Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 598
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਸਮੁਰਾਈ Review

ਸਮੁਰਾਈ  
ਆਮ ਪੰਜਾਬੀ ਨਾਵਲ ਵਿੱਚ ਨਹੀਂ ਗਣੀ ਜਾ ਸਕਦੀ। ਪਹਿਲੀ ਗੱਲ ਤਾਂ ਇਹ ਨਾਵਲ ਦਾ ਲੇਖਕ ਪੰਜਾਬ ਤੋਂ ਨਹੀਂ ਹੈ। ਰੂਪ ਢਿੱਲੋਂ ਇੰਗਲੈਂਡ ਵਿੱਚ ਪਾਲਿਆ ਹੈ ਅਤੇ ਉੱਥੇਂ ਦਾ ਜਮਪਲ ਹੈ। ਇਸ ਦਾ ਮਤਲਬ ਆਮ ਬਾਹਰਲੇ ਜਮਪਲਾਂ ਵਾਂਗਰ ਉਸ ਦੇ ਵਾਕ ਬਣਤਰ ਉੱਤੇ ਅੰਗ੍ਰੇਜ਼ੀ ਦਾ ਅਸਰ ਪਿਆ ਹੈ। ਵੈਸੇ ਆਮ ਵਿਦੇਸ਼ੀ ਜਮਪਲ ਜਦ ਵੀ ਪੰਜਾਬੀ ਬੋਲ਼ਦੇ ਹਨ, ਇਸ ਤਰ੍ਹਾਂ ਦੀ ਉਪਬੋਲ਼ੀ ਹੀ ਬੋਲ਼ਦੇ ਹਨ, ਕਿਉਂਕਿ ਬਿਨਾਂ ਸੋਚੇ ਗ੍ਰੈਮਰ ਅੰਗ੍ਰੇਜ਼ੀ ਵਾਲੀ ਹੁੰਦੀ ਹੈ। ਪਰ ਸਾਡੀ ਪੰਜਾਬੀ ਸਾਹਿਤ ਵਿੱਚ ਇਸ ਦਾ ਕੋਈ ਨਮੂਨਾ ਨਹੀਂ ਹੈ ਕਿਉਂਕਿ ਆਮ ਪਰਵਾਸੀ ਲਿਖਾਰੀ ਹੀ ਲਿਖ ਦੇ ਨੇਜਦ ਵੀ ਬਾਹਰਲੀਆਂ ਕਿਤਾਬਾਂ ਕੋਈ ਵੀ ਲਿਖਦਾ ਹੈ। ਰੂਪ ਢਿੱਲੋਂ ਸਾਨੂੰ ਉਸ ਦੀਆਂ ਨਾਵਲਾਂ ਨਾਲ਼ ਮੌਕਾ ਦੇ ਰਿਹਾ ਪਹਿਲੀ ਵਾਰ ਬਾਹਰਲੇ ਪੰਜਾਬੀ ਜਮਪਲਾਂ ਦੀ ਸੋਚ ਨੂੰ ਸਮਝਣ ਅਤੇ ਕਿੱਦਾਂ ਪੰਜਾਬੀ ਭਾਸ਼ਾ ਬਾਰਲੇ ਮੁਲਕਾਂ ਵਿੱਚ ਪਸਾਰ ਰਹੀ ਹੈ। ਇਸ ਕਰ ਕੇ ਜਦ ਰੂਪ ਦੀਆਂ ਨਾਵਲਾਂ ਪੜ੍ਹਣੀਆਂ ਹਨ, ਉਸ ਨੂੰ ਮਾਫ਼ ਕਰਨਾ ਚਾਹੀਦਾ ਹੈ ਜੇ ਆਮ ਜਾਂ ਠੇਠ ਪੰਜਾਬੀ ਨਹੀਂ ਹੈ। ਰੂਪ ਢਿੱਲੋਂਂ ਜੀ ਦਾ ਜੋ ਪੰਜਾਬੀ ਪ੍ਰਤੀ ਮੋਹ ਹੈ, ਉਹ ਉਸ ਨੂੰ ਹੀ ਪਤਾ ਹੈ ਜੋ ਉਸ ਨੂੰ ਪੜਦਾ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਉਸ ਨਾਲ ਜੁੜਿਆ ਹੈ, ਕਿਉਂਕਿ ਉਨ੍ਹਾਂ ਦਾ ਪੰਜਾਬੀ ਵਾਕ ਬਣਤਰ ਚ ਹੱਥ ਤੰਗ ਹੈ, ਉਹ ਇਸ ਲਈ ਕਿ ਉਹ ਯੂ-ਕੇ ਦੇ ਜੰਮਪਲ ਹੈ, ਇਸ ਲਈ ਉਨ੍ਹਾਂ ਦਾ ਬਚਪਨ ਉਸੇ ਮਹੌਲ ਚ ਬੀਤਿਆ ਜਿੱਥੇ ਚਾਰੇ ਪਾਸੇ ਇੰਗਲਿਸ਼ ਬੋਲੀ ਜਾਂਦੀ ਸੀ, ਪਰ ਫਿਰ ਵੀ ਉਹ ਆਪਣੀ ਦ੍ਰਿੜ ਮਹਿਨਤ ਨਾਲ ਪੰਜਾਬੀ ਨੂੰ ਸਿੱਖ ਰਹੇ ਹਨ, ਤੇ ਪੰਜਾਬੀ ਚ ਲਿਖ ਰਹੇ ਹਨ।

ਸੋ ਸਮੁਰਾਈ ਕਿਸ ਤਰ੍ਹਾਂ ਦੀ ਕਿਤਾਬ ਹੈ? ਆਮ ਕਿਤਾਬ ਨਹੀਂ ਹੈ, ਅਤੇ ਆਮ ਵਿਸ਼ੇ ਉੱਤੇ ਨਹੀਂ ਲਿਖੀ ਹੈ। ਪਹਿਲੀ ਗੱਲ ਤਾਂ ਜਪਾਨ ਦੇ ਸੋਲ਼ੇਹਵੇ ਸਦੀ ਵਿੱਚ ਅਧੀ ਕਹਾਣੀ ਸੈਟ ਕੀਤੀ ਹੈ। ਇੱਕ ਜਪਾਨੀ ਜੋਧੇ (ਸਮੁਰਾਈ) ਬਾਰੇ ਜੋ ਜਪਾਨ ਵਿੱਚ ਇਕ ਯਤਰ ਤੇ ਫਿਰਦਾ ਹੈ। ਇਸ ਦੇ ਨਾਲ਼ ਹੀ ਨਾਲ਼ ਅਸੀਂ ਕੁੱਝ ਜਪਾਨੀ ਸੱਭਿਅਤਾ ਬਾਰੇ ਸਿਖਦੇ ਹਨ। ਫਿਰ ਉਹੀ ਜੋਧਾ, ਜਿਸ ਦਾ ਨਾਂ ਮਿਯਾਮੋਤੋ ਹੈ ਭਾਰਤ ਦੇ ਭਵਿਖ ਵਿੱਚ ਫਿਰ ਜਨਮ ਲੈਂਦਾ ਅਤੇ ਇਸ ਅਵਤਾਰ ਵਿੱਚ ਨਾਵਲ ਦੀ ਨਾਇਕਾ, ਵੀਣਾ ਨਾਲ਼ ਮੁਲਾਕਾਤ ਹੁੰਦੀ ਹੈ। ਪਰ ਹੁਣ ਭਾਰਤ ਦਾ ਰਾਜ ਇੱਕ ਨਿਹਾਇਤ, ਇੱਕ ਬੁਰਾ ਕੇਸਰੀ ਸਰਕਾਰ ਹੈ। ਇਸ ਦੀ ਤਾਨਾਸ਼ਾਹੀ ਬਾਰੇ ਨਾਵਲ ਬਣ ਜਾਂਦੀ ਹੈ ਤੇਈਵੀ ਸਦੀ ਵਿੱਚ। ਇਸ ਤਰ੍ਹਾਂ ਦੀ ਕਹਾਣੀ ਨੂੰ ਗੋਰੇ ਲੋਕ ਸਾਇੰਸ ਫ਼ਿਕਸਣ ਆਖਦੇ ਨੇ ਪਰ ਰੂਪ ਢਿੱਲੋਂਨੇ ਖ਼ੁਦ ਇਸ ਤਰ੍ਹਾਂ ਦੇ ਲੇਖ ਵਾਸਤੇ ਨਾਂ ਚਣਿਆ ਹੈ: ਵਿਚਿਤਰਵਾਦ ਸਾਹਿਤ।

ਵੈਸੇ ਸਮੁਰਾਈ ਨਾਵਲ ਵਿੱਚ ਜਿਹੜਾ ਸਰਕਾਰ ਦਿਖਾਇਆ ਹੈ ਸ਼ਾਹਿਦ ਅੱਜ ਕੱਲ੍ਹ ਦੀਆਂ ਹਾਲਤਾਂ ਬਾਰੇ ਸਾਨੂੰ ਕੁੱਝ ਦਸ ਸਕਦਾ ਹੈ ਅਤੇ ਕੁੱਝ ਸੋਚਣ ਬਾਰੇ ਦੇ ਸਕਦਾ ਹੈ।

ਸਮੁਰਾਈ ਨਾਵਲ 'ਰੂਪ ਢਿੱਲੋਂ' ਜੀ ਦੀ ਇੱਕ ਵਿਲੱਖਣ ਰਚਨਾ ਹੈ।ਵੈਸੇ ਤਾਂ ਇਨ੍ਹਾਂ ਦੀ ਹਰ ਰਚਨਾ ਹੀ ਵਿਲੱਖਣ ਹੁੰਦੀ ਆ , ਪਰ ਇਸ ਨਾਵਲ ਦੀ ਸਿਰਜਣਾਂ ਉਨ੍ਹਾਂ ਦੂਜੀਆਂ ਨਾਲੋਂ ਕੁੱਝ ਹਟਕੇ ਕੀਤੀ ਹੈ। ਤਕਨੀਕ ਪੱਖੋਂ ਵੀ ਤੇ ਕਹਾਣੀ ਦੇ ਪੱਖ ਤੋਂ ਵੀ, ਇਸਦੀ ਕਹਾਣੀ ਨੂੰ ਲੇਖਕ ਨੇ ਕੋਈ ਇੱਕੋ ਸਮੇਂ'ਚ ਬੰਨ੍ਹਕੇ ਨਹੀ ਰੱਖਿਆ, ਇੱਥੇਂ ਉਨ੍ਹਾਂ ਨੇ ਇੱਕ ਤਕਨੀਕ ਵਰਤੀ ਹੈ, ਉਹ ਇਸ ਤਰਾਂ ਕਿ ਉਨ੍ਹਾਂ ਨੇ ਆਪਣੀ ਕਲਪਨਾ ਦਾ ਸਹਾਰਾ ਲੈ ਇੱਕ ਯੰਤਰ ਨੂੰ ਜਨਮ ਦਿੱਤਾ ਹੈ, ਜਿਸ ਰਾਹੀ ਉਹ ਪਾਠਕ ਨੂੰ ਜਪਾਨ ਦੇ ਇਤਿਹਾਸ, ਤੇ ਭਾਰਤ ਵਿਚਲੇ ਪੰਜਾਬ ਦੇ ਲੰਘ ਚੁੱਕੇ ਸਮੇਂ, ਵਰਤਮਾਨ, ਤੇ ਭਵਿੱਖ ਦੇ ਦਰਸਨ ਕਰਵਾਉਂਦੇ ਹਨ। ਉਹ ਵੀ ਬਹੁਤ ਹੀ ਵਿਗਿਆਨਕ ਤਰੀਕੇ ਨਾਲ, ਇਹ ਉਨ੍ਹਾਂ ਦੀ ਇੱਕ ਦੂਰਅੰਦੇਸੀ ਹੈ ਕਿ ਅੱਜ ਨਹੀ ਤਾਂ ਕੱਲ ਵਿਗਿਆਨ ਉਨ੍ਹਾਂ ਯੰਤਰਾਂ ਦੀ ਖੋਜ ਕਰ ਹੀ ਲਵੇਗਾ, ਜਿਸ ਰਾਹੀ ਇਨਸਾਨ ਭੂਤਕਾਲ ਜਾਂ ਭਵਿੱਖ 'ਚ' ਜਾ ਸਕੇ, ਬੱਸ ਇਸੇ ਦੀ ਹੀ ਕਲਪਨਾ ਕਰਕੇ ਲੇਖਕ ਨੇ ਕਹਾਣੀ ਨੂੰ ਵਿਲੱਖਣ ਤੇ ਦਿਲਚਸਪ ਬਣਾਇਆ ਹੈ।ਇਸ ਲਈ ਇਸ ਨਾਵਲ ਨੂੰ ਪੜ੍ਹਦਿਆਂ ਇੰਝ ਲੱਗਦਾ ਜਿਵੇਂ ਕੋਈ ਅਧੁਨਿਕ ਹਾਲੀਵੁੱਡ ਮੂਵੀ ਵੇਖ ਰਹੇ ਹੋਈਏ। ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਕਿ, ਉਨ੍ਹਾਂ ਇਸ ਵਿੱਚ ਪੰਜਾਬੀ ਨੂੰ ਕੁੱਝ ਨਵੇਂ ਸਬਦ ਦਿੱਤੇ ਹਨ, ਤੇ ਰਹੀ ਗੱਲ ਨਾਵਲ ਦੇ ਹੋਰ ਪੱਖਾਂ ਦੀ ਤਾਂ, ਇਹ ਹਰ ਪੱਖ ਤੋ ਲਾਜਵਾਬ ਹੈ। ਜਿਵੇਂ ਕਿ ਇਸਦਾ ਹਰ ਇੱਕ ਕਾਂਡ ਆਪਣੇ ਆਪ ਚ ਪੂਰਨ ਹੈ, ਤੇ ਆਪਣੇ ਚ ਨਾਵਲ ਦੀ ਪੂਰੀ ਕਹਾਣੀ ਸਮੋਈ ਬੈਠਾ ਹੈ।ਫਿਰ ਨਾਵਲ ਦਾ ਕੋਈ ਵੀ ਪਾਤਰ ਅਣਗੌਲਿਆ ਨਹੀ ਰਿਹਾ ਹੈ, ਕਿਉਂਕਿ ਲੇਖਕ ਹਰ ਕਾਂਡ ਦੀ ਕਹਾਣੀ ਦੇ ਸਭ ਪਹਿਲੂਆਂ ਨੂੰ ਉਜਾਗਰ ਕਰਦਾ ਹੈ, ਇਹ ਵੀ ਇੱਕ ਵੱਖਰੀ ਤਕਨੀਕ ਹੈ, ਇਹ ਓਸੇ ਤਰਾਂ ਹੀ ਜਿਵੇਂ ਕੋਈ ਵਿਕਰੇਤਾ ਆਪਣੀ ਚੀਜ ਵੇਚਣ ਲੱਗਿਆਂ ਗਾਹਕ ਨੂੰ ਆਪਣੀ ਚੀਜ ਨੂੰ ਚਾਰੇ ਪਾਸਿਆਂ ਤੋਂ ਵਿਖਾਉਂਦਾ ਹੈ।ਇਵੇਂ ਹੀ ਲੇਖਕ ਨਾਵਲ ਦੇ ਹਰ ਕਾਂਡ ਨੂੰ ਸਭ ਪਹਿਲੂਆਂ ਤੋਂ ਵਿਖਾਉਂਦਾ ਹੈ।

27 Mar 2019

sukhpal singh
sukhpal
Posts: 1308
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

it's very informative article sir g,...........T>F>S

28 Mar 2019

ਰੂਪ  ਢਿੱਲੋਂ
ਰੂਪ
Posts: 598
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

wecome ji

01 Apr 2019

Reply