Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਿਜ਼ਕ ਦੀ ਕਦਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਰਿਜ਼ਕ ਦੀ ਕਦਰ

ਰਿਜ਼ਕ ਦੀ ਕਦਰ

                              ਬਾਪੂ ਜੀ ਅੱਜ ਕਾਫੀ ਪ੍ਰੇਸ਼ਾਨ ਸਨ । ਸਾਰਾ ਦਿਨ ਅੰਦਰੋਂ ਬਾਹਰ ਨਹੀਂ ਨਿਕਲੇ ਸਨ ਮੈਂ ਸ਼ਾਮੀ ਘਰ ਆਇਆ ..ਅੰਦਰ ਵੜਦਿਆ੍ਹ ਹੀ ਮਾਤਾ ਜੀ ਕਹਿਣ ਲਗੇ...ਪੁੱਤ ਤੇਰਾ ਬਾਪੂ ਅਜ ਠੀਕ ਨਹੀਂ ਲਗਦਾ...ਪੁੱਤ .ਪੁੱਛ ਸੂ ਕੀ ਬਿਮਾਰੀ ਆ...ਅਸੀਂ ਸਵੇਰ ਦੇ ਪੁੱਛੀ ਜਾਂਦੇ ਹਾਂ ...ਕੋਈ ਸੁਰ ਸਵਾਦ ਦੀ ਗੱਲ ਨਹੀ ਦੱਸਦਾ...ਨਾ ਰੋਟੀ ਖਾਧੀ ਸੂ ...ਨਾ ਚੱਜ ਨਾਲ ਸੁੱਤਾ ਈ...ਮੈਂ ਕਮਰੇ 'ਚ ਜਾ ਬਾਪੂ ਜੀ ਨੂੰ ਜੱਫੀ.ਵਿੱਚ ਲੈ ਕੇ ਪੁੱਛਿਆ ..ਕੀ ਗੱਲ ਹੋ ਗਈ ਬਾਪੂ ਸਾਡਾ ਤਾਂ ਸ਼ੇਰ ਆ.....ਲਿਆਉ ਭਈ ਮੈਂਨੂੰ ਤੇ ਬਾਪੂ ਜੀਨੂੰ ਰੋਟੀ ਇੱਥੇ ਹੀ ਦੇ ਦਿਉ....ਬਾਪੂ ਜੀ ਮੇਰੀ ਰਗ ਪਛਾਣ ਗਏ ਤੇ ਬੋਲੇ ..ਕੋਈ ਗੱਲ ਨਹੀਂ.....ਜਾਹ ਇਸ਼ਨਾਨ ਪਾਣੀ ਕਰ ....ਫਿਰ ਰੋਟੀ ਵੀ ਖਾ ਲੈਂਦੇ ਆਂ..ਗੱਲ ਕੀ ਏ...ਮੈਂ ਪੁੱਛਿਆ...ਯਾਰ ਪਤਾ ਈ ਆਪਣੇ ਕਰਤਾਰੇ ਨੇ ਆਤਮ ਹੱਤਿਆ ਕਰ ਲਈ....ਮੈਂ ਪੁੱਛਿਆ ਬਾਪੂ ਜੀ ਕਿਹੜੇ ਕਰਤਾਰੇ ਨੇ....ਲਾਗਲੇ ਪਿੰਡ ਵਾਲੇ ਨੇ....ਅੱਛਾ ਉਹ ਕਰਤਾਰਾ ਜੋ ਤੁਹਾਨੂੰ ਕਦੀ ਕਦਾਂਈਂ ਮਿਲਣ ਆਉਂਦਾ ਸੀ…..ਕੀ ਹੋ ਗਿਆ ਚੰਗਾ ਭਲਾ ਸੀ......ਹਾਂ ਹਾਂ…ਉਹੀ…. ਬਾਪੂ ਜੀ ਭਾਵਕ ਹੋ ਗਏ ..ਗੱਚ ਭਰਕੇ ਬੋਲੇ...ਪੁੱਤਰਾ  .ਉਸਦਾ ਮੁੰਡਾ ਕੱਲ ਮਿਲਿਆ ਸੀ ਉਸ ਦੱਸੀਆ ਕਿ   ਕਰਤਾਰੇ ਨੇ ਕਈ ਦਿਨਾਂ ਤੋਂ ਰੱਜਕੇ ਰੋਟੀ ਨਹੀਂ ਖਾਧੀਸੀ । ਉਹ ਆਪਣੀ ਮਾਂ ਦੀ ਬੀਮਾਰੀ ਕਾਰਨ ਉਹ ਬਹੁਤ ਪ੍ਰੇਸ਼ਾਨ ਸੀ। ਮਾਂ ਦੇ ਇਲਾਜ ਲਈ ਪੈਸਿਆਂ ਦਾ ਪ੍ਰਬੰਧ ਨਾਹੋਣ ਕਰਕੇ ਉਹ  ਕਈ ਦਿਨਾਂ ਤੋਂ ਆੜਤੀਏ ਦੇ ਚੱਕਰ ਮਾਰ ਰਿਹਾ ਸੀ । ਪਰ ਆੜਤੀਆ ਲਾਗੇ ਨਹੀਂ ਲਗਣ ਦੇ ਰਿਹਾ ਸੀ । ਬਾਪੂ ਜੀ ਨੇ ਉਤਾਹ ਨੂੰ ਵੇਖਿਆ ਜਿਵੇਂ ਰੱਬ ਨੂੰ ਉਲਾਂਭਾ ਦੇ ਰਹੇ ਹੋਣ ਤੇ ਦੱਸਣ ਲਗੇ.. .ਪੁੱਤ.ਕਰਤਾਰੇ ਦਾ ਮੁੰਡਾ ਦੱਸਦਾ ਸੀ ਉਹ ਆਪਣੇ ਬਾਪ ਕਰਤਾਰ ਸਿੰਘ ਨਾਲ ਅਦਾਲਤ ਗਿਆ ਸੀ ਜਿਥੇ ਕਰਤਾਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਪਹਿਲਾਂ ਬੈਂਕ ਵਾਲਿਆਂ ਪੁਲਸ ਨਾਲ ਲੈ ਕੇ ਬਹੁਤ ਜ਼ਲੀਲ ਕੀਤਾ ਫਿਰ ਬੈਂਕ ਵਾਲਿਆ ਨੇ ਅਦਾਲਤ ਵਿੱਚ ਕੇਸ ਪਾ ਛੱਡੀਆ ਨੇ....ਮੂਲ਼ ਨਾਲੋਂ ਵਿਆਜ ਕਈ ਗੁਣਾਂ ਬਣਾ ਛੱਡਿਆ ਸੀ...ਪੰਜਾਹ ਹਜਾਰ ਦਾ ਕਰਜ਼ਾ ਤੇ ਕੇਸ ਪੰਜ ਲੱਖ ਤੀਹ ਹਜਾਰ ਦਾ,,.ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਫਸਲ ਮਾਰੀ ਗਈ ਏ...ਏਨੇ ਦੀ ਤਾਂ ਮੇਰੀ ਜਮੀਨ ਨਹੀਂ ਜਿੰਨੇ ਪੈਸੇ ਮੰਗਦੇ ਨੇ...ਜੋ ਥੋੜੇ ਬਹੁਤੇ ਮੋੜੇ ਸੀ...ਬੈਕ ਵਾਲੇ ਕਹਿੰਦੇ ਨੇ ਸਾਡੇ ਕੋਲ ਹਿਸਾਬ ਨਹੀਂ.....ਇਹ ਵੀ ਬੇਨਤੀ ਕੀਤੀ ਕਿ ਮੈਂ ਕਿਸ਼ਤਾਂ ਵਿੱਚ ਮੂਲ ਮੋੜ ਦਿਆਗਾ....ਮਾਈ ਬਾਪ ਹੋ ਬਾਕੀ ਮਾਆਫ ਕਰ ਦਿਉ...ਪਰ ਕੋਈ ਗੱਲ ਸੁਣੀਨਹੀਂ ...ਜੱਜ ਸਾਹਿਬ ਕਹਿੰਦੇ ..ਇਹ ਕਰਜ਼ਾ ਲੈਣ ਤੋਂ ਪਹਿਲਾਂ ਸੋਚਣਾ ਸੀ...ਕਰਜ਼ਾ ਲੈ ਲਿਆ ਖਾ ਲਿਆ ਦੇਣ ਲਗਿਆ ਨਖਰੇ ਕਰੀਂ ਜਾਂਦੇ ਨੇ....ਬੈਂਕ ਕਿਵੇਂ ਚਲਣੇ ਨੇ....ਨਹੀਂ ਨਹੀਂ ਜੱਜ ਸਾਹਿਬ ਮੈਂ ਕਰਜ਼ੇ ਨਾਲ ਦੋ ਮੱਝਾਂ ਲਈਆਂ ਸੀ.ਪੈਸੇ ਬੈਂਕ ਵਾਲਿਆਂ ਵਪਾਰੀ ਨੂੰ ਦੇ ਦਿਤੇ  …ਸਿਰਫ ਚਾਲੀ ਹਜਾਰ ਦੀਆਂ…..ਬਾਕੀ ਪੈਸੇ ਤਾਂ.ਬੈਕ ਵਾਲਿਆਂ ਵਾਲਿਆਂ ਦਿਤੇ ਨਹੀਂ ਕਹਿੰਦੇ ਸੀ ਬਾਕੀ ਕਰਜ਼ੇ ਦੇ ਕਾਗ਼ਜ਼ਾਂ ਕੂਗ਼ਜ਼ਾਂ ਦਾ ਖਰਚਾ ਏ...ਮੱਝਾਂ ਚੋਰੀ ਦੀਆਂ ਨਿਕਲੀਆਂ....ਉਹ ਪੁਲਸ ਵਾਲੇ ਲੈ ਗਏ... ਪੁਲਸ ਨੇ ਬੈਕ ਨੂੰ ਪੁੱਛਿਆ…ਪੁਲਸ ਕਹਿੰਦੀ ਸੀ ਗੱਲ ਰਫਾ ਦਫਾ ਕਰਾ ਦਿਤੀ ਹੈ…...ਫਿਰ ਗੱਲ ਯੂਨੀਅਨ ਨੇ ਆਪਣੇ ਹੱਥ ਲੈ ਲਈ..ਫਿਰ ਪਤਾ ਨਹੀਂ ਕੀ ਹੋਇਆ..ਅਦਾਲਤ ਵਿੱਚ ਕਰਤਾਰ ਸਿੰਘ ਪਹਿਲੀ ਵਾਰ ਰੋਂਦਾ ਵੇਖਿਆ.....ਬੈਂਕ ਦੇ ਮੈਨੇਜਰ, ਵਕੀਲ ਅਤੇ ਜੱਜ ਸਾਹਿਬ ਨੇ ਅੰਗਰੇਜੀ ਵਿੱਚ ਗੱਲ ਕੀਤੀ....ਅਦਾਲਤ ਵਿੱਚ ਹਾਸਾ ਜਿਹਾ ਫੈਲ ਗਿਆ....ਅਗਲੀ ਤਰੀਕ ਪੈ ਗਈ...ਹੁਕਮ ਹੋਇਆ ਕਿ ਘੱਟੋ ਘੱਟ ਅੱਧੇ ਪੈਸੇ ਜਮ੍ਹਾਂ ਕਰਵਾਏ ਜਾਣ ਫਿਰ ਸੋਚਾਂਗੇ ...ਮੈਂ ਮੈਂ ...ਕਰਤਾਰਾ  ਬੇਨਤੀ ਕਰਨ ਲਗਾ ਸੀ ਕਿ ਅਰਦਲੀ ਨੇ ਅਦਾਲਤ ਵਿੱਚੋਂ ਬਾਹਰ ਕੱਢ ਦਿਤਾ। ਬੈਂਕ ਦੇ ਮੈਨੇਜਰ ਜਮੀਨ ਕੁਰਕ ਕਰਨ ਦੀਆਂ ਧਮਕੀਆਂ ਦੇ ਰਹੇ ਸਨ । ਬੱਚਿਆ ਨੂੰ ਸਕੂਲ਼ ਦੀਆਂ ਫੀਸਾਂ ਨਾ ਦੇਣ ਕਰਕੇ ਸਕੂਲੋਂ ਕੱਢ ਦਿਤਾ ਸੀ । ਕੁੜੀ ਦੇ ਸੁਹਰੇ ਦਾਜ ਦਾ ਸਮਾਨ ਉੱਡੀਕ ਕਰ ਰਹੇ ਸਨ ।ਸੁਹਰਿਆਂ ਦੇ ਤਾਹਨੇ ਮਿਹਣਿਆ ਕਰਕੇ ਕੁੜੀ ਕਾਫੀ ਪ੍ਰੇਸ਼ਾਨ ਸੀ ।  ਬਾਪੂ ਜੀ ਦੀਆਂ ਅੱਖਾਂ ਭਰ ਆਈਆਂ -ਮੋਢੇ ਤੇ ਰੱਖੇ ਪਰਨੇ ਨਾਲ ਮੂੰਹ ਪੂੰਝਦਿਆਂ ਬੋਲੇ .....ਪੁੱਤਰਾਂ ਜਿੱਥੇ ਕਨੂੰਨ ,ਤਫਤੀਸ਼ ,ਪੜਤਾਲ,ਅਤੇ ਜਾਂਚ ਏਜੰਸੀਆਂ ਇੰਨਸਾਫ ਦੇਣ ਸੰਬੰਧੀ ਸੁੱਚੇਤ ਨਹੀਂ ਹੋਣਗੀਆਂ ਉਸ ਦੇਸ਼ ਦੇ ਲੋਕਾ ਵਿੱਚ ਹਮੇਸ਼ਾਂ ਪੀੜਤ ਰਹਿਣਗੇ.... ਜਿਸ ਸਮਾਜ ਵਿੱਚਜਵਾਨੀ,ਕਿਰਤ ਅਤੇ ਰਿਜ਼ਕ ਦੀ ਕਦਰ ਨਾ ਹੋਵੇ... ਰਾਜ ਦਾ ਹਰ ਵਿਅਕਤੀ ਹੀ ਨਹੀਂ ਹਰ ਜੀਵ ਪੇਟ ਭਰਕੇ ਨਹੀਂ ਸੌਂਦੇ ਉਹ ਸਮਾਜ ਕਦੇ ਪ੍ਰਫੁਲਿਤ ਨਹੀਂ ਹੋ ਸਕਦਾ...

ਬਾਪੂ ਜੀ ਦੀ ਪ੍ਰੇਸ਼ਾਨੀ ਵੇਖ ਮੈਂ ਗੱਲ ਟਾਲਣ ਲਈ ਪੁੱਛਿਆ....ਬਾਪੂ ਜੀ .... ਬੈਂਕਾਂ ਵਾਲੇ ਕਰਜ਼ਾ ਦੇਣ ਜਾਂ ਲਿਮਟ ਬਣਾਉਣ ਸਮੇਂਪਤਾ ਨਹੀਂ  ਕਿੰਨ੍ਹੇ ਖਾਲੀ ਫਾਰਮਾਂ ,ਟਿਕਟਾਂ ਅਤੇ ਅਸ਼ਟਾਮਾਂ  ਤੇ ਦਸਤਖਤ ਕਰਵਾ ਲੈਂਦੇ ਨੇ…..ਬਾਪੂ ਜੀ ਤੈਸ਼ ਵਿੱਚ ਆ ਗਏ ਅਤੇ ਬੋਲੇ....ਤੇਰੇ ਵਰਗੇ ਨੂੰ ਏਨੀਆਂ ਜਮਾਤਾਂ ਪੜਾਉਣ ਦਾ ਕੀ ਫਾਇਦਾ....ਦਸਤਖਤ ਦੀ ਤੂਹਾਨੂੰ ਕਦਰ ਨਹੀ... ਜਦ ਦੇ ਦਸਤਖਤ ਕੀਮਤ ਨਾਲ ਹੋਣ ਲਗ ਪਏ ਨੇ.....ਦਸਤਖਤ ਹਸਤਾਖਰ ਨਹੀਂ ਰਹੇ.....ਤੁਸੀਂ ਲੋਕ ਦਸਤਖਤ ਕਰਨ ਲਗਿਆਂ ਇਹ ਸੋਚਦੇ ਨਹੀਂ ਕਿ ਤੁਹਾਡੇ ਕੀਤੇ ਦਸਤਖਤ ਦਸਤਾਵੇਜ਼ ਬਣਾ ਸਕਦੇ ਹਨ....ਤੁਸੀ ਤਾਂ ਅੰਨੇ ਨਹੀਂ ਅਕਲ ਦੇ ਅੰਨੇ ਹੋ...ਪਰ੍ਹੇ ਦੇ ਨਲਾਇਕ ਓ ...ਤੁਹਾਨੂੰ ਕਾਹਲੀ ਬਹੁਤ ਹੈ...ਕਾਹਲੀ ਦਾ ਅਫਸਰ ਫਾਇਦਾ ਲੈਂਦੇ ਹਨ...ਕਰਜ਼ੇ ਨੂੰ ਕਰਜ਼ਾ ਤੁਸੀਂ ਸਮਝਦੇ....ਜਿੱਥੈ ਬੈਂਕ ਵਾਲੇ,ਸ਼ਾਹੂਕਾਰ ਅਤੇਆੜਤੀਏ ਉਂਗਲ ਰੱਖੀ ਜਾਂਦੇ ਨੇ ਦਸਤਖਤ ਅੰਗੂਠੇ ਲਾਈ ਜਾਂਦੇ ਹੋ....ਬਾਪੂ ਜੀ ਨੇ ਬੋਲਣਾ ਜਾਰੀ ਰੱਖਿਆ ..ਕਦੇ ਬੈਂਕ ਵਾਲਿਆਂ ਨੂੰ ਪੁੱਛਿਆ ਜੇ ਕਿ ਭਾਈ ਕਰਜ਼ਾ ਲੈਣ ਵਾਲੇ ਦੀ ਜਾਇਦਾਦ ਗਹਿਣੇ ਰੱਖਕੇ ਨਾਲ ਜਾਮਨ ,ਜਾਮਨ ਦੀ ਜਾਇਦਾਦ ਦੀ ਪੜਤਾਲ ਕਰਕੇ  ਤਾਂ ਫਿਰਬਿਨਾ ਤਰੀਕ ਰਕਮ ਭਰੇ ਖਾਲੀ ਚੈਕਾਂ ਤੇ ਦਸਤਖਤ ਕਰਵਾਕੇ  ਕਿਸ ਕਨੂੰਨ ਹੇਠ ਲੈਂਦੇ ਹੋ...... ਕਦੀ ਪੁੱਤਰਾ ਪੁੱਛਿਆ ਜੇ ਕਿ ਕਰਜ਼ਾ ਨਾ ਮੋੜ ਸਕਣ ਤੇ ਗਹਿਣੇ ਪਈ ਜਾਇਦਾਦ ਤੋਂ ਰਿਕਵਰੀ ਕਰਨ ਦੀ ਜਗ੍ਹਾ ਬਿਨਾ ਤਰੀਕ ਰਕਮ ਭਰੇ ਖਾਲੀ ਚੈਕਾਂ ਤੇ ਦਸਤਖਤ ਕਰਵਾਏ ਨੂੰ ਖੁਦ ਭਰ ਕੇ ਤੁਹਾਡੇ ਦਸਤਖਤਾਂ ਦਾ ਦੁਰਉਪਯੋਗ ਕਰਕੇ ਜੁਰਮੀ ਕੇਸ ਪਾਉਣ ਦਾ ਬੈਂਕ ਨੂੰ ਕੀ ਅਧਿਕਾਰ ਹੈ....ਪਰ ਨਾ ਤੁਹਾਡੇ ਕੋਲ ਜ਼ੁਰਤ ਨਾ ਅਕਲ ਅਤੇ ਨਾ ਕਨੂੰਨ.....ਤੁਸੀ ਗ਼ਰਜ਼ ਦੇ ਮਾਰੇ ਅਕਲ ਪੜ੍ਹਾਈ ਛਿੱਕੇ ਟੰਗਕੇ...ਗੁਲਾਮਾਂ ਵਾਂਗ ਅੰਗੂਠੇ ਨੱਪੀ ਜਾਂਦੇ ਹੋ.... ਬਿਨਾ ਪੜਤਾਲ ਕਰਵਾਏ ਸਜ਼ਾ ਹੋਈ ਜਾਂਦੀ ਹੈ...ਜਾਂ ਚੈਕ ਵਿੱਚ ਬੈਕਰ ਵਲੋਂ ਭਰੀ ਰਕਮ ਤਾਰੋ ਜਾਂ ਜੇਲ਼……ਜਦਕਿ ਉਹ ਚੈਕ ਨਹੀਂ ਤੁਹਾਡੀ ਮੂਰਖਤਾਈ ਹੈ .... ਬਸ ਫਿਰ ਕੀ ਇਹੀ ਕੀਮਤ ..ਆਤਮ ਹੱਤਿਆ.....ਸਰਕਾਰ ਕਰਜ਼ਾ ਮਾਫ ਨਹੀਂ ਕਰ ਸਕਦੀ ..ਆਤਮ ਹੱਤਿਆ ਦੇ ਕਾਰਨ ਦੂਰ ਨਹੀਂ ਕਰ ਸਕਦੀ....ਪਰ ਆਤਮ ਹੱਤਿਆ ਦੇ ਕੇਸਾਂ ਦਾ ਜਲਦੀ ਨਿਪਟਾਰੇ .ਦਾ ਹੁਕਮ ਦੇ ਸਕਦੀ ਹੈ....ਜੋਰ ਪੈਣ ਤੇ ਕਰਜੇ ਨਾਲੋਂ ਜਿਆਦਾ ਮੁਆਵਜ਼ਾ.ਦੇਣ ਨੂੰ ਤਿਆਰ ਨੇ....ਬਸ ਹੁਣ ਅਖਬਾਰਾਂ ਦੀਆ ਸੁਰਖੀਆਂ.ਬਣਕੇ ਰਹਿ ਜਾਣਗੇ ਇਨਸਾਨ  ....ਹੱਕ ਤੇ ਵਿਰੋਧ ਦੀ ਰਾਜਨੀਤੀ ਹੋਵੇਗੀ.........ਬਿਆਨ ਲਗਣ ਲਗ  ਪੈਣਗੇ ....ਬਾਪੂ ਜੀ ਚੁਪ ਹੋ ਗਏ

16 Aug 2015

Reply