Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
' ਰਹਣੁ ਕਿਥਾਊ ਨਾਹਿ ' :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
' ਰਹਣੁ ਕਿਥਾਊ ਨਾਹਿ '

"..ਬਾਹਰ ਸਾਦਾ ਪੇਂਡੂ ਜ਼ਿੰਦਗੀ ਦਾ ਪਰਵਾਹ ਜਾਰੀ ਸੀ । ਖੇਤਾਂ ਵਿੱਚ ਮਰਦਾਂ ਨਾਲੋਂ ਵੱਧ ਔਰਤਾਂ ਕੰਮ ਕਰ ਰਹੀਆਂ ਸਨ । ਚਲਦੀ ਗੱਡੀ ਵੇਖਣ ਲਈ ਬਾਲ ਖਲੋਤੇ ਹੋਏ ਸਨ ।
ਇੱਕ ਬਜ਼ੁਰਗ ,ਉਸਦੀ ਪਤਨੀ,ਬੇਟਾ ਤੇ ਨੂੰਹ ਸਾਡੇ ਡੱਬੇ ਵਿੱਚ ਚੜ੍ਹੇ । ਦੋਹਾਂ ਔਰਤਾਂ ਦੀਆਂ ਬਾਹਾਂ ਅਤੇ ਲੱਤਾਂ ਉੱਤੇ ਨਿੱਕੇ- ਨਿੱਕੇ ਕਿੰਨੇ ਚਿੱਤਰ ਖੁਣੇ ਹੋਏ ਸਨ । ਧਰਤੀ ਰੰਗੇ ਪਿੰਡੇ ਉੱਤੇ ਜਿਵੇਂ ਕੋਈ ਦੁਨੀਆਂ ਵੱਸੀ ਸੀ ।
ਬਜ਼ੁਰਗ ਨੇ ਮੈਨੂੰ ਪੁੱਛਿਆ ਕਿ ਹਰਦਵਾਰ ਜਾਣ ਲਈ ਉਹ ਦਿੱਲੀ ਪੁੱਜ ਕੇ ਕੀ ਕਰੇ ? ਅਸੀਂ ਹੋਰ ਵੀ ਕਈ ਗੱਲਾਂ ਕੀਤੀਆਂ ।
ਮੈਂ ਆਪਣੇ ਸਫ਼ਰ ਦੀ ਡਾਇਰੀ ਲਿਖ ਰਿਹਾ ਸਾਂ । ਬਜ਼ੁਰਗ ਬੋਲਿਆ---" ਕਿਆ ਲਿਖਤੇ ਰਹਤੇ ਹੋ, ਸਰਦਾਰ ਜੀ ? ਰਾਮ ਨਾਮ ਲਿਖਤੇ ਹੋ ਕਿਆ ?
ਮੈਨੂੰ ਹੈਰਾਨੀ ਹੋਈ,, ਰਾਮ ਨਾਮ ਕੀ ਲਿਖਣਾ ਹੋਇਆ ?
ਉਹ ਮਾਣ ਨਾਲ ਮੁਸਕਰਾ ਕੇ ਬੋਲਿਆ---" ਮੈਂ ਲਿਖਤਾ ਹੂੰ ਰਾਮ ਨਾਮ !"
ਵੱਡਾ ਸਾਰਾ ਰਜਿਸਟਰ ਕੱਢ ਉਸ ਮੇਰੇ ਅੱਗੇ ਲਿਆ ਧਰਿਆ---- " ਕਹਤੇ ਹੈਂ, ਗਿਆਰਾਂ ਲਾਖ ਬਾਰ ਲਿਖ ਲੋ ਤੋ ਮੁਕਤੀ ਹੋ ਜਾਤੀ ਹੈ । ਦੇਖੀਏ, ਮੈਂ ਸਾਢੇ ਪਾਂਚ ਲਾਖ ਬਾਰ ਲਿਖ ਚੁੱਕਾ ਹੂੰ.......!"
---------------------------------------------------------------------------
ਮਨ ਦੀ ਅਫ਼ਰਾ-ਤਫ਼ਰੀ ਦੂਰ ਕਰਨ ਲਈ ਮੈਂ ਪਾਸ਼ ਦੀ ਪੁਸਤਕ ਕੱਢੀ,, ਉਹ ਕਹਿ ਰਿਹਾ ਸੀ-----
" ਆਖਰ ਆਦਮੀ ਦੀਆਂ ਉਦਾਸ ਹੋਣ ਦੀਆਂ ਸਮਰੱਥਾਵਾਂ ne
ਉਸਦੀ ਸ਼ਖਸੀਅਤ ਨੂੰ ਬਹੁਪੱਖੀ ਅਮੀਰੀ ਬਖ਼ਸ਼ੀ ਹੋਈ ਏ !
ਜੇ ਤੁਸੀਂ ਮੈਨੂੰ ਜ਼ਿੰਦਗੀ ਵਿੱਚ ਕੁਝ ਨਾ ਹਾਸਲ ਕਰਨ ਤੇ ਵੀ ਸਦਾ
ਚੜ੍ਹਦੀਆਂ ਕਲਾਂ ਵਿੱਚ ਰਹਿਣ ਵਾਲਿਆਂ ਵਾਂਗ ਤੱਕਣਾ ਚਾਹੁੰਦੇ ਹੋ
ਤਾਂ ਮੈਨੂੰ ਮਾਫ਼ ਕਰਨਾ !
ਮੈਂ ਉਹਨਾਂ ਮਹਾਨ ਪੁਰਖਾਂ ਵਿੱਚੋਂ ਨਹੀਂ ਹਾਂ
ਬਹੁਤ ਕੁਝ ਨਿੱਕਾ ਨਿੱਕਾ ਜੋੜ ਕੇ ਬਣਿਆ ਹਾਂ......"
.........
" ਮੈਂ ਨਿੱਕੀ ਨਿੱਕੀ ਲੋਅ ਵਿੱਚ
ਕਿਰ ਗਈ ਗਾਨੀ ਵਾਂਗ
ਟੋਹ ਟੋਹ ਕੇ ਆਪਣਾ ਆਪ ਲੱਭਣਾ ਹੈ......
..........
" ਮੈਂ ਪੀੜਾਂ ਤੋਂ ਭੱਜਣਾ ਨਹੀਂ ।
ਉਨ੍ਹਾਂ ਦੇ ਵਿੱਚਦੀ ਲੰਘਦੇ ਹੋਇਆਂ ਉਨ੍ਹਾਂ ਨੂੰ ਸ਼ਰਮਸਾਰ ਕਰਨਾ ਹੈ ।
ਇਹ ਬੜੀ ਸ਼ਾਨਦਾਰ ਗੱਲ ਹੈ ਕਿ ਤੁਸੀਂ ਓਸਨੂੰ ਸ਼ਰਮਸਾਰ ਕਰੋ
ਜਿਸਦਾ ਕਿ ਸਥੂਲ ਜਿਹਾ ਪਿੰਡਾ ਹੀ ਨਹੀਂ, ਉਹ ਸਿਰਫ਼ ਭਾਵ ਹੋਵੇ ।

ਇਹੀ ਇਨਸਾਨੀ ਕਰਾਮਾਤ ਹੈ ।"
---------------------------------------------------
( ਸੁਖਪਾਲ ਦੀ ਕਿਤਾਬ ' ਰਹਣੁ ਕਿਥਾਊ ਨਾਹਿ ' ਵਿੱਚੋਂ )

15 Dec 2013

Reply