ਕਿਹੜੀਆਂ ਮੁਹੋਬਤਾਂ ਤੇ ਕਿਹੜੇ ਗੂੜੇ ਪਿਆਰ ਵੇ
ਜਿੰਦ ਕੱਢ ਲਈ ਮੇਰੀ ਸ਼ਿਕਰੇ ਜਹੇ ਯਾਰ ਵੇ,
ਜਿਹਨੂੰ ਕਦੇ ਆਖਦਾ ਸੈਂ, ਕਿ ਦਿਲ ਦੀ ਐ ਰਾਣੀ ਉਹ
ਕੱਲੀ ਬੈਠ ਰੋਵੇ ਅੱਜ ਤੇਰੀ ਮਰਜਾਣੀ ਉਹ...
ਹੂਰ ਹੂਰ ਕਹਿੰਦੇ ਦਾ, ਨਾ ਜੀਅ ਤੇਰਾ ਭਰਦਾ ਸੀ
ਤੇ ਵਾਰ ਵਾਰ ਸੁਣਨੇ ਨੂੰ, ਇਹੋ ਦਿਲ ਮੇਰਾ ਕਾਰਦਾ ਸੀ
ਆਖਦੀ ਸਾਂ ਮੈਂ ਵੀ, ਤੇਰਾ ਇਸ਼ਕ ਐ ਕਮਾਲ ਵੇ..
ਹੁਣ ਪਿਆਰ ਬਣ ਗਿਆ ਤੇਰਾ ਸਾਡੇ ਲਈ ਸਵਾਲ ਵੇ..
ਤੇ ਜਿਊਂਣ ਕਰ ਦਿਤਾ ਏਸੇ ਇਸ਼ਕ ਮੁਹਾਲ ਵੇ..
ਹੁਣ ਸੋਚਾਂ, ਜੇ ਪਿਆਰ ਤੇਰੀ ਹੂਰ ਤੈਨੂੰ ਕਰਦੀ ਨਾ,
ਵੇ ਤੇਰੇ ਪਿਛੇ ਚੂਰ ਦਿਲ "ਦੀਪ" ਦਾ ਮੈਂ ਕਰਦੀ ਨਾ....
- ਗਗਨ ਦੀਪ ਢਿੱਲੋਂ