ਗੁਰਦਾਸ ਮਾਨ ਜੀ ਦਾ ਗੀਤ ਸਾਂਝਾ ਕਰਨ ਜਾ ਰਿਹਾਂ ਹੋ ਜੋ ਇੱਕ ਵਾਰ ਫਿਰ ਮਾਨ ਜੀ ਦੀ ਉੱਚੀ ਤੇ ਸੁੱਚੀ ਸੋਚ ਦਾ ਪ੍ਰਮਾਣ ਹੈ...ਜਿਸ ਦਾ ਪ੍ਰਗਟਾਵਾ ਉਹਨਾਂ ਦੇ ਗੀਤਾਂ 'ਚ ਅਕਸਰ ਹੁੰਦਾ ਰਹਿੰਦਾ ਹੈ,,,,,ਚਾਹੇ ਉਹ "ਮਸਤੀ ਮਨਾ "..."ਲੰਬੀ ਸੀਟੀ ਮਾਰ ਸੱਜਣਾ" "ਰੱਖ ਆਪਣਾ ਰਾਂਝਾ ਰਾਜੀ"..."ਲੱਖ ਪ੍ਰਦੇਸੀ ਹੋਈਏ"..."ਇਸ਼ਕ ਦਾ ਗਿਰਧਾ ਪੈਂਦਾ"....ਲਿਸਟ ਤੇ ਬਹੁਤ ਲੰਬੀ ਹੈ....
ਬੱਸ ਇੱਕ ਦੁਆ ਕਿ "ਤੂੰ ਜੁਗ ਜੁਗ ਜੀਵੇ ਮਾਨਾਂ ਮਾਣ ਪੰਜਾਬੀ ਬੋਲੀ ਦਾ"
ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ
ਲੋਕੀ ਕਹਿੰਦੇ ਠੱਗੀ ਆ ਤੇ ਠੱਗੀ ਰਹਿਣ ਦੇ
ਸਾਂਈਆਂ ਦੇ ਵੀ ਜਾਂਦੇ ਆਂ, ਗੁਸਾਈਆਂ ਦੇ ਵੀ ਜਾਂਦੇ ਆਂ
ਮੋਮਨਾ ਦੇ ਜਾਂਦੇ ਆਂ, ਇਸਾਈਆਂ ਦੇ ਵੀ ਜਾਂਦੇ ਆਂ
ਬਾਬਿਆਂ ਦੇ ਜਾਂਦੇ ਆਂ, ਤੇ ਮਾਈਆਂ ਦੇ ਵੀ ਜਾਂਦੇ ਆਂ
ਕਮਲੇ ਆਂ ਥੋੜੇ ਜਹੇ, ਸ਼ੁਦਾਈਆਂ ਦੇ ਵੀ ਜਾਂਦੇ ਆਂ
ਤੇਰੀ ਹਉਮੈ ਵੱਡੀ ਆ ਤੇ ਵੱਡੀ ਰਹਿਣ ਦੇ
ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ.....
ਪਿਆਰ ਦੇਖ ਲੈਂਦੇ ਆਂ ਤੇ ਯਾਰ ਵੇਖ ਲੈਂਦੇ ਆਂ
ਸਾਰੇ ਪਾਸੀ ਸੱਚੀ ਸਰਕਾਰ ਵੇਖ ਲੈਂਦੇ ਆਂ
ਬੱਚਿਆਂ ਦੀ ਪੀਪਨੀ ਨੂੰ ਬੀਨ ਮੰਨ ਲੈਂਦੇ ਆਂ
ਤੇਰਾਂ ਤੇਰਾਂ ਬੋਲੇ ਤੇ ਞਕੀਨ ਮੰਨ ਲੈਂਦੇ ਆਂ
ਤੇਰਾਂ ਦੂਣਾ ਛੱਬੀ ਆ ਤੇ ਛੱਬੀ ਰਹਿਣ ਦੇ
ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ
ਗੁਰੂ ਵਿੱਚ ਰਹਿੰਦੇ ਆਂ ਗਰੂਰ ਵਿੱਚ ਰਹਿੰਦੇ ਆਂ
ਫਤਿਹ ਵਿੱਚ ਰਹਿੰਦੇ ਆ, ਫਤੂਰ ਵਿੱਚ ਰਹਿੰਦੇ ਆਂ
ਪਿਆਰ ਦੇ ਨਸ਼ੇ ਦੇ ਵਿੱਚ ਚੂਰ ਚੂਰ ਰਹਿੰਦੇ ਆਂ
ਨਿੱਤ ਦੇ ਸ਼ਰਾਬੀ ਆਂ ਸਰੂਰ ਵਿੱਚ ਰਹਿੰਦੇ ਆਂ
ਜੀਹਨੇ ਪੀਣੀ ਛੱਡੀ ਆ ਤੇ ਛੱਡੀ ਰਹਿਣ ਦੇ
ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ
ਜਿਹੜਾ ਵੇਲਾ ਲੰਘਦੈ, ਲੰਘਾਇਆ ਕਰ ਸੋਹਣਿਆਂ
ਬਹੁਤੇ ਨਾ ਸਵਾਲ ਜਹੇ ਉਠਾਇਆਂ ਕਰ ਸੋਹਣਿਆਂ
ਚਿੱਤ ਨੂੰ ਨਾ ਵਹਿਮਾਂ ਵਿੱਚ ਪਾਇਆ ਕਰ ਸੋਹਣਿਆਂ
ਲੋਕਾਂ ਦੀਆਂ ਗੱਲਾਂ 'ਚ ਨਾ ਆਇਆ ਕਰ ਸੋਹਣਿਆਂ
ਭੱਜੀ ਫਿਰੇ ਦੁਨੀਆਂ ਤੇ ਭੱਜੀ ਰਹਿਣ ਦੇ
ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ
ਲੈਣਾ ਕੀ ਸ਼ੁਦਾਈਆ ਐਵੇਂ ਉੱਚਾ ਨੀਵਾਂ ਬੋਲ ਕੇ
ਖੱਟ ਲੈ ਕਮਾਈ ਸੌਦਾ ਪੁਰਾ ਪੂਰਾ ਤੋਲ ਕੇ
ਮਰਜਾਣੇ ਮਾਨਾਂ ਦੇਖ ਖੁਦ ਨੂੰ ਟਟੋਲ ਕੇ
ਕੀ ਲੈਣਾ ਦੁਨੀਆਂ ਦੇ ਪੋਤੜੇ ਫਰੋਲ ਕੇ
ਜਿਹੜੀ ਗੱਲ ਦੱਬੀ ਆ ਤੇ ਦੱਬੀ ਰਹਿਣ ਦੇ