Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਜਨੀਤੀ ਵਿੱਚ ਕਦਰਾਂ ਨਾਲੋਂ ਕੀਮਤਾਂ ਦਾ ਜਿਆਦਾ ਪ੍ਰਭਾਵ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਰਾਜਨੀਤੀ ਵਿੱਚ ਕਦਰਾਂ ਨਾਲੋਂ ਕੀਮਤਾਂ ਦਾ ਜਿਆਦਾ ਪ੍ਰਭਾਵ

ਜਿਉਂ ਜਿਉਂ ਗਿਆਨ, ਵਿਗਿਆਨ ਅਤੇ ਨਵੀਆਂ ਤਕਨੀਕਾਂ ਦਾ ਵਿਕਾਸ ਹੋਇਆ ਹੈ, ਉਸ ਨਾਲੋਂ ਜਿਆਦਾ ਤੇਜੀ ਨਾਲ ਮਨੁੱਖ ਦਾ ਦਿਮਾਗ ਵਿਕਸਤ ਹੋ ਰਿਹਾ ਹੈ ।ਮਨੁੱਖ ਮਨ ਨਾਲੋਂ ਜਿਆਦਾ ਬੁੱਧੀ ਤੇ ਨਿਰਭਰ ਹੁੰਦਾ ਜਾ ਰਿਹਾ ਹੈ । ਜਿਸ ਕਾਰਨ ਸਮਾਜ ਵਿੱਚ ਕਦਰਾਂ ਨਾਲੋਂ ਕੀਮਤਾ ਦੀ ਵੁਕਤ ਵੱਧਦੀ ਜਾ ਰਹੀ ਹੈ । ਕਦਰਾਂ ਦੇ ਆਧਾਰ ਤੇ ਜਦ ਸੰਸਾਰ ਵਿੱਚ ਰਾਜਨੀਤਿਕ, ਪ੍ਰਬੰਧਕੀ,ਆਰਥਿਕ, ਸਮਾਜਿਕ,ਅਤੇ ਧਾਰਮਿਕ ਨੀਤੀਆਂ ਦਾ ਵਿਕਾਸ ਹੋਵੇਗਾ ਤਾਂ ਰਾਜਨੀਤਿਕ ਖੇਤਰ ਵਿੱਚ ਪਾਰਦਰਸ਼ਿਕਤਾ ਬਣੀ ਰਹੇਗੀ । ਅਜੋਕੇ ਸੰਦਰਭ ਵਿੱਚ ਇਹ ਗੱਲ ਬਹੁਤ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ ਕਿ ਰਾਜਨੀਤੀ ਵਿੱਚ ਕਦਰਾਂ ਨਾਲੋਂ ਕੀਮਤਾਂ ਜਿਆਦਾ ਪ੍ਰਭਾਵ ਪਾ ਰਹੀਆਂ ਹਨ । ਜਿਸ ਕਾਰਨ ਕਨੂੰਨਸਾਜ ਸੰਸਥਾਵਾਂ ਅਤੇ ਪ੍ਰਬੰਧਕੀ ਢਾਚੇ ਦੀ ਕਾਰਗੁਜ਼ਾਰੀ ਵਿੱਚ ਕਦਰਾਂ ,ਆਚਰਣਿਕ ਗੁੱਣਾਂ, ਰਾਸ਼ਟਰੀ ਭਾਵਨਾ ਅਤੇ ਨੈਤਿਕਤਾ ਵਿੱਚ ਪਾਰਦਰਸ਼ਿਕਤਾ ਦੀ ਘਾਟ ਸ਼ਪਸ਼ਟ ਨਜ਼ਰ ਆਉਂਦੀ ਹੈ । ਅਜਿਹੀ ਅਵਸਥਾਾ ਨੇ ਸੰਸਾਰ ਦੇ ਹਰ ਵਿਅਕਤੀ ਦੇ ਮਨ ਵਿੱਚ ਅਸੁਰੱਖਿਅਤਾਂ ਦਾ ਭੈਅ ਭਰ ਦਿਤਾ ਹੈ । ਜਿਸ ਨੇ ਹਰ ਵਿਅਕਤੀ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਅਤੇ ਮਾਨਸਿਕ ਰੋਗੀ ਬਣਾ ਦਿਤਾ ਹੈ । ਸਮਾਜ ਦੇ ਬਹੁਪੱਖੀ ਵਿਕਾਸ ਲਈ ਹਰ ਵਿਅਕਤੀ ਦਾ ਨਿਰਭਉ ਹੋਣਾ ਅਤੇ ਮਾਨਸਿਕ ਤੌਰ ਤੇ ਸੁਰੱਖਿਅਤ ਹੋਣਾ ਲਾਜ਼ਮੀ ਹੈ । ਮਾਨਸਿਕ ਸੰਤੁਲਨ ਅਤੇ ਸਮਾਜ ਵਿੱਚ ਸੁਰੱਖਿਆ ਦੀ ਭਾਵਨਾ ਹਰ ਦੇਸ਼ ਦੇ ਵਿਕਾਸ ਲਈ ਜਰੂਰੀ ਹੈ ।
                       ਮਨੁੱਖ ਦੀ ਦਿ੍ਸ਼ਟੀ ਧਰਤੀ ਨੂੰ ਛੱਡਕੇ, ਆਕਾਸ਼ ਦੇ ਸਿਤਾਰਿਆਂ ਨੂੰ ਸਰ ਕਰਨ ਵੱਲ ਜਿਆਦਾ ਹੈ । ਇਹੀ ਕਾਰਨ ਸੰਸਾਰ ਵਿੱਚ ਹਰ ਨੈਤਿਕ ਅਤੇ ਅਨੈਤਿਕ ਤਰੀਕਿਆਂ ਨੂੰ ਵਰਤ ਕੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਲਗੀ ਹੋਈ ਹੈ । ਸਿਤਾਰਿਆਂ ਦਾ ਗਿਆਨ ਮਨੁੱਖ ਦੇ ਭਲੇ ਲਈ ਵੀ ਕੀਤਾ ਜਾ ਸਕਦਾ ਹੈ ।ਇਹ ਗਿਆਨ ਬਹੁਤ ਸਾਰੀਆਂ ਸੱਮਸਿਆਵਾ ਨੂੰ ਹੱਲ ਕਰਨ ਵਿੱਚ ਸਹਾਇਕ ਹੋ ਸਕਦਾ ਹੈ । ਮਾਨਸਿਕ ਸੰਤੁਲਨ ਅਤੇ ਸਮਾਜ ਵਿੱਚ ਸੁਰੱਖਿਆ ਦੀ ਭਾਵਨਾ ਹਰ ਦੇਸ਼ ਦੇ ਵਿਕਾਸ ਲਈ ਜਰੂਰੀ ਹੈ ।
                       ਮਨੁੱਖ ਦੀ ਦਿ੍ਸ਼ਟੀ ਧਰਤੀ ਨੂੰ ਛੱਡਕੇ, ਆਕਾਸ਼ ਦੇ ਸਿਤਾਰਿਆਂ ਨੂੰ ਸਰ ਕਰਨ ਵੱਲ ਜਿਆਦਾ ਹੈ । ਇਹੀ ਕਾਰਨ ਸੰਸਾਰ ਵਿੱਚ ਹਰ ਨੈਤਿਕ ਅਤੇ ਅਨੈਤਿਕ ਤਰੀਕਿਆਂ ਨੂੰ ਵਰਤ ਕੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਲਗੀ ਹੋਈ ਹੈ । ਸਿਤਾਰਿਆਂ ਦਾ ਗਿਆਨ ਮਨੁੱਖ ਦੇ ਭਲੇ ਲਈ ਵੀ ਕੀਤਾ ਜਾ ਸਕਦਾ ਹੈ । ਇਹ ਗਿਆਨ ਬਹੁਤ ਸਾਰੀਆਂ ਸੱਮਸਿਆਵਾ ਨੂੰ ਹੱਲ ਕਰਨ ਵਿੱਚ ਸਹਾਈਕ ਹੋ ਸਕਦਾ ਹੈ । ਮਨੁੱਖ ਨੇ ਐਸੇ ਗਿਆਨ ਅਤੇ ਵਿਗਿਆਨ ਦੀਆਂ ਉਹ ਚਰਮਸੀਮਾਂ ਨੂੰ ਛੁਹ ਲਿਆ ਲਗਦਾ ਹੈ ਜਿਸ ਤੋਂ ਮਨੁੱਖ ਦੇ  ਮਾਨਸਿਕ ਵਿਕਾਸ ਨੂੰ ਨਾਪਿਆ ਜਾ ਸਕਦਾ ਸੀ । ਸਿਤਾਰਿਆਂ ਦੀ ਖੋਜ ਅਤੇ ਪ੍ਰਮਾਣੂ ਹਥਿਆਰਾਂ ਦੀ ਬਹੁਤਾਤ ਨੇ ਮਨੋਵਿਗਿਆਨੀਆਂ ਦੇ ਮਨ ਵਿੱਚ ਐਸੀ ਖੋਜ ਦੇ ਭਿਆਨਕ ਸਿੱਟਿਆ ਪ੍ਰਤੀ ਤੌਖਲਾ ਅਤੇ ਡਰ ਪੈਦਾ ਕਰ ਦਿਤਾ ਹੈ । ਮਨੁੱਖ ਦੀ ਧਰਤੀ ਤੇ ਕੀਤੀ ਜਾ ਰਹੀ ਦੁਰਗਤੀ ਅਤੇ ਹਰ ਪੱਖ ਤੋਂ ਕੀਤੀ ਜਾ ਰਹੀ ਲੁੱਟ ਘਸੁਟ ਤੋਂ ਅਜਿਹੀ ਪ੍ਰਾਪਤੀ ਦੇ ਕੋਈ ਵੱਧੀਆ ਆਸਾਰ ਨਜ਼ਰ ਨਹੀਂ ਆਉਂਦੇ । ਮਨੁੱਖ ਨੇ ਆਪਣੇ ਨਿੱਜੀ ਸਾਆਰਥਾਂ ਦੀ ਖਾਤਰ ਕਿਸੇ ਨਾ ਕਿਸੇ ਬਹਾਨੇ ਧਰਤੀ ਨੂੰ ਖੋਖਲਾ ਕਰ ਛੱਡਿਆ ਹੈ । ਵਾਧੂ ਉਪਜ ਦੇ ਨਾ ਤੇ ਧਰਤੀ ਦੇ ਸਾਰੇ ਵਾਯੂਮੰਡਲ ਅਤੇ ਪਾਣੀਆਂ ਨੂੰ ਜ਼ਹਿਰੀਲਾ ਅਤੇ ਦੂਸ਼ਿਤ ਕੀਤਾ ਹੋਇਆ ਹੈ । ਮਨੁੱਖ ਸਰੀਰਕ ਪੱਖੋਂ ਕਮਜ਼ੋਰ ਅਤੇ ਨਿਰਬਲ ਹੁੰਦੇ ਜਾ ਰਹੇ ਹਨ । ਸਮਾਜ ਦਾ ਪ੍ਰਫੁਲੱਤ ਹੋਣਾ ਨਿਗਰ, ਸਪੱਸ਼ਟ ਅਤੇ ਉਸਾਰੂ ਸੋਚ ਤੇ ਨਿਰਭਰ ਕਰਦਾ ਹੈ । ਨਿੱਜੀ ਹਿੱਤਾਂ ਦੀ ਪੂਰਤੀ ਖਾਤਰ ਰਾਸ਼ਟਰ ਹਿੱਤਾਂ, ਸਮਾਜ,ਦੇਸ਼ ਅਤੇ ੲਿਨਸਾਨੀਅਤ ਨੂੰ ਕੁਰਬਾਣ ਕਰ ਦੇਣ ਵਾਲੇ ਵਿਅਕਤੀ ਅਪਰਾਧਿਕ ਵਿਵਸਥਾ ਨੂੰ ਜਨਮ ਦਿੰਦੇ ਹਨ । ਨਿੱਜੀ ਹਿੱਤਾਂ ਦੀ ਪੂਰਤੀ ਨੂੰ ਮਾਨਸਿਕ ਕਮਜੋਰੀ ਬਣਾ ਲੈਣ ਵਾਲੇ ਵਿਅਕਤੀ ਕਦੀ ਮੁਕਮੰਲ ਇਨਸਾਨ ਨਹੀਂ ਬਣ ਸਕਦੇ । ੲਿਹੀ ਭਾਵਨਾ ਨੇ ਹਰ ਵਿਅਕਤੀ ਵਿੱਚ ਵਧਿਆ ਜਿਦਗੀ ਜੀਣ ਦੀ ਤਮੰਨਾ  ਨੂੰ ਉਤਸਾਹਿਤ ਕੀਤਾ ਹੈ ਜਿਸ ਕਾਰਨ ਹਰ ਵਿਅਕਤੀ ਅਾਪਣੇ ਵਸਿਲੀਆ ਤੋ ਬਾਹਰ ਨਿਕਲ ਕੇ ਲੋਕਾਂ ਦੀ ਦੇਖਾ ਦੇਖੀ ਬੇਲੋੜੀਆਂ ਅਤੇ ਅਣਉਚਿਤ ਵਸਤਾਂ ਨੂੰ ਅਾਪਣੇ ਕਬਜੇ ਵਿਚ ਕਰਣ ਦੀ ਕੋਸਿਸ਼ ਕਰਦਾ ਹੈ। ਜਿਸ ਕਾਰਣ ਉਹ ਸਿੱਧੇ ਜਾਂ ਅਸਿੱਧੇ ਤੋਰ ਤੇ ਅਨੈਤਿਕ ਕਰਮ ਕਰਦਾ ਹੈ । ਕਿਸੇ ਦਾ ਹੱਕ ਮਾਰਨ ਅਤੇ ਬੇਨਿਯਮੀਆ ਕਰਣ ਤੋ ਗੁਰੇਜ ਨਹੀਂ ਕਰਦਾ । ਅਜਿਹੀ ਅਵਸਥਾ ਵਿੱਚ ਮਨੁੱਖ ਕਿਸੇ ਵੀ ਹੱਦ ਤੱਕ ਅਪਰਾਧ ਕਰ ਸਕਦਾ ਹੈ । ਅਸਲੀਅਤ ਵਿੱਚ ਅਜਿਹੀ ਮਾਨਸਿਕਤਾ ਦੇ ਵਿਅਕਤੀ ਹਮੇਸ਼ਾਂ ਪ੍ਰੇਸ਼ਾਨ,ਪ੍ਰਤਿਭਾਹੀਣ ਅਤੇ ਅਸੁਰੱਖਿਅਤ ਮਹਿਸੂਸ ਕਰਦੇ ਹਨ । ਆਪਣੀ ਜਿੰਦਗੀ ਨੂੰ ਇੱਛਾਵਾਂ ਤੱਕ ਸੀਮਿਤ ਕਰ ਲੈਂਦੇ ਹਨ । ਸੱਚ ਬੋਲ ਨਹੀਂ ਸਕਦੇ ਝੂੱਠ ਪ੍ਰਵਾਨ ਨਹੀਂ ਕਰਦੇ । ਅਜਿਹੀ ਮਾਨਸਿਕਤਾ ਦੇ ਲੋਕ ਆਪਣੇ ਆਪ ਨੂੰ ਅੰਦਰ ਅਤੇ ਬਾਹਰ ਤੋਂ ਇੱਕ ਸਤ੍ਹਾ ਤੇ ਨਹੀਂ ਰੱਖ ਸਕਦੇ ਅਤੇ ਨਾ ਹੀ ਸਪੱਸ਼ਟ ਵਿਅਕਤੀ ਹੁੰਦੇ ਹਨ । ਜੋ ਅਕਸਰ ਹਰੇਕ ਵਿਅਕਤੀ ਨੂੰ ਸ਼ੱਕੀ ਅਤੇ ਦੁਬਿੱਧਾ ਦੀ ਨਜ਼ਰ ਨਾਲ ਵੇਖਦੇ ਜਾਂ ਪਰੱਖਦੇ ਹਨ । ਆਪਣੇ ਆਪ ਨੂੰ ਸਾਫ਼ ਸੁੱਥਰਾ ਸਿੱਧ ਕਰਨ ਲਈ ਜਿਆਦਾ ਬੁੱਧੀ ਦੀ ਵਰਤੋਂ ਕਰਕੇ ਸਮੇਂ ਨੂੰ ਨਸ਼ਟ ਕਰਦੇ ਹਨ । ਮਾਨਸਿਕ ਰੋਗੀ ਕਦੇ ਵੀ ਸੰਤੁਸ਼ਟ ਅਤੇ ਸ਼ਾਂਤ ਨਹੀਂ ਹੋ ਸਕਦੇ । ਇਹ ਜਾਣਦਿਆਂ ਹੋਇਆਂ ਕਿ ਲੋਕ ਉਹਨਾਂ ਦੀ ਅਸਲੀਅਤ ਨੂੰ ਜਾਣਦੇ ਹਨ । ਅਜਿਹੀ ਮਾਨਸਿਕਤਾ ਦੇ ਲੋਕ ਚਤਰਾਈ ਨਾਲ ਕੀਤੀ ਬੁੱਧੀ ਦੀ ਵਰਤੋਂ ਨਾਲ ਅਕਸਰ ਆਪਣੇ ਮਨ ਦੇ ਕੂੜ ਨੂੰ ਛਪਾਉਣ ਵਿੱਚ ਕਾਮਯਾਬ ਹੋਣ ਦੀ ਕੋਸ਼ਿਸ਼ ਕਰਦੇ ਹਨ । ਪਰ ਅਜਿਹੇ ਮਾਨਸਿਕ ਰੋਗੀ ਵਿਅਕਤੀਆਂ ਦੀ ਤਿ੍ਸ਼ਨਾ,ਕਿਸੇ ਹੱਦ ਤੱਕ ਦੀ ਪ੍ਰਾਪਤੀ ਦੇ ਬਾਵਯੂਦ ਵੀ ਕਦੀ ਤਿ੍ਪਤ ਨਹੀਂ ਹੋ ਸਕਦੀ । ਮਾਨਸਿਕ ਪ੍ਰੇਸ਼ਾਨੀ ਅਤੇ ਥੋੜ ਦੇ ਅਹਿਸਾਸ ਦੀ ਪੂਰਤੀ ਲਈ ਅਜਿਹੇ ਵਿਅਕਤੀਆਂ ਦੀ ਭੀੜ ਆਮ ਤੌਰ ਮੰਦਰਾਂ,ਗੁਰਦਵਾਰਿਆਂ,ਮਸੀਤਾਂ,ਮਜ਼ਾਰਾਂ ਅਤੇ ਡੇਰਿਆਂ ਤੇ ਮਿਲਦੀ ਹੈ । 

ਮਨੋਵਿਗਿਆਨਕ ਖੋਜ ਅਨੁਸਾਰ ਪ੍ਰਤਿਭਾਹੀਣ,ਅਤਿ੍ਪਤ ਅਤੇ ਅਸੁਰੱਖਿਅਤ ਵਿਅਕਤੀ ਸਮਾਜ ਲਈ ਸੱਭ ਤੋਂ ਵੱਧ ਖਤਰਨਾਕ ਹੁੰਦੇ ਹਨ । ਉਹ ਆਪਣੀਆਂ ਇਹਨਾਂ ਕਮਜੋਰੀਆਂ ਨੂੰ ਲੁਕਾਉਣ ਲਈ ਕਿਸੇ ਹੱਦ ਤੱਕ ਜਾ ਸਕਦੇ ਹਨ । ਕੋਈ ਵੀ ਨੈਤਿਕ ਅਨੈਤਿਕ ਰਸਤਾ ਅਖਤਿਆਰ ਕਰ ਸਕਦੇ ਹਨ । ਅਜਿਹੇ ਲੋਕ ਮਾਨਸਿਕ ਅਪਰਾਧਿਕ ਸੋਚ ਨੂੰ ਜਨਮ ਦਿੰਦੇ ਹਨ । ਇਹ ਆਪਣੇ ਕਰਮਾਂ ਜਾਂ ਵਿਵਹਾਰ ਤੋਂ ਆਪਣੇ ਕਿਰਦਾਰ ਅਤੇ ਪ੍ਰੀਵਾਰ ਤੇ ਪੈਣ ਵਾਲੇ ਪ੍ਰਭਾਵਾਂ ਤੋਂ ਵੀ ਬੇਪ੍ਰਵਾਹ ਹੁੰਦੇ ਹਨ । ਅਜਿਹੇ ਲੋਕਾਂ ਦੇ ਹੱਥ ਵਿੱਚ ਕਿਸੇ ਰਾਸ਼ਟਰ ਜਾਂ ਕੌਮ ਦਾ ਭਵਿੱਖ ਅਤੇ ਪ੍ਰਬੰਧ ਸੁਰੱਖਿਅਤ ਨਹੀਂ ਹੋ ਸਕਦਾ । ਇਹਨਾਂ ਲਈ ਅਪਰਾਧਿਕ ਲੋਕ ਰਾਜਨੀਤੀ ਦਾ ਅਟੁੱਟ ਅੰਗ ਬਣ ਜਾਂਦੇ ਹਨ । ਜਿਸ ਦੇਸ਼ ਜਾਂ ਕੌਮ ਵਿੱਚ ਅਪਰਾਧਿਕ ਛੱਵੀ ਦੇ ਲੋਕ ਰਾਸ਼ਟਰ ਨਿਰਮਾਣ ਦੇ ਭਾਗੀਦਾਰ ਬਣਦੇ ਹਨ ਉਥੇ ਰਾਸ਼ਟਰ ਨਿਰਮਾਣ ਨਾਲੋਂ ਨਿੱਜੀ ਵਿਸਥਾਰ ਦੀ ਸਥਿਤੀ ਉਤਪੰਨ ਹੋ ਜਾਂਦੀਂ ਹੈ । ਅਪਰਾਧੀ ਖੁਲ੍ਹੇਆਮ ਅਪਰਾਧ ਕਰਦੇ ਹਨ ਪ੍ਰਬੰਧਕੀ ਢਾਂਚੇ ਅਕਸਰ ਬੇਵੱਸ ਜਾਂ ਭਾਗੀਦਾਰ ਬਣ ਜਾਂਦੇ ਹਨ । ਸਚੇਤ ਮਾਨਸਿਕਤਾ ਦੀ ਘਾਟ ਦੇ ਕਾਰਨ ਮਨੁੱਖ ਖੁਦ ਅਤੇ ਬ੍ਰਹਿਮੰਡ ਨੂੰ ਖਤਰੇ ਵਿੱਚ ਪਾਈ ਜਾ ਰਿਹਾ ਹੈ । ਮਨ ਨੂੰ ਪ੍ਰਸੰਨ ਰਖਣ ਦੀ ਬਜਾਏ ਮਨੁੱਖ ਨੇ ਸਮਾਜ ਅਤੇ ਆਲੇ ਦੁਆਲੇ ਨੂੰ ਖੁਸ਼ ਕਰਨ ਦੀ ਮਾਨਸਿਕਤਾ ਨੇ ਬਹੁਤ ਸਾਰੀਆਂ ਅਣਉਚਿਤ ਅਤੇ ਬੇਲੋੜੀਆਂ ਸਮਸਿਆਵਾਂ ਨੂੰ ਪ੍ਰਵਾਨ ਕਰ ਲਿਆ ਹੈ । ਜਿਸ ਕਾਰਨ ਦੇਖਾ ਦੇਖੀ ਦੀ ਮਾਨਸਿਕਤਾ ਨੇ ਅਚੇਤ ਅਤੇ ਸੁਚੇਤ ਰੋਗਾਂ ਨੂੰ ਜਨਮ ਦਿਤਾ ਹੈ । ਮਨੁੱਖ ਦੇ ਇਸ ਗੱਲ ਤੋਂ ਜਾਣੂ ਹੋਣ ਦੇ ਬਾਵਯੂਦ ਕਿ ਹਰ ਵਸਤ ਹਰੇਕ ਦੇ ਭੋਗਣ ਯੋਗ ਨਹੀਂ ਹੈ ਫਿਰ ਵੀ ਹਰ ਵਸਤ ਦੇ ਅਣਅਧਿਕਾਰਿਕ ਭੋਗਣ ਦੀ ਮਾਨਸਿਕਤਾ ਨੇ ਮਨੁੱਖ ਨੂੰ ਕਾਮੀ ਅਤੇ ਭੋਗੀ ਕਰ ਦਿਤਾ ਹੈ । ਜੋ ਸਮਾਜ ਦੀ ਉਥਲ ਪੁਥਲ ਦਾ ਮੁੱਖ ਕਾਰਨ ਬਣਿਆ ਹੈ । ਵੱਧੀਆ ਅਤੇ ਸੁਚੱਜੀ ਜੀਵਨ ਜਾਚ ਸਾਰਥਿਕ ਸਮਾਜ ਦੇ ਵਿਕਾਸ ਦੀ ਨੀਂਹ ਹੁੰਦੀ ਹੈ ਜਿਸ ਦਾ ਸਿੱਧਾ ਪ੍ਰਭਾਵ ਵਿਅਕਤੀ ਦੇ ਮਾਨਸਿਕ ਵਿਕਾਸ ਤੇ ਪੈਂਦਾ ਹੈ । ਵਿਅਕਤੀ ਵੱਧੀਆ ਜ਼ਿੰਦਗੀ ਦੀ ਪ੍ਰੀਭਾਸ਼ਾ ਸਮਾਜ ਤੋਂ ਲੈਂਦੇ ਹਨ । ਸਮਾਜ ਅਤੇ ਆਲੇ ਦੁਆਲੇ ਦੀਆਂ ਪ੍ਰਸਥਿਤੀਆਂ ਵਿਅਕਤੀ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੀਆਂ ਹਨ । ਵਿਅਕਤੀ ਅਜਿਹੀਆਂ ਪ੍ਰਸਥਿਤੀਆਂ ਦੇ ਅਸਰ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਕਬੂਲ ਕਰਦੇ ਹਨ । ਸੰਸਾਰ ਵਿੱਚ ਰਾਜਨੀਤਿਕ ਖੇਤਰ ਵਿੱਚ ਮਾਨਸਿਕ ਰੋਗੀਆਂ ਅਤੇ ਅਪਰਾਧੀਆਂ ਦੀ ਵੱਧਦੀ ਗਿਣਤੀ ਦੇ ਕਾਰਨ ਆਮ ਵਿਅਕਤੀ ਦੀ ਜ਼ਿੰਦਗੀ ਅਸੁਰੱਖਿਅਤ ਹੁੰਦੀ ਜਾ ਰਹੀ ਹੈ । ਜਿਸ ਦਾ ਸਿੱਧਾ ਪ੍ਰਭਾਵ ਸੰਸਾਰ ਵਿੱਚ ਹਰ ਕਿਸਮ ਦੇ ਵਿਅਕਤੀ ਤੇ ਪਿਆ ਹੈ । ਸਿੱਟੇ ਵਜੋਂ ਸੰਸਾਰ ਵਿੱਚ ਵੱਧਦੇ ਅਤਿਵਾਦ ਅਤੇ ਰਾਜ ਪ੍ਰਬੰਧਾਂ ਦੀਆਂ ਬੇਨਿਯਮੀਆਂ, ਰਾਜਨੀਤਿਕਾਂ ਦਾ ਦੇਸ਼ਾਂ ਦੇ ਹਰ ਆਰਥਿਕ ਸਰੋਤ ਤੇ ਸਿੱਧਾ ਜਾਂ ਅਸਿੱਧਾ ਕਬਜ਼ਾ ਨਜ਼ਰ ਆਉਂਦਾ ਹੈ । ਮਾਮੂਲੀ ਲਾਲਚਾਂ,ਸੇਵਾ ਕਾਲ ਦੌਰਾਨ ਚੰਗੇ ਪੱਦ ਅਤੇ ਮਨ ਪਸੰਦ ਅਤੇ ਲਾਹੇਵੰਦ ਜਗ੍ਹਾ ਤੇ ਤਾਇਨਾਤੀਆਂ, ਸੇਵਾ ਮੁਕਤੀ ਉਪਰੰਤ ਨਿਯੁਕਤੀਆਂ, ਪ੍ਰੀਵਾਰਾਂ ਲਈ ਲਾਹੇਵੰਦ ਨਿਯੁਕਤੀਆਂ ਅਤੇ ਫਾਇਦੇ ਪ੍ਰਾਪਤ ਕਰਨ ਖਾਤਰ ਰਾਜਨੀਤਿਕ ਹੱਥਾਂ ਵਿੱਚ ਪ੍ਰਬੰਧਕੀ ਢਾਂਚਿਆਂ ਦਾ ਖੇਡਣਾ ਅਤੇ ਤਫ਼ਤੀਸ਼ ਅਤੇ ਕਨੂੰਨੀ ਪ੍ਰਕਿਰਿਆ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਨੇ ਸਮਾਜ ਵਿੱਚ ਇਹਨਾਂ ਸੰਸਥਾਵਾਂ ਤੋਂ ਵਿਸ਼ਵਾਸ਼ ਖਤਮ ਕਰ ਦਿਤਾ ਹੈ । ਸੰਸਾਰ ਵਿੱਚ ਲੋਕ ਅਜਿਹੇ ਹਾਲਾਤਾਂ ਵਿੱਚ ਜੀਣ ਲਈ ਮਜ਼ਬੂਰ ਹਨ ਜਿਥੇ ਇਨਸਾਫ਼ ਪ੍ਰਾਪਤੀ ਲਈ ਵੀ ਰਾਜਨੀਤਿਕ ਸ਼ਰਨ ਲੈਣੀ ਜਰੂਰੀ ਹੈ ।
            ਸੰਸਾਰ ਦੇ ਮਾਨਸਿਕ ਰੋਗੀ ਅਤੇ ਅਪਰਾਧੀ ਛੱਵੀ ਵਾਲੇ ਲੋਕ ਚਤਰ ਹੁੰਦੇ ਹਨ । ਮਨ ਨਾਲੋਂ ਬੁੱਧੀ ਦੀ ਵਰਤੋਂ ਜਿ~ਦਾ ਕਰਦੇ ਹਨ । ਅਜਿਹੇ ਰਾਜਨੀਤਿਕ ਅਕਸਰ ਸਮਾਜ ਵਿੱਚ ਕਿਸੇ ਨਾ ਕਿਸੇ ਢੰਗ ਦਾ ਭੈਅ ਅਤੇ ਡਰ ਪੈਦਾ ਕਰ ਛੱਡਦੇ ਹਨ । ਆਪ ਅਜਿਹੇ ਲੋਕ ਆਮ ਲੋਕਾਂ ਨੂੰ ਛੋਟੇ ਛੋਟੇ ਲਾਲਚ ਦੇ ਕੇ ਆਪਣੇ ਫਾਇਦੇ ਲਈ ਵਰਤਦੇ ਹਨ । ਜਦ ਲੋਕ ਅਜਿਹੀ ਚਾਲ ਦਾ ਚਰਚਾ ਜਾਂ ਵਿਰੋਧ ਕਰਦੇ ਹਨ ਤਾਂ ਛੋਟੀਆਂ ਛੋਟੀਆਂ

21 Aug 2015

Reply