦਾ ਹੈ । ਅਕਸਰ ਅਜਿਹੇ ਵਿਅਕਤੀ ਆਪਣੇ ਵਰਤਮਾਨ ਨੂੰ ਉੱਚਿਤ ਅਣਉੱਚਿਤ ਤਰੀਕੇ ਨਾਲ ਸੰਗ੍ਰਿਹ ਅਵਸਥਾ ਭਾਵ ਲੋੜ ਰਹਿਤ ਪਦਾਰਥਾਂ ਅਤੇ ਜਾਇਦਾਦ ਨੂੰ ਇੱਕਠਿਆਂ ਕਰਨ ਵਿੱਚ ਗ਼ੁਜਾਰਦੇ ਹਨ । ਮਨੋਵਿਗਿਆਨ ਮੁਤਾਬਿਕ ਹਰੇਕ ਵਿਅਕਤੀ ਦੀਆਂ  ਵਰਤਮਾਨ ਲੋੜਾਂ ਬਹੁਤ ਘੱਟ ਹਨ । ਆਪਣੇ ਆਪ ਤੇ ਬੇਸਬਰੇ, ਬੇਵਿਸ਼ਵਾਸ਼ੀ ਅਤੇ ਅਮਰ ਰਹਿਣ ਦੀ ਭਾਵਨਾਂ ਵਾਲੇ ਮਨੁੱਖ ਨੇ ਸਮਾਜ ਨੂੰ ਵਾਸ਼ਨਾ ਭਰਪੂਰ ਬਣਾ ਦਿਤਾ ਹੈ । ਅਸਲ ਵਿੱਚ ਅਜਿਹੇ ਵਿਅਕਤੀ  ਉੱਚਿਤ ਅਣਉੱਚਿਤ ਤਰੀਕੇ ਨਾਲ ਆਪਣੇ ਆਪਨੂੰ ਧਰਮੀ ਅਖਵਾਉਣ ਵਿੱਚ ਕਾਮਯਾਬ ਹੋਏ ਹਨ । ਕਾਰਨ ਸਿਰਫ ਇਹੀ ਹੈ ਕਿ ਵਿਅਕਤੀ ਨੂੰ ਇਹ ਭਰਮ ਹੈ ਕਿ ਉਸਦੇ ਚੰਗੇ ਮੰਦੇ ਕਰਮਾਂ ਤੋਂ ਕੋਈ ਬਾਹਰੀ ਗੈਬੀ ਤਾਕਤ ਹੀ ਬਚਾ ਸਕਦੀ ਹੈ । ਜਿਸਦਾ ਫਾਇਦਾ ਅਜਿਹੇ ਵਿਅਕਤੀ ਧਰਮ ਅਤੇ ਮਜ਼੍ਹਬ ਦੇ ਨਾਂ ਤੇ ਭੋਲੇ ਭਾਲੇ ਵਿਅਕਤੀਆਂ ਨੂੰ ਭਰਮ ਵਿੱਚ ਫਸਾ ਕੇ ਉਠਾਉਂਦੇ ਹਨ । ਜਿਹੜੇ ਵਿਅਕਤੀ ਆਪਣੀਆਂ ਕਾਮਨਾਵਾਂ ਦੀ ਪੂਰਤੀ ਲਈ ਭੱਟਕਦੇ ਹਨ ਉਹ ਕਿਸ ਤਰ੍ਹਾਂ ਸਮਾਜ ਅਤੇ ਧਰਮ ਪ੍ਰਤੀ ਸੁਹਿਰਦ ਹੋ ਸਕਦੇ ਹਨ । ਇਹੀ ਕਾਰਨ ਹੈ ਕਿ ਅਜਿਹੇ ਮਾਨਸਿਕ ਰੋਗੀ ਲੋਕ ਹਰੇਕ ਜੀਵ ਨੂੰ ਅਪੂਰਨ ਅਤੇ ਆਪਣੇ ਆਪ ਨੂੰ ਪ੍ਰਮਾਤਮਾ ਦੇ ਵਿਸ਼ੇਸ਼ ਦੂਤ ਦੱਸਦੇ ਹਨ । ਕੁਦਰਤ ਨੇ ਜਿੰਨੇ ਵੀ ਜੀਵ ਪੈਦਾ ਕੀਤੇ ਹਨ ਉਹਨਾਂ ਦੀ ਜੀਵਕਤਾ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ ਹੈ । ਇਹ ਤੱਥ ਧਰਮ ਦੀ ਕਹਾਵਤ ਨਹੀਂ ਹੈ ਇਹ ਤੱਥ ਧਰਤੀ ਦੀ ਸੱਚਾਈ ਹੈ । ਸਿਰਫ ਰਾਜਨੀਤਿਕ ਸੜਜੰਤਰ,ਮਨੁੱਖ ਦੀ ਕਬਜੇ ਅਤੇ ਕਾਣੀ ਵੰਡ ਦੀ ਮਾਨਸਿਕ ਰੁੱਚੀ ਦਾ ਨਤੀਜਾ ਹੈ ਕਿ ਕਿਤੇ ਅਣਗਿਣਤ ਅਨਾਜ ਅਤੇ ਲੋੜੀਂਦੇ ਖਾਦ ਪਦਾਰਥ ਗੁਦਾਮਾਂ ਵਿੱਚ ਸੜ ਰਹੇ ਹਨ ਅਤੇ ਕਿਤੇ ਇਹਨਾਂਂ ਪਦਾਰਥਾਂ ਦੀ ਲੋੜ ਲਈ ਤਰਸਦੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ । ਮਨੋਵਿਗਿਆਨ ਖੋਜ ਦੇ ਆਧਾਰਿਤ ਇਹ ਤੱਥ ਸਾਹਮਣੇ ਆ ਰਹੇ ਹਨ ਕਿ ਕਮਜੋਰ ਰਾਜਨੀਤਿਕ ਅਤੇ ਡਰੇ ਹੋਏ ਲੋਕ ਆਪ ਸੁਹਿਰਦ ਅਤੇ ਤਾਕਤਵਰ ਅਤੇ ਹਰਮਨ ਪਿਆਰੇ ਹੋਣ ਦੀ ਬਜਾਏ ਲੋਕਾਂ ਨੂੰ ਕਮਜੋਰ,ਜ਼ਲੀਲ,ਭਿਖਾਰੀ ਬੇਰੁਜ਼ਗਾਰ ਅਤੇ ਭਿ੍ਰਸ਼ਟ ਕਰਕੇ ਆਪਣੇ ਰਾਜਨੀਤਿਕ ਅਤੇ ਆਰਥਿਕ ਮਕਸਦ ਪੂਰੇ ਕਰਦੇ ਹਨ । ਇਸ ਕਰਕੇ ਸਮਰਥ ਹੋਣ ਦੇ ਬਾਵਯੂਦ ਆਪਣੇ ਆਪ ਨੂੰ ਖੁਦ ਪੈਦਾ ਕੀਤੇ ਕਮਜੋਰ,ਜ਼ਲੀਲ,ਭਿਖਾਰੀ ਬੇਰੁਜ਼ਗਾਰ ਅਤੇ ਭਿ੍ਰਸ਼ਟ ਲੋਕਾਂ ਤੋਂ ਡਰਦੇ ਹਥਿਆਰਾਂ ਦੇ ਸਾਏ ਹੇਠ ਜੀਵਨ ਬਤੀਤ ਕਰਦੇ ਹਨ । ਮਨੋਵਿਗਿਆਨੀ ਇਸ ਸਿੱਟੇ ਤੇ ਪੁੱਜਦੇ ਹਨ ਕਿ ਅਜਿਹੀ ਸਥਿਤੀ ਪੈਦਾ ਕਰਨ ਵਾਲੇ ਲੋਕ ਮਾਨਸਿਕ ਤੌਰ ਤੇ ਡਰਪੋਕ ਕਮਜੋਰ ਅਤੇ ਅਪਰਾਧੀ ਹੁੰਦੇ ਹਨ ।ਇਸ ਮਾਨਸਿਕ ਦਵੰਧ ਦਾ ਨਤੀਜਾ ਹੀ ਅਜਿਹੇ ਵਿਅਕਤੀਆਂ ਨੂੰ ਇੱਕ ਦੂਸਰੇ ਖੇਤਰ ਨੂੰ ਆਪਣੇ ਅਧੀਨ ਲਿਆਉਣ ਜਾਂ ਉਸਦੀ ਵਰਤੋਂ ਕਰਨ ਲਈ ਬਖੇੜੇ ਖੜੇ ਕਰਨੇ ਪੈਂਦੇ ਹਨ । ਰਾਜਨੀਤਿਕ ਧਰਮੀ ਹੋਣ ਦਾ ,ਧਰਮੀ ਰਾਜਨੀਤਿਕ ਹੋਣ ਦਾ, ਲੁਟੇਰੇ ਦਾਨੀ ਹੋਣ ਦਾ ਅਤੇ ਦਾਨੀ ਨਾਮ ਕਮਾਉਣ ਦਾ ਦਾਅਵਾ ਕਰਦੇ ਹਨ । ਸਿਧਾਂਤਕ ਤੌਰ ਤੇ ਇਹ ਸਾਰੇ ਇੱਕ ਦੂਸਰੇ ਦੇ ਵਿਪ੍ਰੀਤ ਹਨ ਪਰ ਹੁਣ ਜਦ ਇਹ ਇੱਕ ਦੂਜੇ ਦੇ ਪੂਰਕ ਬਣ ਗਏ ਹਨ ਤਾਂ ਸਮਾਜ ਨੂੰ ਲੁੱਟਣ ਲਈ ਇੱਕ ਦੂਸਰੇ ਦੀ ਪਿੱਠ ਪਿੱਛੇ ਆਣ ਖੜੇ ਹਨ । ਸਥਿਤੀ ਇਹ ਬਣਦੀ ਜਾ ਰਹੀ ਹੈ ਕਿ ਦਰਮ ਦੀ ਪਹਿਚਾਣ ਰਾਜਨੀਤਿਕ ਲੋਕਾਂ ਕਰਕੇ ਹੋਣ ਲਗ ਪਈ ਹੈ । ਕੋਈ ਸਮਾਂ ਹੋਵੇਗਾ ਜਦ ਰਾਜਨੀਤਿਕ ਕੋਕ ਧਰਮ ਦੀ ਸੌਂਹ ਤੇ ਆਪਣੀ ਪਹਿਚਾਣ ਬਣਾਉਂਦੇ ਹੋਣਗੇ ਪਰ ਹੁਣ ਅਜੀਬ ਅਵਸਥਾ ਇਹ ਬਣਦੀ ਜਾਂ ਰਹੀ ਹੈ ਕਿ ਧਾਰਮਿਕ ਹਸਤੀਆਂ ਨੂੰ ਆਪਣੀਆਂ ਪਦਵੀਆਂ ਤੇ ਆਉਣ ਅਤੇ ਟਿਕੇ ਰਹਿਣ ਲਈ ਰਾਜਨੀਤਿਕਾਂ  ਦੀ ਸ਼ਰਨ ਵਿੱਚ ਜਾਣਾ ਪੈ ਰਿਹਾ ਹੈ ।

16 Aug 2015

Reply