Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੇਤ ਹੋ ਚੁੱਕੀ ਰੂਹ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਰੇਤ ਹੋ ਚੁੱਕੀ ਰੂਹ

 

ਤੇਰਾ ਆਉਣਾ !
ਪਾਣੀ ਦੀ ਇੱਕ ਲਹਿਰ ਵਰਗਾ ਸੀ |
ਜੋ ਇੱਕ ਪਲ ਲਈ ਆਈ 
ਤੇ ਆਪਣੀ ਛੋਹ ਨਾਲ 
ਮੇਰੀ ਰੇਤ ਹੋ ਚੁੱਕੀ 
ਰੂਹ ਨੂੰ ਗਿੱਲਾ ਕਰਕੇ ਮੁੜ੍ਹ ਗਈ |
ਜਾਪਦਾ ਸੀ ਤੇਰੇ ਆਉਣ ਨਾਲ 
ਮੇਰੀ ਰੂਹ ਦੇ ਸੀਨੇ ਤੇ 
ਵਰਿਆਂ ਪੁਰਾਣਾ ਲਿਖਿਆ 
ਇੱਕ ਨਾਮ ਮਿੱਟ ਜਾਵੇਗਾ ,
ਪਰ ਤੇਰੇ ਜਾਣ ਤੋਂ ਬਾਅਦ 
ਓਹ  ਨਾਮ 
ਧੁੰਦਲਾ ਜਿਹਾ ਹੋ ਕੇ ਰਹਿ ਗਿਆ |
ਤੂੰ ਖੁਦ ਤੇ ਚਲੀ ਗਈ 
ਪਰ ਮੇਰੀ ਰੇਤ ਹੋ ਚੁੱਕੀ ਰੂਹ ਵਿਚ 
ਤੇਰੀ ਛੋਹ ਦੀ  ਗਿੱਲ ਨੂੰ 
ਮੈਂ ਤੇਰੇ ਖਤਾਂ ਤੇ ਤਸਵੀਰਾਂ ਦੇ 
ਬੱਦਲਾਂ ਦੀ ਛਾਂ ਨਾਲ 
ਸਮੇਂ  ਦੇ ਸੂਰਜ ਤੋਂ 
ਇੱਕ ਉਮੀਦ ਨਾਲ 
ਲਕੋਈ ਬੈਠਾ ਹਾਂ ,
ਸ਼ਾਇਦ ਮੇਰੀ ਰੂਹ ਵਿਚ 
ਤੇਰੀ ਛੋਹ ਦੀ ਗਿੱਲ ਨਾਲ 
ਕੋਈ ਪਿਆਰ ਦਾ ਬੂਟਾ 
ਹਰਾ ਹੋ ਜਾਵੇ |
ਪਰ ਜੇ 
ਕਿਸੇ ਚੰਦਰੀ ਹਨੇਰੀ ਨਾਲ 
ਇਹ ਬੱਦਲ ਛੱਟ ਗਏ
ਤਾਂ ਸਮੇਂ ਦੀ ਤਪਸ਼ ਨੇ 
ਮੇਰੀ ਰੇਤ ਹੋ ਚੁੱਕੀ ਰੂਹ ਵਿਚੋਂ 
ਜਿੰਦਗੀ ਦੀ ਆਖਰੀ ਉਮੀਦ 
ਵੀ ਫ਼ਨਾਹ ਕਰ ਦੇਣੀ ਏ |
ਮੈਂ ਤੈਨੂੰ ਆਜ਼ਾਦ ਕਰਦੀ ਹਾਂ ! 
ਇਹ ਕਹਿ ਕੇ ਤੂੰ ਤਾ 
ਜੁਦਾ ਹੋ ਗਈ |
ਪਰ ਜੋ ਤੇਰੀਆਂ ਯਾਦਾਂ 
ਮੇਰੇ ਲਹੂ ਵਿਚ 
ਪਾਣੀ ਵਿਚ  ਘੁਲੇ ਰੰਗ ਵਾਂਗ 
ਘੁਲ ਗਈਆਂ ਨੇ 
ਓਹਨਾਂ ਨੂੰ ਖੁਦ ਨਾਲੋਂ 
ਕਿਵੇਂ ਜੁਦਾ ਕਰਾਂ |
ਧੰਨਵਾਦ ,,,,,,,,,ਹਰਪਿੰਦਰ " ਮੰਡੇਰ "

ਤੇਰਾ ਆਉਣਾ !

ਪਾਣੀ ਦੀ ਇੱਕ ਲਹਿਰ ਵਰਗਾ ਸੀ |

ਜੋ ਇੱਕ ਪਲ ਲਈ ਆਈ 

ਤੇ ਆਪਣੀ ਛੋਹ ਨਾਲ 

ਮੇਰੀ ਰੇਤ ਹੋ ਚੁੱਕੀ 

ਰੂਹ ਨੂੰ ਗਿੱਲਾ ਕਰਕੇ ਮੁੜ੍ਹ ਗਈ |

 

ਜਾਪਦਾ ਸੀ ਤੇਰੇ ਆਉਣ ਨਾਲ 

ਮੇਰੀ ਰੂਹ ਦੇ ਸੀਨੇ ਤੇ 

ਵਰਿਆਂ ਪੁਰਾਣਾ ਲਿਖਿਆ 

ਇੱਕ ਨਾਮ ਮਿੱਟ ਜਾਵੇਗਾ ,

ਪਰ ਤੇਰੇ ਜਾਣ ਤੋਂ ਬਾਅਦ 

ਓਹ  ਨਾਮ ਹੋਰ ਵੀ

ਗੂਹੜਾ ਹੋ ਗਿਆ |

 

ਤੂੰ ਖੁਦ ਤੇ ਚਲੀ ਗਈ 

ਪਰ ਮੇਰੀ ਰੇਤ ਹੋ ਚੁੱਕੀ ਰੂਹ ਵਿਚ 

ਤੇਰੀ ਛੋਹ ਦੀ  ਗਿੱਲ ਨੂੰ ਮੈਂ

ਤੇਰੀਆਂ ਤਸਵੀਰਾਂ ਦੇ ਬੱਦਲਾਂ ਦੀ

ਛਾਂ ਨਾਲ 

ਸਮੇਂ  ਦੇ ਸੂਰਜ ਤੋਂ 

ਇੱਕ ਉਮੀਦ ਨਾਲ 

ਲਕੋਈ ਬੈਠਾ ਹਾਂ ,

ਸ਼ਾਇਦ ਮੇਰੀ ਰੂਹ ਵਿਚ 

ਤੇਰੀ ਛੋਹ ਦੀ ਗਿੱਲ ਨਾਲ 

ਕੋਈ ਪਿਆਰ ਦਾ ਬੂਟਾ 

ਹਰਾ ਹੋ ਜਾਵੇ |

 

 

ਪਰ ਜੇ 

ਕਿਸੇ ਚੰਦਰੀ ਹਨੇਰੀ ਨਾਲ 

ਇਹ ਬੱਦਲ ਛੱਟ ਗਏ

ਤਾਂ ਸਮੇਂ ਦੀ ਤਪਸ਼ ਨੇ 

ਮੇਰੀ ਰੇਤ ਹੋ ਚੁੱਕੀ ਰੂਹ ਵਿਚੋਂ 

ਜਿੰਦਗੀ ਦੀ ਆਖਰੀ ਉਮੀਦ 

ਵੀ ਫ਼ਨਾਹ ਕਰ ਦੇਣੀ ਏ |

 

ਮੈਂ ਤੈਨੂੰ ਆਜ਼ਾਦ ਕਰਦੀ ਹਾਂ ! 

ਇਹ ਕਹਿ ਕੇ ਤੂੰ ਤਾ 

ਜੁਦਾ ਹੋ ਗਈ |

ਪਰ ਜੋ ਤੇਰੀਆਂ ਯਾਦਾਂ 

ਮੇਰੇ ਲਹੂ ਵਿਚ 

ਪਾਣੀ ਵਿਚ  ਘੁਲੇ ਰੰਗ ਵਾਂਗ 

ਘੁਲ ਗਈਆਂ ਨੇ 

ਓਹਨਾਂ ਨੂੰ ਖੁਦ ਨਾਲੋਂ 

ਕਿਵੇਂ ਜੁਦਾ ਕਰਾਂ |

 

ਧੰਨਵਾਦ ,,,,,,,,,ਹਰਪਿੰਦਰ " ਮੰਡੇਰ "

 

12 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਬਹੁਤ ਹੀ ਨਫ਼ੀਸ ਜਿਹੀ ਕਿਰਤ ਪੇਸ਼ ਕੀਤੀ ਹੈ ਤੁਸੀਂ ਹਰਪਿੰਦਰ ਜੀ | 
ਵਿਸ਼ੇਸ਼ ਕਸ਼ਿਸ਼ ਅਤੇ ਗਹਿਰਾਈ ਹੈ ਇਨ੍ਹਾਂ ਅਲਫਾਜ਼ ਵਿਚ -
 
ਸ਼ਾਇਦ ਮੇਰੀ ਰੂਹ ਵਿਚ 
ਤੇਰੀ ਛੋਹ ਦੀ ਗਿੱਲ ਨਾਲ 
ਕੋਈ ਪਿਆਰ ਦਾ ਬੂਟਾ 
ਹਰਾ ਹੋ ਜਾਵੇ |

ਬਹੁਤ ਹੀ ਨਫ਼ੀਸ ਜਿਹੀ ਕਿਰਤ ਪੇਸ਼ ਕੀਤੀ ਹੈ ਤੁਸੀਂ ਹਰਪਿੰਦਰ ਜੀ | 


ਜੇ ਮੈਂ ਕਹਾਂ ਕਿ ਇਹ ਕਿਰਤ ਰੂਹ ਦੀ ਗੱਲ ਕਰਦਿਆਂ Transcendental experience ਕਰਵਾਉਂਦੀ  ਹੈ ਤਾਂ ਅਤਕਥਨੀ ਨਹੀਂ ਹੋਵੇਗੀ |


ਵਿਸ਼ੇਸ਼ ਕਸ਼ਿਸ਼ ਅਤੇ ਗਹਿਰਾਈ ਹੈ ਇਨ੍ਹਾਂ ਅਲਫਾਜ਼ ਵਿਚ -


ਸ਼ਾਇਦ ਮੇਰੀ ਰੂਹ ਵਿਚ 

ਤੇਰੀ ਛੋਹ ਦੀ ਗਿੱਲ ਨਾਲ 

ਕੋਈ ਪਿਆਰ ਦਾ ਬੂਟਾ 

ਹਰਾ ਹੋ ਜਾਵੇ |


TFS ! God Bless !

 

12 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹਰਪਿੰਦਰ ਭਾਜੀ ੲਿਹ ਰਚਨਾਂ ਸਾਬਿਤ ਕਰਦੀ ਹੈ ਕੀ ਖਿਆਲ ਜਦੋਂ ਉਡਾਨ ਭਰਦੇ ਨੇ ਤਾਂ ਦੁਨੀਆਂ ਦਾ ਕੋਈ ਨਜ਼ਾਰਾ ਉਹਦੀਆਂ ਨਜ਼ਰਾਂ ਤੋਂ ਓਹਲੇ ਨਹੀਂ ਹੋ ਸਕਦਾ, ਬਹੁਤ ਸੋਹਣੀ ਲਿਖਤ ਹੈ ਜੀ...

ਜਗਜੀਤ ਸਰ ਨੇ ਤੁਹਾਨੂੰ Tendulkar ਨਾਂ ਬਿਲਕੁਲ ਸਹੀ ਦਿੱਤਾ ਹੈ...TFS
12 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਬਹੁਤ ਹੀ ਸੋਹਣੀ ਕਿਰਤ ਹੈ ਵੀਰ ਜੀ .......ਕਿਰਤ ਪੜਦੇ ਮੈਨੂੰ ਇਕ ਅਲੱਗ ਹੀ ਅਨੂਭਵ ਹੋ ਰਿਹਾ ਸੀ ......ਕਮਾਲ ਦੀ ਰਚਨਾ ਹੈ।
ਜਿਉਂਦੇ ਵੱਸਦੇ ਰਹੋ।
12 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਸ਼ੁਕਰੀਆ ਮੇਰੇ ਦੋਸਤੋ ! ਇਸ ਨਿਮਾਣੀ ਰਚਨਾ ਦਾ ਮਾਣ ਰਖਣ ਲਈ,,,
ਜਿਓੰਦੇ ਵੱਸਦੇ ਰਹੋ,,,

ਸ਼ੁਕਰੀਆ ਮੇਰੇ ਦੋਸਤੋ ! ਇਸ ਨਿਮਾਣੀ ਰਚਨਾ ਦਾ ਮਾਣ ਰਖਣ ਲਈ,,,

 

ਜਿਓੰਦੇ ਵੱਸਦੇ ਰਹੋ,,,

 

13 Sep 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Bahut hee feelling full poetry aa mander saab
Rooh naa likhi hoyi
GOd bless u
13 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

bahut bahut shukriaa veer,,, jio,,,

13 Sep 2014

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Ki kehne bai ji..!!

Bahut sohni rachna hamesha waang.. Dilo likhi kavita...

Keep up the good work .. Keep writing..!!
14 Sep 2014

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
Waah ji waah .....full marks mander sahib ....jiunde raho
14 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਬਹੁਤ ਬਹੁਤ ਸ਼ੁਕਰੀਆ ਦੋਸਤੋ ! ਬਹੁਤ ਪਿਆਰ ਦਿੱਤਾ ਹੈ ਤੁਸੀਂ,,,
ਜਿਓੰਦੇ ਵੱਸਦੇ ਰਹੋ,,,

ਬਹੁਤ ਬਹੁਤ ਸ਼ੁਕਰੀਆ ਦੋਸਤੋ ! ਬਹੁਤ ਪਿਆਰ ਦਿੱਤਾ ਹੈ ਤੁਸੀਂ,,,

 

ਜਿਓੰਦੇ ਵੱਸਦੇ ਰਹੋ,,,

 

18 Sep 2014

Showing page 1 of 2 << Prev     1  2  Next >>   Last >> 
Reply