ਦਿਲ ਨੂੰ ਧੂਹ ਪਾਉਣ ਵਾਲੀ ਰੇਸ਼ਮਾਂ ਜੀ ਦੀ ਆਵਾਜ ਖਾਮੋਸ਼ ਹੋ ਗਈ। ਬੜੀ ਲੰਬੀ ਜੁਦਾਈ ਗਾਉਣ ਵਾਲੀ ਰੇਸ਼ਮਾਂ ਆਪ ਲੰਬੀਆਂ ਜੁਦਾਈਆਂ ਪਾ ਕੇ ਤੁਰ ਗਈ ਤੇ ਸੰਗੀਤ ਦਾ ਵਿਹੜਾ ਸੁੰਨਾ ਕਰ ਗਈ। ਮੈਂ ਉਸਦੇ ਗੀਤ ਅਕਸਰ ਸੁਣਿਆ ਕਰਦਾ ਸੀ ਪਤਾਂ ਨਹੀਂ ਉਸਦੇ ਗੀਤਾਂ ਨਾਲ ਮਨ ਦੀ ਕਿਹੜੀ ਸਾਂਝ ਸੀ। ਪੁਰ ਸੋਜ ਰੇਸ਼ਮਾਂ ਜੀ ਦੀ ਆਵਾਜ ਸਦਾ ਲੋਕ ਦਿਲਾਂ ਤੇ ਰਾਜ ਕਰਦੀ ਰਹੇਗੀ। ਸਧਾਰਨ ਕਬੀਲੇ ਚ ਪੈਦਾ ਹੋਈ ਰੇਸ਼ਮਾਂ ਜਿਸ ਬੁਲੰਦੀ ਤੇ ਪਹੁੰਚੀ ਕਮਾਲ ਕਰ ਦਿੱਤਾ। ਏਹੋ ਜਿਹੇ ਫਨਕਾਰ ਕਦੀ ਕਦਾਈ ਪੈਦਾ ਹੁੰਦੇ ਨੇ। ਅਲਵਿਦਾ ਰੇਸ਼ਮਾ ਜੀ-ਬੜੀ ਲੰਬੀ ਜੁਦਾਈ।