Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿੱਘਰਦੀ ਔਲਾਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਨਿੱਘਰਦੀ ਔਲਾਦ

 

     ਨਿੱਘਰਦੀ ਔਲਾਦ

 

ਹਰ ਜ਼ੁਬਾਂ ਤੇ ਇਹ ਕਹਿਣੀ ਸੀ,

ਸੋਨੇ ਦੀ ਚਿੜਿਆ ਰਹਿਣੀ ਸੀ

ਸਾਡੀ ਪਿਆਰੀ ਭਾਰਤ ਮਾਂ,

ਔਲਾਦ ਕਿਤੇ ਜੇ ਨਿੱਘਰਦੀ ਨਾ |

 

ਮੁੱਕੀ ਨਸਲ ਭੋਲੀ, ਸੱਤ ਵਾਦੀ,

ਇਸਦੀ ਥਾਂ ਖਿਡਕਾਰ ਮਿਲਣਗੇ,  

ਗਹੁ ਨਾਲ ਜੇ ਦੇਖੋਗੇ ਤਾਂ

ਬੜੇ ਬੜੇ ਸ਼ਾਹਕਾਰ ਮਿਲਣਗੇ |

 

ਵਿਦੇਸ਼ ਸਾਫ਼ ਨੇ ਸਹੁੰਆਂ ਖਾਂਦੇ,

ਆਪਣੇ ਮੁਲਕ ਨੂੰ ਲਾਨਤ ਪਾਂਦੇ,

(ਆਪੇ) ਹਰ ਥਾਂ ਥੁੱਕਦੇ, ਕੂੜਾ ਸੁੱਟਦੇ

ਐਸੇ ਵੀ ਫ਼ਨਕਾਰ ਮਿਲਣਗੇ |

 

ਅੱਗੇ ਮਾਇਆ ਮਸਤ ਕਲੰਦਰ

ਨੱਚਦੇ ਜਿਉਂ ਲਾਲਚੀ ਬੰਦਰ,

ਖ਼ੁਫ਼ੀਆ ਭੇਤ ਮੁਲਕ ਦੇ ਵੇਚਣ

ਐਸੇ ਔਹਦੇਦਾਰ ਮਿਲਣਗੇ |

 

ਅਮਨ-ਓ-ਅਮਾਨ ਦੀ ਹਾਮੀ ਭਰਦੇ    

ਫ਼ਿਰਕਾ ਪ੍ਰਸਤ ਸਿਆਸਤ ਕਰਦੇ,

ਹੋਰ ਈ ਦੁਨਿਆ ਏ ਕੋਈ ਜਿੱਥੇ

ਪ੍ਰੀਤ ਦੇ ਪਹਿਰੇਦਾਰ ਮਿਲਣਗੇ |

 

ਵਿਰਲੇ ਵਿਜਈ ਪ੍ਰਭਾਤ ਕਾਰਣੇ

ਦੁਸ਼ਮਣ ਸ਼ਹਿ ਨੂੰ ਮਾਤ ਕਾਰਣੇ,

ਟੈਂਕ ਲੰਘਾਉਂਦੇ ਢਿੱਡ ਤੋਂ ਰਾਤੀਂ

ਦੇਸ਼ ਭਗਤ ਸਰਦਾਰ ਮਿਲਣਗੇ |

 

                    ਜਗਜੀਤ ਸਿੰਘ ਜੱਗੀ

ਨੋਟਸ:


ਕਹਿਣੀ - ਕਥਨੀ, ਬਿਆਨ; ਖਿਡਕਾਰ - ਆਪਣੇ ਰਾਜਸੀ ਅਤੇ ਆਰਥਕ ਫਾਇਦੇ ਲਈ ਸਿਆਸਤ ਵਰਗੀ ਗੰਦੀ ਖੇਡ ਦੇ ਖਿਡਾਰੀ; ਗਹੁ ਨਾਲ - ਗੌਰ ਨਾਲ; ਸ਼ਾਹਕਾਰ - masterpiece specimens, ਨਮੂਨੇ (in satirical sense); ਫ਼ਨਕਾਰ - ਕਲਾਕਾਰ (in satirical sense); ਅਮਨ-ਓ-ਅਮਾਨ - ਅਮਨ ਸ਼ਾਂਤੀ; Tank - ਯੁੱਧ ਵਿਚ ਗੋਲੇ ਦਾਗਣ ਵਾਲੀ ਭਾਰੀ ਮਸ਼ੀਨ ;  ਦੇਸ਼ ਭਗਤ ਸਰਦਾਰ - ਦੇਸ਼ ਭਗਤ ਨਾਇਕ, ਹੀਰੋ, patriotic heores 

 


28 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Yes ! Again a good satirical shot in the bull,

the all pervading hypocrisy brought to fore with ease, expertise and deft handling of subject. I want to congratulate you for this verse. TFS
28 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਵਾਹ!ਸਰ ਬਹੁਤ ਹੀ ਸੁਚੱਜੇ ਢੰਗ ਨਾਲ ਭਾਰਤ ਦਾ ਗੁਣਗਾਨ ਕੀਤਾ ਹੈ। ਸੋਨੇ ਦੀ ਚਿੜੀ ਦੇ ਹਰ ਪੱਖ ਨੂੰ ਸ਼ੀਸ਼ਾ ਦਿਖਾਇਆ ਹੈ ਭਾਵੇਂ ਉਹ ਦੇਸ਼ ਭਗਤੀ ਦਾ ਹੋਵੇ ਜਾਂ ਅਪਣਿਆ ਹੱਥੋਂ ਹੋਏ ਚੀਰ ਹਰਣ ਦਾ।

ਧੰਨਵਾਦ ਜੀ
28 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ, ਕਿਰਤ ਦਾ ਮਾਣ ਕਰਨ ਲਈ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |

ਸੰਦੀਪ ਬਾਈ ਜੀ, ਕਿਰਤ ਦਾ ਮਾਣ ਕਰਨ ਲਈ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ |

 

28 Oct 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੁੰਦਰ ਰਚਨਾ
ਪਰ ਪਹਿਲੇ ਪਹਿਰੇ ਦਾ ਮਸਲਾ ਅਲਗ ਹੈ

30 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ ਕਿਰਤ ਤੇ ਨਜ਼ਰਸਾਨੀ ਕਰਨ ਲਈ ਧੰਨਵਾਦ ਜੀ |
ਰੱਬ ਰਾਖਾ |

ਬਿੱਟੂ ਬਾਈ ਜੀ, ਕਿਰਤ ਤੇ ਨਜ਼ਰਸਾਨੀ ਕਰਨ ਲਈ ਧੰਨਵਾਦ ਜੀ |


ਰੱਬ ਰਾਖਾ |

 

30 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਬਾਈ ਜੀ, ਆਪਨੇ ਕਿਰਤ ਲਈ ਸਮਾਂ ਕੱਢਿਆ ਅਤੇ ਆਪਣੇ ਬੇਸ਼ਕੀਮਤੀ ਹੌਂਸਲਾ ਅਫਜਾਈ ਕਰਨ ਵਾਲੇ ਵਿਚਾਰ ਰੱਖੇ - ਬਹੁਤ ਸ਼ੁਕਰੀਆ ਜੀ |
ਰੱਬ ਰਾਖਾ |      

ਸੰਜੀਵ ਬਾਈ ਜੀ, ਆਪਨੇ ਕਿਰਤ ਲਈ ਸਮਾਂ ਕੱਢਿਆ ਅਤੇ ਆਪਣੇ ਹੌਂਸਲਾ ਅਫਜਾਈ ਕਰਨ ਵਾਲੇ ਬੇਸ਼ਕੀਮਤੀ ਵਿਚਾਰ ਰੱਖੇ - ਬਹੁਤ ਸ਼ੁਕਰੀਆ ਜੀ |


ਰੱਬ ਰਾਖਾ |      

 

11 Nov 2014

Reply