Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਰਾਸ਼ਟਰਪਤੀ ਬਣਨ ਲਈ ਯੋਗਤਾ!

ਮੰਨੋ ਜਾਂ ਨਾ

ਸਾਬਕਾ ਲੋਕ ਸਭਾ ਸਪੀਕਰ ਡਾ. ਗੁਰਦਿਆਲ ਸਿੰਘ ਢਿੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਸਨ। ਇਹ ਦੱਸਣ ਦੀ ਲੋੜ ਨਹੀਂ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਇਹ ਅਹੁਦਾ ਸੌਂਪਣ ਦਾ ਫ਼ੈਸਲਾ ਕਰ ਲਿਆ ਸੀ। ਜਦੋਂ ਤਤਕਾਲੀ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਸ੍ਰੀਮਤੀ ਗਾਂਧੀ ਨੂੰ ਉਨ੍ਹਾਂ ਵੱਲੋਂ ਕੀਤੀ ਚੋਣ ਲਈ ਵਧਾਈ ਦੇਣ ਗਏ।
ਉਨ੍ਹਾਂ ਨੇ ਸ੍ਰੀਮਤੀ ਗਾਂਧੀ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਚੋਣ ਸਰਵੋਤਮ ਹੈ ਅਤੇ ਇਸ ਲਈ ਪ੍ਰਧਾਨ ਮੰਤਰੀ ਦੀ ਰੱਜ ਕੇ ਤਾਰੀਫ਼ ਕੀਤੀ। ਥੋੜ੍ਹਾ ਚਿਰ ਰੁਕ ਕੇ ਗਿਆਨੀ ਜ਼ੈਲ ਸਿੰਘ ਨੇ ਛੋਟਾ ਜਿਹਾ ਨੁਕਤਾ ਉਠਾਇਆ। ਉਨ੍ਹਾਂ ਕਿਹਾ ਕਿ ਜੇ ਸ੍ਰੀ ਢਿੱਲੋਂ ਰਾਸ਼ਟਰਪਤੀ ਬਣ ਗਏ ਤਾਂ ਉਹ ਦਸਤਾਵੇਜ਼ ਪੜ੍ਹਕੇ ਸੋਚ-ਵਿਚਾਰ ਕਰਨ ਮਗਰੋਂ ਹੀ ਉਨ੍ਹਾਂ ਉੱਤੇ ਦਸਤਖ਼ਤ ਕਰਿਆ ਕਰਨਗੇ। ਦੂਜੇ ਪਾਸੇ ਜੇ ਗਿਆਨੀ ਜੀ ਨੂੰ ਰਾਸ਼ਟਰਪਤੀ ਬਣਨ ਦਾ ਮੌਕਾ ਮਿਲੇ ਤਾਂ ਉਹ ਬਿਨਾਂ ਪੜ੍ਹੇ ਹੀ ਦਸਤਾਵੇਜ਼ਾਂ ‘ਤੇ ਹਸਤਾਖਰ ਕਰਨਗੇ। ਇਹ ਜੁਗਤ ਕੰਮ ਆਈ। ਇਸ ‘ਤੇ ਸ੍ਰੀਮਤੀ ਗਾਂਧੀ ਨੇ ਆਪਣਾ ਫ਼ੈਸਲਾ ਬਦਲਿਆ ਅਤੇ ਗਿਆਨੀ ਜ਼ੈਲ ਸਿੰਘ ਨੂੰ ਅਹੁਦੇ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਦਾ ਇਤਿਹਾਸ ਸਭ ਨੂੰ ਪਤਾ ਹੈ।

 

 

(ਕੇ.ਜੇ.ਐੱਸ. ਆਹਲੂਵਾਲੀਆ)

06 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਇਹੋ ਜਹੀਆਂ ਇਕ ਨਹੀ ਅਨੇਕਾ ਗਲਤੀਆਂ ਤੇ ਅਣਦੇਖੀਆਂ ਦੇ ਕਾਰਣ ਹੀ ਤਾਂ ਸਾਡਾ ਦੇਸ਼ ਅਜਾਦ ਹੋਣ ਤੋਂ ਬਾਦ ਵੀ ਕੀਨਾ ਪਿਛੜਿਆ ਹੋਇਆ ਹੈ ......ਜਦੋ ਕੀ ਸਿੰਘਾਪੁਰ ਜਹੇ ਦੇਸ਼ ਸਾਡੇ ਨਾਲੋ ਕਈ ਸਾਲ ਬਾਦ ਚ ਅਜਾਦ ਹੋਏ ਤੇ ਸਾਥੋ ਕੀਤੇ ਆਗਾਹ ਨਿਕਲ ਚੁੱਕੇ ਹਨ.........

07 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

07 Apr 2012

Reply