Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਉਹ ਵੀ ਯਾਦ ਇੰਝ ਕਰਦੀ ਹੋਵੇਗੀ?? :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਕੀ ਉਹ ਵੀ ਯਾਦ ਇੰਝ ਕਰਦੀ ਹੋਵੇਗੀ??

ਜਿਵੇੰ ਕਰਦਾ ਹਾਂ ਯਾਦ ਮੈਂ ਉਸਨੂੰ
ਕੀ ਉਹ ਵੀ ਯਾਦ ਇੰਝ ਕਰਦੀ ਹੋਵੇਗੀ??

ਕਦੀ ਹੱਸਦੀ ਹੋਵੇਗੀ ਯਾਦ ਕਰਕੇ
ਕਦੀ ਯਾਦ ਕਰਕੇ ਰੋਂਦੀ ਹੋਵੇਗੀ??

ਜਿਵੇੰ ਕਰਦਾ ਹਾਂ ਯਾਦ ਮੈਂ ਉਸਨੂੰ
ਕੀ ਉਹ ਵੀ ਯਾਦ ਇੰਝ ਕਰਦੀ ਹੋਵੇਗੀ??

ਰੋਜ ਰਾਤ ਸੌਣ ਤੋਂ ਪਹਿਲਾ
ਕੀ ਉਹ ਵੀ ਮੇਰੀ ਤਸਵੀਰ ਤੱਕਦੀ ਹੋਵੇਗੀ??

ਕਦੀ ਤਾਂ ਹੋਵੇਗੀ ਮੁਲਾਕਾਤ
ਦਿਲ ਵਿੱਚ ਤਾਂਘ ਰੱਖਦੀ ਹੋਵੇਗੀ?

ਜਿਵੇੰ ਕਰਦਾ ਹਾਂ ਮੈਂ ਅਰਦਾਸਾਂ ਉਸ ਲਈ
ਕੀ ਉਹ ਵੀ ਅਰਦਾਸ ਇੰਝ ਕਰਦੀ ਹੋਵੇਗੀ?

ਜਿਵੇੰ ਕਰਦਾ ਹਾਂ ਯਾਦ ਮੈਂ ਉਸਨੂੰ
ਕੀ ਉਹ ਵੀ ਯਾਦ ਇੰਝ ਕਰਦੀ ਹੋਵੇਗੀ??

ਕਦੀ ਹੱਸਦੀ ਹੋਵੇਗੀ ਯਾਦ ਕਰਕੇ
ਕਦੀ ਯਾਦ ਕਰਕੇ ਰੋਂਦੀ ਹੋਵੇਗੀ??

ਜਿਵੇੰ ਕਰਦਾ ਹਾਂ ਯਾਦ ਮੈਂ ਉਸਨੂੰ
ਕੀ ਉਹ ਵੀ ਯਾਦ ਇੰਝ ਕਰਦੀ ਹੋਵੇਗੀ??

ਕੀ ਖੁੱਲੀ ਅੱਖਾਂ ਨਾਲ ਉਹ ਵੀ
ਮੇਰੇ ਸੁਪਨੇ ਤੱਕਦੀ ਹੋਵੇਗੀ??

ਪਿਆਰ ਵੈਰਾਗ ਵਿਛੋੜਾ
ਕੀ ਉਹ ਵੀ ਦਿਲ ਵਿੱਚ ਰੱਖਦੀ ਹੋਵੇਗੀ??

ਅਲੱਗ ਜਿਵੇੰ ਚਾਹੁੰਦਾ ਏ ਉਸਨੂੰ
ਕੀ ਉਹ ਵੀ ਇਸੀ ਤਰਾਂ ਚਾਹੁੰਦੀ ਹੋਵੇਗੀ??

ਜਿਵੇੰ ਕਰਦਾ ਹਾਂ ਯਾਦ ਮੈਂ ਉਸਨੂੰ
ਕੀ ਉਹ ਵੀ ਯਾਦ ਇੰਝ ਕਰਦੀ ਹੋਵੇਗੀ??

ਕਦੀ ਹੱਸਦੀ ਹੋਵੇਗੀ ਯਾਦ ਕਰਕੇ
ਕਦੀ ਯਾਦ ਕਰਕੇ ਰੋਂਦੀ ਹੋਵੇਗੀ??

ਜਿਵੇੰ ਕਰਦਾ ਹਾਂ ਯਾਦ ਮੈਂ ਉਸਨੂੰ
ਕੀ ਉਹ ਵੀ ਯਾਦ ਇੰਝ ਕਰਦੀ ਹੋਵੇਗੀ??
09 Nov 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Great, very well written,.................

23 Nov 2020

Reply