- ਆਓ ਤੱਕੋ ਤਾਂ ਸਈ ਪੰਜਾਬ ਕੇਰਾਂ
ਰੰਗ ਬਦਲ ਗਈ ਪੰਜਾਬ ਦੀ ਰਾਜਨੀਤੀ
ਨਾਲ ਪਿਆਰ ਦੇ ਨੋਚਣ ਮਾਸ ਚੂਚੇਆਂ ਦਾ
ਓਹ ਨਾ ਰਹੀ ਹੁਣ ਬਾਜ਼ਾਂ ਦੀ ਬਾਜ਼ਨੀਤੀ
ਉਠ ਕੇ ਤੜਕੇ ਨਾ ਰਿੜਕੇ ਹੁਣ ਦੁਧ ਕੋਈ
ਨਾਲ਼ ਬਦਲੀ ਸਵਾਣੀਆਂ ਦੀ ਕਾਜ ਨੀਤੀ
ਕਿਥੇ ਲੱਭਾਂ ਮੈ ਢੱਡ ਸਾਰੱਗੀਆਂ ਨੂੰ
ਨਵੇਂ ਸਾਜੀ ਲੈ ਆਏ ਨਵੀ ਸਾਜ਼ ਨੀਤੀ
ਉ ਅ ਦੀ ਪਹਿਚਾਣ ਨੂੰ ਖੋਹ ਲੈ ਗਈ
A B C D ਦੀ ਨਵੀ ਅਲਫ਼ਾਜ਼ ਨੀਤੀ
ਬੈਠੇ ਰੂਪ ਰਾਵਣ ਦਾ ਧਾਰ ਓਹੀ
ਵਾਦਾ ਜਿਸਦਾ ਸੀ ਦਉਂ ਰਾਮ ਰਾਜ ਨੀਤੀ
ਬਹਾਦਰ ਸਿੰਘ ਪਟਵਾ ਲਏਂਗਾ ਖੰਭ ਅਪਣੇ
ਜੇ ਨਾ ਬਦਲੀ ਤੂੰ ਅਪਣੀ ਪਰਵਾਜ ਨੀਤੀ